Amritsar News: ਨਸ਼ੇ 'ਚ ਧੁੱਤ ਕੁੜੀ ਦਾ ਵੀਡੀਓ ਵਾਇਰਲ, ਅੱਧੀ ਰਾਤ ਸੜਕ 'ਤੇ ਦਿਸੀ ਝੂਮਦੀ, ਪੰਜਾਬ ਸਰਕਾਰ ਸਵਾਲਾਂ 'ਚ ਘਿਰੀ
ਵੀਡੀਓ ਭਾਰਤੀ ਜਨਤਾ ਪਾਰਟੀ ਦੇ ਲੀਡਰ ਮਨਜਿੰਦਰ ਸਿੰਘ ਸਿਰਸਾ ਨੇ ਸਾਂਝੀ ਕੀਤੀ ਹੈ। ਉਨ੍ਹਾਂ ਪੰਜਾਬ ਸਰਕਾਰ ਉੱਤੇ ਨਿਸ਼ਾਨੇ ਸਾਧੇ ਹਨ। ਉਨ੍ਹਾਂ ਕਿਹਾ ਭਗਵੰਤ ਮਾਨ ਜੀ, ਤੁਸੀਂ 3 ਮਹੀਨਿਆਂ 'ਚ ਨਸ਼ੇ ਖਤਮ ਕਰਨ ਦਾ ਵਾਅਦਾ ਕਰਕੇ ਸੱਤਾ 'ਚ ਆਏ ਸੀ ਪਰ ਹੁਣ ਤੁਹਾਡੀ ਆਪਣੀ ਪਾਰਟੀ ਦੇ ਲੋਕ ਇਸ 'ਚ ਸ਼ਾਮਲ ਹਨ!
Amritsar News: ਪੰਜਾਬ ਦੇ ਨੌਜਵਾਨ ਨਸ਼ਿਆਂ ਦੀ ਦਲਦਲ ਵਿੱਚ ਧਸਦੇ ਜਾ ਰਹੇ ਹਨ। ਸਰਕਾਰ ਭਾਵੇਂ ਨਸ਼ਿਆਂ ਨੂੰ ਠੱਲ੍ਹ ਪਾਉਣ ਦੀਆਂ ਜਿੰਨੀਆਂ ਮਰਜ਼ੀ ਗੱਲਾਂ ਕਰੇ ਪਰ ਹਰ ਰੋਜ਼ ਅਜਿਹੀਆਂ ਤਸਵੀਰਾਂ ਅਤੇ ਵੀਡੀਓ ਸਾਹਮਣੇ ਆਉਂਦੀਆਂ ਹਨ ਜੋ ਸੱਚਾਈ ਦਾ ਖੁਲਾਸਾ ਕਰਦੀਆਂ ਹਨ। ਨੌਜਵਾਨ ਅਕਸਰ ਸ਼ਰਾਬ ਪੀ ਕੇ ਝੂਮਦੇ ਦੇਖੇ ਜਾਂਦੇ ਹਨ ਪਰ ਇਸ ਵਾਰ ਜੀ.ਟੀ ਰੋਡ 'ਤੇ ਮਕਬੂਲਪੁਰਾ ਨੇੜੇ ਇੱਕ ਨਸ਼ੇ ਵਿੱਚ ਝੂਮਦੀ ਕੁੜੀ ਦਾ ਵੀਡੀਓ ਵਾਇਰਲ ਹੋਇਆ ਹੈ।
ਇਹ ਵੀਡੀਓ ਭਾਰਤੀ ਜਨਤਾ ਪਾਰਟੀ ਦੇ ਲੀਡਰ ਮਨਜਿੰਦਰ ਸਿੰਘ ਸਿਰਸਾ ਨੇ ਸਾਂਝੀ ਕੀਤੀ ਹੈ। ਉਨ੍ਹਾਂ ਪੰਜਾਬ ਸਰਕਾਰ ਉੱਤੇ ਨਿਸ਼ਾਨੇ ਸਾਧੇ ਹਨ। ਉਨ੍ਹਾਂ ਕਿਹਾ ਭਗਵੰਤ ਮਾਨ ਜੀ, ਤੁਸੀਂ 3 ਮਹੀਨਿਆਂ 'ਚ ਨਸ਼ੇ ਖਤਮ ਕਰਨ ਦਾ ਵਾਅਦਾ ਕਰਕੇ ਸੱਤਾ 'ਚ ਆਏ ਸੀ ਪਰ ਹੁਣ ਤੁਹਾਡੀ ਆਪਣੀ ਪਾਰਟੀ ਦੇ ਲੋਕ ਇਸ 'ਚ ਸ਼ਾਮਲ ਹਨ!
This late night video of Amritsar of a young girl high under Drugs shows the failure of @AAPPunjab Govt! What have you done to Punjab, CM @bhagwantmann Ji?
— Manjinder Singh Sirsa (@mssirsa) June 24, 2024
You came to power promising elimination of drugs in 3 months but now your own party people are involved in this!
Drug… pic.twitter.com/QdIADuRsZS
'ਆਪ' ਵਿਧਾਇਕਾਂ ਅਤੇ ਸੰਸਦ ਮੈਂਬਰਾਂ ਦੀ ਸਿੱਧੀ ਸ਼ਮੂਲੀਅਤ ਨਾਲ ਡਰੱਗ ਮਾਫੀਆ ਮਜ਼ਬੂਤ ਹੋਇਆ ਹੈ,ਭਗਵੰਤ ਮਾਨ ਦੇ ਲਾਲਚ ਕਾਰਨ ਪੰਜਾਬ ਦੀ ਜਵਾਨੀ ਮਰ ਰਹੀ ਹੈ।
ਮਕਬੂਲਪੁਰਾ, ਜਿਸ ਨੂੰ ਨਸ਼ੇ ਦਾ ਅੱਡਾ ਮੰਨਿਆ ਜਾਂਦਾ ਹੈ, ਉਸ ਥਾਂ ਤੋਂ ਕਰੀਬ 100 ਮੀਟਰ ਦੀ ਦੂਰੀ 'ਤੇ ਹੈ ਜਿੱਥੇ ਇਹ ਵੀਡੀਓ ਬਣਾਈ ਗਈ ਸੀ। ਪੰਜਾਬ 'ਚ ਆਮ ਆਦਮੀ ਪਾਰਟੀ (ਆਪ) ਦੀ ਸਰਕਾਰ ਆਉਣ ਤੋਂ ਬਾਅਦ ਇਸੇ ਥਾਂ 'ਤੇ ਇੱਕ ਔਰਤ ਦੀ ਵੀਡੀਓ ਵਾਇਰਲ ਹੋਈ ਸੀ ਜਿਸ ਤੋਂ ਬਾਅਦ ਪੰਜਾਬ ਭਰ 'ਚ ਸਰਚ ਅਪ੍ਰੇਸ਼ਨ ਚਲਾਏ ਗਏ ਅਤੇ ਦਾਅਵੇ ਕੀਤੇ ਗਏ ਕਿ ਪੰਜਾਬ 'ਚੋਂ ਨਸ਼ਾ ਖਤਮ ਕਰਨ ਲਈ ਯਤਨ ਕੀਤੇ ਜਾ ਰਹੇ ਹਨ। ਪਰ ਦੋ ਸਾਲ ਬਾਅਦ ਵੀ ਸਥਿਤੀ ਉਹੀ ਹੈ।
ਨੋਟ : - ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ।