Chandigarh News: ਹਰਿਆਣਾ 'ਚ ਸਾਬਕਾ ਖੇਡ ਮੰਤਰੀ ਸੰਦੀਪ ਸਿੰਘ 'ਤੇ ਜਿਨਸੀ ਸ਼ੋਸ਼ਣ ਦਾ ਦੋਸ਼ ਲਾਉਣ ਵਾਲੀ ਜੂਨੀਅਰ ਮਹਿਲਾ ਕੋਚ 'ਤੇ ਕਾਤਲਾਨਾ ਹਮਲਾ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਕੋਚ ਦਾ ਕਹਿਣਾ ਹੈ ਕਿ ਉਹ ਰਾਤ ਕਰੀਬ 9 ਵਜੇ ਪੰਚਕੂਲਾ ਦੇ ਇੱਕ ਪੈਟਰੋਲ ਪੰਪ 'ਤੇ ਆਪਣੀ ਸਕੂਟੀ 'ਚ ਤੇਲ ਪਾਉਣ ਲਈ ਆਪਣੇ ਇੱਕ ਦੋਸਤ ਨਾਲ ਜਾ ਰਹੀ ਸੀ। ਇਸ ਦੌਰਾਨ ਇੱਕ ਕਾਲੇ ਰੰਗ ਦੀ ਐਂਡੇਵਰ ਕਾਰ ਨੇ ਉਸ ਨੂੰ ਟੱਕਰ ਮਾਰਨ ਦੀ ਕੋਸ਼ਿਸ਼ ਕੀਤੀ। ਉਹ ਬੜੀ ਮੁਸ਼ਕਲ ਨਾਲ ਵਾਲ-ਵਾਲ ਬਚੀ। ਮਹਿਲਾ ਕੋਚ ਨੇ ਸੈਕਟਰ-5 ਥਾਣੇ ਵਿੱਚ ਸ਼ਿਕਾਇਤ ਦਰਜ ਕਰਵਾਈ ਹੈ।
ਮਹਿਲਾ ਕੋਚ ਨੇ ਧਮਕੀਆਂ ਮਿਲਣ ਦਾ ਲਾਇਆ ਦੋਸ਼- ਜੂਨੀਅਰ ਮਹਿਲਾ ਕੋਚ ਦਾ ਕਹਿਣਾ ਹੈ ਕਿ ਹਮਲੇ ਤੋਂ ਦੋ ਘੰਟੇ ਪਹਿਲਾਂ ਉਸ ਨੂੰ ਸੋਸ਼ਲ ਮੀਡੀਆ ਅਕਾਊਂਟ 'ਤੇ ਧਮਕੀਆਂ ਮਿਲੀਆਂ ਸਨ। ਇਸ ਵਿੱਚ ਕਿਹਾ ਗਿਆ ਸੀ ਕਿ ਹੁਣ ਤੱਕ ਉਹ ਧਮਕੀਆਂ ਦੇ ਰਹੇ ਸਨ ਪਰ ਹੁਣ ਕਰਕੇ ਵਿਖਾਉਣਗੇ। ਇਸ ਦੇ 2 ਘੰਟੇ ਬਾਅਦ ਉਸ 'ਤੇ ਹਮਲਾ ਕੀਤਾ ਗਿਆ।
ਕੋਚ ਦਾ ਕਹਿਣਾ ਹੈ ਕਿ ਇਸ ਤੋਂ ਪਹਿਲਾਂ ਵੀ ਉਸ ਨੂੰ ਕਈ ਵਾਰ ਜਾਨੋਂ ਮਾਰਨ ਦੀਆਂ ਧਮਕੀਆਂ ਮਿਲ ਚੁੱਕੀਆਂ ਹਨ। ਕੋਚ ਨੇ ਦੱਸਿਆ ਕਿ ਐਂਡੇਵਰ ਕਾਰ ਚਲਾ ਰਹੇ ਵਿਅਕਤੀ ਦੇ ਲੰਬੇ ਵਾਲ ਸਨ ਤੇ ਉਹ ਉਸ ਨੂੰ ਮਾਰਨ ਦੇ ਇਸ਼ਾਰੇ ਕਰ ਰਿਹਾ ਸੀ। ਕਈ ਲੋਕਾਂ ਨੇ ਉਸ ਨੂੰ ਰੋਕਣ ਦੀ ਕੋਸ਼ਿਸ਼ ਵੀ ਕੀਤੀ ਪਰ ਉਹ ਤੇਜ਼ ਰਫ਼ਤਾਰ ਨਾਲ ਭੱਜ ਗਿਆ।
ਕੋਚ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਡਾਇਲ 112 'ਤੇ ਵੀ ਕਾਲ ਕੀਤੀ ਪਰ ਕੋਈ ਜਵਾਬ ਨਹੀਂ ਮਿਲਿਆ। ਕੋਚ ਨੇ ਸੁਰੱਖਿਆ ਅਧਿਕਾਰੀ ਐਸਆਈ ਨੇਹਾ ਨੂੰ ਵੀ ਘਟਨਾ ਦੀ ਜਾਣਕਾਰੀ ਦਿੱਤੀ ਹੈ। ਕੋਚ ਦਾ ਕਹਿਣਾ ਹੈ ਕਿ ਇਸ ਘਟਨਾ ਨੇ ਉਸ ਨੂੰ ਹਿਲਾ ਕੇ ਰੱਖ ਦਿੱਤਾ ਹੈ।
ਇਹ ਵੀ ਪੜ੍ਹੋ: Viral Video: ਪਹਿਲਾਂ ਇਸ ਵਿਅਕਤੀ ਨੇ ਕੇਲੇ ਨੂੰ ਗਹਿਣੇ ਵਜੋਂ ਬਣਾਇਆ ਅਤੇ ਫਿਰ ਇਸਨੂੰ ਪਹਿਨ ਕੇ ਦੁਲਹਨ ਬਣ ਗਿਆ, ਤੁਸੀਂ ਵੀ ਦੇਖੋ ਇਹ ਵੀਡੀਓ
ਕੋਚ ਨੇ ਖੇਡ ਮੰਤਰੀ ਖਿਲਾਫ ਸ਼ਿਕਾਇਤ ਦਿੱਤੀ ਸੀ- ਦੱਸ ਦੇਈਏ ਕਿ ਜੂਨੀਅਰ ਮਹਿਲਾ ਕੋਚ ਨੇ 29 ਦਸੰਬਰ 2022 ਨੂੰ ਚੰਡੀਗੜ੍ਹ ਪੁਲਿਸ ਕੋਲ ਆਪਣੀ ਸ਼ਿਕਾਇਤ ਦਰਜ ਕਰਵਾਈ ਸੀ। ਕੋਚ ਨੇ ਸਾਬਕਾ ਖੇਡ ਮੰਤਰੀ ਸੰਦੀਪ ਸਿੰਘ 'ਤੇ ਜਿਨਸੀ ਸ਼ੋਸ਼ਣ ਦਾ ਦੋਸ਼ ਲਗਾਇਆ ਸੀ। ਕੋਚ ਦਾ ਕਹਿਣਾ ਹੈ ਕਿ ਸ਼ਿਕਾਇਤ ਦਰਜ ਕਰਵਾਉਣ ਤੋਂ ਬਾਅਦ ਉਸ ਨੂੰ ਲਗਾਤਾਰ ਧਮਕੀਆਂ ਮਿਲ ਰਹੀਆਂ ਹਨ।