ਪੜਚੋਲ ਕਰੋ

Jalandhar News: ਸੀਪੀ ਨੇ ਉਦਯੋਗਿਕ ਖੇਤਰ ਵਿੱਚ ਸੁਰੱਖਿਆ ਨੂੰ ਵਧਾਉਣ ਲਈ ਸਹਿਯੋਗ ਪ੍ਰੋਜੈਕਟ ਦੀ ਸ਼ੁਰੂਆਤ ਕੀਤੀ

Jalandhar News: ਸਵਪਨ ਸ਼ਰਮਾ ਨੇ ਦੱਸਿਆ ਕਿ ਹਰ ਟੀਮ ਵਿੱਚ ਚਾਰ ਸੁਰੱਖਿਆ ਗਾਰਡ ਅਤੇ ਇੱਕ ਪੁਲਿਸ ਮੁਲਾਜ਼ਮ ਫਸਟ ਏਡ ਕਿੱਟਾਂ, ਹਥਿਆਰ, ਅੱਗ ਬੁਝਾਊ ਯੰਤਰ, ਟਾਰਚ, ਫਲੈਸ਼ਰ, ਵਾਇਰਲੈੱਸ ਸੈੱਟ ਅਤੇ ਹੋਰ ਨਾਲ ਲੈਸ ਹੋਣਗੇ।

Jalandhar News: ਪ੍ਰਭਾਵੀ ਅਤੇ ਜਵਾਬਦੇਹ ਪੁਲਿਸਿੰਗ ਵੱਲ ਆਪਣੀ ਮੁਹਿੰਮ ਨੂੰ ਜਾਰੀ ਰੱਖਦੇ ਹੋਏ, ਪੁਲਿਸ ਕਮਿਸ਼ਨਰ ਸ੍ਰੀ ਸਵਪਨ ਸ਼ਰਮਾ ਦੀ ਅਗਵਾਈ ਹੇਠ ਜਲੰਧਰ ਕਮਿਸ਼ਨਰੇਟ ਪੁਲਿਸ ਨੇ ਸ਼ਨੀਵਾਰ ਨੂੰ ਉਦਯੋਗਿਕ ਖੇਤਰ ਦੀ ਸੁਰੱਖਿਆ ਨੂੰ ਵਧਾਉਣ ਦੇ ਉਦੇਸ਼ ਨਾਲ ਇੱਕ ਨਵੇਕਲੀ ਪਹਿਲ 'ਸਹਿਯੋਗ' ਦੀ ਸ਼ੁਰੂਆਤ ਕੀਤੀ।

ਜਾਣਕਾਰੀ ਦਿੰਦਿਆਂ ਪੁਲਿਸ ਕਮਿਸ਼ਨਰ ਨੇ ਦੱਸਿਆ ਕਿ ਇਹ ਪ੍ਰੋਜੈਕਟ ਫੋਕਲ ਪੁਆਇੰਟ ਇੰਡਸਟਰੀ ਐਸੋਸੀਏਸ਼ਨ ਦੇ ਸਹਿਯੋਗ ਨਾਲ ਸ਼ੁਰੂ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਬੁਨਿਆਦੀ ਉਦੇਸ਼ ਸਨਅਤੀ ਜ਼ੋਨ ਵਿੱਚ ਸੁਰੱਖਿਆ ਨੂੰ ਮਜ਼ਬੂਤ ​​ਕਰਨਾ ਹੈ ਜਿਸ ਲਈ ਲੋੜੀਂਦੇ ਸਾਧਨਾਂ ਨਾਲ ਸਮਰਪਿਤ ਗਸ਼ਤ ਟੀਮਾਂ ਤਾਇਨਾਤ ਕੀਤੀਆਂ ਗਈਆਂ ਹਨ। ਉਨ੍ਹਾਂ ਦੱਸਿਆ ਕਿ ਫੋਕਲ ਪੁਆਇੰਟ ਖੇਤਰ ਨੂੰ ਛੇ ਬਲਾਕਾਂ ਵਿੱਚ ਦੋ ਬੀਟਾਂ ਵਿੱਚ ਵੰਡਿਆ ਗਿਆ ਹੈ ਜਿਸ ਵਿਚ 04 ਵਾਹਨ ਨਿਯਮਤ ਤੌਰ ਤੇ ਗਸ਼ਤ ਕਰਨਗੇ ਅਤੇ ਹੋਰ ਖੇਤਰ ਨੂੰ ਕਵਰ ਲਈ ਦੋ ਵਾਧੂ ਵਾਹਨਾਂ ਨੂੰ ਤਾਇਨਾਤ ਕੀਤਾ ਜਾਵੇਗਾ।

ਸਵਪਨ ਸ਼ਰਮਾ ਨੇ ਦੱਸਿਆ ਕਿ ਹਰ ਟੀਮ ਵਿੱਚ ਚਾਰ ਸੁਰੱਖਿਆ ਗਾਰਡ ਅਤੇ ਇੱਕ ਪੁਲਿਸ ਮੁਲਾਜ਼ਮ ਫਸਟ ਏਡ ਕਿੱਟਾਂ, ਹਥਿਆਰ, ਅੱਗ ਬੁਝਾਊ ਯੰਤਰ, ਟਾਰਚ, ਫਲੈਸ਼ਰ, ਵਾਇਰਲੈੱਸ ਸੈੱਟ ਅਤੇ ਹੋਰ ਨਾਲ ਲੈਸ ਹੋਣਗੇ।

ਪੁਲਿਸ ਕਮਿਸ਼ਨਰ ਨੇ ਕਿਹਾ ਕਿ ਟੀਮਾਂ ਨੇ ਪੁਲਿਸ ਲਾਈਨਜ਼ ਜਲੰਧਰ ਵਿਖੇ ਦੋ ਦਿਨਾਂ ਦੀ ਵਿਆਪਕ ਸਿਖਲਾਈ ਮਾਡਿਊਲ ਤੋਂ ਟ੍ਰੇਨਿੰਗ ਲਈ ਹੈ ਤਾਂ ਜੋ ਇਹ ਯਕੀਨੀ ਬਣਾਇਆ ਜਾ ਸਕੇ ਕਿ ਟੀਮਾਂ ਕਿਸੇ ਵੀ ਸੁਰੱਖਿਆ ਚੁਣੌਤੀਆਂ, ਲੋੜ ਪੈਣ 'ਤੇ ਪ੍ਰਭਾਵਸ਼ਾਲੀ ਢੰਗ ਨਾਲ ਜਵਾਬ ਦੇਣ ਲਈ ਪੂਰੀ ਤਰ੍ਹਾਂ ਤਿਆਰ ਹਨ।

ਉਨ੍ਹਾਂ ਕਿਹਾ ਕਿ ਇਹ ਪ੍ਰੋਜੈਕਟ ਗਸ਼ਤ ਟੀਮਾਂ ਰਾਹੀਂ ਉਦਯੋਗਿਕ ਖੇਤਰ ਵਿੱਚ ਸੁਰੱਖਿਆ ਨੂੰ ਯਕੀਨੀ ਬਣਾਏਗਾ ਜਿਸ ਨਾਲ ਕਿਸੇ ਵੀ ਤਰ੍ਹਾਂ ਦੀ ਅਣਸੁਖਾਵੀਂ ਘਟਨਾ ਨੂੰ ਤੁਰੰਤ ਜਵਾਬ ਦਿੱਤਾ ਜਾਵੇਗਾ । ਸ੍ਰੀ ਸਵਪਨ ਸ਼ਰਮਾ ਨੇ ਕਲਪਨਾ ਕੀਤੀ ਕਿ ਪੁਲਿਸ ਕਮਿਸ਼ਨਰੇਟ ਜਲੰਧਰ ਅਤੇ ਫੋਕਲ ਪੁਆਇੰਟ ਇੰਡਸਟਰੀ ਐਸੋਸੀਏਸ਼ਨ ਵਿਚਕਾਰ ਸਹਿਯੋਗ ਉਦਯੋਗਪਤੀਆਂ ਨੂੰ ਸੁਰੱਖਿਅਤ ਭਾਵਨਾ ਦਿੰਦੇ ਹੋਏ ਭਾਈਚਾਰਕ ਭਾਈਵਾਲੀ ਨੂੰ ਉਤਸ਼ਾਹਿਤ ਕਰੇਗਾ।

ਪੁਲਿਸ ਕਮਿਸ਼ਨਰ ਨੇ ਕਿਹਾ ਕਿ ਜਲੰਧਰ ਕਮਿਸ਼ਨਰੇਟ ਪੁਲਿਸ ਆਮ ਲੋਕਾਂ ਦੇ ਸਰਗਰਮ ਸਹਿਯੋਗ ਨਾਲ ਸ਼ਹਿਰ ਵਿੱਚ ਅਮਨ-ਕਾਨੂੰਨ ਨੂੰ ਬਣਾਈ ਰੱਖਣ ਲਈ ਵਚਨਬੱਧ ਹੈ। ਉਨ੍ਹਾਂ ਕਿਹਾ ਕਿ ਭਵਿੱਖ ਵਿੱਚ ਸ਼ਹਿਰ ਵਾਸੀਆਂ ਦੀ ਭਲਾਈ ਅਤੇ ਸੁਰੱਖਿਆ ਲਈ ਅਜਿਹੇ ਹੋਰ ਉਪਰਾਲੇ ਕੀਤੇ ਜਾਣਗੇ। ਇਸ ਦੌਰਾਨ ਮੌਕੇ 'ਤੇ ਮੌਜੂਦ ਸਨਅਤਕਾਰਾਂ ਨੇ ਕਮਿਸ਼ਨਰੇਟ ਪੁਲਿਸ ਦੇ ਇਸ ਨਵੇਕਲੀ ਪਹਿਲ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਇਹ ਪੁਲਿਸ ਅਤੇ ਆਮ ਲੋਕਾਂ ਵਿਚਕਾਰ ਸਾਂਝ ਨੂੰ ਮਜ਼ਬੂਤ ​​ਕਰਨ ਵਿੱਚ ਬਹੁਤ ਸਹਾਈ ਸਿੱਧ ਹੋਵੇਗਾ।

ਟਾਪ ਹੈਡਲਾਈਨ

Punjab News: ਚੋਣਾਂ ਤੋਂ ਪਹਿਲਾਂ ਪੰਜਾਬ 'ਆਪ' 'ਚ ਹਲਚਲ ਤੇਜ਼, ਸਾਬਕਾ ਹਲਕਾ ਇੰਚਾਰਜ ਬੋਲੀ- 'ਮੇਰੀ ਆਡੀਓ ਨੂੰ ਗਲਤ ਢੰਗ ਨਾਲ ਪੇਸ਼ ਕੀਤਾ ਗਿਆ', 10 ਬਲਾਕ ਪ੍ਰਧਾਨਾਂ ਦੇ ਅਸਤੀਫ਼ੇ 'ਤੇ ਕਿਹਾ...
ਚੋਣਾਂ ਤੋਂ ਪਹਿਲਾਂ ਪੰਜਾਬ 'ਆਪ' 'ਚ ਹਲਚਲ ਤੇਜ਼, ਸਾਬਕਾ ਹਲਕਾ ਇੰਚਾਰਜ ਬੋਲੀ- 'ਮੇਰੀ ਆਡੀਓ ਨੂੰ ਗਲਤ ਢੰਗ ਨਾਲ ਪੇਸ਼ ਕੀਤਾ ਗਿਆ', 10 ਬਲਾਕ ਪ੍ਰਧਾਨਾਂ ਦੇ ਅਸਤੀਫ਼ੇ 'ਤੇ ਕਿਹਾ...
Punjab News: ਚੋਣਾਂ ਤੋਂ ਪਹਿਲਾਂ ਪੰਜਾਬ 'ਆਪ' ਚ ਸਿਆਸੀ ਬਵਾਲ, ਸਾਬਕਾ ਹਲਕਾ ਇੰਚਾਰਜ ਰੋਂਦੇ ਹੋਏ ਬੋਲੀਂ- 'AAP' ਨੂੰ 14 ਸਾਲ ਦਿੱਤੇ, ਦਿਨ ਰਾਤ ਕੰਮ ਕੀਤੇ; ਫਿਰ ਵੀ...
ਚੋਣਾਂ ਤੋਂ ਪਹਿਲਾਂ ਪੰਜਾਬ 'ਆਪ' ਚ ਸਿਆਸੀ ਬਵਾਲ, ਸਾਬਕਾ ਹਲਕਾ ਇੰਚਾਰਜ ਰੋਂਦੇ ਹੋਏ ਬੋਲੀਂ- 'AAP' ਨੂੰ 14 ਸਾਲ ਦਿੱਤੇ, ਦਿਨ ਰਾਤ ਕੰਮ ਕੀਤੇ; ਫਿਰ ਵੀ...
ਪੰਜਾਬ ਦੇ ਇਸ ਜ਼ਿਲ੍ਹੇ 'ਚ ਅੱਧੇ ਦਿਨ ਦੀ ਛੁੱਟੀ ਦਾ ਐਲਾਨ, ਸਕੂਲ-ਕਾਲਜ ਸਣੇ ਦਫਤਰ ਰਹਿਣਗੇ ਬੰਦ
ਪੰਜਾਬ ਦੇ ਇਸ ਜ਼ਿਲ੍ਹੇ 'ਚ ਅੱਧੇ ਦਿਨ ਦੀ ਛੁੱਟੀ ਦਾ ਐਲਾਨ, ਸਕੂਲ-ਕਾਲਜ ਸਣੇ ਦਫਤਰ ਰਹਿਣਗੇ ਬੰਦ
ਚੋਣਾਂ ਤੋਂ ਪਹਿਲਾਂ AAP ਨੂੰ ਲੱਗਿਆ ਵੱਡਾ ਝਟਕਾ, 11 'ਚੋਂ 10 ਬਲਾਕ ਪ੍ਰਧਾਨਾਂ ਨੇ ਅਸਤੀਫ਼ੇ ਦਾ ਕੀਤਾ ਐਲਾਨ
ਚੋਣਾਂ ਤੋਂ ਪਹਿਲਾਂ AAP ਨੂੰ ਲੱਗਿਆ ਵੱਡਾ ਝਟਕਾ, 11 'ਚੋਂ 10 ਬਲਾਕ ਪ੍ਰਧਾਨਾਂ ਨੇ ਅਸਤੀਫ਼ੇ ਦਾ ਕੀਤਾ ਐਲਾਨ

ਵੀਡੀਓਜ਼

Milk Price Hike: ਲੋਕਾਂ ਨੂੰ ਮਹਿੰਗਾਈ ਦਾ ਹੋਰ ਵੱਡਾ ਝੱਟਕਾ; ਦੁੱਧ ਹੋਇਆ ₹100 ਤੋਂ ਪਾਰ! | Abp Sanjha
Bikram Majithia ਆਏ ਮੁਲਾਜ਼ਮਾਂ ਦੇ ਹੱਕ 'ਚ; Bhagwant Mann ਸਰਕਾਰ ਦੀ ਬਣਾਈ ਰੇਲ੍ਹ | Akali vs AAP | Abp Sanjha
Waris Punjab De Rally ਦੌਰਾਨ Sukhbir Badal 'ਤੇ ਤਿੱਖਾ ਹਮਲਾ! | Bhai Amritpal Singh | Abp Sanjha
Mohali Dimple Murder Case: ਡਿੰਪਲ ਕਤਲ ਮਾਮਲੇ 'ਚ 35 ਗਵਾਹ; ਪੰਜਾਬ ਪੁਲਿਸ ਦੇ ਵੱਡੇ ਖ਼ੁਲਾਸੇ! | Abp Sanjha
Govt Employees Protest: ਪੰਜਾਬ ਸਰਕਾਰ vs 3 ਲੱਖ ਮੁਲਾਜ਼ਮ;ਸਸਪੈਂਡ ਤੋਂ ਤਨਖਾਹ ਕੱਟਣ ਤੱਕ ਦੀ ਤਿਆਰੀ | Abp Sanjha

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Congress Leader: ਸਿਆਸੀ ਜਗਤ 'ਚ ਪਸਰਿਆ ਮਾਤਮ, ਯੂਥ ਕਾਂਗਰਸ ਦੇ ਉਪ ਪ੍ਰਧਾਨ ਦੀ ਕਰੰਟ ਲੱਗਣ ਨਾਲ ਦਰਦਨਾਕ ਮੌਤ, ਅੰਤਿਮ ਸੰਸਕਾਰ 'ਚ ਸ਼ਾਮਲ ਹੋਣਗੇ ਕਈ ਸੀਨੀਅਰ ਆਗੂ...
ਸਿਆਸੀ ਜਗਤ 'ਚ ਪਸਰਿਆ ਮਾਤਮ, ਯੂਥ ਕਾਂਗਰਸ ਦੇ ਉਪ ਪ੍ਰਧਾਨ ਦੀ ਕਰੰਟ ਲੱਗਣ ਨਾਲ ਦਰਦਨਾਕ ਮੌਤ, ਅੰਤਿਮ ਸੰਸਕਾਰ 'ਚ ਸ਼ਾਮਲ ਹੋਣਗੇ ਕਈ ਸੀਨੀਅਰ ਆਗੂ...
ਚੰਡੀਗੜ੍ਹ 'ਚ ਸਾਲ ਦੇ ਅਖੀਰ ਤੱਕ ਹੋਣਗੀਆਂ ਨਗਰ ਨਿਗਮ ਚੋਣਾਂ, ਪੋਲਿੰਗ ਸਟੇਸ਼ਨਾਂ ਦੀ ਡਰਾਫਟ ਲਿਸਟ ਜਾਰੀ
ਚੰਡੀਗੜ੍ਹ 'ਚ ਸਾਲ ਦੇ ਅਖੀਰ ਤੱਕ ਹੋਣਗੀਆਂ ਨਗਰ ਨਿਗਮ ਚੋਣਾਂ, ਪੋਲਿੰਗ ਸਟੇਸ਼ਨਾਂ ਦੀ ਡਰਾਫਟ ਲਿਸਟ ਜਾਰੀ
ਪੰਜਾਬ ਵਿਧਾਨ ਸਭਾ ਦਾ ਵਿਸ਼ੇਸ਼ ਸੈਸ਼ਨ ਅੱਜ ਤੋਂ ਸ਼ੁਰੂ, ਕਈ ਗੰਭੀਰ ਮੁੱਦਿਆਂ ’ਤੇ ਹੋ ਸਕਦੀ ਚਰਚਾ
ਪੰਜਾਬ ਵਿਧਾਨ ਸਭਾ ਦਾ ਵਿਸ਼ੇਸ਼ ਸੈਸ਼ਨ ਅੱਜ ਤੋਂ ਸ਼ੁਰੂ, ਕਈ ਗੰਭੀਰ ਮੁੱਦਿਆਂ ’ਤੇ ਹੋ ਸਕਦੀ ਚਰਚਾ
1 ਸਾਲ ਦੀ FD ‘ਤੇ ਬੰਪਰ ਰਿਟਰਨ, ਕਿਹੜਾ ਬੈਂਕ ਦੇ ਰਿਹਾ ਸਭ ਤੋਂ ਜ਼ਿਆਦਾ ਵਿਆਜ?
1 ਸਾਲ ਦੀ FD ‘ਤੇ ਬੰਪਰ ਰਿਟਰਨ, ਕਿਹੜਾ ਬੈਂਕ ਦੇ ਰਿਹਾ ਸਭ ਤੋਂ ਜ਼ਿਆਦਾ ਵਿਆਜ?
ਪੰਜਾਬ-ਚੰਡੀਗੜ੍ਹ 'ਚ ਮੌਸਮ ਸਾਫ, 2 ਦਿਨ ਬਾਰਿਸ਼ ਦੇ ਆਸਾਰ, ਸਵੇਰੇ-ਸ਼ਾਮ ਹੋਣ ਲੱਗੀ ਠੰਡ; ਜਾਣੋ ਮੌਸਮ ਦਾ ਹਾਲ
ਪੰਜਾਬ-ਚੰਡੀਗੜ੍ਹ 'ਚ ਮੌਸਮ ਸਾਫ, 2 ਦਿਨ ਬਾਰਿਸ਼ ਦੇ ਆਸਾਰ, ਸਵੇਰੇ-ਸ਼ਾਮ ਹੋਣ ਲੱਗੀ ਠੰਡ; ਜਾਣੋ ਮੌਸਮ ਦਾ ਹਾਲ
ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ 22 ਅਕਤੂਬਰ 2026
ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ 22 ਅਕਤੂਬਰ 2026
 SBI ਵਿੱਚ ਖਾਤਾ ਹੈ ? ਕਿਤੇ ਤੁਹਾਡੀ ਜਾਣਕਾਰੀ ਵੀ ਤਾਂ ਚੋਰੀ ਨਹੀਂ ਹੋ ਗਈ? ਜਾਣੋ ਕੀ ਕਰਨਾ ਹੈ!
 SBI ਵਿੱਚ ਖਾਤਾ ਹੈ ? ਕਿਤੇ ਤੁਹਾਡੀ ਜਾਣਕਾਰੀ ਵੀ ਤਾਂ ਚੋਰੀ ਨਹੀਂ ਹੋ ਗਈ? ਜਾਣੋ ਕੀ ਕਰਨਾ ਹੈ!
Winter Tips : ਪਾਣੀ ਗਰਮ ਕਰਨ ਵਾਲੀ ਰਾਡ ਜਾਂ ਗੀਜ਼ਰ, ਕਿਹੜਾ ਖਾਂਦਾ ਹੈ ਜ਼ਿਆਦਾ ਬਿਜਲੀ? ਬਿੱਲ ਬਚਾਉਣ ਲਈ ਜਾਣੋ ਇਹ ਗੱਲਾਂ
Winter Tips : ਪਾਣੀ ਗਰਮ ਕਰਨ ਵਾਲੀ ਰਾਡ ਜਾਂ ਗੀਜ਼ਰ, ਕਿਹੜਾ ਖਾਂਦਾ ਹੈ ਜ਼ਿਆਦਾ ਬਿਜਲੀ? ਬਿੱਲ ਬਚਾਉਣ ਲਈ ਜਾਣੋ ਇਹ ਗੱਲਾਂ
Embed widget