Jalandhar News: ਦੀਵਾਲੀ ਤੇ ਧਨਤੇਰਸ ਕਰਕੇ ਲੋਕ ਜੰਮ ਕੇ ਖ਼ਰੀਦਦਾਰੀ ਕਰ ਰਹੇ ਹਨ। ਬਾਜ਼ਾਰਾਂ ਵਿੱਚ ਰੌਣਕ ਪੂਰੀ ਰੌਣਕ ਹੈ। ਬਾਜ਼ਾਰਾਂ ਵਿੱਚ ਲੋਕਾਂ ਦੀ ਇੰਨੀ ਭੀੜ ਹੈ ਕਿ ਪੈਰ ਰੱਖਣ ਨੂੰ ਥਾਂ ਨਹੀਂ। ਦੁਕਾਨਾਂ ਉੱਪਰ ਸਾਮਾਨ ਸਜਾਇਆ ਜਾ ਰਿਹਾ ਹੈ। ਇਸ ਵਾਰ ਦੀਵਾਲੀ ਦੀ ਸਜਾਵਟ ਲਈ ਵੱਖ-ਵੱਖ ਡਿਜ਼ਾਈਨਾਂ ਦੇ ਸਾਮਾਨ ਜਿਵੇਂ ਪਲਾਸਟਿਕ ਦੇ ਫੁਲਾਂ ਦੀਆਂ ਲੜੀਆਂ, ਦਰਵਾਜ਼ੇ ਨਾਲ ਟੰਗਣ ਵਾਲਿਆਂ ਹੈਪੀ ਦੀਵਾਲੀ, ਸ਼ੁੱਭ ਲਾਭ ਦੀਆਂ ਲੜਿਆਂ, ਮਾਂ ਲਕਸ਼ਮੀ, ਸ਼੍ਰੀ ਗਣੇਸ਼, ਕੁਬੇਰ ਜੀ ਤੇ ਮਾਤਾ ਸਰਸਵਤੀ ਦੀ ਦੀਆਂ ਤਸਵੀਰਾਂ ਤੇ ਮੂਰਤੀਆਂ ਲੋਕ ਘਰਾਂ ਨੂੰ ਲੈ ਕੇ ਜਾ ਰਹੇ ਹਨ।


ਦੱਸ ਦਈਏ ਕਿ ਦੀਵਾਲੀ ਤੋਂ ਪਹਿਲਾਂ ਆਉਣ ਵਾਲਾ ਧਨਤੇਰਸ ਦਾ ਤਿਉਹਾਰ ਵੀ ਆਪਣੇ ਆਪ ਵਿੱਚ ਵੱਖਰੀ ਮਾਨਤਾ ਰੱਖਦਾ ਹੈ। ਧਨਤੇਰਸ ਵਾਲੇ ਦਿਨ ਲੋਕ ਨਵੇਂ ਸੋਨੇ ਦੇ ਗਹਿਣੇ ਤੇ ਬਰਤਨ ਖਰੀਦਦੇ ਹਨ। ਧਨਤੇਰਸ ਨੂੰ ਮਾਂ ਲਕਸ਼ਮੀ ਜੀ, ਸ਼੍ਰੀ ਕੁਬੇਰ ਜੀ ਤੇ ਭਗਵਾਨ ਧਨਵੰਤਰੀ ਜੀ ਦੀ ਪੂਜਾ ਹੁੰਦੀ ਹੈ। ਇਸੇ ਦੇ ਚਲਦੇ ਧਨਤੇਰਸ ਨੂੰ ਲੈ ਕੇ ਬਰਤਨਾਂ ਤੇ ਸੋਨੇ ਦੇ ਗਹਿਣਿਆਂ ਦੀਆਂ ਦੁਕਾਨਾਂ 'ਤੇ ਕਾਫੀ ਰੌਣਕ ਹੈ। ਲੋਕ ਧਨਤੇਰਸ ਨੂੰ ਲੈ ਕੇ ਰੱਜ ਕੇ ਬਰਤਨ ਤੇ ਗਹਿਣੇ ਦੀ ਖਰੀਦਾਰੀ ਕਰ ਰਹੇ ਹਨ।


ਜਲੰਧਰ ਦੇ ਰੈਣਕ ਬਾਜ਼ਾਰ, ਮੀਨਾ ਬਾਜ਼ਾਰ, ਭੈਰੋਂ ਬਾਜ਼ਾਰ ਤੇ ਨਾਲ ਲੱਗਦੇ ਬਾਜ਼ਾਰਾਂ ਵਿੱਚ ਖਰੀਦਾਰਾਂ ਦੀ ਭੀੜ ਹੈ। ਬਾਜ਼ਾਰ ਵਿੱਚ ਵੱਖ-ਵੱਖ ਡਿਜ਼ਾਈਨਾਂ ਦੇ ਰੰਗ ਬਿਰੰਗੇ ਇੱਕ ਮੁਖੀ ਤੇ ਚਾਰ ਮੁਖੀ ਮਿੱਟੀ ਦੇ ਦੀਵੇ, ਮਿੱਟੀ ਦੀਆਂ ਮੂਰਤੀਆਂ, ਜਿਨ੍ਹਾਂ ਨੂੰ ਲੋਕ ਖਰੀਦ ਕੇ ਲਿਜਾ ਰਹੇ ਹਨ। ਲੋਕ ਦੀਵਾਲੀ ਵਾਲੇ ਦਿਨ ਆਪਣੇ ਘਰਾਂ ਵਿਚ ਰੌਸ਼ਨੀ ਕਰਨ ਦੇ ਲਈ ਮਿੱਟੀ ਦੇ ਦੀਵੇ ਤੇ ਇਲੈਕਟਰੀਕਲ ਲੜਿਆਂ ਲਗਾਉਂਦੇ ਹਨ।


ਇਸ ਵਾਰ ਮਾਰਕੀਟ ਵਿਚ ਵੱਖ-ਵੱਖ ਡਿਜ਼ਾਈਨਾਂ ਦੀਆਂ ਇਲੈਕਟਰੀਕਲ ਲੜੀਆਂ ਵੀ ਮਿਲ ਰਹੀਆਂ ਹਨ। ਬਾਜ਼ਾਰਾਂ ਵਿਚ ਜਿੱਥੇ ਹੋਰ ਸਮਾਨ ਵਿਕ ਰਿਹਾ ਹੈ ਉੱਥੇ ਹੀ ਵੱਖ-ਵੱਖ ਤਰਾਂ ਦੇ ਹਾਰ ਪਲਾਸਿਟਿਕ ਦੇ ਫੁੱਲਾਂ ਦੇ ਹਾਰ, ਪਲਾਸਟਿਕ ਦੇ ਮੌਤੀਆਂ ਦੇ ਹਾਰ ਵੀ ਆਏ ਹਨ ਜੋ ਕਿ ਦੇਖਣ ਵਿਚ ਬਹੁਤ ਹੀ ਖੂਬਸੂਰਤ ਹਨ। ਬਰਲਟਨ ਪਾਰਕ ਵਿੱਚ ਲੱਗੀਆਂ ਪਟਾਕਿਆਂ ਦੀਆਂ ਦੁਕਾਨਾਂ 'ਤੇ ਵੀ ਪਟਾਕੇ ਖਰੀਦਣ ਵਾਲਿਆਂ ਦੀ ਭੀੜ ਲਗਣੀ ਸ਼ੁਰੂ ਹੋ ਗਈ ਹੈ। ਲੋਕ ਦੀਵਾਲੀ ਤੋਂ ਦੋ ਦਿਨ ਪਹਿਲਾਂ ਹੀ ਪਟਾਕੇ ਖਰੀਦ ਰਹੇ ਹਨ।