ਪੜਚੋਲ ਕਰੋ

Chandigarh Liquor Auction: ਚੰਡੀਗੜ੍ਹ 'ਚ ਸ਼ਰਾਬ ਠੇਕਿਆਂ ਦੀ ਨੀਲਾਮੀ ਨੂੰ ਲੈ ਕੇ ਵੱਡਾ ਅਪਡੇਟ, 7 ਵੱਡੇ ਵਪਾਰੀ ਬਲੈਕਲਿਸਟ, ਹੁਣ ਤੱਕ 606 ਕਰੋੜ ਦੀ ਆਮਦਨ

ਚੰਡੀਗੜ੍ਹ 'ਚ ਸ਼ਰਾਬ ਠੇਕਿਆਂ ਦੀ ਨੀਲਾਮੀ ਨੂੰ ਲੈ ਕੇ ਵਿਵਾਦ ਅਤੇ ਕਾਰਵਾਈ ਦੋਵੇਂ ਜਾਰੀ ਹਨ। ਐਕਸਾਈਜ਼ ਅਤੇ ਟੈਕਸੇਸ਼ਨ ਵਿਭਾਗ ਹੁਣ 19 ਮਈ ਨੂੰ ਬਚੇ ਹੋਏ 11 ਸ਼ਰਾਬ ਠੇਕਿਆਂ ਦੀ ਨੀਲਾਮੀ ਕਰੇਗਾ।

Chandigarh Liquor Auction: ਚੰਡੀਗੜ੍ਹ 'ਚ ਸ਼ਰਾਬ ਠੇਕਿਆਂ ਦੀ ਨੀਲਾਮੀ ਨੂੰ ਲੈ ਕੇ ਵਿਵਾਦ ਅਤੇ ਕਾਰਵਾਈ ਦੋਵੇਂ ਜਾਰੀ ਹਨ। ਐਕਸਾਈਜ਼ ਅਤੇ ਟੈਕਸੇਸ਼ਨ ਵਿਭਾਗ ਹੁਣ 19 ਮਈ ਨੂੰ ਬਚੇ ਹੋਏ 11 ਸ਼ਰਾਬ ਠੇਕਿਆਂ ਦੀ ਨੀਲਾਮੀ ਕਰੇਗਾ। ਇਸ ਤੋਂ ਪਹਿਲਾਂ 14 ਮਈ ਨੂੰ ਹੋਈ ਨੀਲਾਮੀ ਵਿੱਚ 17 ਵਿਚੋਂ ਸਿਰਫ 6 ਠੇਕੇ ਹੀ ਵਿਕ ਸਕੇ ਸਨ। ਇਨ੍ਹਾਂ ਠੇਕਿਆਂ ਤੋਂ ਵਿਭਾਗ ਨੂੰ 24.32 ਕਰੋੜ ਦੀ ਨਿਸ਼ਚਿਤ ਕੀਮਤ ਦੇ ਮੁਕਾਬਲੇ 39.60 ਕਰੋੜ ਰੁਪਏ ਦੀ ਆਮਦਨ ਹੋਈ।

8 ਮਈ ਦੀ ਨੀਲਾਮੀ ਦੌਰਾਨ 21 ਵਿੱਚੋਂ 11 ਸ਼ਰਾਬ ਦੇ ਠੇਕੇ ਨੀਲਾਮ ਹੋਏ ਸਨ ਅਤੇ ਵਿਭਾਗ ਨੂੰ 47.97 ਕਰੋੜ ਰੁਪਏ ਦੀ ਰਾਖਵੀਂ ਕੀਮਤ ਦੇ ਮੁਕਾਬਲੇ 60.76 ਕਰੋੜ ਰੁਪਏ ਦੀ ਆਮਦਨ ਹੋਈ।

ਇਨ੍ਹਾਂ ਸ਼ਰਾਬ ਕਾਰੋਬਾਰੀਆਂ ਨੂੰ ਕੀਤਾ ਗਿਆ ਬਲੈਕਲਿਸਟ

ਇਸ ਦੌਰਾਨ ਵਿਭਾਗ ਵੱਲੋਂ ਸਖ਼ਤ ਕਦਮ ਚੁੱਕਦਿਆਂ 7 ਵੱਡੇ ਸ਼ਰਾਬ ਕਾਰੋਬਾਰੀਆਂ ਨੂੰ ਬਲੈਕਲਿਸਟ ਕਰ ਦਿੱਤਾ ਗਿਆ ਹੈ। ਇਹ ਕਾਰੋਬਾਰੀ ਨਿਰਧਾਰਤ ਸਮੇਂ ਤੱਕ ਸਿਕਿਊਰਿਟੀ ਰਕਮ ਜਮ੍ਹਾਂ ਨਹੀਂ ਕਰ ਸਕੇ। ਜਿਨ੍ਹਾਂ ਠੇਕਿਆਂ ਦੇ ਲਾਇਸੈਂਸ ਰੱਦ ਕੀਤੇ ਗਏ ਹਨ, ਉਹ ਸੈਕਟਰ-20ਡੀ (ਵਿਜੇਂਦਰ), ਸੈਕਟਰ-22ਬੀ ਵਿੱਚ 2 ਠੇਕੇ (ਕਮਲ ਕਾਰਕੀ, ਅਜੈ ਮਹਰਾ), ਸੈਕਟਰ-22ਸੀ ਵਿੱਚ 2 ਠੇਕੇ (ਕਮਲ ਕਾਰਕੀ, ਅਜੈ ਮਹਰਾ), ਇੰਡਸਟਰੀਅਲ ਏਰੀਆ ਫੇਜ਼-1 (ਨਿਸ਼ਾ ਕਾਰਕੀ) ਅਤੇ ਮਨੀਮਾਜਰਾ ਸ਼ਿਵਾਲਿਕ ਗਾਰਡਨ ਦੇ ਸਾਹਮਣੇ (ਨੀਰਜ ਸ਼ਰਮਾ) ਸਥਿਤ ਹਨ।  ਇਨ੍ਹਾਂ ਸਾਰੇ ਠੇਕਿਆਂ ਨੂੰ ਹੁਣ ਦੁਬਾਰਾ ਨੀਲਾਮੀ ਵਿੱਚ ਸ਼ਾਮਲ ਕੀਤਾ ਜਾਵੇਗਾ।

ਬਕਾਇਆ ਰਕਮ ਵਸੂਲਣ ਦੇ ਆਦੇਸ਼

ਵਿਭਾਗ ਨੇ ਸਾਫ਼ ਕੀਤਾ ਹੈ ਕਿ ਇਹ ਗ਼ੈਰ-ਜਿੰਮੇਵਾਰਾਨਾ ਰਵੱਈਆ ਨੀਲਾਮੀ ਪ੍ਰਕਿਰਿਆ ਨੂੰ ਪ੍ਰਭਾਵਿਤ ਕਰਦਾ ਹੈ ਅਤੇ ਬੋਲੀ ਦੀ ਪਾਰਦਰਸ਼ਤਾ 'ਤੇ ਸਵਾਲ ਖੜੇ ਕਰਦਾ ਹੈ। ਇਸੀ ਕਾਰਨ, ਇਨ੍ਹਾਂ ਕਾਰੋਬਾਰੀਆਂ ਨੂੰ ਭਵਿੱਖ ਵਿੱਚ ਕਿਸੇ ਵੀ ਨੀਲਾਮੀ ਵਿੱਚ ਹਿੱਸਾ ਲੈਣ ਤੋਂ ਰੋਕ ਦਿੱਤਾ ਗਿਆ ਹੈ। ਇਸ ਦੇ ਇਲਾਵਾ, ਹੋਰ ਰਾਜਾਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਨੂੰ ਵੀ ਇਨ੍ਹਾਂ ਕਾਰੋਬਾਰੀਆਂ ਨੂੰ ਬਲੈਕਲਿਸਟ ਕਰਨ ਅਤੇ ਬਕਾਇਆ ਰਕਮ ਵਸੂਲਣ ਦੇ ਆਦੇਸ਼ ਜਾਰੀ ਕੀਤੇ ਗਏ ਹਨ।

ਇਸ ਤੋਂ ਪਹਿਲਾਂ 29 ਅਪਰੈਲ ਨੂੰ ਹੋਈ ਤੀਜੀ ਨੀਲਾਮੀ ਵਿੱਚ 28 ਵਿੱਚੋਂ ਸਿਰਫ਼ 7 ਹੀ ਠੇਕੇ ਨੀਲਾਮ ਹੋ ਸਕੇ ਸਨ। ਓਥੇ ਹੀ 21 ਅਪਰੈਲ ਨੂੰ 48 ਠੇਕਿਆਂ ਦੀ ਨੀਲਾਮੀ ਰੱਖੀ ਗਈ ਸੀ, ਜਿਨ੍ਹਾਂ ਦੇ ਲਾਇਸੈਂਸ ਬੈਂਕ ਗਾਰੰਟੀ ਨਾ ਜਮ੍ਹਾ ਕਰਨ ਕਾਰਨ ਰੱਦ ਕਰ ਦਿੱਤੇ ਗਏ ਸਨ, ਪਰ ਤਦ ਵੀ ਸਿਰਫ਼ 20 ਠੇਕੇ ਹੀ ਵਿਕੇ। 21 ਮਾਰਚ ਨੂੰ ਹੋਈ ਸਭ ਤੋਂ ਵੱਡੀ ਨੀਲਾਮੀ ਵਿੱਚ 97 ਵਿੱਚੋਂ 96 ਠੇਕਿਆਂ ਦੀ ਨੀਲਾਮੀ ਸਫਲ ਰਹੀ ਸੀ, ਜਿਸ ਰਾਹੀਂ ਸਰਕਾਰ ਨੂੰ 606 ਕਰੋੜ ਰੁਪਏ ਦੀ ਆਮਦਨ ਹੋਈ ਸੀ।

ਟਾਪ ਹੈਡਲਾਈਨ

ਚੰਡੀਗੜ੍ਹ 'ਚ ਨਹੀਂ ਲੱਗੇਗਾ ਫ੍ਰੀ ਪੈਟਰੋਲ ਦਾ ਲੰਗਰ, ਪਰਮਿਸ਼ਨ ਨਾ ਮਿਲਣ ਤੱਕ ਰੋਕ; ਹੁਣ ਕਦੋਂ ਲੱਗੇਗਾ?
ਚੰਡੀਗੜ੍ਹ 'ਚ ਨਹੀਂ ਲੱਗੇਗਾ ਫ੍ਰੀ ਪੈਟਰੋਲ ਦਾ ਲੰਗਰ, ਪਰਮਿਸ਼ਨ ਨਾ ਮਿਲਣ ਤੱਕ ਰੋਕ; ਹੁਣ ਕਦੋਂ ਲੱਗੇਗਾ?
PU Elections 2026 : ਪੰਜਾਬ ਯੂਨੀਵਰਸਿਟੀ ਵਿਦਿਆਰਥੀ ਚੋਣਾਂ ਦਾ ਹੋਇਆ ਐਲਾਨ ,ਜਾਣੋ ਪੂਰਾ ਸ਼ਡਿਊਲ 
PU Elections 2026 : ਪੰਜਾਬ ਯੂਨੀਵਰਸਿਟੀ ਵਿਦਿਆਰਥੀ ਚੋਣਾਂ ਦਾ ਹੋਇਆ ਐਲਾਨ ,ਜਾਣੋ ਪੂਰਾ ਸ਼ਡਿਊਲ 
Accident News: ਚੰਡੀਗੜ੍ਹ-ਮਨਾਲੀ ਹਾਈਵੇਅ 'ਤੇ ਪੰਜਾਬ ਦੇ 4 ਲੋਕਾਂ ਦੀ ਦਰਦਨਾਕ ਮੌਤ, 7 ਜ਼ਖਮੀ; ਜਾਣੋ ਕਿਵੇਂ ਵਾਪਰਿਆ ਹਾਦਸਾ...?
ਚੰਡੀਗੜ੍ਹ-ਮਨਾਲੀ ਹਾਈਵੇਅ 'ਤੇ ਪੰਜਾਬ ਦੇ 4 ਲੋਕਾਂ ਦੀ ਦਰਦਨਾਕ ਮੌਤ, 7 ਜ਼ਖਮੀ; ਜਾਣੋ ਕਿਵੇਂ ਵਾਪਰਿਆ ਹਾਦਸਾ...?
Chandigarh News: ਪੁਲਿਸ ਪ੍ਰਸ਼ਾਸਨ 'ਚ ਮੱਚਿਆ ਹੜਕੰਪ, ਚੰਡੀਗੜ੍ਹ 'ਚ ਇੰਸਪੈਕਟਰ ਨੂੰ ਬਚਾਉਣ ਦਾ ਦੋਸ਼, DSP ਨੂੰ ਕੀਤਾ ਗਿਆ ਤਲਬ: 3 ਅਧਿਕਾਰੀਆਂ ਸਣੇ ਪੇਸ਼ ਹੋਣ ਦੇ ਨਿਰਦੇਸ਼; ਜਾਣੋ ਪੂਰਾ ਮਾਮਲਾ...
ਪੁਲਿਸ ਪ੍ਰਸ਼ਾਸਨ 'ਚ ਮੱਚਿਆ ਹੜਕੰਪ, ਚੰਡੀਗੜ੍ਹ 'ਚ ਇੰਸਪੈਕਟਰ ਨੂੰ ਬਚਾਉਣ ਦਾ ਦੋਸ਼, DSP ਨੂੰ ਕੀਤਾ ਗਿਆ ਤਲਬ: 3 ਅਧਿਕਾਰੀਆਂ ਸਣੇ ਪੇਸ਼ ਹੋਣ ਦੇ ਨਿਰਦੇਸ਼; ਜਾਣੋ ਪੂਰਾ ਮਾਮਲਾ...

ਵੀਡੀਓਜ਼

Mobiles worth 1 crore | ਫਤਿਹਗੜ੍ਹ ਸਾਹਿਬ ਪੁਲਿਸ ਦੀ ਵੱਡੀ ਕਾਮਯਾਬੀ, 1 ਕਰੋੜ ਦੇ ਮੋਬਾਈਲ ਕੀਤੇ ਬਰਾਮਦ
Sajjan Kumar Death | 1984 ਸਿੱਖ ਕਤਲੇਆਮ ਦੇ ਦੋਸ਼ੀ ਸੱਜਣ ਕੁਮਾਰ ਦੀ ਮੌਤ
Kuldeep Dhaliwal | ਪੰਜਾਬ 'ਚ ਹੜ੍ਹਾਂ ਦਾ ਮੁੱਦਾ ਲੈ ਕੇ J&K ਰਾਜਪਾਲ ਕੋਲ ਪਹੁੰਚਣਗੇ ਧਾਲੀਵਾਲ
Dr Balbir On Blood Bank | ਖੂਨਦਾਨ 'ਚ ਪੰਜਾਬ ਦਾ ਵੱਡਾ ਰਿਕਾਰਡ, ਮੰਤਰੀ ਬਲਬੀਰ ਸਿੰਘ ਨੇ ਦੱਸੀ ਪੂਰੀ ਗੱਲ
Raja Warring | ਰਾਜੀਵ ਗਾਂਧੀ ਦੀ ਤਾਰੀਫ਼ 'ਚ ਰਾਜਾ ਵੜਿੰਗ ਨੇ ਪੜ੍ਹੇ ਕਸੀਦੇ, BJP 'ਤੇ ਵੀ ਵੱਡਾ ਵਾਰ!

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
ਤੇਜ਼ ਰਫਤਾਰ ਦਾ ਕਹਿਰ, ਸੰਸਦ ਦੇ ਪੁੱਤਰ ਨੇ ਕਾਰ ਨਾਲ ਮਹਿਲਾ ਨੂੰ ਦਰੜਿਆ, ਹੋਈ ਮੌਤ; ਮੱਚਿਆ ਚੀਕ ਚੀਹਾੜਾ
ਤੇਜ਼ ਰਫਤਾਰ ਦਾ ਕਹਿਰ, ਸੰਸਦ ਦੇ ਪੁੱਤਰ ਨੇ ਕਾਰ ਨਾਲ ਮਹਿਲਾ ਨੂੰ ਦਰੜਿਆ, ਹੋਈ ਮੌਤ; ਮੱਚਿਆ ਚੀਕ ਚੀਹਾੜਾ
ਇਮਰਾਨ ਖਾਨ ਨੂੰ ਹਸਪਤਾਲ 'ਚ ਕੀਤਾ ਗਿਆ ਸ਼ਿਫਟ, ਰਾਤ 1 ਵਜੇ ਜੇਲ੍ਹ ਤੋਂ ਕੱਢਿਆ; ਸਾਹਮਣੇ ਆਈ ਵੀਡੀਓ
ਇਮਰਾਨ ਖਾਨ ਨੂੰ ਹਸਪਤਾਲ 'ਚ ਕੀਤਾ ਗਿਆ ਸ਼ਿਫਟ, ਰਾਤ 1 ਵਜੇ ਜੇਲ੍ਹ ਤੋਂ ਕੱਢਿਆ; ਸਾਹਮਣੇ ਆਈ ਵੀਡੀਓ
ਕੌਮੀ ਇਨਸਾਫ ਮੋਰਚੇ ਦਾ ਪੰਜਾਬ ਬੰਦ ਅੱਜ, 7 ਘੰਟੇ ਹਾਈਵੇਅ-ਰੇਲਵੇ ਟ੍ਰੈਕ ਰਹਿਣਗੇ ਜਾਮ; ਜਾਣੋ ਕੀ ਬੰਦ ਰਹੇਗਾ ਅਤੇ ਕੀ ਖੁੱਲ੍ਹਿਆ
ਕੌਮੀ ਇਨਸਾਫ ਮੋਰਚੇ ਦਾ ਪੰਜਾਬ ਬੰਦ ਅੱਜ, 7 ਘੰਟੇ ਹਾਈਵੇਅ-ਰੇਲਵੇ ਟ੍ਰੈਕ ਰਹਿਣਗੇ ਜਾਮ; ਜਾਣੋ ਕੀ ਬੰਦ ਰਹੇਗਾ ਅਤੇ ਕੀ ਖੁੱਲ੍ਹਿਆ
ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ 21 ਅਗਸਤ 2026
ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ 21 ਅਗਸਤ 2026
PU Elections 2026 : ਪੰਜਾਬ ਯੂਨੀਵਰਸਿਟੀ ਵਿਦਿਆਰਥੀ ਚੋਣਾਂ ਦਾ ਹੋਇਆ ਐਲਾਨ ,ਜਾਣੋ ਪੂਰਾ ਸ਼ਡਿਊਲ 
PU Elections 2026 : ਪੰਜਾਬ ਯੂਨੀਵਰਸਿਟੀ ਵਿਦਿਆਰਥੀ ਚੋਣਾਂ ਦਾ ਹੋਇਆ ਐਲਾਨ ,ਜਾਣੋ ਪੂਰਾ ਸ਼ਡਿਊਲ 
Faridkot News : ਦੋਸਤੀ ਦੇ ਬਹਾਨੇ ਨਾਬਾਲਿਗ ਵਿਦਿਆਰਥਣ ਨਾਲ ਘਿਨੌਣੀ ਹਰਕਤ, 10ਵੀਂ ਦਾ ਵਿਦਿਆਰਥੀ ਗ੍ਰਿਫ਼ਤਾਰ
Faridkot News : ਦੋਸਤੀ ਦੇ ਬਹਾਨੇ ਨਾਬਾਲਿਗ ਵਿਦਿਆਰਥਣ ਨਾਲ ਘਿਨੌਣੀ ਹਰਕਤ, 10ਵੀਂ ਦਾ ਵਿਦਿਆਰਥੀ ਗ੍ਰਿਫ਼ਤਾਰ
Accident News: ਚੰਡੀਗੜ੍ਹ-ਮਨਾਲੀ ਹਾਈਵੇਅ 'ਤੇ ਪੰਜਾਬ ਦੇ 4 ਲੋਕਾਂ ਦੀ ਦਰਦਨਾਕ ਮੌਤ, 7 ਜ਼ਖਮੀ; ਜਾਣੋ ਕਿਵੇਂ ਵਾਪਰਿਆ ਹਾਦਸਾ...?
ਚੰਡੀਗੜ੍ਹ-ਮਨਾਲੀ ਹਾਈਵੇਅ 'ਤੇ ਪੰਜਾਬ ਦੇ 4 ਲੋਕਾਂ ਦੀ ਦਰਦਨਾਕ ਮੌਤ, 7 ਜ਼ਖਮੀ; ਜਾਣੋ ਕਿਵੇਂ ਵਾਪਰਿਆ ਹਾਦਸਾ...?
 DoT SIM Card Limit : ਹੁਣ ਆਪਣੇ ਨਾਮ 'ਤੇ 9 ਤੋਂ ਵੱਧ ਸਿਮ ਨਹੀਂ ਰੱਖ ਸਕੋਗੇ, ਤੈਅ ਹੋਈ ਸੀਮਾ
 DoT SIM Card Limit : ਹੁਣ ਆਪਣੇ ਨਾਮ 'ਤੇ 9 ਤੋਂ ਵੱਧ ਸਿਮ ਨਹੀਂ ਰੱਖ ਸਕੋਗੇ, ਤੈਅ ਹੋਈ ਸੀਮਾ
Embed widget