Punjab Accident: ਜਲੰਧਰ-ਪਠਾਨਕੋਟ ਨੈਸ਼ਨਲ ਹਾਈਵੇ 'ਤੇ ਦਸੂਹਾ ਨੇੜੇ ਸ਼ੁੱਕਰਵਾਰ ਰਾਤ ਨੂੰ ਵਾਪਰੇ ਇੱਕ ਭਿਆਨਕ ਹਾਦਸੇ ਵਿੱਚ ਪੰਜ ਦੋਸਤਾਂ ਦੀ ਮੌਤ ਹੋ ਗਈ। ਘਟਨਾ ਵਿੱਚ ਮਾਰੇ ਗਏ ਅੰਕਿਤ ਕੁਮਾਰ (ਸਾਫਟਵੇਅਰ ਇੰਜੀਨੀਅਰ), ਵਾਸੀ ਪਿੰਕ ਸਿਟੀ ਕਲੋਨੀ (ਜਲੰਧਰ), ਇੰਦਰਜੀਤ ਭਗਤ ਆਜ਼ਾਦ ਨਗਰ, ਭਾਰਗਵ ਕੈਂਪ (ਜਲੰਧਰ), ਰਾਜੂ, ਅਵਤਾਰ ਨਗਰ (ਜਲੰਧਰ), ਅਭੀ ਵਾਸੀ ਭਾਰਗਵ ਕੈਂਪ ਦਾ ਅੱਜ ਮਾਡਲ ਹਾਊਸ ਸਥਿਤ ਸ਼ਮਸ਼ਾਨਘਾਟ ਵਿੱਚ ਅੰਤਿਮ ਸਸਕਾਰ ਕੀਤਾ ਜਾਵੇਗਾ


ਇਸੇ ਦੌਰਾਨ ਮਿਸ਼ਨ ਕੰਪਲੈਕਸ ਨਾਇਰ ਲਕਸ਼ਮੀ ਮਾਤਾ ਮੰਦਰ (ਜਲੰਧਰ) ਦੇ ਵਸਨੀਕ ਰਿਸ਼ਭ ਮਿਨਹਾਸ ਦਾ ਸ਼ੁੱਕਰਵਾਰ ਦੇਰ ਸ਼ਾਮ ਹਰਨਾਮਦਾਸਪੁਰਾ ਵਿਖੇ ਅੰਤਿਮ ਸੰਸਕਾਰ ਕਰ ਦਿੱਤਾ ਗਿਆ। ਚਾਰਾਂ ਦਾ ਅੰਤਿਮ ਸੰਸਕਾਰ ਅੱਜ ਇਕੱਠੇ ਕੀਤਾ ਜਾਵੇਗਾ। ਸ਼ੁੱਕਰਵਾਰ ਨੂੰ ਸਾਰੀਆਂ ਲਾਸ਼ਾਂ ਦਾ ਪੋਸਟਮਾਰਟਮ ਕੀਤਾ ਗਿਆ।


ਮੁੱਢਲੀ ਜਾਂਚ ਤੋਂ ਪਤਾ ਲੱਗਾ ਹੈ ਕਿ ਉਕਤ ਕਾਰ ਰਿਸ਼ਭ ਦੀ ਸੀ ਜਿਸ ਨੂੰ ਉਹ ਖੁਦ ਚਲਾ ਰਿਹਾ ਸੀ। ਕਾਰ ਦੀ ਟੱਕਰ ਤੋਂ ਬਾਅਦ ਉਸ ਦਾ ਸੀਐਨਜੀ ਸਿਲੰਡਰ ਫਟ ਗਿਆ। ਇਸ ਕਾਰਨ ਪੰਜਾਂ ਦੋਸਤਾਂ ਦੀਆਂ ਲਾਸ਼ਾਂ ਬੁਰੀ ਤਰ੍ਹਾਂ ਸੜ ਗਈਆਂ ਸੀ। ਤਿੰਨਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ ਸੀ ਜਦੋਂਕਿ ਇੱਕ ਦੀ ਰਸਤੇ ਵਿੱਚ ਤੇ ਦੂਜੇ ਦੀ ਹਸਪਤਾਲ ਵਿੱਚ ਮੌਤ ਹੋ ਗਈ। 


ਹਾਦਸੇ ਦਾ ਸ਼ਿਕਾਰ ਹੋਇਆ ਟਰੱਕ ਵੀ ਝਾੜੀਆਂ ਵਿੱਚ ਪਲਟ ਗਿਆ। ਪੁਲਿਸ ਨੇ ਇਸ ਦੇ ਡਰਾਈਵਰ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ। ਫਿਲਹਾਲ ਟਰੱਕ ਡਰਾਈਵਰ ਦਾ ਇਲਾਜ ਚੱਲ ਰਿਹਾ ਹੈ। ਹਾਦਸੇ ਤੋਂ ਠੀਕ 20 ਮਿੰਟ ਪਹਿਲਾਂ ਰਿਸ਼ਭ ਦੇ ਇੰਸਟਾਗ੍ਰਾਮ ਤੋਂ ਇੱਕ ਪੋਸਟ ਸ਼ੇਅਰ ਕੀਤੀ ਗਈ ਸੀ ਜਿਸ 'ਚ ਦੇਖਿਆ ਜਾ ਰਿਹਾ ਹੈ ਕਿ ਉਹ ਜਲੰਧਰ-ਪਠਾਨਕੋਟ ਹਾਈਵੇ 'ਤੇ ਜਾ ਰਹੇ ਹਨ ਤੇ ਉਨ੍ਹਾਂ ਦੀ ਕਾਰ ਕਰੀਬ 130 ਕਿਲੋਮੀਟਰ ਦੀ ਰਫਤਾਰ ਨਾਲ ਦੌੜ ਰਹੀ ਹੈ। 


ਵੀਡੀਓ 'ਚ ਗਾਇਕ ਕਰਨ ਔਜਲਾ ਦਾ ਪੰਜਾਬੀ ਗੀਤ 'ਟੇਕ ਇਟ ਈਜ਼ੀ' ਉੱਚੀ ਆਵਾਜ਼ 'ਚ ਚੱਲ ਰਿਹਾ ਸੀ। ਇਹ ਪੰਜੇ ਪੰਜਾਬੀ ਗੀਤ 'ਤੇ ਡਾਂਸ ਕਰਦੇ ਨਜ਼ਰ ਆ ਰਹੇ ਹਨ। ਇਸ ਤੋਂ ਬਾਅਦ ਇਹ ਹਾਦਸਾ ਵਾਪਰ ਗਿਆ। ਹਾਦਸੇ ਤੋਂ ਬਾਅਦ ਟਰੱਕ ਵੀ ਅਸੰਤੁਲਿਤ ਹੋ ਕੇ ਸੜਕ ਕਿਨਾਰੇ ਝਾੜੀਆਂ ਵਿੱਚ ਪਲਟ ਗਿਆ।


ਇਹ ਵੀ ਪੜ੍ਹੋ-Jalandhar News: 130 ਕਿਲੋਮੀਟਰ ਦੀ ਸਪੀਡ...ਕਰਨ ਔਜਲਾ ਦਾ 'ਟੇਕ ਇਟ ਈਜ਼ੀ' ਗੀਤ 'ਤੇ ਡਾਂਸ...ਅਚਾਨਕ ਐਕਸੀਡੈਂਟ ਮਗਰੋਂ ਬਲਾਸਟ, 5 ਦੌਸਤਾਂ ਦੀ ਮੌਤ