Chandigarh News : ਜ਼ੋਮੇਟੋ (Zomato) ਦੇ ਇੱਕ ਇਸ਼ਤਿਹਾਰ 'ਚ ਫਿਲਮ "ਲਗਾਨ" ਵਿੱਚ ਦਲਿਤ ਪਾਤਰ ‘ਕਚਰਾ’ ਦੀ ਭੂਮਿਕਾ ਨਿਭਾਅ ਰਹੇ ਅਭਿਨੇਤਾ ਨੂੰ ਰੀਸਾਈਕਲ ਕੀਤੇ ਕੂੜੇ ਤੋਂ ਬਣੀਆਂ ਵਸਤੂਆਂ ਦੇ ਰੂਪ ਚ ਦਰਸਾਇਆ ਗਿਆ ਸੀ, ਇਸਦਾ ਸਖ਼ਤ ਨੋਟਿਸ ਲੈਂਦਿਆਂ, ਕੌਮੀ ਅਨੁਸੂਚਿਤ ਜਾਤੀ ਕਮਿਸ਼ਨ ਨੇ ਆਪਦੇ ਚੇਅਰਮੈਨ ਵਿਜੇ ਸਾਂਪਲਾ ਦੇ ਹੁਕਮਾਂ 'ਤੇ ਦਿੱਲੀ ਪੁਲਿਸ ਨੂੰ ਨੋਟਿਸ ਜਾਰੀ ਕਰਕੇ ਤੁਰੰਤ ਕਾਰਵਾਈ ਦੀ ਰਿਪੋਰਟ ਪੇਸ਼ ਕਰਨ ਲਈ ਕਿਹਾ। ਐਨ.ਸੀ.ਐਸ.ਸੀ. ਨੂੰ 5 ਜੂਨ, ਵਿਸ਼ਵ ਵਾਤਾਵਰਣ ਦਿਵਸ 'ਤੇ ਯੂਟਿਊਬ 'ਤੇ ਪ੍ਰਸਾਰਿਤ ਕੀਤੇ ਗਏ ਜ਼ੋਮੇਟੋ ਦੇ ਇਸ਼ਤਿਹਾਰ ਬਾਰੇ ਮੀਡੀਆ ਦੇ ਨਾਲ-ਨਾਲ ਸੋਸ਼ਲ ਮੀਡੀਆ ਤੋਂ ਜਾਣਕਾਰੀ ਪ੍ਰਾਪਤ ਹੋਈ। ਇਸ ਇਸ਼ਤਿਹਾਰ ਵਿੱਚ ਅਭਿਨੇਤਾ ਆਦਿਤਿਆ ਲਖੀਆ, ਜਿਸ ਨੇ 2001 ਦੀ ਹਿੱਟ ਫਿਲਮ ਵਿੱਚ ਇੱਕ ਦਲਿਤ ਦੀ ਭੂਮਿਕਾ ਨਿਭਾਈ, ਨੂੰ ਇੱਕ ਲੈਂਪ, ਕਾਗਜ਼, ਪੇਪਰਵੇਟ, ਵਾਟਰਿੰਗ ਡੱਬੇ ਅਤੇ ਕਈ ਤਰ੍ਹਾਂ ਦੀਆਂ ਜੈਕਟਾਂ ਦੇ ਰੂਪ ਵਿੱਚ ਦਰਸਾਇਆ ਗਿਆ ਹੈ, ਨਾਲ ਇਹ ਭੀ ਦਸਿਆ ਗਿਆ ਕਿ ਹਰ ਇੱਕ ਨੂੰ ਬਣਾਉਣ ਲਈ ਕਿੰਨਾ ਰੀਸਾਈਕਲ ਕੀਤਾ 'ਕੂੜਾ' ਵਰਤਿਆ ਗਿਆ ਸੀ। ਕੰਪਨੀ ਨੇ ਯੂਟਿਊਬ 'ਤੇ ਹੁਣੇ ਹਟਾਏ ਗਏ ਆਪਣੇ ਇਸ਼ਤਿਹਾਰ ਵਿੱਚ ਇਹ ਵੀ ਦਾਅਵਾ ਕੀਤਾ ਹੈ ਕਿ ਉਸਨੇ "ਹੁਣ ਤੱਕ 20 ਮਿਲੀਅਨ ਕਿਲੋਗ੍ਰਾਮ ਪਲਾਸਟਿਕ ਕੂੜੇ ਨੂੰ ਰੀਸਾਈਕਲ ਕੀਤਾ ਹੈ"।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।