ਪੜਚੋਲ ਕਰੋ

Bomb Threat: ਪੰਜਾਬ ਸਕੱਤਰੇਤ ਨੂੰ ਬੰਬ ਨਾਲ ਉਡਾਉਣ ਦੀ ਧਮਕੀ, ਸੈਕਟਰ- 9 ਸਥਿਤ ਮਿੰਨੀ ਸੈਕਟਰੀਏਟ ਨੂੰ ਆਈ ਮੇਲ ਰਹੀ Threat, ਤੁਰੰਤ ਕਰਵਾਏ ਖਾਲੀ

ਪੰਜਾਬ ਸਕੱਤਰੇਤ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਭਰੀ ਈਮੇਲ ਆਈ ਹੈ। ਉੱਧਰ ਸੈਕਟਰ- 9 ਸਥਿਤ ਮਿੰਨੀ ਸੈਕਟਰੀਏਟ ਨੂੰ ਆਈ ਮੇਲ ਰਹੀ Threat ਆਈ ਹੈ। ਜਿਸ ਕਰਕੇ ਤੁਰੰਤ ਦੋਵਾਂ ਹੀ ਸਕੱਤਰੇਤ ਨੂੰ ਖਾਲੀ ਕਰਵਾ ਲਿਆ ਗਿਆ ਹੈ। 

Bomb Threat to Punjab Secretariat: ਚੰਡੀਗੜ੍ਹ ਸਥਿਤ ਪੰਜਾਬ ਸਕੱਤਰੇਤ ਅਤੇ ਮਿੰਨੀ ਸਕੱਤਰੇਤ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਮਿਲਣ ਨਾਲ ਹੜਕੰਪ ਮਚ ਗਿਆ। ਇਹ ਧਮਕੀ ਈ-ਮੇਲ ਰਾਹੀਂ ਭੇਜੀ ਗਈ, ਜਿਸ ਤੋਂ ਬਾਅਦ ਪ੍ਰਸ਼ਾਸਨ ਅਤੇ ਸੁਰੱਖਿਆ ਏਜੰਸੀਆਂ ਤੁਰੰਤ ਅਲਰਟ ਹੋ ਗਈਆਂ। ਸਾਵਧਾਨੀ ਵਜੋਂ ਪੂਰੇ ਸਕੱਤਰੇਤ ਪਰਿਸਰ ਨੂੰ ਖਾਲੀ ਕਰਵਾ ਲਿਆ ਗਿਆ ਅਤੇ ਸਾਰੇ ਕਰਮਚਾਰੀਆਂ ਤੇ ਅਧਿਕਾਰੀਆਂ ਨੂੰ ਸੁਰੱਖਿਅਤ ਬਾਹਰ ਕੱਢ ਲਿਆ ਗਿਆ।

ਧਮਕੀ ਦੀ ਜਾਣਕਾਰੀ ਮਿਲਦੇ ਹੀ ਚੰਡੀਗੜ੍ਹ ਪੁਲਿਸ, ਪੰਜਾਬ ਪੁਲਿਸ, ਬੰਬ ਨਿਰੋਧਕ ਦਸਤਾ (BDS), CISF, ਡਾਗ ਸਕੁਆਡ ਸਮੇਤ ਹੋਰ ਸੁਰੱਖਿਆ ਏਜੰਸੀਆਂ ਮੌਕੇ ’ਤੇ ਪਹੁੰਚ ਗਈਆਂ। ਪੂਰੇ ਪਰਿਸਰ ਨੂੰ ਸੀਲ ਕਰਕੇ ਤਲਾਸ਼ੀ ਮੁਹਿੰਮ ਸ਼ੁਰੂ ਕਰ ਦਿੱਤੀ ਗਈ ਹੈ। ਸਕੱਤਰੇਤ ਦੇ ਹਰ ਬਲਾਕ, ਕਮਰੇ ਅਤੇ ਪਾਰਕਿੰਗ ਏਰੀਏ ਦੀ ਬਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ ਤਾਂ ਜੋ ਕਿਸੇ ਵੀ ਸ਼ੱਕੀ ਵਸਤੂ ਦਾ ਪਤਾ ਲਗਾਇਆ ਜਾ ਸਕੇ।

ਸੁਰੱਖਿਆ ਕਾਰਨਾਂ ਕਰਕੇ ਸਕੱਤਰੇਤ ਵਿੱਚ ਚੱਲ ਰਹੇ ਸਾਰੇ ਪ੍ਰਸ਼ਾਸਕੀ ਕੰਮ ਅਸਥਾਈ ਤੌਰ ’ਤੇ ਰੋਕ ਦਿੱਤੇ ਗਏ ਹਨ। ਅਧਿਕਾਰੀਆਂ ਨੂੰ ਅਗਲੇ ਹੁਕਮਾਂ ਤੱਕ ਪਰਿਸਰ ਵਿੱਚ ਦਾਖ਼ਲ ਨਾ ਹੋਣ ਦੀ ਸਲਾਹ ਦਿੱਤੀ ਗਈ ਹੈ। ਮੌਕੇ ’ਤੇ ਵੱਡੀ ਗਿਣਤੀ ਵਿੱਚ ਪੁਲਿਸ ਬਲ ਤਾਇਨਾਤ ਕੀਤਾ ਗਿਆ ਹੈ ਅਤੇ ਪੂਰੇ ਇਲਾਕੇ ਦੀ ਸੁਰੱਖਿਆ ਕੜੀ ਕਰ ਦਿੱਤੀ ਗਈ ਹੈ।

ਫਿਲਹਾਲ ਕਿਸੇ ਵੀ ਕਿਸਮ ਦੀ ਵਿਸਫੋਟਕ ਸਮੱਗਰੀ ਮਿਲਣ ਦੀ ਪੁਸ਼ਟੀ ਨਹੀਂ ਹੋਈ ਹੈ, ਪਰ ਸੁਰੱਖਿਆ ਏਜੰਸੀਆਂ ਕੋਈ ਵੀ ਖ਼ਤਰਾ ਮੋਲ ਲੈਣ ਦੇ ਮੂਡ ਵਿੱਚ ਨਹੀਂ ਹਨ। ਜਾਂਚ ਪੂਰੀ ਹੋਣ ਤੋਂ ਬਾਅਦ ਹੀ ਹਾਲਾਤ ਸਧਾਰਨ ਹੋਣ ਦੀ ਇਜਾਜ਼ਤ ਦਿੱਤੀ ਜਾਵੇਗੀ।

ਪ੍ਰਸ਼ਾਸਨ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਅਫਵਾਹਾਂ ’ਤੇ ਧਿਆਨ ਨਾ ਦੇਣ ਅਤੇ ਸੁਰੱਖਿਆ ਏਜੰਸੀਆਂ ਦਾ ਸਹਿਯੋਗ ਕਰਨ। ਮਾਮਲੇ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਕੇਂਦਰ ਅਤੇ ਰਾਜ ਪੱਧਰ ਦੀਆਂ ਏਜੰਸੀਆਂ ਵੀ ਅਲਰਟ ਮੋਡ ’ਤੇ ਹਨ।

ਬੀਤੇ ਦਿਨੀਂ ਸਕੂਲਾਂ ਨੂੰ ਵੀ ਬੰਬ ਨਾਲ ਉਡਾਉਣ ਦੀ ਆਈ ਸੀ ਧਮਕੀ

ਦੱਸ ਦਈਏ ਕਿ ਬੀਤੇ ਦਿਨ ਚੰਡੀਗੜ੍ਹ ਦੇ 30 ਸਕੂਲਾਂ ਨੂੰ ਵੀ ਬੰਬ ਨਾਲ ਉਡਾਉਣ ਦੀ ਧਮਕੀ ਮਿਲੀ ਸੀ। ਇਨ੍ਹਾਂ ਵਿੱਚ 22 ਨਿੱਜੀ ਅਤੇ 8 ਸਰਕਾਰੀ ਸਕੂਲ ਸ਼ਾਮਲ ਸਨ। ਮਿਆਰੀ ਸੁਰੱਖਿਆ ਪ੍ਰੋਟੋਕੋਲ ਅਨੁਸਾਰ ਸਕੂਲ ਪਰਿਸਰਾਂ ਦੀ ਗਹਿਰਾਈ ਨਾਲ ਤਲਾਸ਼ੀ ਲਈ ਗਈ ਸੀ। ਵਿਸਥਾਰਪੂਰਕ ਜਾਂਚ ਤੋਂ ਬਾਅਦ ਕਿਸੇ ਵੀ ਥਾਂ ਤੋਂ ਕੋਈ ਵੀ ਸ਼ੱਕੀ ਜਾਂ ਵਿਸਫੋਟਕ ਸਮੱਗਰੀ ਬਰਾਮਦ ਨਹੀਂ ਹੋਈ।

PM ਮੋਦੀ ਨੂੰ ਵੀ ਦਿੱਤੀ ਗਈ ਧਮਕੀ

ਇਸੇ ਧਮਕੀ ਭਰੇ ਈ-ਮੇਲ ਵਿੱਚ ਪ੍ਰਧਾਨ ਮੰਤਰੀ ਮੋਦੀ ਨੂੰ ਵੀ ਧਮਕੀ ਦਿੱਤੀ ਗਈ ਸੀ। ਇਸ ਵਿੱਚ ਡੇਰਾ ਬੱਲਾਂ ਦੌਰੇ ਦੌਰਾਨ ਪ੍ਰਧਾਨ ਮੰਤਰੀ ਨੂੰ ਨਿਸ਼ਾਨਾ ਬਣਾਉਣ ਦੀ ਗੱਲ ਕਹੀ ਗਈ ਸੀ।

ਟਾਪ ਹੈਡਲਾਈਨ

ਵੱਡੀ ਖ਼ਬਰ! ਚੰਡੀਗੜ੍ਹ 'ਚ BJP ਦਫਤਰ ਨੂੰ ਬੰਬ ਨਾਲ ਉਡਾਉਣ ਦੀ ਧਮਕੀ, ਕਿਹਾ- 21 ਅਗਸਤ ਪੰਜਾਬ ਬੰਦ ਰੱਖੋ, ਖੁੱਲ੍ਹੇ ਸ਼ਹਿਰਾਂ 'ਚ ਹੋਣਗੇ ਬਲਾਸਟ
ਵੱਡੀ ਖ਼ਬਰ! ਚੰਡੀਗੜ੍ਹ 'ਚ BJP ਦਫਤਰ ਨੂੰ ਬੰਬ ਨਾਲ ਉਡਾਉਣ ਦੀ ਧਮਕੀ, ਕਿਹਾ- 21 ਅਗਸਤ ਪੰਜਾਬ ਬੰਦ ਰੱਖੋ, ਖੁੱਲ੍ਹੇ ਸ਼ਹਿਰਾਂ 'ਚ ਹੋਣਗੇ ਬਲਾਸਟ
ਚੰਡੀਗੜ੍ਹ 'ਚ ਨਹੀਂ ਲੱਗੇਗਾ ਫ੍ਰੀ ਪੈਟਰੋਲ ਦਾ ਲੰਗਰ, ਪਰਮਿਸ਼ਨ ਨਾ ਮਿਲਣ ਤੱਕ ਰੋਕ; ਹੁਣ ਕਦੋਂ ਲੱਗੇਗਾ?
ਚੰਡੀਗੜ੍ਹ 'ਚ ਨਹੀਂ ਲੱਗੇਗਾ ਫ੍ਰੀ ਪੈਟਰੋਲ ਦਾ ਲੰਗਰ, ਪਰਮਿਸ਼ਨ ਨਾ ਮਿਲਣ ਤੱਕ ਰੋਕ; ਹੁਣ ਕਦੋਂ ਲੱਗੇਗਾ?
PU Elections 2026 : ਪੰਜਾਬ ਯੂਨੀਵਰਸਿਟੀ ਵਿਦਿਆਰਥੀ ਚੋਣਾਂ ਦਾ ਹੋਇਆ ਐਲਾਨ ,ਜਾਣੋ ਪੂਰਾ ਸ਼ਡਿਊਲ 
PU Elections 2026 : ਪੰਜਾਬ ਯੂਨੀਵਰਸਿਟੀ ਵਿਦਿਆਰਥੀ ਚੋਣਾਂ ਦਾ ਹੋਇਆ ਐਲਾਨ ,ਜਾਣੋ ਪੂਰਾ ਸ਼ਡਿਊਲ 
Accident News: ਚੰਡੀਗੜ੍ਹ-ਮਨਾਲੀ ਹਾਈਵੇਅ 'ਤੇ ਪੰਜਾਬ ਦੇ 4 ਲੋਕਾਂ ਦੀ ਦਰਦਨਾਕ ਮੌਤ, 7 ਜ਼ਖਮੀ; ਜਾਣੋ ਕਿਵੇਂ ਵਾਪਰਿਆ ਹਾਦਸਾ...?
ਚੰਡੀਗੜ੍ਹ-ਮਨਾਲੀ ਹਾਈਵੇਅ 'ਤੇ ਪੰਜਾਬ ਦੇ 4 ਲੋਕਾਂ ਦੀ ਦਰਦਨਾਕ ਮੌਤ, 7 ਜ਼ਖਮੀ; ਜਾਣੋ ਕਿਵੇਂ ਵਾਪਰਿਆ ਹਾਦਸਾ...?

ਵੀਡੀਓਜ਼

Punjab Bandh News: ਬੰਦੀ ਸਿੰਘਾਂ ਦੀ ਰਿਹਾਈ ਦੀ ਮੰਗ ਨੂੰ ਲੈ ਕੇ ਪੰਜਾਬ ਬੰਦ, ਜਾਣੋ ਤਾਜ਼ਾ ਹਾਲਾਤ | Abp Sanjha
Punjab Band Barnala | Protest ਬੰਦੀ ਸਿੰਘਾਂ ਦੀ ਰਿਹਾਈ ਲਈ ਪੰਜਾਬ ਬੰਦ, ਬਾਜ਼ਾਰਾਂ 'ਚ ਦਿਖਿਆ ਵੱਡਾ ਅਸਰ!
Mobiles worth 1 crore | ਫਤਿਹਗੜ੍ਹ ਸਾਹਿਬ ਪੁਲਿਸ ਦੀ ਵੱਡੀ ਕਾਮਯਾਬੀ, 1 ਕਰੋੜ ਦੇ ਮੋਬਾਈਲ ਕੀਤੇ ਬਰਾਮਦ
Sajjan Kumar Death | 1984 ਸਿੱਖ ਕਤਲੇਆਮ ਦੇ ਦੋਸ਼ੀ ਸੱਜਣ ਕੁਮਾਰ ਦੀ ਮੌਤ
Kuldeep Dhaliwal | ਪੰਜਾਬ 'ਚ ਹੜ੍ਹਾਂ ਦਾ ਮੁੱਦਾ ਲੈ ਕੇ J&K ਰਾਜਪਾਲ ਕੋਲ ਪਹੁੰਚਣਗੇ ਧਾਲੀਵਾਲ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
ਅੱਜ ਪੰਜਾਬ ਬੰਦ, Bus Stand ਅਤੇ ਸੜਕਾਂ 'ਤੇ ਪਸਰਿਆ ਸੰਨਾਟਾ...ਬਜ਼ਾਰਾਂ ਦਾ ਸ਼ਟਰ ਡਾਊਨ
ਅੱਜ ਪੰਜਾਬ ਬੰਦ, Bus Stand ਅਤੇ ਸੜਕਾਂ 'ਤੇ ਪਸਰਿਆ ਸੰਨਾਟਾ...ਬਜ਼ਾਰਾਂ ਦਾ ਸ਼ਟਰ ਡਾਊਨ
ਵੱਡੀ ਵਾਰਦਾਤ ਨਾਲ ਕੰਬਿਆ ਇਲਾਕਾ, ਘਰ 'ਤੇ ਗ੍ਰੇਨੇਡ ਹਮਲਾ, 3 ਜ਼ਖ਼ਮੀ; ਮੱਚੀ ਹਾਹਾਕਾਰ
ਵੱਡੀ ਵਾਰਦਾਤ ਨਾਲ ਕੰਬਿਆ ਇਲਾਕਾ, ਘਰ 'ਤੇ ਗ੍ਰੇਨੇਡ ਹਮਲਾ, 3 ਜ਼ਖ਼ਮੀ; ਮੱਚੀ ਹਾਹਾਕਾਰ
ਵੱਡੀ ਖ਼ਬਰ! ਚੰਡੀਗੜ੍ਹ 'ਚ BJP ਦਫਤਰ ਨੂੰ ਬੰਬ ਨਾਲ ਉਡਾਉਣ ਦੀ ਧਮਕੀ, ਕਿਹਾ- 21 ਅਗਸਤ ਪੰਜਾਬ ਬੰਦ ਰੱਖੋ, ਖੁੱਲ੍ਹੇ ਸ਼ਹਿਰਾਂ 'ਚ ਹੋਣਗੇ ਬਲਾਸਟ
ਵੱਡੀ ਖ਼ਬਰ! ਚੰਡੀਗੜ੍ਹ 'ਚ BJP ਦਫਤਰ ਨੂੰ ਬੰਬ ਨਾਲ ਉਡਾਉਣ ਦੀ ਧਮਕੀ, ਕਿਹਾ- 21 ਅਗਸਤ ਪੰਜਾਬ ਬੰਦ ਰੱਖੋ, ਖੁੱਲ੍ਹੇ ਸ਼ਹਿਰਾਂ 'ਚ ਹੋਣਗੇ ਬਲਾਸਟ
ਤੇਜ਼ ਰਫਤਾਰ ਦਾ ਕਹਿਰ, ਸੰਸਦ ਦੇ ਪੁੱਤਰ ਨੇ ਕਾਰ ਨਾਲ ਮਹਿਲਾ ਨੂੰ ਦਰੜਿਆ, ਹੋਈ ਮੌਤ; ਮੱਚਿਆ ਚੀਕ ਚੀਹਾੜਾ
ਤੇਜ਼ ਰਫਤਾਰ ਦਾ ਕਹਿਰ, ਸੰਸਦ ਦੇ ਪੁੱਤਰ ਨੇ ਕਾਰ ਨਾਲ ਮਹਿਲਾ ਨੂੰ ਦਰੜਿਆ, ਹੋਈ ਮੌਤ; ਮੱਚਿਆ ਚੀਕ ਚੀਹਾੜਾ
ਵੱਡਾ ਹਾਦਸਾ, ਅਚਾਨਕ ਕ੍ਰੈਸ਼ ਹੋਇਆ ਜਹਾਜ਼: ਮੱਚ ਗਿਆ ਹਾਹਾਕਾਰ, 8 ਲੋਕਾਂ ਦੀ ਮੌਤ
ਵੱਡਾ ਹਾਦਸਾ, ਅਚਾਨਕ ਕ੍ਰੈਸ਼ ਹੋਇਆ ਜਹਾਜ਼: ਮੱਚ ਗਿਆ ਹਾਹਾਕਾਰ, 8 ਲੋਕਾਂ ਦੀ ਮੌਤ
ਅੱਜ 21 ਅਗਸਤ ਨੂੰ ਕਿੰਨੇ ਦਾ ਮਿਲ ਰਿਹਾ ਗੈਸ ਸਿਲੰਡਰ? ਜਾਣੋ ਤਾਜ਼ਾ ਰੇਟ
ਅੱਜ 21 ਅਗਸਤ ਨੂੰ ਕਿੰਨੇ ਦਾ ਮਿਲ ਰਿਹਾ ਗੈਸ ਸਿਲੰਡਰ? ਜਾਣੋ ਤਾਜ਼ਾ ਰੇਟ
ਵੱਡਾ ਪ੍ਰਸ਼ਾਸਨਿਕ ਫੇਰਬਦਲ, 9 IPS ਅਫਸਰਾਂ ਦੇ ਅਚਾਨਕ ਤਬਾਦਲੇ; ਦੇਖੋ ਕਿਸ ਨੂੰ ਕਿੱਥੇ ਦੀ ਮਿਲੀ ਜ਼ਿੰਮੇਵਾਰੀ

Embed widget