Chandigarh News : ਚੰਡੀਗੜ੍ਹ (Chandigarh) ਵਿੱਚ ਇੱਕ ਦਿਲ ਦਹਿਲਾ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ। ਇੱਥੇ ਗਲੀ ਦੇ ਕੁੱਤਿਆਂ ਨੂੰ ਖਾਣਾ ਖਿਲਾ ਰਹੀ ਤੇਜਸਵਿਤਾ ਕੌਸ਼ਲ ਨਾਂ ਦੀ ਲੜਕੀ ਨੂੰ ਤੇਜ਼ ਰਫਤਾਰ ਕਾਰ ਨੇ ਟੱਕਰ ਮਾਰ ਦਿੱਤੀ ਹੈ। ਇਸ ਹਾਦਸੇ 'ਚ ਲੜਕੀ ਬੁਰੀ ਤਰ੍ਹਾਂ ਜ਼ਖਮੀ ਹੋ ਗਈ ਹੈ। ਫਿਲਹਾਲ ਲੜਕੀ ਦਾ ਹਸਪਤਾਲ 'ਚ ਇਲਾਜ ਚੱਲ ਰਿਹਾ ਹੈ। ਇਸ ਘਟਨਾ ਦਾ ਵੀਡੀਓ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ।


ਇਹ ਵੀ ਪੜ੍ਹੋ : ਰੈਸਕਿਊ ਆਪਰੇਸ਼ਨ ਟੀਮ ਨੂੰ ਮਿਲਿਆ ਬਲੈਕ ਬਾਕਸ, ਹੁਣ ਪਤਾ ਲੱਗੇਗਾ ਕਿਵੇਂ ਹੋਇਆ ਜਹਾਜ਼ ਕ੍ਰੈਸ਼

ਪ੍ਰਾਪਤ ਜਾਣਕਾਰੀ ਅਨੁਸਾਰ ਫਰਨੀਚਰ ਮਾਰਕੀਟ ਨੇੜੇ ਸੜਕ ਕਿਨਾਰੇ ਆਵਾਰਾ ਕੁੱਤਿਆਂ ਨੂੰ ਖਾਣਾ ਖਵਾ ਰਹੀ ਇੱਕ ਲੜਕੀ ਨੂੰ ਅਚਾਨਕ ਇੱਕ ਤੇਜ਼ ਰਫ਼ਤਾਰ ਕਾਰ ਨੇ ਟੱਕਰ ਮਾਰ ਦਿੱਤੀ। ਇਸ ਹਾਦਸੇ ਤੋਂ ਬਾਅਦ ਉੱਥੇ ਮੌਜੂਦ ਲੋਕਾਂ ਨੇ ਉਸ ਨੂੰ ਹਸਪਤਾਲ 'ਚ ਭਰਤੀ ਕਰਵਾਇਆ। ਹਾਦਸੇ 'ਚ ਗੰਭੀਰ ਜ਼ਖਮੀ ਤੇਜਸਵਿਤਾ ਕੌਸ਼ਲ ਨੂੰ ਸੈਕਟਰ-61 ਦੇ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਹੈ। ਵੀਡੀਓ 'ਚ ਦੇਖਿਆ ਜਾ ਸਕਦਾ ਹੈ ਕਿ ਲੜਕੀ ਸੜਕ ਦੇ ਇਕ ਕੁੱਤੇ ਨੂੰ ਖਾਣਾ ਖੁਆ ਰਹੀ ਹੈ, ਜਦੋਂ ਗਲਤ ਸਾਈਡ ਤੋਂ ਆ ਰਹੇ ਇਕ ਥਾਰ ਨੇ ਉਸ ਨੂੰ ਟੱਕਰ ਮਾਰ ਦਿੱਤੀ ਅਤੇ ਮੌਕੇ ਤੋਂ ਫਰਾਰ ਹੋ ਗਿਆ।


ਇਹ ਵੀ ਪੜ੍ਹੋ : ਪਤੀ ਵੱਲੋਂ ਪਤਨੀ ਦੀ ਮਰਜ਼ੀ ਬਗ਼ੈਰ ਸਰੀਰਕ ਸਬੰਧ ਬਣਾਉਣਾ ਬਲਾਤਕਾਰ ? ਸੁਪਰੀਮ ਕੋਰਟ ਨੇ ਮੰਗਿਆ ਕੇਂਦਰ ਤੋਂ ਜਵਾਬ

 ਤੇਜਸਵਿਤਾ ਕੌਸ਼ਲ ਦੀ ਮਾਂ ਨੇ ਕਹੀ ਇਹ ਗੱਲ 

ਮੀਡੀਆ ਰਿਪੋਰਟਾਂ ਮੁਤਾਬਕ ਤੇਜਸਵਿਤਾ ਕੌਸ਼ਲ ਦੀ ਮਾਂ ਨੇ ਕਿਹਾ, 'ਹਾਦਸੇ ਦੇ ਸਮੇਂ ਮੈਂ ਵੀ ਉੱਥੇ ਮੌਜੂਦ ਸੀ। ਤੇਜ਼ ਰਫਤਾਰ ਕਾਰ ਨੇ ਮੇਰੀ ਬੇਟੀ ਨੂੰ ਇੰਨੀ ਬੁਰੀ ਤਰ੍ਹਾਂ ਟੱਕਰ ਮਾਰ ਦਿੱਤੀ, ਮੈਨੂੰ ਕੁੱਝ ਸਮਝ ਨਹੀਂ ਆ ਰਿਹਾ ਸੀ ਕਿ ਮੈਂ ਕੀ ਕਰਾਂ। ਸੜਕ 'ਤੇ ਮਦਦ ਲਈ ਕੋਈ ਨਹੀਂ ਰੁਕ ਰਿਹਾ ਸੀ। ਜਦੋਂ ਮੈਂ ਪੁਲਿਸ ਨੂੰ ਫ਼ੋਨ ਕੀਤਾ ਤਾਂ ਪੁਲਿਸ ਵਾਲੇ ਵੀ ਇੱਕ ਦੂਜੇ ਦਾ ਨੰਬਰ ਦਿੰਦੇ ਰਹੇ ਪਰ ਮੇਰੀ ਮਦਦ ਕਰਨ ਲਈ ਕੋਈ ਨਹੀਂ ਆਇਆ। ਫਿਰ ਮੈਂ ਆਪਣੇ ਪਤੀ ਨੂੰ ਬੁਲਾਇਆ। ਜਦੋਂ ਉਹ ਮੌਕੇ 'ਤੇ ਪਹੁੰਚੇ ਤਾਂ ਅਸੀਂ ਆਪਣੀ ਧੀ ਨੂੰ ਹਸਪਤਾਲ ਲੈ ਗਏ। ਇਸ ਹਾਦਸੇ ਤੋਂ ਬਾਅਦ ਪੁਲਿਸ ਨੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।