ਪੜਚੋਲ ਕਰੋ

ਚੰਡੀਗੜ੍ਹ ਤੋਂ ਦਰਦਨਾਕ ਖਬਰ, 11 ਦਿਨਾਂ 'ਚ ਪ੍ਰੋਫੈਸਰ ਦਾ ਪੂਰਾ ਪਰਿਵਾਰ ਹੋਇਆ ਖਤਮ! ਬੇਟੀਆਂ ਤੋਂ ਬਾਅਦ ਹੁਣ ਪਤਨੀ ਅਤੇ ਮਾਂ ਦੀ ਵੀ ਹੋਈ ਮੌ*ਤ, ਜਾਣੋ ਪੂਰਾ ਮਾਮਲਾ

ਇੱਕ ਪ੍ਰੋਫੈਸਰ ਦਾ ਪੂਰਾ ਪਰਿਵਾਰ 11 ਦਿਨਾਂ ਵਿੱਚ ਤਬਾਹ ਹੋ ਗਿਆ। ਪਹਿਲਾਂ ਪ੍ਰੋਫੈਸਰ ਅਤੇ ਉਸ ਦੀਆਂ ਦੋ ਬੇਟੀਆਂ ਦੀ ਮੌਤ ਹੋ ਗਈ ਅਤੇ ਫਿਰ ਪਤਨੀ ਅਤੇ ਮਾਂ ਦੀ ਵੀ ਮੌਤ ਹੋ ਗਈ। ਮਾਮਲਾ ਹਰਿਆਣਾ ਦੀ ਰਾਜਧਾਨੀ ਚੰਡੀਗੜ੍ਹ...

Chandigarh News: ਇੱਕ ਵਾਰ ਕੁੱਝ ਅਜਿਹੀਆਂ ਘਟਨਾਵਾਂ ਹੋ ਜਾਂਦੀਆਂ ਨੇ ਜਿਸ ਉੱਤੇ ਵਿਸ਼ਵਾਸ ਕਰਨਾ ਮੁਸ਼ਕਿਲ ਹੋ ਜਾਂਦਾ ਹੈ ਤੇ ਲੱਗਦਾ ਹੈ ਕਿ ਰੱਬ ਧੱਕਾ ਕਰ ਗਿਆ। ਜੀ ਹਾਂ ਅਜਿਹਾ ਹੀ ਇੱਕ ਮਾਮਲਾ ਚੰਡੀਗੜ੍ਹ ਯੂਨੀਵਰਸਿਟੀ ਦੇ ਪ੍ਰੋਫੈਸਰ ਦੇ ਨਾਲ ਜੁੜਿਆ ਹੋਇਆ ਹੈ। ਜਿੱਥੇ ਇੱਕ ਪ੍ਰੋਫੈਸਰ ਦਾ ਪੂਰਾ ਪਰਿਵਾਰ 11 ਦਿਨਾਂ ਵਿੱਚ ਤਬਾਹ ਹੋ ਗਿਆ। ਪਹਿਲਾਂ ਪ੍ਰੋਫੈਸਰ ਅਤੇ ਉਸ ਦੀਆਂ ਦੋ ਬੇਟੀਆਂ ਦੀ ਮੌਤ ਹੋ ਗਈ ਅਤੇ ਫਿਰ ਪਤਨੀ ਅਤੇ ਮਾਂ ਦੀ ਵੀ ਮੌਤ ਹੋ ਗਈ। ਮਾਮਲਾ ਹਰਿਆਣਾ ਦੀ ਰਾਜਧਾਨੀ ਚੰਡੀਗੜ੍ਹ ਨਾਲ ਸਬੰਧਤ ਹੈ। ਇੱਥੇ ਹਾਦਸੇ ਦਾ ਸ਼ਿਕਾਰ ਹੋਏ ਚੰਡੀਗੜ੍ਹ ਯੂਨੀਵਰਸਿਟੀ (Chandigarh University) ਦੇ ਪ੍ਰੋਫੈਸਰ ਸੰਦੀਪ ਸਿੰਘ ਦੇ ਪੂਰੇ ਪਰਿਵਾਰ ਦੀ ਮੌਤ ਹੋ ਗਈ।

ਹੋਰ ਪੜ੍ਹੋ : ਮੋਗਾ ਤੋਂ ਦੁੱਖਭਰੀ ਖਬਰ! ਦਾਦੇ ਦੀ ਲਾਇਸੈਂਸੀ ਰਿ*ਵਾਲਵਰ ਨਾਲ 10 ਸਾਲਾ ਬੱਚੀ ਦੀ ਗੋ*ਲੀ ਲੱਗਣ ਨਾਲ ਹੋਈ ਮੌ*ਤ

ਦਰਅਸਲ, ਹਰਿਆਣਾ ਦੇ ਸੋਨੀਪਤ ਦਾ ਰਹਿਣ ਵਾਲਾ ਪ੍ਰੋਫੈਸਰ ਸੰਦੀਪ ਸਿੰਘ ਚੰਡੀਗੜ੍ਹ ਵਿੱਚ ਆਪਣੇ ਪਰਿਵਾਰ ਨਾਲ ਰਹਿੰਦਾ ਸੀ। ਜਦੋਂ ਉਹ ਦੀਵਾਲੀ ਮਨਾ ਕੇ ਚੰਡੀਗੜ੍ਹ ਪਰਤ ਰਹੇ ਸਨ ਤਾਂ ਕੁਰੂਕਸ਼ੇਤਰ ਦੇ ਸ਼ਾਹਾਬਾਦ 'ਚ ਉਨ੍ਹਾਂ ਦੀ ਚੱਲਦੀ ਕਾਰ 'ਚ ਧਮਾਕਾ ਹੋਇਆ ਅਤੇ ਫਿਰ ਅੱਗ ਲੱਗ ਗਈ। ਅੱਗ ਲੱਗਣ ਕਾਰਨ ਸੰਦੀਪ ਸਿੰਘ ਅਤੇ ਉਸ ਦੀਆਂ ਦੋ ਬੇਟੀਆਂ ਦੀ ਮੌਕੇ 'ਤੇ ਹੀ ਮੌਤ ਹੋ ਗਈ। ਇਸ ਤੋਂ ਇਲਾਵਾ ਪਤਨੀ ਅਤੇ ਮਾਂ ਸਮੇਤ ਪਰਿਵਾਰ ਦੇ ਪੰਜ ਜੀਅ ਝੁਲਸ ਗਏ।

ਇਸ ਘਟਨਾ ਤੋਂ ਬਾਅਦ ਮਰਹੂਮ ਪ੍ਰੋਫੈਸਰ ਦੀ ਪਤਨੀ ਅਤੇ ਮਾਂ ਚੰਡੀਗੜ੍ਹ ਪੀਜੀਆਈ ਵਿੱਚ ਜ਼ੇਰੇ ਇਲਾਜ ਸਨ। ਪਰ ਪਤਨੀ ਦੀ ਵੀ ਐਤਵਾਰ ਨੂੰ ਮੌਤ ਹੋ ਗਈ। ਹੁਣ ਬੁੱਧਵਾਰ ਨੂੰ ਪ੍ਰੋਫੈਸਰ ਦੀ ਮਾਂ ਦੀ ਵੀ ਮੌਤ ਹੋ ਗਈ। ਅਜਿਹੇ 'ਚ ਹਾਦਸੇ ਦੇ 11 ਦਿਨਾਂ ਦੇ ਅੰਦਰ ਹੀ ਪ੍ਰੋਫੈਸਰ ਦਾ ਪਰਿਵਾਰ ਤਬਾਹ ਹੋ ਗਿਆ।

ਧਮਾਕੇ ਤੋਂ ਬਾਅਦ ਕਾਰ ਨੂੰ ਅੱਗ ਲੱਗ ਗਈ

2 ਨਵੰਬਰ ਨੂੰ ਕੁਰੂਕਸ਼ੇਤਰ 'ਚ ਦਿੱਲੀ-ਅੰਬਾਲਾ ਨੈਸ਼ਨਲ ਹਾਈਵੇ-44 'ਤੇ ਜਾ ਰਹੀ ਇਕ ਕਾਰ ਨੂੰ ਅੱਗ ਲੱਗ ਗਈ ਸੀ। ਇਸ ਘਟਨਾ ਵਿੱਚ ਹੁਣ ਤੱਕ ਪ੍ਰੋਫੈਸਰ ਸੰਦੀਪ ਕੁਮਾਰ (37), ਉਨ੍ਹਾਂ ਦੀਆਂ ਦੋ ਬੇਟੀਆਂ ਪਰੀ (6) ਅਤੇ ਖੁਸ਼ੀ (10), ਪਤਨੀ ਲਕਸ਼ਮੀ ਅਤੇ ਮਾਂ ਸੁਦੇਸ਼ ਦੀ ਮੌਤ ਹੋ ਚੁੱਕੀ ਹੈ। ਇਸ ਹਾਦਸੇ 'ਚ ਭੈਣ ਆਰਤੀ, ਛੋਟਾ ਭਰਾ ਸੁਸ਼ੀਲ ਅਤੇ ਉਸ ਦਾ 10 ਸਾਲਾ ਪੁੱਤਰ ਵੀ ਝੁਲਸ ਗਏ। ਕੁੜੀਆਂ ਅਤੇ ਪ੍ਰੋਫੈਸਰ ਦੀ ਦਮ ਘੁੱਟਣ ਨਾਲ ਮੌਤ ਹੋ ਗਈ ਸੀ।

ਸੰਦੀਪ ਸਿੰਘ ਚੰਡੀਗੜ੍ਹ ਦੇ ਨਾਲ ਲੱਗਦੀ ਮੋਹਾਲੀ ਦੀ ਇੱਕ ਪ੍ਰਾਈਵੇਟ ਚੰਡੀਗੜ੍ਹ ਯੂਨੀਵਰਸਿਟੀ ਵਿੱਚ ਪੜ੍ਹਾਉਂਦਾ ਸੀ। ਉਸ ਦੇ ਪਿਤਾ 30 ਸਾਲ ਪਹਿਲਾਂ ਸੋਨੀਪਤ ਤੋਂ ਚੰਡੀਗੜ੍ਹ ਆਏ ਸਨ ਅਤੇ ਇੱਥੇ ਰਹਿਣ ਲੱਗ ਪਏ ਸਨ। ਸੰਦੀਪ ਦਾ ਭਰਾ ਚੰਡੀਗੜ੍ਹ ਟਰਾਂਸਪੋਰਟ ਵਿੱਚ ਕੰਮ ਕਰਦਾ ਹੈ।

ਟਾਪ ਹੈਡਲਾਈਨ

ਭਾਜਪਾ ਦਫ਼ਤਰਾਂ ਬਾਹਰ ਭਾਰੀ ਪੁਲਿਸ ਫੋਰਸ ਤਾਇਨਾਤ! ਚੰਡੀਗੜ੍ਹ 'ਚ ਹਾਈ ਅਲਰਟ; ਜਾਣੋ ਪੂਰਾ ਮਾਮਲਾ
ਭਾਜਪਾ ਦਫ਼ਤਰਾਂ ਬਾਹਰ ਭਾਰੀ ਪੁਲਿਸ ਫੋਰਸ ਤਾਇਨਾਤ! ਚੰਡੀਗੜ੍ਹ 'ਚ ਹਾਈ ਅਲਰਟ; ਜਾਣੋ ਪੂਰਾ ਮਾਮਲਾ
Chandigarh ਦੀਆਂ ਬੱਸਾਂ 'ਚ ਸ਼ੁਰੂ ਹੋਵੇਗੀ UPI ਪੇਮੈਂਟ , QR ਸਕੈਨ ਕਰਕੇ ਮਿਲੇਗੀ ਟਿਕਟ, ਖੁੱਲ੍ਹੇ ਪੈਸਿਆਂ ਦੀ ਨਹੀਂ ਪਵੇਗੀ ਲੋੜ
Chandigarh ਦੀਆਂ ਬੱਸਾਂ 'ਚ ਸ਼ੁਰੂ ਹੋਵੇਗੀ UPI ਪੇਮੈਂਟ , QR ਸਕੈਨ ਕਰਕੇ ਮਿਲੇਗੀ ਟਿਕਟ, ਖੁੱਲ੍ਹੇ ਪੈਸਿਆਂ ਦੀ ਨਹੀਂ ਪਵੇਗੀ ਲੋੜ
Punjab News: ਚੰਡੀਗੜ੍ਹ-ਲੁਧਿਆਣਾ ਸਣੇ 5 ਥਾਵਾਂ 'ਤੇ ਮੱਚਿਆ ਹਾਹਾਕਾਰ, CBI ਨੇ ਮਾਰਿਆ ਛਾਪਾ; ਬੈਂਕ ਧੋਖਾਧੜੀ ਮਾਮਲੇ 'ਚ ਵੱਡੀ ਕਾਰਵਾਈ, ਰਾਡਾਰ 'ਤੇ CSCL ਦੇ ਸਾਬਕਾ ਕਰਮਚਾਰੀ ਨਾਲ ਜੁੜੇ ਲੋਕ...
ਚੰਡੀਗੜ੍ਹ-ਲੁਧਿਆਣਾ ਸਣੇ 5 ਥਾਵਾਂ 'ਤੇ ਮੱਚਿਆ ਹਾਹਾਕਾਰ, CBI ਨੇ ਮਾਰਿਆ ਛਾਪਾ; ਬੈਂਕ ਧੋਖਾਧੜੀ ਮਾਮਲੇ 'ਚ ਵੱਡੀ ਕਾਰਵਾਈ, ਰਾਡਾਰ 'ਤੇ CSCL ਦੇ ਸਾਬਕਾ ਕਰਮਚਾਰੀ ਨਾਲ ਜੁੜੇ ਲੋਕ...
ਚੰਡੀਗੜ੍ਹ 'ਚ BJP ਦਾ ਘਿਰਾਓ ਕਰਨ ਪਹੁੰਚੇ ਕਿਸਾਨ, ਪੁਲਿਸ ਨੇ ਬੈਰੀਕੇਡ ਲਾ ਕੇ ਰੋਕਿਆ, ਹੋਈ ਧੱਕਾ-ਮੁੱਕੀ
ਚੰਡੀਗੜ੍ਹ 'ਚ BJP ਦਾ ਘਿਰਾਓ ਕਰਨ ਪਹੁੰਚੇ ਕਿਸਾਨ, ਪੁਲਿਸ ਨੇ ਬੈਰੀਕੇਡ ਲਾ ਕੇ ਰੋਕਿਆ, ਹੋਈ ਧੱਕਾ-ਮੁੱਕੀ

ਵੀਡੀਓਜ਼

10 ਘੰਟੇ ਹੰਗਾਮੇ ਤੋਂ ਬਾਅਦ ਸਰਕਾਰ ਝੁਕੀ! ਕਿਸਾਨਾਂ ਨਾਲ ਬਣੀ ਸਹਿਮਤੀ
ਅੱਜ ਤੋਂ ਤਿੰਨ ਦਿਨ ਮੀਂਹ ਹੀ ਮੀਂਹ! ਦੇਖੋ ਤੁਹਾਡਾ ਜ਼ਿਲ੍ਹਾ Alert 'ਚ ਹੈ ਜਾਂ ਨਹੀਂ
ਸ਼ੰਭੂ ਬਾਰਡਰ 'ਤੇ ਤਣਾਅ ਖ਼ਤਮ! 7 ਦਿਨਾਂ ਬਾਅਦ ਹੋਵੇਗੀ ਮੀਟਿੰਗ
India-US Trade Deal 'ਤੇ ਭੜਕੀ ਹਰਸਿਮਰਤ ਕੌਰ! ਕਿਹਾ- ਕਿਸਾਨਾਂ 'ਚ ਡਰ ਤੇ ਗੁੱਸਾ
ਵਿਦਿਆਰਥੀਆਂ 'ਤੇ ਲਾਠੀਚਾਰਜ ਤੋਂ ਭੜਕੇ ਕਿਸਾਨ! ਮੋਦੀ ਦਾ ਪੁਤਲਾ ਫੂਕਿਆ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
ਘਰ ਵਿੱਚ ਲੱਗਾ ਹੈ RO? ਜਾਣੋ ਕਦੋਂ ਹੈ ਜ਼ਰੂਰੀ ਅਤੇ ਕਦੋਂ ਬਣ ਸਕਦਾ ਹੈ ਸਿਹਤ ਲਈ ਨੁਕਸਾਨਦਾਇਕ
ਘਰ ਵਿੱਚ ਲੱਗਾ ਹੈ RO? ਜਾਣੋ ਕਦੋਂ ਹੈ ਜ਼ਰੂਰੀ ਅਤੇ ਕਦੋਂ ਬਣ ਸਕਦਾ ਹੈ ਸਿਹਤ ਲਈ ਨੁਕਸਾਨਦਾਇਕ
ਕੀ ਜ਼ੋਮੈਟੋ ਅਤੇ ਸਵਿਗੀ ਦਾ ਦਬਦਬਾ ਖਤਮ ਹੋ ਜਾਵੇਗਾ? ਫਲਿੱਪਕਾਰਟ ਅਗਲੇ ਮਹੀਨੇ ਫੂਡ ਡਿਲੀਵਰੀ ਵਿੱਚ ਦਾਖਲ ਹੋਵੇਗਾ
ਕੀ ਜ਼ੋਮੈਟੋ ਅਤੇ ਸਵਿਗੀ ਦਾ ਦਬਦਬਾ ਖਤਮ ਹੋ ਜਾਵੇਗਾ? ਫਲਿੱਪਕਾਰਟ ਅਗਲੇ ਮਹੀਨੇ ਫੂਡ ਡਿਲੀਵਰੀ ਵਿੱਚ ਦਾਖਲ ਹੋਵੇਗਾ
Suhagrat News : ਸੁਹਾਗਰਾਤ 'ਤੇ ਭੁੱਲ ਕੇ ਵੀ ਨਾ ਕਰੋ ਇਹ ਗਲਤੀਆਂ
Suhagrat News : ਸੁਹਾਗਰਾਤ 'ਤੇ ਭੁੱਲ ਕੇ ਵੀ ਨਾ ਕਰੋ ਇਹ ਗਲਤੀਆਂ
ਪਾਈਪਾਂ ਨੂੰ ਬਦਲੇ ਬਿਨਾਂ ਆਪਣੇ ਘਰ ਵਿੱਚ ਪਾਣੀ ਦਾ ਦਬਾਅ ਵਧਾਓ; ਇਹ ਛੋਟੀ ਮਸ਼ੀਨ ਹਰ ਟੂਟੀ ਨੂੰ ਉੱਚ-ਪ੍ਰੈਸ਼ਰ ਦੇਵੇਗੀ।
ਪਾਈਪਾਂ ਨੂੰ ਬਦਲੇ ਬਿਨਾਂ ਆਪਣੇ ਘਰ ਵਿੱਚ ਪਾਣੀ ਦਾ ਦਬਾਅ ਵਧਾਓ; ਇਹ ਛੋਟੀ ਮਸ਼ੀਨ ਹਰ ਟੂਟੀ ਨੂੰ ਉੱਚ-ਪ੍ਰੈਸ਼ਰ ਦੇਵੇਗੀ।
Male Infertility: ਕੀ ਮਰਦਾਂ ਵਿੱਚ ਵਧਦੀ ਬਾਂਝਪਨ IVF ਦੇ ਵਾਧੇ ਦਾ ਕਾਰਨ ਹੈ? ਜਾਣੋ ਅੰਕੜੇ ਕੀ ਕਹਿੰਦੇ ਹਨ?
Male Infertility: ਕੀ ਮਰਦਾਂ ਵਿੱਚ ਵਧਦੀ ਬਾਂਝਪਨ IVF ਦੇ ਵਾਧੇ ਦਾ ਕਾਰਨ ਹੈ? ਜਾਣੋ ਅੰਕੜੇ ਕੀ ਕਹਿੰਦੇ ਹਨ?
ਚਿੱਟੇ ਦਿਨ ਚੋਰਾਂ ਦੇ ਹੌਂਸਲੇ ਬੁਲੰਦ, ਸਰੰਪਚ ਤੋਂ 50 ਹਜ਼ਾਰ ਲੁੱਟ ਕੇ ਹੋਏ ਫਰਾਰ; ਮੱਚਿਆ ਹੜਕੰਪ
ਚਿੱਟੇ ਦਿਨ ਚੋਰਾਂ ਦੇ ਹੌਂਸਲੇ ਬੁਲੰਦ, ਸਰੰਪਚ ਤੋਂ 50 ਹਜ਼ਾਰ ਲੁੱਟ ਕੇ ਹੋਏ ਫਰਾਰ; ਮੱਚਿਆ ਹੜਕੰਪ
ਇਹ ਚੂਹਾ ਹੱਥਾਂ ਨਾਲ ਨਹੀਂ, ਆਪਣੀ ਜੀਭ ਨਾਲ ਕੰਮ ਕਰਦਾ ਹੈ; ਇਹ ਹੁਣ ਵਿਕਰੀ ਲਈ ਉਪਲਬਧ ਹੈ।
ਇਹ ਚੂਹਾ ਹੱਥਾਂ ਨਾਲ ਨਹੀਂ, ਆਪਣੀ ਜੀਭ ਨਾਲ ਕੰਮ ਕਰਦਾ ਹੈ; ਇਹ ਹੁਣ ਵਿਕਰੀ ਲਈ ਉਪਲਬਧ ਹੈ।
ਆਪਣੀਆਂ ਪਲਕਾਂ ਨੂੰ ਦੇਖ ਕੇ ਹੀ ਝੂਠ ਫੜੋ, 5 ਮਨੋਵਿਗਿਆਨ ਦੇ ਸੁਝਾਅ ਜੋ ਤੁਹਾਨੂੰ ਦਿਮਾਗ਼ ਪੜ੍ਹਨ ਵਾਲਾ ਬਣਾ ਦੇਣਗੇ।
ਆਪਣੀਆਂ ਪਲਕਾਂ ਨੂੰ ਦੇਖ ਕੇ ਹੀ ਝੂਠ ਫੜੋ, 5 ਮਨੋਵਿਗਿਆਨ ਦੇ ਸੁਝਾਅ ਜੋ ਤੁਹਾਨੂੰ ਦਿਮਾਗ਼ ਪੜ੍ਹਨ ਵਾਲਾ ਬਣਾ ਦੇਣਗੇ।
Embed widget