Jalandhar News: ਜੈਨੇਟਿਕ ਤੌਰ 'ਤੇ ਸੋਧੀ ਹੋਈ (ਜੀਐਮ) ਸਰੋਂ ਦੇ ਬੀਜਾਂ ਦੀ ਪੈਦਾਵਾਰ ਨੂੰ ਮਨਜੂਰੀ ਦੇਣ ਤੋਂ ਕਿਸਾਨ ਜਥੇਬੰਦੀਆਂ ਖਫਾ ਹਨ। ਸੰਯੁਕਤ ਕਿਸਾਨ ਮੋਰਚੇ ਦੀ ਮੈਂਬਰ ਮਹਿਲਾ ਕਿਸਾਨ ਯੂਨੀਅਨ ਨੇ ਇਸ ਨੂੰ ਮਨੁੱਖਾਂ, ਚੌਗਿਰਦੇ, ਜੈਵਿਕ ਵਿਭਿੰਨਤਾ ਤੇ ਖੇਤੀ ਲਈ ਖਤਰਨਾਕ ਕਰਾਰ ਦਿੱਤਾ ਹੈ। ਯੂਨੀਅਨ ਨੇ ਕੇਂਦਰੀ ਵਾਤਾਵਰਨ ਮੰਤਰਾਲੇ ਦੀ ਜੈਨੇਟਿਕ ਇੰਜਨੀਅਰਿੰਗ ਮੁਲਾਂਕਣ ਕਮੇਟੀ ਵੱਲੋਂ ਜੈਨੇਟਿਕ ਤੌਰ 'ਤੇ ਸੋਧੀ ਹੋਈ (ਜੀਐਮ) ਸਰੋਂ ਦੇ ਬੀਜਾਂ ਦੀ ਪੈਦਾਵਾਰ ਨੂੰ ਮਨਜੂਰੀ ਦੇਣ ਦਾ ਵਿਰੋਧ ਕੀਤਾ ਹੈ।
ਇਸ ਨੂੰ ਮਨੁੱਖਾਂ, ਚੌਗਿਰਦੇ, ਜੈਵਿਕ ਵਿਭਿੰਨਤਾ ਤੇ ਖੇਤੀ ਲਈ ਖਤਰਨਾਕ ਕਰਾਰ ਦਿੰਦਿਆਂ ਜਥੇਬੰਦੀ ਨੇ ਕਿਹਾ ਹੈ ਕਿ ਇਹ ਫ਼ੈਸਲਾ ਕੇਂਦਰ ਦੀ ਮੋਦੀ ਸਰਕਾਰ ਦੀਆਂ ਚਹੇਤੀਆਂ ਕਾਰਪੋਰੇਟ ਕੰਪਨੀਆਂ ਨੂੰ ਫਾਇਦਾ ਦੇਣ ਵਾਲਾ ਪਰ ਕਿਸਾਨਾਂ ਲਈ ਨਵੀਂਆਂ ਮੁਸੀਬਤਾਂ ਖੜ੍ਹੀਆਂ ਕਰਨ ਵਾਲਾ ਹੈ ਕਿਉਂਕਿ ਭਵਿੱਖ ਵਿਚ ਹੋਰ ਜੀਐਮ ਫਸਲਾਂ ਨੂੰ ਪ੍ਰਵਾਨਗੀ ਦੇਣ ਦੀ ਖੁੱਲ੍ਹ ਖੇਡ ਹੋ ਜਾਵੇਗੀ।
ਮਹਿਲਾ ਕਿਸਾਨ ਯੂਨੀਅਨ ਦੀ ਪ੍ਰਧਾਨ ਬੀਬਾ ਰਾਜਵਿੰਦਰ ਕÏਰ ਰਾਜੂ ਨੇ ਕਿਹਾ ਕਿ ਜੀਐਮ ਫਸਲਾਂ ਅਤੇ ਉਨ੍ਹਾਂ ਤੋਂ ਪੈਦਾ ਹੁੰਦੇ ਅੰਨ ਦੇ ਅਸੁਰੱਖਿਅਤ, ਜ਼ਹਿਰੀਲਾ ਤੇ ਜੀਵਨ ਲਈ ਮਾਰੂ ਹੋਣ ਕਰਕੇ ਪਹਿਲਾਂ ਵੀ ਅਜਿਹੇ ਫ਼ੈਸਲਿਆਂ ਦੀ ਵਿਆਪਕ ਆਲੋਚਨਾ ਹੋਈ ਸੀ ਜਿਸ ਕਰਕੇ ਸਰਕਾਰ ਨੂੰ ਉਹ ਫ਼ੈਸਲਾ ਵਾਪਸ ਲੈਣਾ ਪਿਆ ਸੀ।
ਤਾਜ਼ਾ ਫੈਸਲੇ ਖਿਲਾਫ਼ ਸਖਤ ਪ੍ਰਤੀਕਿਰਿਆ ਵਿੱਚ ਉਨ੍ਹਾਂ ਕਿਹਾ ਕਿ ਬੀਟੀ ਨਰਮਾ (ਕਾਟਨ) ਬੀਜਣ ਦਾ ਤਜ਼ਰਬਾ ਵੀ ਦੇਸ਼ ਦੇ ਕਿਸਾਨਾਂ ਲਈ ਬੇਹੱਦ ਮਾਰੂ ਸਾਬਤ ਹੋਇਆ ਹੈ ਕਿਉਂਕਿ ਉਸ ਨਰਮੇ ਨੂੰ ਨਿੱਤ ਨਵੀਆਂ ਬੀਮਾਰੀਆਂ ਪੈਣ ਤੇ ਸੁੰਡੀ ਲੱਗਣ ਕਰਕੇ ਕੀਟਨਾਸ਼ਕਾਂ ਦੀ ਅੰਦਾਧੁੰਦ ਵਰਤੋਂ ਹੋ ਰਹੀ ਹੈ ਤੇ ਖਰਚਿਆਂ ਮੁਤਾਬਿਕ ਫਸਲ ਦਾ ਪੂਰਾ ਮੁੱਲ ਨਾ ਮਿਲਣ ਕਾਰਨ ਨਰਮਾ ਉਤਪਾਦਕ ਕਰਜ਼ਈ ਹੋ ਕੇ ਮਜਬੂਰੀਵਸ ਖੁਦਕਸ਼ੀਆਂ ਕਰ ਰਹੇ ਹਨ।
ਮਹਿਲਾ ਕਿਸਾਨ ਨੇਤਾ ਨੇ ਕੇਂਦਰ ਸਰਕਾਰ ਨੂੰ ਇਹ ਗੈਰ-ਵਿਗਿਆਨਕ ਫ਼ੈਸਲਾ ਵਾਪਸ ਲੈਣ ਲਈ ਫÏਰੀ ਦਖਲ ਦੀ ਮੰਗ ਕਰਦਿਆਂ ਜੀਐਮ ਸਰੋਂ ਸਰੋਂ ਦੀ ਕਾਸ਼ਤ ਨੂੰ ਜ਼ਹਿਰੀਲੀ ਹਾਈਬਿ੍ਡ ਫ਼ਸਲ ਕਰਾਰ ਦਿੱਤਾ ਹੈ। ਉਨਾਂ ਜੈਵਿਕ ਤੌਰ ਉਤੇ ਸੋਧੇ ਬੀਜਾਂ ਨੂੰ ਮਨਜੂਰੀ ਦੇਣ ਦੀ ਸਖ਼ਤ ਨਿੰਦਾ ਕਰਦਿਆਂ ਕਿਹਾ ਕਿ ਕੇਂਦਰ ਦੀ ਭਾਜਪਾ ਸਰਕਾਰ ਆਪਣੇ ਮਿੱਤਰ ਕਾਰਪੋਰੇਟਾਂ ਨੂੰ ਮੁਨਾਫ਼ੇ ਪਹੁੰਚਾਉਣ ਖਾਤਰ ਕਿਸਾਨ ਮਾਰੂ ਫ਼ੈਸਲੇ ਲੈ ਰਹੀ ਹੈ। ਮਹਿਲਾ ਕਿਸਾਨ ਨੇਤਾ ਨੇ ਚਿਤਾਵਨੀ ਦਿੱਤੀ ਕਿ ਕਿਸਾਨ ਯੂਨੀਅਨਾਂ ਇਸ ਫ਼ੈਸਲੇ ਦਾ ਸਖ਼ਤ ਵਿਰੋਧ ਕਰਨਗੀਆਂ।