Chandigarh News : ਸਾਰੀਆਂ ਹੀ ਪਾਰਟੀਆਂ ਦੇ ਉਮੀਦਵਾਰਾਂ ਵੱਲੋਂ ਅੱਜ 13 ਜਨਵਰੀ ਭਾਵ ਸ਼ਨੀਵਾਰ ਨੂੰ ਨਾਮਜ਼ਦਗੀ ਪੱਤਰ ਭਰੇ ਗਏ ਹਨ। ਇਸ ਵਾਰ ਵੀ ਮੁੱਖ ਮੁਕਾਬਲਾ 'ਆਪ' ਅਤੇ 'ਬੀਜੇਪੀ' ਵਿਚ ਹੈ, ਪਰ ਦਿਲਚਸਪ ਗੱਲ ਇਹ ਹੈ ਕਿ ਕਾਗਰਸ ਨੇ ਵੀ ਉਮੀਦਵਾਰ ਖੜੇ ਕੀਤੇ ਹਨ, ਸਾਬਕਾ ਕੇਂਦਰੀ ਮੰਤਰੀ ਪਵਨ ਕੁਮਾਰ ਬਾਂਸਲ ਨੇ ਨਾਲ ਪਹੁੰਚ ਕੇ ਨਾਮਜ਼ਦਗੀ ਪੱਤਰ ਭਰਵਾਏ ਗਏ।
ਕਾਂਗਰਸ ਪਾਰਟੀ ਦੀ ਜੇ ਗੱਲ ਕਰੀਏ ਤਾਂ ਕਾਂਗਰਸ ਦੇ ਮੇਅਰ ਉਮੀਦਵਾਰ ਜਸਬੀਰ ਬੰਟੀ ਆਪਣਾ ਨਾਮਜ਼ਦਗੀ ਪੱਤਰ ਭਰਿਆ, ਕਾਂਗਰਸ ਵਲੋਂ ਸੀਨੀਅਰ ਡਿਪਟੀ ਮੇਅਰ ਗੁਰਪ੍ਰੀਤ ਗਾਬੀ ਅਤੇ ਡਿਪਟੀ ਮੇਅਰ ਲਈ ਨਿਰਮਲਾ ਕੁਮਾਰੀ ਵੱਲੋਂ ਨਾਮਜ਼ਦਗੀ ਪੱਤਰ ਭਰਿਆ ਗਿਆ ਹੈ।
ਕਾਂਗਰਸ ਨੇ ਮੇਅਰ ਲਈ ਜਸਬੀਰ ਬੰਟੀ , ਸੀਨੀਅਰ ਡਿਪਟੀ ਮੇਅਰ ਗੁਰਪ੍ਰੀਤ ਗਾਬੀ, ਡਿਪਟੀ ਮੇਅਰ ਲਈ ਨਿਰਮਲਾ ਕੁਮਾਰੀ ਨੂੰ ਉਮੀਦਵਾਰ ਬਣਾਇਆ ਹੈ।
'ਆਮ ਆਦਮੀ ਪਾਰਟੀ' ਦੇ ਮੇਅਰ ਉਮੀਦਵਾਰ ਕੁਲਦੀਪ ਟੀਟਾ ਨੇ ਨਾਮਜ਼ਦਗੀ ਪੱਤਰ ਭਰੇ, ਨਾਲ ਹੀ ਸੀਨੀਅਰ ਡਿਪਟੀ ਮੇਅਰ ਨੇਹਾ ਅਤੇ ਡਿਪਟੀ ਮੇਅਰ ਪੂਨਮ ਨੇ ਨਾਮਜਦਗੀ ਪਤਰ ਭਰੇ। 'ਆਮ ਆਦਮੀ ਪਾਰਟੀ' ਵੱਲੋ ਤਿੰਨੇ ਉਮੀਦਵਾਰ ਐਸਸੀ ਕੈਟਾਗਰੀ 'ਚੋਂ ਉਤਾਰੇ ਗਏ ਹੈ।
ਕਾਂਗਰਸ ਨਾਲ 'ਆਪ' ਦਾ ਗੱਠਜੋੜ ਹੋਏਗਾ ਜਾ ਨਹੀਂ ਇਸ ਬਾਰੇ ਜਲਦ ਕੋਈ ਫੈਸਲਾ ਲਿਆ ਜਾ ਸਕਦਾ ਹੈ । ਕਾਂਗਰਸ ਦੇ ਚੰਡੀਗੜ੍ਹ ਪ੍ਰਧਾਨ ਨੇ ਕਿਹਾ ਕਿ ਅਸੀਂ ਮੈਦਾਨ ਵਿੱਚ ਡਟ ਗਏ ਹੈ ਸਾਰੀਆਂ ਨੂੰ ਸਰਪ੍ਰਾਈਜ਼ ਮਿਲੇਗਾ।