Amritsar News: ਹੈਰੋਇਨ ਦੀ ਜਗ੍ਹਾ ਲਵੇਗਾ Methamphetamine ਡਰੱਗ ! ਪਾਕਿਸਤਾਨ ਤੋਂ ਭੇਜੀ ਗਈ ਖੇਪ, ਪੁਲਿਸ ਨੇ ਕੀਤੀ ਜਬਤ
ਜਾਂਚ ਦੇ ਵਿੱਚ ਸਿਮਰਨਜੀਤ ਸਿੰਘ ਨੇ ਦੱਸਿਆ ਕਿ ਇਸ ਨੂੰ ਬਾਰਡਰ ਰਾਹੀਂ ਮੰਗਵਾਇਆ ਗਿਆ ਤੇ ਹੈਰੋਇਨ ਦੀ ਰਿਪਲੇਸਮੈਂਟ ਵਾਸਤੇ ਇਸ ਨੂੰ ਟੈਸਟ ਕੀਤਾ ਜਾ ਰਿਹਾ ਹੈ। ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਅੰਮ੍ਰਿਤਸਰ ਪੁਲਿਸ ਟੀਮ ਨੇ ਵੱਡੀ ਰਿਕਵਰੀ ਹਸਿਲ ਕੀਤੀ ਹੈ।
Drugs Recover: ਪੰਜਾਬ ਦੇ ਮੁੱਖ ਮੰਤਰੀ ਤੇ ਡੀਜੀਪੀ ਗੌਰਵ ਯਾਦਵ ਦੇ ਦਿਸ਼ਾ ਨਿਰਦੇਸ਼ਾਂ ‘ਤੇ ਨਸ਼ੇ ਦੀ ਰੋਕਥਾਮ ਨੂੰ ਲੈ ਕੇ ਚਲਾਈ ਗਈ ਮੁਹਿੰਮ ਦੇ ਤਹਿਤ ਥਾਣਾ ਛੇਹਰਟਾ ਦੀ ਪੁਲਿਸ ਵੱਲੋਂ ਇੱਕ ਮਾਮਲਾ ਦਰਜ ਕੀਤਾ ਗਿਆ। ਇਸ ਮੌਕੇ ਮੀਡੀਆ ਨੂੰ ਜਾਣਕਾਰੀ ਦਿੰਦੇ ਹੋਏ ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਨੇ ਦੱਸਿਆ ਕਿ ਨਸ਼ੇ ਦੇ ਖ਼ਿਲਾਫ਼ ਚਲਾਈ ਗਈ ਮੁਹਿੰਮ ਤਹਿਤ ਅੰਮ੍ਰਿਤਸਰ ਪੁਲਿਸ ਨੂੰ ਬਹੁਤ ਵੱਡੀ ਇੱਕ ਸਫਲਤਾ ਮਿਲੀ ਹੈ। ਉਨ੍ਹਾਂ ਦੱਸਿਆ ਕਿ ਇੱਕ ਸਮਗਲਰ ਫੜਿਆ ਗਿਆ ਹੈ ਜਿਹੜਾ ਕਿ ਗਾਗਰ ਮਲ ਪਿੰਡ ਦਾ ਰਹਿਣ ਵਾਲਾ ਹੈ ਤੇ ਉਸ ਦਾ ਨਾਮ ਸਿਮਰਨਜੀਤ ਸਿੰਘ ਹੈ। ਉਸ ਕੋਲੋਂ ਦੋ ਕਿਲੋ ਗ੍ਰਾਮ ਆਈਸ ਫੜੀ ਗਈ ਹੈ ਜਿਸਦਾ ਕੈਮੀਕਲ ਨਾਂਅ ‘ਮੈਥਾਫਿਟਮਾਈਨ’ ਹੈ। ਇਸ ਮੌਕੇ ਉਸ ਦੇ ਕੋਲੋਂ ਪਿਸਤੌਲ ਤੇ ਜਿੰਦਾ ਕਾਰਤੂਸ ਬਰਾਮਦ ਹੋਏ ਹਨ।
In a major breakthrough against trans-border narcotic smuggling networks, @cpamritsar seizes 2 Kg Ice (Methamphetamine)
— DGP Punjab Police (@DGPPunjabPolice) January 4, 2024
Drones were used to transport drugs from #Pakistan in an intelligence-led operation with the arrest of one drug smuggler (1/2) pic.twitter.com/R1BOdn2kOY
ਹੈਰੋਇਨ ਦੇ ਬਦਲ ਵਜੋਂ ਕੀਤੀ ਜਾਂਦੀ ਸੀ ਟੈਸਟਿੰਗ
ਜਾਂਚ ਦੇ ਵਿੱਚ ਸਿਮਰਨਜੀਤ ਸਿੰਘ ਨੇ ਦੱਸਿਆ ਕਿ ਇਸ ਨੂੰ ਬਾਰਡਰ ਰਾਹੀਂ ਮੰਗਵਾਇਆ ਗਿਆ ਤੇ ਹੈਰੋਇਨ ਦੀ ਰਿਪਲੇਸਮੈਂਟ ਵਾਸਤੇ ਇਸ ਨੂੰ ਟੈਸਟ ਕੀਤਾ ਜਾ ਰਿਹਾ ਹੈ। ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਅੰਮ੍ਰਿਤਸਰ ਪੁਲਿਸ ਟੀਮ ਨੇ ਵੱਡੀ ਰਿਕਵਰੀ ਹਸਿਲ ਕੀਤੀ ਹੈ। ਉਨ੍ਹਾਂ ਕਿਹਾ ਕਿ ਅਸੀਂ ਸਿਮਰਨਜੀਤ ਸਿੰਘ ਨੂੰ ਅਦਾਲਤ ਵਿੱਚ ਪੇਸ਼ ਕਰ ਇਸਦਾ ਰਿਮਾਂਡ ਹਾਸਿਲ ਕਰਾਂਗੇ ਤਾਂ ਕਿ ਇਸ ਕੋਲੋਂ ਹੋਰ ਪੁੱਛਗਿੱਛ ਕੀਤੀ ਜਾ ਸਕੇ। ਉਨ੍ਹਾਂ ਕਿਹਾ ਕਿ ਜਾਂਚ ਵਿੱਚ ਪਤਾ ਲੱਗਾ ਇਸ ਤੋਂ ਪਹਿਲਾਂ ਵੀ ਉਸ ਨੇ ਕਈ ਨਸ਼ੇ ਦੀਆਂ ਖੇਪਾਂ ਡਰੋਨ ਰਾਹੀਂ ਹਾਸਿਲ ਕੀਤੀਆਂ ਹਨ। ਉਨ੍ਹਾਂ ਕਿਹਾ ਕਿ ਇਸ ਵਿੱਚ ਪਾਕਿਸਤਾਨੀ ਸਮਗਲਰਾਂ ਦੇ ਵੀ ਨਾਮ ਆਏ ਹਨ। ਇਨ੍ਹਾਂ ਦੀ ਪਛਾਣ ਪਠਾਣ ਤੇ ਅਮੀਰ ਵਜੋਂ ਹੋਈ ਹੈ ਜੋ ਇਹ ਨਸ਼ੇ ਦੀ ਖੇਪ ਨੂੰ ਡਰੋਨ ਰਾਹੀਂ ਭਾਰਤ ਵਿੱਚ ਭੇਜਦੇ ਹਨ
ਜਿਹੜੀ ਡਰੋਨ ਲੈਂਡਿੰਗ ਦੇ ਗੂਗਲ ਸਾਈਟ ਸੀ ਉਹ ਵੀ ਅਸੀਂ ਜਾਂਚ ਕੀਤੀਆਂ ਉਹਨਾਂ ਤੇ ਵੀ ਕੰਮ ਕਰ ਰਹੇ ਆ ਕਿ ਇੱਥੇ ਕਿੰਝ ਸਪਲਾਈ ਹੁੰਦੀ ਹੈ ਤੇ ਇਸ ਨੂੰ ਲੈਣ ਲਈ ਕੌਣ ਆਉਂਦਾ ਹੈ। ਪੁੱਛਗਿੱਛ ਦੌਰਾਨ ਸਿਮਰਨ ਨੇ ਦੱਸਿਆ ਕਿ ਇਸ ਵਿੱਚੋਂ ਆਈਸ ਕਿਸੇ ਹੋਰ ਨੂੰ ਦੇਣੀ ਸੀ ਤੇ ਜੋ ਪਿਸਤੌਲ ਆਇਆ ਸੀ ਉਹ ਕਿਸੇ ਹੋਰ ਵਿਅਕਤੀ ਨੂੰ ਦਿੱਤਾ ਜਾਣਾ ਸੀ।