ਪੜਚੋਲ ਕਰੋ
(Source: ECI/ABP News)
Jalandhar News : ਜਲੰਧਰ ਜ਼ਿਲ੍ਹੇ 'ਚ 17 ਹੋਰ ਆਮ ਆਦਮੀ ਕਲੀਨਿਕਾਂ ਦੀ ਹੋਈ ਸ਼ੁਰੂਆਤ
Jalandhar News : ਜਲੰਧਰ ਜਿਲ੍ਹੇ ਵਿਚ ਅੱਜ ਆਜ਼ਾਦੀ ਦਿਹਾੜੇ ਦੀ ਪੂਰਵ ਸੰਧਿਆ ਮੌਕੇ 17 ਹੋਰ ਆਮ ਆਦਮੀ ਕਲੀਨਿਕਾਂ ਦੀ ਸ਼ੁਰੂਆਤ ਹੋਈ ਹੈ, ਜਿਸ ਨਾਲ ਜ਼ਿਲ੍ਹੇ ਵਿਚ ਕਲੀਨਿਕਾਂ ਦੀ ਕੁੱਲ ਗਿਣਤੀ 55 ਹੋ ਗਈ ਹੈ।
![Jalandhar News : ਜਲੰਧਰ ਜ਼ਿਲ੍ਹੇ 'ਚ 17 ਹੋਰ ਆਮ ਆਦਮੀ ਕਲੀਨਿਕਾਂ ਦੀ ਹੋਈ ਸ਼ੁਰੂਆਤ 17 more Aam Aadmi clinics started in Jalandhar district Jalandhar News : ਜਲੰਧਰ ਜ਼ਿਲ੍ਹੇ 'ਚ 17 ਹੋਰ ਆਮ ਆਦਮੀ ਕਲੀਨਿਕਾਂ ਦੀ ਹੋਈ ਸ਼ੁਰੂਆਤ](https://feeds.abplive.com/onecms/images/uploaded-images/2023/08/14/0f5723979bbf7800dccaeffaacca04071692011784550345_original.jpg?impolicy=abp_cdn&imwidth=1200&height=675)
Aam Aadmi clinics
Jalandhar News : ਜਲੰਧਰ ਜਿਲ੍ਹੇ ਵਿਚ ਅੱਜ ਆਜ਼ਾਦੀ ਦਿਹਾੜੇ ਦੀ ਪੂਰਵ ਸੰਧਿਆ ਮੌਕੇ 17 ਹੋਰ ਆਮ ਆਦਮੀ ਕਲੀਨਿਕਾਂ ਦੀ ਸ਼ੁਰੂਆਤ ਹੋਈ ਹੈ, ਜਿਸ ਨਾਲ ਜ਼ਿਲ੍ਹੇ ਵਿਚ ਕਲੀਨਿਕਾਂ ਦੀ ਕੁੱਲ ਗਿਣਤੀ 55 ਹੋ ਗਈ ਹੈ। ਅੱਜ ਸਥਾਨਕ ਬੱਸ ਸਟੈਂਡ ਦੇ ਸਾਹਮਣੇ ਡਰਾਇਵਿੰਗ ਟਰੈਕ ਵਿਖੇ ਆਮ ਆਦਮੀ ਕਲੀਨਿਕ ਦਾ ਉਦਘਾਟਨ ਲੋਕ ਸਭਾ ਮੈਂਬਰ ਸ੍ਰੀ ਸ਼ੁਸ਼ੀਲ ਕੁਮਾਰ ਰਿੰਕੂ ਨੇ ਕੀਤਾ। ਉਨ੍ਹਾਂ ਇਸ ਮੌਕੇ ਆਮ ਆਦਮੀ ਕਲੀਨਿਕਾਂ ਨੂੰ ਰੋਜਮੱਰਾ ਦੀਆਂ ਸਿਹਤ ਸੇਵਾਵਾਂ, ਦਵਾਈਆਂ ਤੇ ਟੈਸਟਾਂ ਲਈ ਵਰਦਾਨ ਦੱਸਦਿਆਂ ਕਿਹਾ ਕਿ ਪੰਜਾਬ ਸਰਕਾਰ ਦਾ ਇਹ ਕਦਮ ਸਾਰੇ ਦੇਸ਼ ਲਈ ਰਾਹ ਦਸੇਰਾ ਹੈ।ਇਸ ਤੋਂ ਇਲਾਵਾ ਵਿਧਾਇਕ ਰਮਨ ਅਰੋੜਾ ਵਲੋਂ ਕਾਜੀ ਮੰਡੀ ਥਾਣਾ ਰਾਮਾ ਮੰਡੀ, ਬਾਬਾ ਲਾਲ ਦਿਆਲ ਮੰਦਿਰ ਵਿਖੇ ਉਦਘਾਟਨ ਕੀਤਾ। ਇਸ ਤੋਂ ਇਲਾਵਾ ਵਿਧਾਇਕਾ ਇੰਦਰਜੀਤ ਕੌਰ ਮਾਨ ਵੱਲੋਂ ਵੀ ਆਮ ਆਦਮੀ ਕਲੀਨਿਕ ਦਾ ਉਦਘਾਟਨ ਕੀਤਾ ਗਿਆ।
ਇਸੇ ਤਰ੍ਹਾਂ ਸੇਵਾ ਕੇਂਦਰ ਬਰਲਟਨ ਪਾਰਕ ਵਿਖੇ ਡਿਪਟੀ ਕਮਿਸ਼ਨਰ ਸ਼੍ਰੀ ਵਿਸ਼ੇਸ਼ ਸਾਰੰਗਲ ਵਲੋਂ ਕਲੀਨਿਕ ਦਾ ਉਦਘਾਟਨ ਕੀਤਾ ਗਿਆ। ਡਿਪਟੀ ਕਮਿਸ਼ਨਰ ਨੇ ਇਹ ਵੀ ਦੱਸਿਆ ਕਿ ਭੀੜ-ਭੜੱਕੇ ਵਾਲੀਆਂ ਥਾਵਾਂ ’ਤੇ ਲੋਕਾਂ ਨੂੰ ਸਿਹਤ ਸਹੂਲਤਾਂ ਮੁਹੱਈਆ ਕਰਵਾਉਣ ਦੇ ਮੰਤਵ ਤਹਿਤ ਫੋਕਲ ਪੁਆਇੰਟ, ਡਰਾਇਵਿੰਗ ਟੈਸਟ ਟਰੈਕ ਦਫ਼ਤਰ ਸਾਹਮਣੇ ਬੱਸ ਸਟੈਂਡ, ਮੋਹਨ ਵਿਹਾਰ ਰਾਮਾ ਮੰਡੀ, ਜਲੰਧਰ ਅਤੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਬਸਤੀ ਦਾਨਿਸ਼ਮੰਦਾਂ ਵਿਖੇ ਪੋਟਾ ਕੈਬਿਨ ਆਮ ਆਦਮੀ ਕਲੀਨਿਕਾਂ ਸੇਵਾਵਾਂ ਦੇਣਗੇ।
ਇਸ ਤੋਂ ਇਲਾਵਾ ਰਾਜਵਿੰਦਰ ਕੌਰ ਥਿਆੜਾ ਚੇਅਰਪਰਸਨ ਪੰਜਾਬ ਸਟੇਟ ਕੰਟੇਨਰ ਐਂਡ ਵੇਅਰਹਾਊਸਿੰਗ ਕਾਰਪੋਰੇਸ਼ਨ, ਆਮ ਆਦਮੀ ਪਾਰਟੀ ਦੇ ਆਗੂ ਦਿਨੇਸ਼ ਢੱਲ,ਜਿਲ੍ਹਾ ਯੋਜਨਾ ਕਮੇਟੀ ਦੇ ਚੇਅਰਮੈਨ ਸ੍ਰੀ ਅੰਮ੍ਰਿਤਪਾਲ ਸਿੰਘ , ਆਮ ਆਦਮੀ ਪਾਰਟੀ ਦੇ ਆਗੂ ਉਲੰਪੀਅਨ ਸੁਰਿੰਦਰ ਸਿੰਘ ਸੋਢੀ, ਵਧੀਕ ਡਿਪਟੀ ਕਮਿਸ਼ਨਰ (ਜਨਰਲ ) ਅਮਿਤ ਮਹਾਜਨ, ਮੰਗਲ ਸਿੰਘ ਚੇਅਰਮੈਨ ਪੰਜਾਬ ਐਗਰੀ ਐਕਸਪੋਰਟ ਕਾਰਪੋਰੇਸ਼ਨ ਲਿਮਿਟਡ, ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਵਰਿੰਦਰਪਾਲ ਸਿੰਘ ਬਾਜਵਾ ਵਲੋਂ ਆਮ ਆਦਮੀ ਕਲੀਨਿਕਾਂ ਦਾ ਉਦਘਾਟਨ ਕੀਤਾ ਗਿਆ ।
ਅੱਜ ਸ਼ੁਰੂ ਕੀਤੇ ਗਏ ਆਮ ਆਦਮੀ ਕਲੀਨਿਕਾਂ ਵਿੱਚ ਸੇਵਾ ਕੇਂਦਰ ਰਾਊਵਾਲੀ, ਯੂਥ ਕਲੱਬ ਬਿਲਡਿੰਗ ਰੇਰੂ ਪਿੰਡ, ਰੈਣ ਬਸੇਰਾ (ਸਾਈਡ ਹਾਲ) ਨੇੜੇ ਸੰਤ ਸਿਨੇਮਾ ਦੋਮੋਰੀਆ ਪੁਲ, ਜਲੰਧਰ, ਏ.ਸੀ.ਪੀ. ਨਾਰਥ ਦਫ਼ਤਰ ਦਾਦਾ ਕਲੋਨੀ, ਸ਼ਹੀਦ ਊਧਮ ਸਿੰਘ ਚੈਰੀਟੇਬਲ ਹੈਲਥ ਕੇਅਰ ਸੈਂਟਰ ਲੰਬਾ ਪਿੰਡ, ਸੇਵਾ ਕੇਂਦਰ ਬਰਲਟਨ ਪਾਰਕ, ਬਾਬਾ ਲਾਲ ਦਿਆਲ ਮੰਦਿਰ, ਪ੍ਰਤਾਪ ਬਾਗ, ਐਸ.ਐਚ.ਸੀ. ਮਿੱਠਾਪੁਰ, ਸੇਵਾ ਕੇਂਦਰ ਧੀਣਾ, ਆਰ.ਸੀ. ਬੋਰਡ ਜਲੰਧਰ ਕੈਂਟ (ਸਕੂਲ ਇਮਾਰਤ), ਕਾਜ਼ੀ ਮੰਡੀ, ਮਕਸੂਦਾਂ, ਗੜ੍ਹਾ ਸ਼ਾਮਿਲ ਹਨ।
Follow ਜ਼ਿਲ੍ਹੇ News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਵਿਸ਼ਵ
ਧਰਮ
ਪੰਜਾਬ
ਲੁਧਿਆਣਾ
Advertisement
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)