(Source: ECI/ABP News)
Jalandhar News: 'ਆਪ' ਨਾਲ ਗੱਠਜੋੜ 'ਤੇ ਪਰਗਟ ਸਿੰਘ ਦਾ ਸਪਸ਼ਟ ਸਟੈਂਡ...ਕਹਿ ਦਿੱਤੀ ਵੱਡੀ ਗੱਲ
ਪਰਗਟ ਸਿੰਘ ਨੇ ਕਿਹਾ ਕਿ ਪੰਜਾਬ ਦੇ ਲੋਕਾਂ ਨੇ ਸਾਨੂੰ ਜੋ ਫਤਵਾ ਦਿੱਤਾ ਹੈ, ਉਹ ਵਿਰੋਧੀ ਧਿਰ ਦਾ ਹੈ। ਜੇਕਰ ਤਰਕ ਨਾਲ ਦੇਖਿਆ ਜਾਵੇ ਤਾਂ BJP ਚੌਥੀ ਪਾਰਟੀ ਹੈ। ਜੇ ਪਹਿਲੀ-ਦੂਜੀ ਪਾਰਟੀ ਇਕੱਠੇ ਚੋਣਾਂ ਲੜਦੀਆਂ ਹਨ ਤਾਂ ਇਹ ਕੋਈ ਤਰਕ ਦੀ ਗੱਲ ਨਹੀਂ।
![Jalandhar News: 'ਆਪ' ਨਾਲ ਗੱਠਜੋੜ 'ਤੇ ਪਰਗਟ ਸਿੰਘ ਦਾ ਸਪਸ਼ਟ ਸਟੈਂਡ...ਕਹਿ ਦਿੱਤੀ ਵੱਡੀ ਗੱਲ jalandhar news congress mla pargat singh on alliance with aam admi party Jalandhar News: 'ਆਪ' ਨਾਲ ਗੱਠਜੋੜ 'ਤੇ ਪਰਗਟ ਸਿੰਘ ਦਾ ਸਪਸ਼ਟ ਸਟੈਂਡ...ਕਹਿ ਦਿੱਤੀ ਵੱਡੀ ਗੱਲ](https://feeds.abplive.com/onecms/images/uploaded-images/2023/12/20/f343fdbe3dc506c2aff0455b42acea4c1703064653210469_original.png?impolicy=abp_cdn&imwidth=1200&height=675)
Jalandhar News: ਕੱਲ੍ਹ ਦਿੱਲੀ ਵਿੱਚ ਵਿਰੋਧੀ ਧਿਰਾਂ ਦੀ ਮੀਟਿੰਗ ਹੋਈ ਜਿਸ ਵਿੱਚ ਆਉਣ ਵਾਲੀਆਂ 2024 ਦੀਆਂ ਚੋਣਾਂ ਲਈ ਗੱਠਜੋੜ ਉੱਪਰ ਚਰਚਾ ਹੋਈ। ਇਸ ਦੌਰਾਨ ਕਾਂਗਰਸ ਤੇ ਆਮ ਆਦਮੀ ਪਾਰਟੀ ਵਿਚਾਲੇ ਪੰਜਾਬ ਅੰਦਰ ਗੱਠਜੋੜ ਨੂੰ ਲੈ ਕੇ ਬਹਿਸ ਛਿੜ ਗਈ ਹੈ। ਇਸ ਸਬੰਧੀ ਸੀਨੀਅਰ ਕਾਂਗਰਸੀ ਆਗੂ ਤੇ ਜਲੰਧਰ ਛਾਉਣੀ ਤੋਂ ਕਾਂਗਰਸੀ ਵਿਧਾਇਕ ਪਰਗਟ ਸਿੰਘ ਨੇ ਕਿਹਾ ਹੈ ਕਿ ਗਠਜੋੜ ਦੀ ਸੋਚ ਮਾੜੀ ਨਹੀਂ ਪਰ ਪੰਜਾਬ ਦੇ ਹਾਲਾਤ ਮੁਤਾਬਕ ਸੂਬੇ ਵਿੱਚ ਗਠਜੋੜ ਨਹੀਂ ਹੋ ਸਕਦਾ। ਮੈਂ ਬਿਲਕੁਲ ਵੀ ਇਸ ਦੇ ਹੱਕ ਵਿਚ ਨਹੀਂ ਤੇ ਇਸ 'ਤੇ ਮੇਰਾ ਸਟੈਂਡ ਸਪੱਸ਼ਟ ਹੈ।
ਪਰਗਟ ਸਿੰਘ ਨੇ ਕਿਹਾ ਕਿ ਪੰਜਾਬ ਦੇ ਲੋਕਾਂ ਨੇ ਸਾਨੂੰ ਜੋ ਫਤਵਾ ਦਿੱਤਾ ਹੈ, ਉਹ ਵਿਰੋਧੀ ਧਿਰ ਦਾ ਹੈ। ਜੇਕਰ ਤਰਕ ਨਾਲ ਦੇਖਿਆ ਜਾਵੇ ਤਾਂ ਭਾਜਪਾ ਚੌਥੀ ਪਾਰਟੀ ਹੈ। ਜੇਕਰ ਪਹਿਲੀ ਤੇ ਦੂਜੀ ਪਾਰਟੀ ਇਕੱਠੇ ਚੋਣਾਂ ਲੜਦੀਆਂ ਹਨ ਤਾਂ ਇਹ ਕੋਈ ਤਰਕ ਦੀ ਗੱਲ ਨਹੀਂ। ਉਨ੍ਹਾਂ ਨੇ ਕਿਹਾ ਕਿ ਕਾਂਗਰਸ ਪਾਰਟੀ ਜਿੱਥੇ ਵੀ ਚੋਣ ਲੜੇਗੀ ਤੇ ਜਿੱਤੇਗੀ ਤਾਂ ਉਸ ਦਾ ਇੰਡੀਆ ਗਠਜੋੜ ਵਿੱਚ ਯੋਗਦਾਨ ਜ਼ਰੂਰ ਪਾਏਗਾ। ਕਾਂਗਰਸ ਨੂੰ ਪੰਜਾਬ ਵਿੱਚ ਬਿਲਕੁਲ ਵੀ ਗਠਜੋੜ ਨਹੀਂ ਕਰਨਾ ਚਾਹੀਦਾ ਕਿਉਂਕਿ ਇਸ ਨਾਲ ਪਾਰਟੀ ਦਾ ਨੁਕਸਾਨ ਹੋਵੇਗਾ।
ਉਨ੍ਹਾਂ ਨੇ ਅੱਗੇ ਕਿਹਾ ਕਿ ਮੈਂ ਹਾਈ ਕਮਾਨ ਦੇ ਸਾਰੇ ਫੈਸਲਿਆਂ ਨੂੰ ਸਵੀਕਾਰ ਕਰਦਾ ਹਾਂ, ਪਰ ਅਜਿਹੇ ਫੈਸਲਿਆਂ ਨੂੰ ਸਵੀਕਾਰ ਨਹੀਂ ਕਰਦਾ। ਉਨ੍ਹਾਂ ਨੇ ਕਿਹਾ ਕਿ ਜੇਕਰ ਪੰਜਾਬ 'ਚ ਗਠਜੋੜ ਹੁੰਦਾ ਹੈ ਤਾਂ ਸੀਟਾਂ ਦੀ ਵੰਡ ਕਿਵੇਂ ਹੋਵੇਗੀ, ਇਸ 'ਤੇ ਮੈਂ ਕੁਝ ਨਹੀਂ ਕਹਿ ਸਕਦਾ, ਇਸ ਦਾ ਜਵਾਬ ਪਾਰਟੀ ਮੁਖੀ ਹੀ ਦੇ ਸਕਦੇ ਹਨ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)