Chandigarh News : ਪੰਜਾਬ ਅਤੇ ਹਰਿਆਣਾ ਹਾਈਕੋਰਟ ਵਿਚ ਇੱਕ ਅਜ਼ੀਬੋ -ਗਰੀਬ ਮਾਮਲਾ ਸਾਹਮਣੇ ਆਇਆ ਹੈ। ਇਕ ਮਾਂ ਨੇ ਆਪਣੇ ਨਾਬਾਲਗ ਪੁੱਤਰ ਦੀ 13 ਸਾਲਾ ਪ੍ਰੇਮਿਕਾ ਦੀ ਕਸਟਡੀ ਦੀ ਮੰਗ ਕੀਤੀ ਹੈ। ਲੜਕੇ ਦੀ ਮਾਂ ਨੇ ਕਿਹਾ ਹੈ ਕਿ ਅਦਾਲਤ ਲੜਕੀ ਨੂੰ ਉਸ ਦੇ ਨਾਲ ਭੇਜੇ। ਹਾਈਕੋਰਟ ਦੇ ਜਸਟਿਸ ਅਮਰਜੋਤ ਭੱਟੀ ਨੇ ਇਹ ਹੁਕਮ ਕਰਨਾਲ ਦੇ ਇਕ ਪਿੰਡ ਦੀ ਵਸਨੀਕ ਸਰੋਜ ਦੇਵੀ ਵੱਲੋਂ ਦਾਇਰ ਪਟੀਸ਼ਨ ’ਤੇ ਸੁਣਵਾਈ ਕਰਦਿਆਂ ਦਿੱਤੇ ਹਨ।
ਸਰੋਜ ਨੇ ਆਪਣੀ ਪਟੀਸ਼ਨ 'ਚ ਹਾਈਕੋਰਟ ਨੂੰ ਦੱਸਿਆ ਕਿ ਉਸਦਾ 18 ਸਾਲ ਦਾ ਬੇਟਾ ਹੈ ,ਜਿਸ ਦੀ ਜਨਮ ਮਿਤੀ 8 ਜੁਲਾਈ 2004 ਹੈ। ਉਹ ਇੱਕ ਲੜਕੀ ਨੂੰ ਪਿਆਰ ਕਰਦਾ ਹੈ ,ਜਿਸਦੀ ਉਮਰ 13 ਸਾਲ ਕੁਝ ਮਹੀਨੇ ਹੈ। ਦੋਵੇਂ ਵਿਆਹ ਕਰਵਾਉਣਾ ਚਾਹੁੰਦੇ ਸਨ ਪਰ ਲੜਕੀ ਦੇ ਪਰਿਵਾਰ ਵਾਲੇ ਇਸ ਦੇ ਖਿਲਾਫ ਹਨ। ਲੜਕੀ ਦੇ ਪਰਿਵਾਰ ਵਾਲੇ ਉਸ ਦੀ ਮਰਜ਼ੀ ਦੇ ਖ਼ਿਲਾਫ਼ ਉਸ ਦਾ ਵਿਆਹ ਕਰਨਾ ਚਾਹੁੰਦੇ ਸਨ, ਜਿਸ ਕਾਰਨ ਲੜਕੀ ਇਸੇ ਸਾਲ 30 ਮਈ ਨੂੰ ਘਰੋਂ ਭੱਜ ਕੇ ਉਸ ਦੇ ਲੜਕੇ ਕੋਲ ਆ ਗਈ ਅਤੇ ਉਸ ਨਾਲ ਰਹਿਣ ਲੱਗ ਪਈ।
ਮੈਜਿਸਟ੍ਰੇਟ ਨੇ ਲੜਕੀ ਨੂੰ ਭੇਜਿਆ ਨਾਰੀ ਨਿਕੇਤਨ
31 ਮਈ ਨੂੰ ਲੜਕੀ ਦੇ ਪਰਿਵਾਰ ਵਾਲਿਆਂ ਨੇ ਪੁਲਸ ਕੋਲ ਮਾਮਲਾ ਦਰਜ ਕਰਵਾਇਆ ਅਤੇ ਪੁਲਸ ਲੜਕੀ ਨੂੰ ਆਪਣੇ ਨਾਲ ਲੈ ਗਈ। ਉਸ ਨੂੰ ਮੈਜਿਸਟਰੇਟ ਦੇ ਸਾਹਮਣੇ ਪੇਸ਼ ਕੀਤਾ ਗਿਆ। ਲੜਕੀ ਨੇ ਮੈਜਿਸਟ੍ਰੇਟ ਦੇ ਸਾਹਮਣੇ ਬਿਆਨ ਦਿੱਤਾ ਕਿ ਉਹ ਲੜਕੇ ਨੂੰ ਪਿਆਰ ਕਰਦੀ ਹੈ ਅਤੇ ਉਸ ਦੇ ਘਰ ਰਹਿਣਾ ਚਾਹੁੰਦੀ ਹੈ ਪਰ ਮੈਜਿਸਟਰੇਟ ਨੇ ਉਸ ਦੀ ਗੱਲ ਨਹੀਂ ਸੁਣੀ ਅਤੇ ਉਸ ਨੂੰ ਨਾਰੀ ਨਿਕੇਤਨ ਪਾਣੀਪਤ ਭੇਜ ਦਿੱਤਾ। ਜਿਸ ਮਗਰੋਂ ਸਰੋਜ ,ਲੜਕੀ ਨੂੰ ਮਿਲਣ ਲਈ ਨਾਰੀ ਨਿਕੇਤਨ ਗਈ ਅਤੇ ਨਾਰੀ ਨਿਕੇਤਨ ਦੇ ਪ੍ਰਬੰਧਕਾਂ ਨੂੰ ਉਸ ਨੂੰ ਨਾਲ ਭੇਜਣ ਦੀ ਅਪੀਲ ਕੀਤੀ ਪਰ ਪ੍ਰਬੰਧਕਾਂ ਨੇ ਕਿਹਾ ਕਿ ਉਹ ਉਸ ਨੂੰ ਅਦਾਲਤ ਦੇ ਹੁਕਮਾਂ 'ਤੇ ਹੀ ਭੇਜ ਸਕਦੇ ਹਨ।
ਪਟੀਸ਼ਨਕਰਤਾ ਨੇ ਹੁਣ ਹਾਈ ਕੋਰਟ ਨੂੰ ਅਪੀਲ ਕੀਤੀ ਹੈ ਕਿ ਲੜਕੀ ਨੂੰ ਉਸ ਦੇ ਨਾਲ ਭੇਜਣ ਦਾ ਹੁਕਮ ਜਾਰੀ ਕੀਤਾ ਜਾਵੇ। ਸਰੋਜ ਨੇ ਦੱਸਿਆ ਕਿ ਉਹ ਲੜਕੀ ਨੂੰ ਸਿੱਖਿਆ, ਖਾਣਾ ਅਤੇ ਹੋਰ ਸਾਰੀਆਂ ਸਹੂਲਤਾਂ ਪ੍ਰਦਾਨ ਕਰੇਗੀ। ਜਦੋਂ ਦੋਵੇਂ ਵਿਆਹ ਯੋਗ ਹੋ ਜਾਣਗੇ ਤਾਂ ਰਿਸ਼ਤੇਦਾਰਾਂ ਦੀ ਹਾਜ਼ਰੀ ਵਿੱਚ ਉਨ੍ਹਾਂ ਦਾ ਵਿਆਹ ਵੀ ਕਰਵਾ ਦੇਵੇਗੀ। ਹਾਈਕੋਰਟ ਨੇ ਇਸ ਮਾਮਲੇ ਦੇ ਸਾਰੇ ਤੱਥ ਜਾਣਨ ਲਈ ਸਰਕਾਰ ਨੂੰ ਨੋਟਿਸ ਜਾਰੀ ਕੀਤੀ ਸਟੇਟਸ ਰਿਪੋਰਟ ਪੇਸ਼ ਕਰਨ ਦੇ ਹੁਕਮ ਦਿੱਤੇ ਹਨ।
ਮਾਂ ਨੇ ਆਪਣੇ ਬੇਟੇ ਦੀ 13 ਸਾਲਾ ਗਰਲਫ੍ਰੈਂਡ ਦੀ ਮੰਗੀ ਕਸਟੱਡੀ , ਕਿਹਾ- ਪਹਿਲਾਂ ਪੜ੍ਹਾਵਾਂਗੀ -ਲਿਖਵਾਂਗੀ, ਫਿਰ ਨੂੰਹ ਬਣਾਵਾਂਗੀ
ABP Sanjha
Updated at:
09 Jun 2023 12:38 PM (IST)
Edited By: shankerd
Chandigarh News : ਪੰਜਾਬ ਅਤੇ ਹਰਿਆਣਾ ਹਾਈਕੋਰਟ ਵਿਚ ਇੱਕ ਅਜ਼ੀਬੋ -ਗਰੀਬ ਮਾਮਲਾ ਸਾਹਮਣੇ ਆਇਆ ਹੈ। ਇਕ ਮਾਂ ਨੇ ਆਪਣੇ ਨਾਬਾਲਗ ਪੁੱਤਰ ਦੀ 13 ਸਾਲਾ ਪ੍ਰੇਮਿਕਾ ਦੀ ਕਸਟਡੀ ਦੀ ਮੰਗ ਕੀਤੀ ਹੈ। ਲੜਕੇ ਦੀ ਮਾਂ ਨੇ ਕਿਹਾ ਹੈ ਕਿ ਅਦਾਲਤ ਲੜ
Mother
NEXT
PREV
Published at:
09 Jun 2023 12:38 PM (IST)
- - - - - - - - - Advertisement - - - - - - - - -