Punajb News: ਭਾਰਤ ਸਰਕਾਰ ਦੇ ਕਾਨੂੰਨ ਅਤੇ ਨਿਆਂ ਮੰਤਰਾਲੇ ਨੇ ਜਸਟਿਸ ਰਿਤੂ ਬਾਹਰੀ ਨੂੰ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੀ ਕਾਰਜਕਾਰੀ ਚੀਫ਼ ਜਸਟਿਸ ਵਜੋਂ ਨਿਯੁਕਤ ਕਰਨ ਦਾ ਹੁਕਮ ਜਾਰੀ ਕੀਤਾ ਹੈ। ਉਹ ਸ਼ਨੀਵਾਰ ਨੂੰ ਅਹੁਦਾ ਸੰਭਾਲਣਗੇ। ਇਸ ਸਮੇਂ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੀ ਕੋਰਟ ਨੰਬਰ 13 ਵਿੱਚ ਜਸਟਿਸ ਰਵੀ ਸ਼ੰਕਰ ਝਾਅ ਚੀਫ਼ ਜਸਟਿਸ ਵਜੋਂ ਕੰਮ ਕਰ ਰਹੇ ਹਨ। ਉਹ 13 ਅਕਤੂਬਰ ਨੂੰ ਸੇਵਾਮੁਕਤ ਹੋ ਜਾਣਗੇ।


ਪੰਜਾਬ ਯੂਨੀਵਰਸਿਟੀ ਤੋਂ ਕੀਤੀ ਸੀ ਕਾਨੂੰਨ ਦੀ ਪੜ੍ਹਾਈ


ਜ਼ਿਕਰ ਕਰ ਦਈਏ ਕਿ ਰਿਤੂ ਬਾਹਰੀ ਜਲੰਧਰ ਦੇ ਰਹਿਣ ਵਾਲੇ ਹਨ। ਉਨ੍ਹਾਂ ਦਾ ਜਨਮ 1962 ਵਿੱਚ ਹੋਇਆ ਹੈ ਤੇ ਉਨ੍ਹਾਂ ਨੇ ਆਪਣੀ ਕਾਨੂੰਨ ਦੀ ਪੜ੍ਹਾਈ 1985 ਵਿੱਚ ਚੰਡੀਗੜ੍ਹ ਦੀ ਪੰਜਾਬ ਯੂਨੀਵਰਸਿਟੀ ਵਿੱਚ ਕੀਤੀ ਤੇ 1986 ਉਹ ਪੰਜਾਬ ਤੇ ਹਰਿਆਣਾ ਹਾਈਕੋਰਟ ਬਾਰ ਕਾਊਂਸਲ ਵਿੱਚ ਪਹਿਲੀ ਵਾਰ ਰਜਿਸਟਰ ਹੋਏ।


1994 ਵਿੱਚ ਪਿਤਾ ਰਹਿ ਚੁੱਕੇ ਨੇ ਚੀਫ਼ ਜਸਟਿਸ


ਦੱਸ ਦਈਏ ਕਿ ਰਿਤੂ ਬਾਹਰੀ ਦੇ ਪਿਤਾ ਜਸਟਿਸ ਅਮ੍ਰਿਤ ਲਾਲ ਬਾਹਰੀ 1994 ਵਿੱਚ ਪੰਜਾਬ ਤੇ ਹਰਿਆਣਾ ਹਾਈਕੋਰਟ ਵਿੱਚੋਂ ਬਤੌਰ ਮੁੱਖ ਜਸਟਿਸ ਸੇਵਾ ਮੁਕਤ ਹੋਏ ਸਨ। ਜਿਸ ਤੋਂ 29 ਸਾਲ ਬਾਅਦ ਉਨ੍ਹਾਂ ਦੀ ਧੀ ਇਸ ਅਹੁਦੇ ਤੋਂ ਸੇਵਾ ਨਿਭਾਉਣਗੇ।


ਦਾਦਾ ਸ਼ਿਮਲਾ ਦੇ ਰਹਿ ਚੁੱਕੇ ਨੇ ਵਿਧਾਇਕ


ਜਸਟਿਸ ਰਿਤੂ ਦੇ ਦਾਦਾ ਸੋਮਦੱਤ ਬਾਹਰੀ ਵੀ ਵਕਾਲਤ ਕਰਦੇ ਸਨ। ਉਸ ਵੇਲੇ ਉਹ ਅਣਵੰਡੇ ਪੰਜਾਬ ਦੇ ਸ਼ਿਮਲਾ ਹਲਕੇ ਤੋਂ 1952 ਤੋਂ 1957 ਤੱਕ ਵਿਧਾਇਕ ਰਹੇ। ਦੱਸ ਦਈਏ ਕਿ ਉਨ੍ਹਾਂ ਦੀ ਪੋਤੀ ਨੂੰ 1992 ਵਿੱਚ ਹਰਿਆਣਾ ਵਿੱਚ AAG(ਅਸੀਸਟੈਂਟ ਐਡਵੋਕੇਟ ਜਨਰਲ) ਲਾਇਆ ਗਿਆ ਸੀ ਤੇ 1999 ਵਿੱਚ ਡਿਪਟੀ ਐਡਵੋਕੇਟ ਜਨਰਲ ਲਾਇਆ ਗਿਆ ਸੀ ਤੇ ਇਸ ਤੋਂ ਬਾਅਦ 2009 ਵਿੱਚ ਸੀਨੀਅਰ ਐਡਵੋਕੇਟ ਜਨਰਲ ਲਾਇਆ ਗਿਆ। 


ਇਹ ਵੀ ਪੜ੍ਹੋ: Punjab News: ਨਸ਼ਿਆਂ ਦੇ ਮੁੱਦੇ 'ਤੇ DGP ਹਾਈਕੋਰਟ 'ਚ ਪੇਸ਼, ਮਜੀਠੀਆ ਨੇ ਘੇਰੀ ਸਰਕਾਰ, ਕਿਹਾ-ਆਪਣੇ ਮਾਲਕ ਲਈ ਕੰਮ ਕਰਨਾ ਛੱਡ ਕੇ ਪੰਜਾਬ ਲਈ ਕਰੋ




ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।