Chandigarh News: ਚੰਡੀਗੜ੍ਹ ਪ੍ਰਸ਼ਾਸਨ ਨੇ ਮੰਗਲਵਾਰ ਨੂੰ ਟਰੱਕ ਡਰਾਈਵਰਾਂ ਦੀ ਹੜਤਾਲ ਕਾਰਨ ਈਂਧਨ ਦੀ ਸਪਲਾਈ ਵਿੱਚ ਵਿਘਨ ਦੇ ਮੱਦੇਨਜ਼ਰ ਪੈਟਰੋਲ ਅਤੇ ਡੀਜ਼ਲ ਦੀ ਰਾਸ਼ਨਿੰਗ ਪ੍ਰਣਾਲੀ (ਨਿਯੰਤਰਿਤ ਵਿਕਰੀ) ਨੂੰ ਲਾਗੂ ਕਰਨ ਦੇ ਹੁਕਮ ਦਿੱਤੇ ਹਨ। ਹੁਕਮਾਂ ਅਨੁਸਾਰ ਹੁਣ ਦੋਪਹੀਆ ਵਾਹਨ ਇੱਕ ਸਮੇਂ ਵਿੱਚ ਸਿਰਫ਼ ਦੋ ਲੀਟਰ ਅਤੇ ਚਾਰ ਪਹੀਆ ਵਾਹਨ ਇੱਕ ਵਾਰ ਵਿੱਚ ਪੰਜ ਲੀਟਰ ਈਂਧਨ ਭਰਵਾ ਸਕਣਗੇ। ਪ੍ਰਸ਼ਾਸਨ ਨੇ ਇਹ ਕਦਮ ਸ਼ਹਿਰ ਦੇ ਪੈਟਰੋਲ ਪੰਪਾਂ 'ਤੇ ਹੜਤਾਲ ਕਾਰਨ ਵਾਹਨ ਮਾਲਕਾਂ ਦੀਆਂ ਕਤਾਰਾਂ ਅਤੇ ਜਲਦੀ ਈਂਧਨ ਖਤਮ ਹੋਣ ਦੇ ਡਰ ਕਾਰਨ ਚੁੱਕਿਆ ਹੈ।


ਚੰਡੀਗੜ੍ਹ ਦੇ ਕਈ ਪੈਟਰੋਲ ਪੰਪਾਂ 'ਤੇ ਡੀਜ਼ਲ ਅਤੇ ਪੈਟਰੋਲ ਖਤਮ ਹੋ ਗਿਆ ਹੈ। ਇਸ ਵਿੱਚ ਸੈਕਟਰ 17, ਸੈਕਟਰ 10 ਅਤੇ ਸੈਕਟਰ 4 ਦੇ ਪੈਟਰੋਲ ਪੰਪ ਸ਼ਾਮਲ ਹਨ। ਚੰਡੀਗੜ੍ਹ ਦੇ ਸਾਰੇ ਪੰਪਾਂ 'ਤੇ ਵਾਹਨਾਂ ਦੀਆਂ ਲੰਬੀਆਂ ਕਤਾਰਾਂ ਲੱਗ ਗਈਆਂ ਹਨ। ਅੱਜ ਸ਼ਾਮ ਤੱਕ ਸਾਰੇ ਪੰਪਾਂ 'ਤੇ ਡੀਜ਼ਲ-ਪੈਟਰੋਲ ਦਾ ਕੋਟਾ ਖਤਮ ਹੋ ਜਾਵੇਗਾ।


ਭਾਰਤੀ ਨਿਆਂ ਸੰਹਿਤਾ, ਜੋ ਕਿ ਓਪਨਿਵੇਸ਼ਕ ਕਾਲ ਦੇ ਭਾਰਤੀ ਦੰਡ ਸੰਹਿਤਾ (ਆਈਪੀਸੀ) ਦੀ ਥਾਂ ਲੈਣ ਜਾ ਰਹੀ ਹੈ, ਜਿਸ ਵਿੱਚ ਇਹ ਵਿਵਸਥਾ ਹੈ ਕਿ ਜਿਹੜੇ ਡਰਾਈਵਰ ਲਾਪਰਵਾਹੀ ਨਾਲ ਡਰਾਈਵਿੰਗ ਕਰਕੇ ਗੰਭੀਰ ਸੜਕ ਹਾਦਸਿਆਂ ਦਾ ਕਾਰਨ ਬਣਦੇ ਹਨ ਅਤੇ ਪੁਲਿਸ ਜਾਂ ਪ੍ਰਸ਼ਾਸਨ ਨੂੰ ਦੱਸੇ ਬਿਨਾਂ ਭੱਜ ਜਾਂਦੇ ਹਨ, ਉਨ੍ਹਾਂ ਨੂੰ 10 ਸਾਲ ਤੱਕ ਦੀ ਜੇਲ੍ਹ ਹੋ ਸਕਦੀ ਹੈ ਜਾਂ 7 ਲੱਖ ਰੁਪਏ ਜੁਰਮਾਨਾ ਹੋ ਸਕਦਾ ਹੈ।


ਇਹ ਵੀ ਪੜ੍ਹੋ: Election 2024: BJP ਨੇ ਚੋਣਾਂ ਲਈ ਤਿਆਰ ਕੀਤਾ ਨਾਅਰਾ, 'ਇਸ ਵਾਰ 400 ਪਾਰ, ਤੀਜੀ ਵਾਰ ਮੋਦੀ ਸਰਕਾਰ'


ਇੱਕ ਅਧਿਕਾਰਤ ਬਿਆਨ ਦੇ ਅਨੁਸਾਰ, ਕੇਂਦਰੀ ਸ਼ਾਸਤ ਪ੍ਰਦੇਸ਼ ਚੰਡੀਗੜ੍ਹ ਵਿੱਚ ਤੇਲ-ਟੈਂਕਰਾਂ ਦੇ ਡਰਾਈਵਰਾਂ ਦੀ ਚੱਲ ਰਹੀ ਹੜਤਾਲ ਅਤੇ ਪੈਟਰੋਲ ਅਤੇ ਡੀਜ਼ਲ ਦੀ ਸੀਮਤ ਸਪਲਾਈ ਦੇ ਮੱਦੇਨਜ਼ਰ, ਜ਼ਿਲ੍ਹਾ ਮੈਜਿਸਟਰੇਟ ਚੰਡੀਗੜ੍ਹ ਨੇ ਪੈਟਰੋਲ / ਡੀਜ਼ਲ ਦੀ ਵਿਕਰੀ 'ਤੇ ਅਸਥਾਈ ਤੌਰ 'ਤੇ ਪਾਬੰਦੀ ਲਗਾ ਦਿੱਤੀ ਹੈ।


ਇਸ ਕਾਨੂੰਨ ਵਿੱਚ ਸੜਕ ਦੁਰਘਟਨਾ ਦੇ ਮਾਮਲੇ ਵਿੱਚ 10 ਸਾਲ ਦੀ ਜੇਲ੍ਹ ਜਾਂ 7 ਲੱਖ ਰੁਪਏ ਜੁਰਮਾਨੇ ਦੀ ਵਿਵਸਥਾ ਹੈ। ਦੇਸ਼ ਭਰ ਵਿੱਚ ਚੱਲ ਰਹੀ ਇਸ ਹੜਤਾਲ ਕਾਰਨ ਲੋਕਾਂ ਨੂੰ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਕਈ ਥਾਵਾਂ 'ਤੇ ਪੈਟਰੋਲ ਪੰਪਾਂ 'ਤੇ ਤਾਂ ਘਾਟ ਹੈ ਅਤੇ ਕਈ ਥਾਵਾਂ 'ਤੇ ਵਪਾਰਕ ਵਾਹਨਾਂ ਦੀ ਪ੍ਰਦਰਸ਼ਨੀ ਕਾਰਨ ਰੋਜ਼ਾਨਾ ਦਾ ਸਮਾਨ ਸੜਕ 'ਤੇ ਹੀ ਫਸਿਆ ਹੋਇਆ ਹੈ। ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਜੇਕਰ ਇਹ ਹੜਤਾਲ ਜਲਦੀ ਖਤਮ ਨਾ ਹੋਈ ਤਾਂ ਮੰਡੀ 'ਚ ਸਬਜ਼ੀਆਂ ਦੇ ਭਾਅ ਵੀ ਵਧਣ ਲੱਗ ਜਾਣਗੇ।


ਬਿਆਨ ਦੇ ਅਨੁਸਾਰ, ਦੋਪਹੀਆ ਵਾਹਨ ਵੱਧ ਤੋਂ ਵੱਧ ਦੋ ਲੀਟਰ (ਵੱਧ ਤੋਂ ਵੱਧ ਮੁੱਲ 200 ਰੁਪਏ) ਅਤੇ ਚਾਰ ਪਹੀਆ ਵਾਹਨ ਇੱਕ ਸਮੇਂ ਵਿੱਚ ਪੰਜ ਲੀਟਰ (ਵੱਧ ਤੋਂ ਵੱਧ ਮੁੱਲ 500 ਰੁਪਏ) ਤੱਕ ਦਾ ਤੇਲ ਖਰੀਦ ਸਕਦੇ ਹਨ ਅਤੇ ਇਹ ਹੁਕਮ ਤੁਰੰਤ ਪ੍ਰਭਾਵ ਨਾਲ ਲਾਗੂ ਕੀਤਾ ਗਿਆ ਹੈ। ਦੱਸ ਦਈਏ ਕਿ ਕੇਂਦਰ ਸਰਕਾਰ ਦੇ ਸੋਧੇ ਹੋਏ ਮੋਟਰ ਵਹੀਕਲ ਐਕਟ ਦਾ ਦੇਸ਼ ਭਰ ਵਿੱਚ ਵਿਰੋਧ ਹੋ ਰਿਹਾ ਹੈ।


ਇਹ ਵੀ ਪੜ੍ਹੋ: Truck Driver Strike: ਹਿੰਡ ਐਂਡ ਰਨ ਕਾਨੂੰਨ 'ਚ ਹੋਇਆ ਇਹ ਬਦਲਾਅ, ਪੈਟਰੋਲ ਪੰਪ 'ਤੇ ਲੱਗੀਆਂ ਕਤਾਰਾਂ ਅਤੇ ਟਰੱਕ ਡਰਾਈਵਰ ਕਰ ਰਹੇ ਹੜਤਾਲ