ਪੜਚੋਲ ਕਰੋ

ਚੰਡੀਗੜ੍ਹ ਦੇ ਮਸ਼ਹੂਰ Elante Mall 'ਚ ਚੱਲੀ ਗੋਲੀ, ਪਈਆਂ ਭਾਜੜਾਂ

Punjab News: ਏਲਾਂਤੇ ਮਾਲ ਦੀ ਬੇਸਮੈਂਟ ਪਾਰਕਿੰਗ ਤੋਂ ਫਾਰਚੂਨਰ ਲੈਣ ਆਏ ਨੈਕਸਾ ਕੰਪਨੀ ਦੇ ਇੱਕ ਵੈਲੇਟ ਕਰਮਚਾਰੀ ਤੋਂ ਗੋਲੀ ਚੱਲ ਗਈ, ਜਿਸ ਕਾਰਨ ਗੋਲੀ ਖਿੜਕੀ 'ਚੋਂ ਲੰਘ ਕੇ ਸਾਈਡ ’ਤੇ ਖੜ੍ਹੀ ਵੋਲਵੋ ਕਾਰ 'ਚ ਜਾ ਵੱਜੀ।

ਗੋਲੀ ਚੱਲਣ ਕਰਕੇ ਫੈਲੀ ਦਹਿਸ਼ਤ

ਇਸ ਨਾਲ ਦਹਿਸ਼ਤ ਦਾ ਮਾਹੌਲ ਪੈਦਾ ਹੋ ਗਿਆ। ਕਰਮਚਾਰੀ ਨੇ ਮਾਲਕ ਨੂੰ ਇਸ ਬਾਰੇ ਜਾਣਕਾਰੀ ਦਿੱਤੀ। ਇਸ ਤੋਂ ਬਾਅਦ ਪੁਲਿਸ ਨੂੰ ਬੁਲਾਇਆ ਗਿਆ। ਜਾਂਚ ਦੌਰਾਨ ਫੋਰੈਂਸਿਕ ਮੋਬਾਇਲ ਟੀਮ ਨੇ ਖੋਲ ਬਰਾਮਦ ਕੀਤਾ। ਦਰਅਸਲ ਚਰਨਜੀਤ ਸਿੰਘ ਮੰਗਲਵਾਰ ਸ਼ਾਮ ਨੂੰ ਆਪਣੇ ਦੋਸਤ ਨਾਲ ਏਲਾਂਤੇ ਮਾਲ ਸਥਿਤ ਨੇਕਸਾ ਕੰਪਨੀ ਤੋਂ ਕਾਰ ਖਰੀਦਣ ਆਇਆ ਸੀ। ਉਨ੍ਹਾਂ ਨੇ ਫਾਰਚੂਨਰ ਕਾਰ ਪਾਰਕਿੰਗ ਕਰਨ ਲਈ ਨੈਕਸਾ ਦੇ ਵੈਲੇਟ ਕਰਮਚਾਰੀ ਰਾਮਦਰਬਾਰ ਨਿਵਾਸੀ ਸਾਹਿਲ ਨੂੰ ਦਿੱਤੀ ਸੀ।

ਪੁਲਿਸ ਨੂੰ ਦਿੱਤੀ ਘਟਨਾ ਦੀ ਜਾਣਕਾਰੀ

ਸਾਹਿਲ ਨੇ ਕਾਰ ਬੇਸਮੈਂਟ 'ਚ ਖੜ੍ਹੀ ਕੀਤੀ ਅਤੇ ਵਾਪਸ ਆ ਗਿਆ। ਕਰੀਬ ਇੱਕ ਘੰਟੇ ਬਾਅਦ ਚਰਨਜੀਤ ਨੇ ਕਾਰ ਮੰਗਵਾਈ, ਤਾਂ ਗਿਅਰਬਾਕਸ ਦੇ ਕੋਲ ਪਈ ਪਿਸਤੌਲ ਨੂੰ ਸਾਹਿਲ ਦੇਖਣ ਲੱਗਿਆ। ਇਸ ਦੌਰਾਨ ਉਸ ਕੋਲੋਂ ਟਰਿੱਗਰ ਦੱਬ ਗਿਆ, ਜਿਸ ਤੋਂ ਬਾਅਦ ਗੋਲੀ ਖਿੜਕੀ ਵਿਚੋਂ ਲੰਘ ਕੇ ਨੇੜੇ ਖੜ੍ਹੀ ਵੋਲਵੋ 'ਚ ਜਾ ਵੱਜੀ। ਗੋਲੀ ਦੀ ਆਵਾਜ਼ ਕਾਰਨ ਹਫੜਾ-ਦਫੜੀ ਮੱਚ ਗਈ ਅਤੇ ਇਸ ਤੋਂ ਬਾਅਦ ਸਾਹਿਲ ਨੇ ਫਾਰਚੂਨਰ ਮਾਲਕ ਨੂੰ ਦੇ ਦਿੱਤੀ, ਨਾਲ ਹੀ ਘਟਨਾ ਬਾਰੇ ਕੰਪਨੀ ਦੇ ਮਾਲਕ ਨੂੰ ਦੱਸਿਆ। ਕੰਪਨੀ ਦੇ ਮਾਲਕ ਦੇ ਕਹਿਣ ’ਤੇ ਸਾਹਿਲ ਨੇ ਖ਼ੁਦ ਪੁਲਿਸ ਨੂੰ ਫ਼ੋਨ ਕੀਤਾ ਅਤੇ ਉਨ੍ਹਾਂ ਨੂੰ ਸੂਚਿਤ ਕੀਤਾ। ਇਸ ਤੋਂ ਬਾਅਦ ਪੁਲਿਸ ਮੌਕੇ ’ਤੇ ਪਹੁੰਚੀ। ਉਨ੍ਹਾਂ ਨੇ ਸਾਹਿਲ ਤੋਂ ਪੁੱਛਗਿੱਛ ਕੀਤੀ। ਸਾਹਿਲ ਨੇ ਕਿਹਾ ਕਿ ਪਿਸਤੌਲ ਚੁੱਕਦੇ ਸਮੇਂ ਅਚਾਨਕ ਗੋਲੀ ਚੱਲ ਗਈ।

ਮਾਮਲੇ ਦੀ ਗੰਭੀਰਤਾ ਨਾਲ ਕੀਤੀ ਜਾ ਰਹੀ ਜਾਂਚ

ਜਦੋਂ ਪੁਲਿਸ ਨੇ ਚਰਨਜੀਤ ਸਿੰਘ ਤੋਂ ਉਸ ਦਾ ਪਿਸਤੌਲ ਲਾਇਸੈਂਸ ਮੰਗਿਆ ਤਾਂ ਆਲ ਇੰਡੀਆ ਲਾਇਸੈਂਸ ਮਿਲਿਆ। ਡੀ. ਐੱਸ. ਪੀ. ਦਿਲਬਾਗ ਸਿੰਘ ਨੇ ਦੱਸਿਆ ਕਿ ਕਾਰ ਲੈਣ ਗਏ ਨੌਜਵਾਨ ਤੋਂ ਗਲਤੀ ਨਾਲ ਗੋਲੀ ਚਲੀ ਹੈ। ਸ਼ਿਕਾਇਤ ਮਿਲਣ ਤੋਂ ਬਾਅਦ ਮਾਮਲਾ ਦਰਜ ਕੀਤਾ ਜਾਵੇਗਾ। ਦੂਜੇ ਪਾਸੇ ਮਾਲ ਪ੍ਰਬੰਧਕਾਂ ਨੇ ਕਿਹਾ ਕਿ ਇਹ ਘਟਨਾ ਨੈਕਸਾ ਨੂੰ ਅਲਾਟ ਕੀਤੀ ਗਈ ਪਾਰਕਿੰਗ ਜਗ੍ਹਾ 'ਚ ਵਾਪਰੀ ਹੈ ਅਤੇ ਇਸ ਲਈ ਮਾਲ ਦਾ ਇਸ ਨਾਲ ਕੋਈ ਲੈਣਾ-ਦੇਣਾ ਨਹੀਂ ਹੈ।  ਹਾਲਾਂਕਿ ਮਾਮਲੇ ਨੂੰ ਗੰਭੀਰਤਾ ਨਾਲ ਲਿਆ ਜਾ ਰਿਹਾ ਹੈ ਅਤੇ ਅਧਿਕਾਰੀਆਂ ਨਾਲ ਪੂਰਾ ਸਹਿਯੋਗ ਕਰ ਰਹੇ ਹਾਂ। ਮਾਲ 'ਚ ਆਉਣ ਵਾਲੇ ਸਾਰੇ ਸੈਲਾਨੀਆਂ ਦੀ ਸੁਰੱਖਿਆ ਅਤੇ ਤੰਦਰੁਸਤੀ ਸਭ ਤੋਂ ਵੱਡੀ ਤਰਜ਼ੀਹ ਹੈ।

ਟਾਪ ਹੈਡਲਾਈਨ

ਮੁਹਾਲੀ-ਚੰਡੀਗੜ੍ਹ 'ਚ ਰਾਤ ਤੋਂ ਪੈ ਰਿਹਾ ਮੀਂਹ, ਅੱਜ 7 ਜ਼ਿਲ੍ਹਿਆਂ ਲਈ ਅਲਰਟ ਜਾਰੀ, ਅਗਲੇ 3 ਦਿਨ ਗਰਮੀ ਤੋਂ ਮਿਲੇਗੀ ਰਾਹਤ; 13 ਤੋਂ ਕਮਜ਼ੋਰ ਪਵੇਗਾ ਮਾਨਸੂਨ

ਆਹ 13 ਸੂਬਿਆਂ 'ਚ ਹੋਵੇਗੀ ਭਿਆਨਕ ਬਾਰਿਸ਼, ਰੈੱਡ ਅਲਰਟ ਜਾਰੀ; ਵਧਿਆ ਹੜ੍ਹ ਦਾ ਖਤਰਾ

ਈਰਾਨ ਦੇ ਕਈ ਸ਼ਹਿਰਾਂ 'ਚ ਭਿਆਨਕ ਬੰਬ ਧਮਾਕੇ, ਮੱਚੀ ਤਬਾਹੀ; ਅਮਰੀਕਾ ਨੇ ਨਵੇਂ ਹਮਲਿਆਂ ਤੋਂ ਕੀਤਾ ਇਨਕਾਰ

ਪੰਜਾਬ ਕਾਂਗਰਸ ਦਾ ਕਾਟੋਕਲੇਸ਼, ਚੰਨੀ ਦਾ ਸਰੈਂਡਰ ਤੋਂ ਇਨਕਾਰ, ਸਾਬਕਾ CM ਪਾਰਟੀ ਇੰਚਾਰਜ ਨੂੰ ਨਹੀਂ ਮਿਲਣਗੇ; ਰਾਹੁਲ ਗਾਂਧੀ ਨਾਲ ਮੁਲਾਕਾਤ ਤੋਂ ਬਾਅਦ ਵੱਡਾ ਫੈਸਲਾ

ਵੀਡੀਓਜ਼

ਕਾਂਗਰਸ 'ਚ ਪਏ ਪਾੜ 'ਤੇ ਪਰਗਟ ਸਿੰਘ ਨੇ ਤੋੜੀ ਚੁੱਪੀ!
ਵਕੀਲਾਂ ਨੇ ਖੋਲ੍ਹਿਆ ਸਰਕਾਰ ਖ਼ਿਲਾਫ਼ ਮੋਰਚਾ! 'ਨੋ ਵਰਕ' ਦਾ ਵੱਡਾ ਐਲਾਨ
ਰਾਜਾ ਵੜਿੰਗ ਦਾ ਵੱਡਾ ਬਿਆਨ! 'ਚੰਨੀ 2 ਦਿਨ ਬਾਅਦ ਕਰਨਗੇ ਮੁਲਾਕਾਤ'
ਮਾਨਸੂਨ ਤੋਂ ਪਹਿਲਾਂ AAP ਦਾ ਵੱਡਾ ਦਾਅਵਾ! ਹੜ੍ਹਾਂ ਨਾਲ ਨਜਿੱਠਣ ਲਈ ਸਰਕਾਰ ਤਿਆਰ
ਕੈਨੇਡਾ 'ਚ ਪੰਜਾਬ ਦੇ 2 ਨੌਜਵਾਨਾਂ ਦੀ ਮੌਤ! ਦੋਸਤ ਨੂੰ ਬਚਾਉਂਦਿਆਂ ਗਈ ਜਾਨ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
ਮੁਹਾਲੀ-ਚੰਡੀਗੜ੍ਹ 'ਚ ਰਾਤ ਤੋਂ ਪੈ ਰਿਹਾ ਮੀਂਹ, ਅੱਜ 7 ਜ਼ਿਲ੍ਹਿਆਂ ਲਈ ਅਲਰਟ ਜਾਰੀ, ਅਗਲੇ 3 ਦਿਨ ਗਰਮੀ ਤੋਂ ਮਿਲੇਗੀ ਰਾਹਤ; 13 ਤੋਂ ਕਮਜ਼ੋਰ ਪਵੇਗਾ ਮਾਨਸੂਨ
ਮੁਹਾਲੀ-ਚੰਡੀਗੜ੍ਹ 'ਚ ਰਾਤ ਤੋਂ ਪੈ ਰਿਹਾ ਮੀਂਹ, ਅੱਜ 7 ਜ਼ਿਲ੍ਹਿਆਂ ਲਈ ਅਲਰਟ ਜਾਰੀ, ਅਗਲੇ 3 ਦਿਨ ਗਰਮੀ ਤੋਂ ਮਿਲੇਗੀ ਰਾਹਤ; 13 ਤੋਂ ਕਮਜ਼ੋਰ ਪਵੇਗਾ ਮਾਨਸੂਨ
ਆਹ 13 ਸੂਬਿਆਂ 'ਚ ਹੋਵੇਗੀ ਭਿਆਨਕ ਬਾਰਿਸ਼, ਰੈੱਡ ਅਲਰਟ ਜਾਰੀ; ਵਧਿਆ ਹੜ੍ਹ ਦਾ ਖਤਰਾ
ਆਹ 13 ਸੂਬਿਆਂ 'ਚ ਹੋਵੇਗੀ ਭਿਆਨਕ ਬਾਰਿਸ਼, ਰੈੱਡ ਅਲਰਟ ਜਾਰੀ; ਵਧਿਆ ਹੜ੍ਹ ਦਾ ਖਤਰਾ
ਈਰਾਨ ਦੇ ਕਈ ਸ਼ਹਿਰਾਂ 'ਚ ਭਿਆਨਕ ਬੰਬ ਧਮਾਕੇ, ਮੱਚੀ ਤਬਾਹੀ; ਅਮਰੀਕਾ ਨੇ ਨਵੇਂ ਹਮਲਿਆਂ ਤੋਂ ਕੀਤਾ ਇਨਕਾਰ
ਈਰਾਨ ਦੇ ਕਈ ਸ਼ਹਿਰਾਂ 'ਚ ਭਿਆਨਕ ਬੰਬ ਧਮਾਕੇ, ਮੱਚੀ ਤਬਾਹੀ; ਅਮਰੀਕਾ ਨੇ ਨਵੇਂ ਹਮਲਿਆਂ ਤੋਂ ਕੀਤਾ ਇਨਕਾਰ
ਪੰਜਾਬ ਕਾਂਗਰਸ ਦਾ ਕਾਟੋਕਲੇਸ਼, ਚੰਨੀ ਦਾ ਸਰੈਂਡਰ ਤੋਂ ਇਨਕਾਰ, ਸਾਬਕਾ CM ਪਾਰਟੀ ਇੰਚਾਰਜ ਨੂੰ ਨਹੀਂ ਮਿਲਣਗੇ; ਰਾਹੁਲ ਗਾਂਧੀ ਨਾਲ ਮੁਲਾਕਾਤ ਤੋਂ ਬਾਅਦ ਵੱਡਾ ਫੈਸਲਾ
ਪੰਜਾਬ ਕਾਂਗਰਸ ਦਾ ਕਾਟੋਕਲੇਸ਼, ਚੰਨੀ ਦਾ ਸਰੈਂਡਰ ਤੋਂ ਇਨਕਾਰ, ਸਾਬਕਾ CM ਪਾਰਟੀ ਇੰਚਾਰਜ ਨੂੰ ਨਹੀਂ ਮਿਲਣਗੇ; ਰਾਹੁਲ ਗਾਂਧੀ ਨਾਲ ਮੁਲਾਕਾਤ ਤੋਂ ਬਾਅਦ ਵੱਡਾ ਫੈਸਲਾ
ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ 10 ਜੁਲਾਈ 2026

2000 ਰੁਪਏ ਦੇ ਨੋਟ ਬਾਰੇ RBI ਦਾ ਵੱਡਾ ਅਪਡੇਟ, ਹੁਣੇ-ਹੁਣੇ ਦਿੱਤੀ ਇਹ ਜਾਣਕਾਰੀ, ਤੁਰੰਤ ਪੜ੍ਹੋ ਇਹ ਖ਼ਬਰ

Barnala 'ਚ ਦਿਲ ਦਹਿਲਾਉਣ ਵਾਲੀ ਘਟਨਾ ! 2 ਮਾਸੂਮ ਬੱਚੇ ਘਰੋਂ ਲਾਪਤਾ, ਪੁਲਿਸ ਵੱਲੋਂ ਭਾਲ ਜਾਰੀ

ਮਾਨਸੂਨ 2026: ਮਾਨਸੂਨ ਦੇ ਆਉਣ ਨਾਲ ਪਕੌੜਿਆਂ ਅਤੇ ਚਾਹ ਦੀ ਲਾਲਸਾ ਕਿਉਂ ਵਧ ਜਾਂਦੀ ਹੈ? ਮਾਹਿਰਾਂ ਤੋਂ ਜਾਣੋ।

Embed widget