Chandigarh News: ਗੈਂਗਸਟਰ ਲਾਰੈਂਸ ਬਿਸ਼ਨੋਈ ਦੇ ਸਾਥੀ ਸੰਪਤ ਨਹਿਰਾ ਨੂੰ ਅੱਠ ਦਿਨ ਰਿੜਕੇਗੀ ਰੋਪੜ ਪੁਲਿਸ
ਦੱਸ ਦਈਏ ਕਿ ਰੋਪੜ ਪੁਲਿਸ ਦੀ ਟੀਮ ਵੀਰਵਾਰ ਨੂੰ ਸੰਪਤ ਨਹਿਰਾ ਨੂੰ ਲੈਣ ਲਈ ਬਠਿੰਡਾ ਗਈ ਸੀ ਤੇ ਦੁਪਹਿਰ ਬਾਅਦ ਪੁਲਿਸ ਉਸ ਨੂੰ ਰੋਪੜ ਦੀ ਸੀਜੇਐਮ ਸੀਮਾ ਚੌਧਰੀ ਦੀ ਅਦਾਲਤ ਵਿੱਚ ਲੈ ਗਈ, ਜਿੱਥੇ ਉਸ ਨੇ ਪੁੱਛਗਿੱਛ ਲਈ ਉਸ ਦੇ ਰਿਮਾਂਡ ਦੀ ਮੰਗ ਕੀਤੀ।
Chandigarh News: ਰਾਜਸਥਾਨ ਵਿੱਚ ਕਰਨੀ ਸੈਨਾ ਦੇ ਲੀਡਰ ਸੁਖਦੇਵ ਗੋਗਾਮੇੜੀ ਕਤਲ ਕਾਂਡ ਦੀ ਸਾਜ਼ਿਸ਼ ਰਚਣ ਸਮੇਤ ਕਈ ਕੇਸਾਂ ਵਿੱਚ ਨਾਮਜ਼ਦ ਗੈਂਗਸਟਰ ਸੰਪਤ ਨਹਿਰਾ ਨੂੰ ਰੋਪੜ ਪੁਲਿਸ ਨੇ ਇੱਕ ਮਾਮਲੇ ਵਿੱਚ ਪੁੱਛਗਿੱਛ ਲਈ ਪ੍ਰੋਡਕਸ਼ਨ ਵਾਰੰਟ ’ਤੇ ਬਠਿੰਡਾ ਜੇਲ੍ਹ ਤੋਂ ਰੋਪੜ ਲਿਆਂਦਾ ਹੈ। ਅਦਾਲਤ ਨੇ ਸੰਪਤ ਨਹਿਰਾ ਨੂੰ 15 ਦਸੰਬਰ ਤੱਕ ਪੁਲਿਸ ਰਿਮਾਂਡ 'ਤੇ ਭੇਜ ਦਿੱਤਾ ਹੈ। ਪੁਲਿਸ ਗੈਂਗਸਟਰ ਨੂੰ ਪੁਲਿਸ ਅੱਠ ਦਿਨ ਰਿੜਕੇਗੀ।
ਦੱਸ ਦਈਏ ਕਿ ਰੋਪੜ ਪੁਲਿਸ ਦੀ ਟੀਮ ਵੀਰਵਾਰ ਨੂੰ ਸੰਪਤ ਨਹਿਰਾ ਨੂੰ ਲੈਣ ਲਈ ਬਠਿੰਡਾ ਗਈ ਸੀ ਤੇ ਦੁਪਹਿਰ ਬਾਅਦ ਪੁਲਿਸ ਉਸ ਨੂੰ ਰੋਪੜ ਦੀ ਸੀਜੇਐਮ ਸੀਮਾ ਚੌਧਰੀ ਦੀ ਅਦਾਲਤ ਵਿੱਚ ਲੈ ਗਈ, ਜਿੱਥੇ ਉਸ ਨੇ ਪੁੱਛਗਿੱਛ ਲਈ ਉਸ ਦੇ ਰਿਮਾਂਡ ਦੀ ਮੰਗ ਕੀਤੀ। ਅਦਾਲਤ ਨੇ ਸੰਪਤ ਨਹਿਰਾ ਨੂੰ 8 ਦਿਨਾਂ ਦੇ ਪੁਲਿਸ ਰਿਮਾਂਡ 'ਤੇ ਭੇਜ ਦਿੱਤਾ ਹੈ। ਹੁਣ ਪੁਲਿਸ ਉਸ ਨੂੰ 15 ਦਸੰਬਰ ਨੂੰ ਅਦਾਲਤ 'ਚ ਪੇਸ਼ ਕਰੇਗੀ।
ਹਾਸਲ ਜਾਣਕਾਰੀ ਮੁਤਾਬਕ ਸਿੰਘ ਭਗਵੰਤਪੁਰਾ ਪੁਲਿਸ ਸਟੇਸ਼ਨ ਰੋਪੜ 'ਚ 17 ਨਵੰਬਰ ਨੂੰ ਦਰਜ ਐਫਆਈਆਰ ਨੰਬਰ 82 ਬਾਰੇ ਪੁੱਛਗਿੱਛ ਕਰਨ ਲਈ ਰੋਪੜ ਪੁਲਿਸ ਨੇ ਸੰਪਤ ਨਹਿਰਾ ਨੂੰ ਬਠਿੰਡਾ ਤੋਂ ਰੋਪੜ ਜੇਲ੍ਹ ਲਿਆਂਦਾ ਹੈ। ਸੰਪਤ ਨਹਿਰਾ ਲਾਰੈਂਸ ਬਿਸ਼ਨੋਈ ਦਾ ਕਰੀਬੀ ਹੈ।
ਦੱਸ ਦਈਏ ਕਿ ਸੰਪਤ ਨਹਿਰਾ ਉਹੀ ਗੈਂਗਸਟਰ ਹੈ ਜੋ ਲਾਰੈਂਸ ਦੇ ਕਹਿਣ 'ਤੇ ਬਾਲੀਵੁੱਡ ਸੁਪਰਸਟਾਰ ਸਲਮਾਨ ਖਾਨ ਨੂੰ ਮਾਰਨ ਲਈ ਪਿਸਤੌਲ ਲੈ ਕੇ ਮੁੰਬਈ ਪਹੁੰਚ ਗਿਆ ਸੀ। ਜਦੋਂ ਉਸ ਤੋਂ ਕੰਮ ਨਹੀਂ ਬਣਿਆ ਤਾਂ ਉਸ ਨੇ ਇੱਕ ਸਪਰਿੰਗ ਰਾਈਫਲ ਤੱਕ ਮੰਗਵਾ ਲਈ ਸੀ, ਪਰ ਇਸ ਦੌਰਾਨ ਉਹ ਫੜਿਆ ਗਿਆ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।