ਪੜਚੋਲ ਕਰੋ

ਵੱਡੀ ਵਾਰਦਾਤ ਨਾਲ ਕੰਬਿਆ ਚੰਡੀਗੜ੍ਹ, ਦਿਨਦਿਹਾੜੇ ਰੋਜ਼ ਗਾਰਡਨ 'ਚ ਵਢ'ਤੀ ਮਹਿਲਾ, ਜਾਣੋ ਪੂਰਾ ਮਾਮਲਾ

Crime News: ਚੰਡੀਗੜ੍ਹ ਵਿੱਚ ਸਥਿਤ ਰੋਜ਼ ਗਾਰਡਨ ਦੇ ਬਾਥਰੂਮ ਵਿੱਚ ਦਿਨ-ਦਿਹਾੜੇ ਇੱਕ ਔਰਤ ਦਾ ਕਤਲ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ।

Crime News: ਚੰਡੀਗੜ੍ਹ ਵਿੱਚ ਸਥਿਤ ਰੋਜ਼ ਗਾਰਡਨ ਦੇ ਬਾਥਰੂਮ ਵਿੱਚ ਦਿਨ-ਦਿਹਾੜੇ ਇੱਕ ਔਰਤ ਦਾ ਕਤਲ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਉਸ ਦੀ ਖੂਨ ਨਾਲ ਲੱਥਪੱਥ ਲਾਸ਼ ਮਿਲੀ। ਲਾਸ਼ ਦੇ ਕੋਲ ਇੱਕ ਚਾਕੂ ਵੀ ਪਿਆ ਮਿਲਿਆ। ਔਰਤ ਦੀ ਗਰਦਨ 'ਤੇ ਡੂੰਘੀਆਂ ਸੱਟਾਂ ਲੱਗੀਆਂ ਹੋਈਆਂ ਸਨ। 

ਘਟਨਾ ਬਾਰੇ ਜਾਣਕਾਰੀ ਦਿੰਦਿਆਂ ਹੋਇਆਂ DSP ਦਲਵੀਰ ਨੇ ਕਿਹਾ ਕਿ ਕੁੜੀ ਦੀ ਪਛਾਣ ਕਰ ਲਈ ਗਈ ਹੈ। ਮ੍ਰਿਤਕਾ ਦਾ ਨਾਮ ਦੀਕਸ਼ਾ ਹੈ, ਜੋ ਮੂਲ ਰੂਪ ਤੋਂ ਉੱਤਰ ਪ੍ਰਦੇਸ਼ ਦੇ ਸਹਾਰਨਪੁਰ ਦੀ ਰਹਿਣ ਵਾਲੀ ਹੈ ਅਤੇ ਉਹ ਕੁਝ ਸਾਲਾਂ ਤੋਂ ਚੰਡੀਗੜ੍ਹ ਦੇ ਸਾਰੰਗਪੁਰ ਵਿੱਚ ਰਹਿ ਰਹੀ ਸੀ। ਉਸ ਦੀ ਉਮਰ ਲਗਭਗ 30 ਸਾਲ ਹੈ। ਘਟਨਾ ਵਾਲੀ ਥਾਂ ਤੋਂ ਇੱਕ ਚਾਕੂ ਬਰਾਮਦ ਹੋਇਆ ਹੈ, ਅਤੇ ਨਾਲ ਹੀ ਫਿੰਗਰਪ੍ਰਿੰਟ ਦੀ ਜਾਂਚ ਕੀਤੀ ਜਾ ਰਹੀ ਹੈ। ਦੋਸ਼ੀ ਨੂੰ ਜਲਦੀ ਹੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ।

ਹੁਣ ਤੱਕ ਪੁਲਿਸ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਔਰਤ ਦਾ ਆਪਣੇ ਪਤੀ ਨਾਲ ਝਗੜਾ ਚੱਲ ਰਿਹਾ ਸੀ ਅਤੇ ਉਹ ਇੱਕ ਸਾਲ ਤੋਂ ਉਸ ਤੋਂ ਵੱਖ ਰਹਿ ਰਹੀ ਸੀ। ਪੁਲਿਸ ਦਾ ਮੰਨਣਾ ਹੈ ਕਿ ਔਰਤ ਦਾ ਚਾਕੂ ਨਾਲ ਗਲਾ ਵੱਢ ਕੇ ਕਤਲ ਕੀਤਾ ਗਿਆ ਹੈ। ਪੁਲਿਸ ਨੇ ਬਾਥਰੂਮ ਨੂੰ ਸੀਲ ਕਰ ਦਿੱਤਾ ਹੈ ਅਤੇ ਔਰਤ ਦੀ ਲਾਸ਼ ਸੈਕਟਰ 16 ਦੇ ਮੁਰਦਾਘਰ ਵਿੱਚ ਰੱਖ ਦਿੱਤੀ ਹੈ ਅਤੇ ਨਾਲ ਹੀ ਪੂਰੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਲਾਸ਼ ਦੇ ਕੋਲ ਇੱਕ ਪਰਸ ਵੀ ਪਿਆ ਮਿਲਿਆ ਹੈ।

ਪੁਲਿਸ ਨੇ ਦੱਸਿਆ ਕਿ ਸਲਮਾ ਨਾਮ ਦੀ ਇੱਕ ਔਰਤ ਰੋਜ਼ ਗਾਰਡਨ ਬਾਥਰੂਮ ਵਿੱਚ ਡਿਊਟੀ 'ਤੇ ਸੀ, ਪਰ ਉਸ ਦੀ ਰਿਸ਼ਤੇਦਾਰੀ ਵਿੱਚ ਕਿਸੇ ਦੀ ਮੌਤ ਹੋ ਗਈ ਸੀ ਅਤੇ ਉਹ ਹਰਿਆਣਾ ਦੇ ਪੁੰਡਰੀ ਵਿੱਚ ਛੁੱਟੀ 'ਤੇ ਗਈ ਸੀ। ਪੁਲਿਸ ਨੇ ਹੁਣ ਬਾਥਰੂਮ ਨੂੰ ਸੀਲ ਕਰਕੇ ਤਾਲਾ ਲਾ ਦਿੱਤਾ ਹੈ। ਪੁਲਿਸ ਅੱਗੇ ਦੀ ਜਾਂਚ ਕਰ ਰਹੀ ਹੈ। 

ਜਾਣਕਾਰੀ ਮਿਲਦਿਆਂ ਹੀ ਪੁਲਿਸ ਮੌਕੇ 'ਤੇ ਪਹੁੰਚੀ ਅਤੇ ਤੁਰੰਤ ਫੋਰੈਂਸਿਕ ਟੀਮ ਨੂੰ ਬੁਲਾਇਆ। ਟੀਮ ਨੇ ਬਾਥਰੂਮ ਦੇ ਅੰਦਰੋਂ ਖੂਨ ਦੇ ਸੈਂਪਲ, ਚਾਕੂ ਅਤੇ ਹੋਰ ਮਹੱਤਵਪੂਰਨ ਸਬੂਤ ਇਕੱਠੇ ਕੀਤੇ। ਆਲੇ ਦੁਆਲੇ ਦੇ ਇਲਾਕੇ ਤੋਂ ਉਂਗਲਾਂ ਦੇ ਨਿਸ਼ਾਨ ਵੀ ਲਏ ਗਏ।

ਜਾਂਚ ਲਈ ਪੂਰੇ ਬਾਥਰੂਮ ਨੂੰ ਸਾਰੇ ਪਾਸਿਆਂ ਤੋਂ ਸੀਲ ਕਰ ਦਿੱਤਾ ਗਿਆ ਹੈ। ਇਸ ਤੋਂ ਇਲਾਵਾ, ਰੋਜ਼ ਗਾਰਡਨ ਦੇ ਆਲੇ ਦੁਆਲੇ ਲਗਾਏ ਗਏ ਸਾਰੇ ਸੀਸੀਟੀਵੀ ਕੈਮਰਿਆਂ ਦੀ ਜਾਂਚ ਕੀਤੀ ਜਾ ਰਹੀ ਹੈ ਤਾਂ ਜੋ ਇਹ ਪਤਾ ਲਗਾਇਆ ਜਾ ਸਕੇ ਕਿ ਜਿਸ ਔਰਤ ਦੀ ਲਾਸ਼ ਮਿਲੀ ਸੀ ਉਹ ਗਾਰਡਨ ਵਿੱਚ ਇਕੱਲੀ ਆਈ ਸੀ ਜਾਂ ਉਸ ਉਸ ਨਾਲ ਕੋਈ ਹੋਰ ਵੀ ਸੀ।

ਟਾਪ ਹੈਡਲਾਈਨ

 Chandigarh Car Fire : ਚੰਡੀਗੜ੍ਹ 'ਚ ਖੜ੍ਹੀਆਂ ਕਾਰਾਂ ਨੂੰ ਅਚਾਨਕ ਲੱਗੀ ਅੱਗ, 18 ਲੱਖ ਦੀਆਂ ਗੱਡੀਆਂ ਸੜੀਆਂ
 Chandigarh Car Fire : ਚੰਡੀਗੜ੍ਹ 'ਚ ਖੜ੍ਹੀਆਂ ਕਾਰਾਂ ਨੂੰ ਅਚਾਨਕ ਲੱਗੀ ਅੱਗ, 18 ਲੱਖ ਦੀਆਂ ਗੱਡੀਆਂ ਸੜੀਆਂ
Police Reshuffle: ਪੁਲਿਸ ਪ੍ਰਸ਼ਾਸਨ 'ਚ ਵੱਡਾ ਫੇਰਬਦਲ, 6 DSP ਸਣੇ ਇਨ੍ਹਾਂ 7 ਅਫ਼ਸਰਾਂ ਦੇ ਹੋਏ ਤਬਾਦਲੇ, ਜਾਣੋ ਕਿਸਨੂੰ ਕਿਹੜੀ ਜ਼ਿੰਮੇਵਾਰੀ ਮਿਲੀ?
ਪੁਲਿਸ ਪ੍ਰਸ਼ਾਸਨ 'ਚ ਵੱਡਾ ਫੇਰਬਦਲ, 6 DSP ਸਣੇ ਇਨ੍ਹਾਂ 7 ਅਫ਼ਸਰਾਂ ਦੇ ਹੋਏ ਤਬਾਦਲੇ, ਜਾਣੋ ਕਿਸਨੂੰ ਕਿਹੜੀ ਜ਼ਿੰਮੇਵਾਰੀ ਮਿਲੀ?
Big News: ਵੱਡੀ ਖਬਰ, FCI ਦੇ 14 ਅਫ਼ਸਰਾਂ ਸਣੇ 30 ਦੋਸ਼ੀ ਕਰਾਰ, ਇਸ ਮਾਮਲੇ 'ਚ ਅਦਾਲਤ ਨੇ ਸਜ਼ਾ ਸੁਣਾਈ...
Big News: ਵੱਡੀ ਖਬਰ, FCI ਦੇ 14 ਅਫ਼ਸਰਾਂ ਸਣੇ 30 ਦੋਸ਼ੀ ਕਰਾਰ, ਇਸ ਮਾਮਲੇ 'ਚ ਅਦਾਲਤ ਨੇ ਸਜ਼ਾ ਸੁਣਾਈ...
ਚੋਣਾਂ ਤੋਂ ਪਹਿਲਾਂ AAP ਨੂੰ ਲੱਗਿਆ ਵੱਡਾ ਝਟਕਾ, ਭਾਜਪਾ ਕੌਂਸਲਰ ਦੇ ਪਤੀ ਨੇ ਦਿੱਤਾ ਅਸਤੀਫਾ; BJP 'ਚ ਹੋ ਸਕਦੇ ਸ਼ਾਮਲ
ਚੋਣਾਂ ਤੋਂ ਪਹਿਲਾਂ AAP ਨੂੰ ਲੱਗਿਆ ਵੱਡਾ ਝਟਕਾ, ਭਾਜਪਾ ਕੌਂਸਲਰ ਦੇ ਪਤੀ ਨੇ ਦਿੱਤਾ ਅਸਤੀਫਾ; BJP 'ਚ ਹੋ ਸਕਦੇ ਸ਼ਾਮਲ

ਵੀਡੀਓਜ਼

Milk Price Hike: ਲੋਕਾਂ ਨੂੰ ਮਹਿੰਗਾਈ ਦਾ ਹੋਰ ਵੱਡਾ ਝੱਟਕਾ; ਦੁੱਧ ਹੋਇਆ ₹100 ਤੋਂ ਪਾਰ! | Abp Sanjha
Bikram Majithia ਆਏ ਮੁਲਾਜ਼ਮਾਂ ਦੇ ਹੱਕ 'ਚ; Bhagwant Mann ਸਰਕਾਰ ਦੀ ਬਣਾਈ ਰੇਲ੍ਹ | Akali vs AAP | Abp Sanjha
Waris Punjab De Rally ਦੌਰਾਨ Sukhbir Badal 'ਤੇ ਤਿੱਖਾ ਹਮਲਾ! | Bhai Amritpal Singh | Abp Sanjha
Mohali Dimple Murder Case: ਡਿੰਪਲ ਕਤਲ ਮਾਮਲੇ 'ਚ 35 ਗਵਾਹ; ਪੰਜਾਬ ਪੁਲਿਸ ਦੇ ਵੱਡੇ ਖ਼ੁਲਾਸੇ! | Abp Sanjha
Govt Employees Protest: ਪੰਜਾਬ ਸਰਕਾਰ vs 3 ਲੱਖ ਮੁਲਾਜ਼ਮ;ਸਸਪੈਂਡ ਤੋਂ ਤਨਖਾਹ ਕੱਟਣ ਤੱਕ ਦੀ ਤਿਆਰੀ | Abp Sanjha

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Two Planes Collided on The Airport: ਹਵਾਈ ਅੱਡੇ 'ਤੇ ਵੱਡਾ ਹਾਦਸਾ, ਰਨਵੇਅ 'ਤੇ ਦੋ ਜਹਾਜ਼ ਆਪਸ 'ਚ ਟਕਰਾਏ; ਯਾਤਰੀਆਂ 'ਚ ਪੈ ਗਿਆ ਚੀਕ-ਚਿਹਾੜਾ...
ਹਵਾਈ ਅੱਡੇ 'ਤੇ ਵੱਡਾ ਹਾਦਸਾ, ਰਨਵੇਅ 'ਤੇ ਦੋ ਜਹਾਜ਼ ਆਪਸ 'ਚ ਟਕਰਾਏ; ਯਾਤਰੀਆਂ 'ਚ ਪੈ ਗਿਆ ਚੀਕ-ਚਿਹਾੜਾ...
Attacked On Influencer: ਨਾਮੀ ਯੂਟਿਊਬਰ ਅਤੇ ਇੰਨਫਲੂਐਂਸਰ ਸਣੇ ਪਰਿਵਾਰ 'ਤੇ ਡੰਡਿਆਂ ਅਤੇ ਕੁਹਾੜੀ ਨਾਲ ਜਾਨਲੇਵਾ ਹਮਲਾ, ਗੰਭੀਰ ਹਾਲਤ ਵਿੱਚ...
ਨਾਮੀ ਯੂਟਿਊਬਰ ਅਤੇ ਇੰਨਫਲੂਐਂਸਰ ਸਣੇ ਪਰਿਵਾਰ 'ਤੇ ਡੰਡਿਆਂ ਅਤੇ ਕੁਹਾੜੀ ਨਾਲ ਜਾਨਲੇਵਾ ਹਮਲਾ, ਗੰਭੀਰ ਹਾਲਤ ਵਿੱਚ...
Punjab News: ਪੰਜਾਬ 'ਚ ਸ਼ਰਾਬ ਠੇਕੇਦਾਰ ਦੇ ਘਰ NCB ਨੇ ਛਾਪਾ ਮਾਰਿਆ, ਹਿਰਾਸਤ ਵਿੱਚ ਲਏ 2 ਲੋਕ, ਰਿਕਾਰਡ ਦੀ ਤਲਾਸ਼ੀ ਲਈ...
ਪੰਜਾਬ 'ਚ ਸ਼ਰਾਬ ਠੇਕੇਦਾਰ ਦੇ ਘਰ NCB ਨੇ ਛਾਪਾ ਮਾਰਿਆ, ਹਿਰਾਸਤ ਵਿੱਚ ਲਏ 2 ਲੋਕ, ਰਿਕਾਰਡ ਦੀ ਤਲਾਸ਼ੀ ਲਈ...
Punjab News: ਪੰਜਾਬ ਸਿਆਸਤ 'ਚ ਘਮਸਾਣ, 'ਆਪ' ਵਿਧਾਇਕ ਦੇ ਬਾਗ਼ੀ ਸੁਰ, ਟਿਕਟ ਕੱਟੇ ਜਾਣ ਤੋਂ ਬਾਅਦ ਬੋਲੇ- ਮੈਂ ਕਿਸ ਪਾਰਟੀ ਤੋਂ ਚੋਣ ਲੜਾਂਗਾ, ਜਲਦੀ ਐਲਾਨ...
Punjab News: ਪੰਜਾਬ ਸਿਆਸਤ 'ਚ ਘਮਸਾਣ, 'ਆਪ' ਵਿਧਾਇਕ ਦੇ ਬਾਗ਼ੀ ਸੁਰ, ਟਿਕਟ ਕੱਟੇ ਜਾਣ ਤੋਂ ਬਾਅਦ ਬੋਲੇ- ਮੈਂ ਕਿਸ ਪਾਰਟੀ ਤੋਂ ਚੋਣ ਲੜਾਂਗਾ, ਜਲਦੀ ਐਲਾਨ..." 
Punjab Weather Update: ਪੰਜਾਬ 'ਚ ਵਧੇਗੀ ਠੰਡ, ਵੈਸਟਰਨ ਡਿਸਟਰਬੈਂਸ ਕਾਰਨ ਇਨ੍ਹਾਂ 4 ਜ਼ਿਲ੍ਹਿਆਂ ਵਿੱਚ ਛਮ-ਛਮ ਵਰ੍ਹਗਾ ਮੀਂਹ, ਜਾਣੋ ਮੌਸਮ ਨੂੰ ਲੈ ਕੇ ਤਾਜ਼ਾ ਅਪਡੇਟ...  
ਪੰਜਾਬ 'ਚ ਵਧੇਗੀ ਠੰਡ, ਵੈਸਟਰਨ ਡਿਸਟਰਬੈਂਸ ਕਾਰਨ ਇਨ੍ਹਾਂ 4 ਜ਼ਿਲ੍ਹਿਆਂ ਵਿੱਚ ਛਮ-ਛਮ ਵਰ੍ਹਗਾ ਮੀਂਹ, ਜਾਣੋ ਮੌਸਮ ਨੂੰ ਲੈ ਕੇ ਤਾਜ਼ਾ ਅਪਡੇਟ...  
Today's Hukamnama: ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ 15 ਨਵੰਬਰ 2026
Today's Hukamnama: ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ 15 ਨਵੰਬਰ 2026
Big News: ਚੋਣਾਂ ਨੂੰ ਲੈ ਕੇ ਪ੍ਰਸ਼ਾਸਨਿਕ ਤਿਆਰੀਆਂ ਤੇਜ਼, 18 ਨੂੰ ਅਹਿਮ ਬੈਠਕ, 22 ਦਸੰਬਰ ਨੂੰ ਵੋਟਿੰਗ ਸੰਭਵ; ਚੰਡੀਗੜ੍ਹ ਨਗਰ ਨਿਗਮ...
ਚੋਣਾਂ ਨੂੰ ਲੈ ਕੇ ਪ੍ਰਸ਼ਾਸਨਿਕ ਤਿਆਰੀਆਂ ਤੇਜ਼, 18 ਨੂੰ ਅਹਿਮ ਬੈਠਕ, 22 ਦਸੰਬਰ ਨੂੰ ਵੋਟਿੰਗ ਸੰਭਵ; ਚੰਡੀਗੜ੍ਹ ਨਗਰ ਨਿਗਮ...
Punjab News: ਪੰਜਾਬ 'ਚ ਸਿਆਸੀ ਹਲਚਲ ਤੇਜ਼, ਸੀਨੀਅਰ ਲੀਡਰ ਦੀ 15 ਨਵੰਬਰ ਨੂੰ ਘਰ ਹੋਵੇਗੀ ਵਾਪਸੀ, ਸੁਖਬੀਰ ਬਾਦਲ ਦੀ ਅਗਵਾਈ 'ਚ...
ਪੰਜਾਬ 'ਚ ਸਿਆਸੀ ਹਲਚਲ ਤੇਜ਼, ਸੀਨੀਅਰ ਲੀਡਰ ਦੀ 15 ਨਵੰਬਰ ਨੂੰ ਘਰ ਹੋਵੇਗੀ ਵਾਪਸੀ, ਸੁਖਬੀਰ ਬਾਦਲ ਦੀ ਅਗਵਾਈ 'ਚ...
Embed widget