Jalandhar News: ਜਦੋਂ ਸੀਐਮ ਭਗਵੰਤ ਮਾਨ ਨੂੰ ਚੜ੍ਹਿਆ ਗੁੱਸਾ! ਪਹਿਲੀ ਵਾਰ ਹੋਏ ਇੰਨੇ ਤੱਤੇ...
Jalandhar News: ਜਲੰਧਰ ਜ਼ਿਮਨੀ ਚੋਣ ਕਰਕੇ ਮਾਹੌਲ ਗਰਮਾਇਆ ਹੋਇਆ ਹੈ। ਬੀਜੇਪੀ ਉਮੀਦਵਾਰ ਸ਼ੀਤਲ ਅੰਗੁਰਾਲ ਵੱਲੋਂ ਗੰਭੀਰ ਇਲਜ਼ਾਮ ਲਾਉਣ ਮਗਰੋਂ ਮੁੱਖ ਮੰਤਰੀ ਭਗਵੰਤ ਮਾਨ ਨੂੰ ਬੇਹੱਦ ਗੁੱਸਾ ਚੜ੍ਹ ਗਿਆ।
Jalandhar News: ਜਲੰਧਰ ਜ਼ਿਮਨੀ ਚੋਣ ਕਰਕੇ ਮਾਹੌਲ ਗਰਮਾਇਆ ਹੋਇਆ ਹੈ। ਬੀਜੇਪੀ ਉਮੀਦਵਾਰ ਸ਼ੀਤਲ ਅੰਗੁਰਾਲ ਵੱਲੋਂ ਗੰਭੀਰ ਇਲਜ਼ਾਮ ਲਾਉਣ ਮਗਰੋਂ ਮੁੱਖ ਮੰਤਰੀ ਭਗਵੰਤ ਮਾਨ ਨੂੰ ਬੇਹੱਦ ਗੁੱਸਾ ਚੜ੍ਹ ਗਿਆ। ਬੁੱਧਵਾਰ ਨੂੰ ਸਟੇਜ ਉਪਰ ਹੀ ਉਨ੍ਹਾਂ ਨੇ ਸ਼ੀਤਲ ਅੰਗੁਰਾਲ ਨੂੰ ਲਲਕਾਰਦਿਆਂ ਪਹਿਲੀ ਵਾਰ ਆਪਣਾ ਰੁਦਰ ਰੂਪ ਵਿਖਾਇਆ।
ਦਰਅਰਸਲ ਸੀਐਮ ਮਾਨ ਨੇ ਸ਼ੀਤਲ ਅੰਗੁਰਾਲ ਨੂੰ ਚਿਤਾਵਨੀ ਦਿੰਦਿਆਂ ਕਿਹਾ ਕਿ ਉਹ ਸਾਡੇ ਨਾਲ ਪੰਗਾ ਨਾ ਲਵੇ। ਤੁਹਾਡੇ ਵਾਂਗ ਸਾਡੇ ’ਤੇ ਨਸ਼ਾ ਤਸਕਰੀ ਦਾ ਕੋਈ ਐਨਡੀਪੀਐਸ ਕੇਸ ਨਹੀਂ। ਉਨ੍ਹਾਂ ਕਿਹਾ ਕਿ ਬਹਿਸ ਕਰਨ ਦੀ ਧਮਕੀ ਕਿਸੇ ਹੋਰ ਨੂੰ ਦਿਓ। ਸਾਡੇ ਨਾਲ ਜਦੋਂ ਮਰਜ਼ੀ ਚਾਹੇ ਬਹਿਸ ਕਰ ਲਓ, 5 ਤਰੀਕ ਦਾ ਇੰਤਜ਼ਾਰ ਕਿਉਂ ਕਰ ਰਹੇ ਹੋ, ਅੱਜ ਹੀ ਬਹਿਸ ਕਰ ਲਓ।
ਜਲੰਧਰ ਵਾਲ਼ਿਓ, ਪਿਛਲੇ ਵਾਲ਼ੇ ਵਿਧਾਇਕ ਨੂੰ ਇੱਦਾਂ ਦਾ ਸਬਕ ਸਿਖਾਇਓ, ਦੁਬਾਰਾ ਪੰਜਾਬ ‘ਚ ਕੋਈ ਅਸਤੀਫ਼ਾ ਦੇਣ ਦੀ ਹਿੰਮਤ ਨਾ ਕਰੇ… ਜਦੋਂ ਸੱਤਾਧਾਰੀ ਧਿਰ ‘ਚੋਂ ਵਿਧਾਇਕ ਬਣ ਹੀ ਗਿਆ ਸੀ, ਹੁਣ ਅਸਤੀਫ਼ਾ ਦੇ ਕੇ ਕਹਿੰਦਾ ਭਾਜਪਾ ਤੋਂ ਜਿਤਾਓ… ਤਾਂ ਜੋ ਲੁੱਟਣ ਦਾ ਮੌਕਾ ਮਿਲ ਜਾਵੇ… ਪਰ ਭਾਵੇਂ ਉਹ ਭਾਜਪਾ ਤੋਂ ਵਿਧਾਇਕ ਬਣ ਜਾਵੇ, ਲੁੱਟਣ ਦਾ ਮੌਕਾ… pic.twitter.com/sszKDN7sR8
— Bhagwant Mann (@BhagwantMann) July 3, 2024
ਸੀਐਮ ਭਗਵੰਤ ਮਾਨ ਨੇ ਕਿਹਾ ਕਿ ਉਨ੍ਹਾਂ ਸ਼ੀਤਲ ਅੰਗੁਰਾਲ ਨੂੰ ਉਸ ਦੀਆਂ ਭ੍ਰਿਸ਼ਟ ਗਤੀਵਿਧੀਆਂ ਰੋਕਣ ਲਈ ਬਹੁਤ ਸਮਝਾਇਆ ਪਰ ਉਹ ਨਹੀਂ ਮੰਨਿਆ। ਆਮ ਆਦਮੀ ਪਾਰਟੀ ਵਿੱਚ ਰਹਿੰਦਿਆਂ ਉਸ ਨੂੰ ਦੋ ਨੰਬਰ ਦੇ ਕੰਮ ਕਰਨ ਵਿੱਚ ਪ੍ਰੇਸ਼ਾਨੀ ਹੁੰਦੀ ਸੀ। ਇਸ ਲਈ ਉਹ ਭਾਜਪਾ ਵਿੱਚ ਸ਼ਾਮਲ ਹੋ ਗਿਆ, ਕਿਉਂਕਿ ਭਾਜਪਾ ਭ੍ਰਿਸ਼ਟਾਚਾਰ ਨੂੰ ਖੁੱਲ੍ਹਾ ਹੱਥ ਦਿੰਦੀ ਹੈ, ਪਰ ਉਸ ਨੂੰ ਉੱਥੇ ਵੀ ਭ੍ਰਿਸ਼ਟਾਚਾਰ ਨਹੀਂ ਕਰਨ ਦੇਵਾਂਗੇ।
ਇਸ ਦੌਰਾਨ ਸੀਐਮ ਭਗਵੰਤ ਮਾਨ ਨੇ ਕਿਾ ਕਿ ਜਲੰਧਰ ਵਾਲਿਓ, ਪਿਛਲੇ ਵਾਲੇ ਵਿਧਾਇਕ ਨੂੰ ਇੱਦਾਂ ਦਾ ਸਬਕ ਸਿਖਾਇਓ, ਦੁਬਾਰਾ ਪੰਜਾਬ ਵਿੱਚ ਕੋਈ ਅਸਤੀਫ਼ਾ ਦੇਣ ਦੀ ਹਿੰਮਤ ਨਾ ਕਰੇ। ਜਦੋਂ ਸੱਤਾਧਾਰੀ ਧਿਰ ਵਿੱਚੋਂ ਵਿਧਾਇਕ ਬਣ ਹੀ ਗਿਆ ਸੀ, ਹੁਣ ਅਸਤੀਫ਼ਾ ਦੇ ਕੇ ਕਹਿੰਦਾ ਭਾਜਪਾ ਤੋਂ ਜਿਤਾਓ ਤਾਂ ਜੋ ਲੁੱਟਣ ਦਾ ਮੌਕਾ ਮਿਲ ਜਾਵੇ ਪਰ ਭਾਵੇਂ ਉਹ ਭਾਜਪਾ ਤੋਂ ਵਿਧਾਇਕ ਬਣ ਜਾਵੇ, ਲੁੱਟਣ ਦਾ ਮੌਕਾ ਤਾਂ ਫਿਰ ਵੀ ਨਹੀਂ ਮਿਲਣਾ ਉਸ ਨੂੰ, ਇਹ ਗੱਲ ਯਾਦ ਰੱਖੇ।
ਹਰ ਇੱਕ ਨੂੰ ਆਪਦੇ ਵਰਗਾ ਨਹੀਂ ਸਮਝੀਦਾ ਹੁੰਦਾ ਸ਼ੀਤਲ ਅੰਗੁਰਾਲ, ਗੱਲ ਯਾਦ ਕਰ ਲਵੇ ਮੇਰੀ ਅੱਜ… ਜਿਹੜਾ ਝੂਠਾ ਖ਼ੁਲਾਸਾ ਕਰਨਾ ਹੈ ਤਾਂ ਅੱਜ ਹੀ ਕਰ ਦੇਵੇ, 5 ਤਰੀਕ ਤੱਕ ਦੀ ਵੀ ਕਿਹੜੀ ਉਡੀਕ ਕਰ ਰਿਹਾ ਹੈ? pic.twitter.com/9ere0JTVur
— Bhagwant Mann (@BhagwantMann) July 3, 2024
ਦੱਸ ਦਈਏ ਕਿ ਜਲੰਧਰ ਪੱਛਮੀ ਵਿਧਾਨ ਸਭਾ ਹਲਕੇ ਦੀ ਜ਼ਿਮਨੀ ਚੋਣ ਨੂੰ ਮੁੱਖ ਮੰਤਰੀ ਭਗਵੰਤ ਮਾਨ ਆਪਣੇ ਵੱਕਾਰ ਨਾਲ ਜੋੜ ਕੇ ਲੜ ਰਹੇ ਹਨ। ਮੁੱਖ ਮੰਤਰੀ ਨੇ ਲੋਕਾਂ ਨੂੰ ਕਿਹਾ, ‘‘ਤੁਸੀਂ ‘ਆਪ’ ਦੇ ਉਮੀਦਵਾਰ ਨੂੰ ਵਿਧਾਇਕ ਬਣਾ ਦਿਓ ਮੰਤਰੀ ਅਸੀਂ ਬਣਾ ਦੇਵਾਂਗੇ।’’ ਭਗਵੰਤ ਮਾਨ ਨੇ ਕਿਹਾ ਕਿ ਜਲੰਧਰ ਜ਼ਿਮਨੀ ਚੋਣ ਵਿੱਚ ‘ਆਪ’ ਦੇ ਜਿੱਤਣ ਮਗਰੋਂ ਸਰਕਾਰ ਵਿੱਚ ਜਲੰਧਰ ਵਾਸੀਆਂ ਦੀ ਹਿੱਸੇਦਾਰੀ ਹੋਵੇਗੀ, ਜਿਸ ਕਾਰਨ ਇਸ ਇਲਾਕੇ ਦਾ ਵਿਕਾਸ ਤੇਜ਼ੀ ਨਾਲ ਸੰਭਵ ਹੋ ਸਕੇਗਾ।