Chandigarh News : ਯੂਟੀ ਚੰਡੀਗੜ੍ਹ ਦੇ ਸਕੂਲਾਂ ਨੇੜੇ ਤੰਬਾਕੂ ਤੇ ਹੋਰ ਨਸ਼ੀਲੇ ਪਦਾਰਥ ਵਿਕ ਰਹੇ ਹਨ। ਇਸ ਦਾ ਸਿੱਖਿਆ ਸਕੱਤਰ ਪੂਰਵਾ ਗਰਗ ਨੇ ਸਖਤ ਨੋਟਿਸ ਲਿਆ ਹੈ। ਉਨ੍ਹਾਂ ਇਸ ਸਬੰਧ ਵਿੱਚ ਸੋਮਵਾਰ ਨੂੰ ਡੀਐਸਪੀਜ਼ ਤੇ ਐਸਡੀਐਮਜ਼ ਨਾਲ ਮੀਟਿੰਗ ਕੀਤੀ ਤੇ ਉਨ੍ਹਾਂ ਨੂੰ ਯਕੀਨੀ ਬਣਾਉਣ ਦੇ ਨਿਰਦੇਸ਼ ਦਿੱਤੇ ਕਿ ਕਿਸੇ ਵੀ ਸਕੂਲ ਦੇ ਬਾਹਰ ਸੌ ਗਜ਼ ਦੀ ਦੂਰੀ ’ਤੇ ਨਸ਼ੀਲੇ ਪਦਾਰਥ ਨਾ ਵਿਕਣ। ਉਨ੍ਹਾਂ ਕਿਹਾ ਸਕੂਲਾਂ ਜਾਂ ਹੋਰ ਵਿਦਿਅਕ ਅਦਾਰਿਆਂ ਨੇੜੇ ਨਸ਼ੀਲੇ ਪਦਾਰਥਾਂ ਦੇ ਵਿਕਣ ਕਾਰਨ ਬੱਚਿਆਂ ਦੀ ਸਿਹਤ ਦੇ ਨਾਲ-ਨਾਲ ਪੜ੍ਹਾਈ 'ਤੇ ਵੀ ਬੁਰਾ ਅਸਰ ਪੈਂਦਾ ਹੈ, ਇਸ ਲਈ ਇਸਦਾ ਸਖ਼ਤੀ ਨਾਲ ਨੋਟਿਸ ਲਿਆ ਜਾਵੇਗਾ।


ਸਿੱਖਿਆ ਸਕੱਤਰੇਤ ਵਿੱਚ ਹੋਈ ਮੀਟਿੰਗ ਵਿੱਚ ਡਾਇਰੈਕਟਰ ਸਕੂਲ ਐਜੂਕੇਸ਼ਨ ਹਰਸੁਹਿੰਦਰ ਪਾਲ ਸਿੰਘ ਬਰਾੜ ਤੋਂ ਇਲਾਵਾ ਡਰੱਗ ਇੰਸਪੈਕਟਰ ਤੇ ਸਕੂਲਾਂ ਦੇ ਕਲੱਸਟਰ ਹੈਡ ਵੀ ਸ਼ਾਮਲ ਸਨ। ਇਸ ਤੋਂ ਪਹਿਲਾਂ ਕੁਝ ਸਰਕਾਰੀ ਸਕੂਲਾਂ ਦੇ ਪ੍ਰਿੰਸੀਪਲਾਂ ਨੇ ਸਿੱਖਿਆ ਸਕੱਤਰ ਦੇ ਧਿਆਨ ਵਿਚ ਲਿਆਂਦਾ ਸੀ ਕਿ ਕਲੋਨੀਆਂ ਤੇ ਪੈਰੀਫੇਰੀਆਂ ਦੇ ਸਕੂਲਾਂ ਨੇੜੇ ਤੰਬਾਕੂ ਪਦਾਰਥ ਆਮ ਵਿਕਦੇ ਹਨ ਤੇ ਉਥੇ ਵਿਦਿਆਰਥੀ ਸਿਗਰੇਟ ਆਦਿ ਪੀਂਦੇ ਹਨ। ਕਈ ਸਕੂਲਾਂ ਦੇ ਨੇੜੇ ਠੇਕੇ ਵੀ ਹਨ ਤੇ ਉਥੋਂ ਵੀ ਸਕੂਲਾਂ ਵਿਚ ਸ਼ਰਾਬ ਲਿਆਉਣ ਲਈ ਖਬਰਾਂ ਮਿਲੀਆਂ ਸਨ ਜਿਸ ਤੋਂ ਬਾਅਦ ਸਿੱਖਿਆ ਸਕੱਤਰ ਨੇ ਅੱਜ ਸਖਤ ਨਿਰਦੇਸ਼ ਜਾਰੀ ਕੀਤੇ।


ਡਾਇਰੈਕਟਰ ਸਕੂਲ ਐਜੂਕੇਸ਼ਨ ਨੇ ਦੱਸਿਆ ਕਿ ਸਿੱਖਿਆ ਸਕੱਤਰ ਨੇ ਕਿਹਾ ਹੈ ਕਿ ਸਾਰੇ ਅਧਿਕਾਰੀ ਸਕੂਲਾਂ ਦੇ ਬਾਹਰ ਆਪ ਜਾ ਕੇ ਜਾਂਚ ਕਰਨਗੇ ਤੇ ਇਸ ਦੀ ਰਿਪੋਰਟ ਇਕ ਹਫਤੇ ਬਾਅਦ ਸੌਂਪਣ ਦੇ ਹੁਕਮ ਦਿੱਤੇ ਗਏ ਹਨ। ਉਨ੍ਹਾਂ ਕਲੱਸਟਰ ਹੈੱਡਜ਼ ਨੂੰ ਵੀ ਕਿਹਾ ਹੈ ਕਿ ਉਹ ਸਕੂਲਾਂ ਦੀ ਜਾਂਚ ਕਰਨ ਤੇ ਇਸ ਬਾਰੇ ਡਾਇਰੈਕਟਰ ਨੂੰ ਸੂਚਿਤ ਕਰਨ। ਦੱਸਣਾ ਬਣਦਾ ਹੈ ਕਿ ਇੱਕ ਕਲੱਸਟਰ ਹੈੱਡ ਹੇਠ ਪੰਜ ਤੋਂ ਛੇ ਸਰਕਾਰੀ ਸਕੂਲ ਆਉਂਦੇ ਹਨ।


ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।