Girls trapped: ਇਰਾਕ ਫਸੀਆਂ ਪੰਜਾਬ ਦੀਆਂ ਧੀਆਂ, ਏਜੰਟ ਨੇ ਸੇਖਾਂ ਨੂੰ 80 ਹਜ਼ਾਰ 'ਚ ਵੇਚਿਆ, ਕਿਵੇਂ ਨਿਕਲੀਆਂ ਨਰਕ 'ਚੋਂ ਦਰਦ ਭਰੀ ਕਹਾਣੀ
Girls Stuck in Iraq: ਦੋਵੇਂ ਲੜਕੀਆਂ ਨੇ ਦੱਸਿਆ ਕਿ ਉਹ 10 ਜੁਲਾਈ ਨੂੰ ਇਰਾਕ ਗਈਆਂ ਸਨ ਤੇ ਉਨ੍ਹਾਂ ਨੂੰ ਫਗਵਾੜਾ ਦੀ ਰਹਿਣ ਵਾਲੀ ਮਨਦੀਪ ਕੌਰ ਨਾਂਅ ਦੀ ਟ੍ਰੈਵਲ ਏਜੰਟ ਨੇ 80-80 ਹਾਜ਼ਰ ਰੁਪਏ ਲੈ ਕੇ ਪਹਿਲਾਂ ਦੁਬਈ ਭੇਜਿਆ ਤੇ ਉਥੋਂ 8 ਘੰਟੇ
Girls trapped in Iraq: ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਦੇ ਯਤਨਾਂ ਸਦਕਾ ਇਰਾਕ ਵਿੱਚੋਂ ਵਾਪਸ ਆਈਆਂ ਲੜਕੀਆਂ ਨੇ ਆਪਣੀ ਹੱਡਬੀਤੀ ਸੁਣਾਉਂਦਿਆ ਦੱਸਿਆ ਉਨ੍ਹਾਂ ਨੂੰ ਇਰਾਕ ਵਿੱਚ ਟ੍ਰੈਵਲ ਏਜੰਟਾਂ ਨੇ ਵੇਚ ਦਿੱਤਾ ਸੀ। ਇਰਾਕ ਵਿੱਚ ਵਾਪਸ ਆਈਆਂ ਦੋ ਲੜਕੀਆਂ ਦੇ ਨਾਲ ਮਲੇਸ਼ੀਆਂ ਤੋਂ ਇੱਕ ਲੜਕਾ ਵੀ ਵਾਪਸ ਆਇਆ ਜਿਹੜਾ ਉਥੇ ਜੇਲ੍ਹ ਵਿੱਚ ਫਸਿਆ ਹੋਇਆ ਸੀ।
ਇਰਾਕ ਵਿੱਚੋਂ ਆਈਆਂ ਇੰਨ੍ਹਾਂ ਪੀੜਤ ਲੜਕੀਆਂ ਨੇ ਸੰਤ ਬਲਬੀਰ ਸਿੰਘ ਸੀਚੇਵਾਲ ਦਾ ਧੰਨਵਾਦ ਕੀਤਾ ਜਿੰਨ੍ਹਾਂ ਦੇ ਕੀਤੇ ਉਪਰਾਲਿਆ ਸਦਕਾ ਉਹ ਮੁੜ ਆਪਣੇ ਘਰੀ ਪਰਤ ਸਕੀਆ।
ਪੱਤਰਕਾਰਾਂ ਨਾਲ ਗੱਲਬਾਤ ਕਰਦਿਆ ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਕੋਲੋ ਮੰਗ ਕੀਤੀ ਕਿ ਪੰਜਾਬ ਵਿੱਚ ਟ੍ਰੈਵਲ ਏਜੰਟਾਂ ਦਾ ਇੱਕ ਵੱਡਾ ਗਰੋਹ ਸਰਗਮ ਹੈ, ਜਿਸ ਨੂੰ ਕਾਬੂ ਕਰਨ ਦੀ ਸਖਤ ਲੋੜ ਹੈ।ਉਨ੍ਹਾਂ ਕਿਹਾ ਕਿ ਟ੍ਰੈਵਲ ਏਜੰਟ ਗਰੀਬ ਤੇ ਭੋਲੇ-ਭਾਲੇ ਲੋਕਾਂ ਨੂੰ ਠੱਗ ਰਹੇ ਹਨ ਅਤੇ ਉਨ੍ਹਾਂ ਦੀਆਂ ਨੌਜਵਾਨ ਲੜਕੀਆਂ ਨੂੰ ਖਾੜੀ ਦੇਸ਼ਾਂ ਵਿੱਚ ਲਿਜਾ ਕੇ ਵੇਚ ਰਹੇ ਹਨ।
ਇਰਾਕ ਵਿੱਚੋਂ ਵਾਪਸ ਆਈਆਂ ਦੋਵੇਂ ਲੜਕੀਆਂ ਨੇ ਦੱਸਿਆ ਕਿ ਉਹ 10 ਜੁਲਾਈ ਨੂੰ ਇਰਾਕ ਗਈਆਂ ਸਨ ਤੇ ਉਨ੍ਹਾਂ ਨੂੰ ਫਗਵਾੜਾ ਦੀ ਰਹਿਣ ਵਾਲੀ ਮਨਦੀਪ ਕੌਰ ਨਾਂਅ ਦੀ ਟ੍ਰੈਵਲ ਏਜੰਟ ਨੇ 80-80 ਹਾਜ਼ਰ ਰੁਪਏ ਲੈ ਕੇ ਪਹਿਲਾਂ ਦੁਬਈ ਭੇਜਿਆ ਤੇ ਉਥੋਂ 8 ਘੰਟੇ ਏਅਰਪੋਰਟ ‘ਤੇ ਰੁਕਣ ਤੋਂ ਬਾਅਦ ਉਨ੍ਹਾਂ ਨੂੰ ਇਰਾਕ ਭੇਜ ਦਿੱਤਾ।
ਪੀੜਤ ਲੜਕੀਆਂ ਨੇ ਦੱਸਿਆ ਕਿ ਉਨ੍ਹਾਂ ਨੂੰ ਉਥੇ ਜਾ ਕੇ ਪਤਾ ਲੱਗਾ ਕਿ ਉਨ੍ਹਾਂ ਨੂੰ ਤਾਂ ਵੇਚ ਦਿੱਤਾ ਗਿਆ ਸੀ। ਉਨ੍ਹਾਂ ਕੋਲੋ ਦੇਰ ਰਾਤ ਤੱਕ ਕੰਮ ਕਰਵਾਇਆ ਜਾਂਦਾ ਸੀ ਤੇ ਕੰਮ ਨਾ ਕਰਨ ਦੀ ਸੂਰਤ ਵਿੱਚ ਉਨ੍ਹਾਂ ਦੀ ਕੁਟਮਾਰ ਵੀ ਕੀਤੀ ਜਾਂਦੀ ਸੀ। ਜਿਹੜੀਆਂ ਲੜਕੀਆਂ ਮਨਾ ਕਰਦੀਆਂ ਸਨ ਉਨ੍ਹਾਂ ਨੂੰ ਨਿਰਵਸਤਰ ਕਰਕੇ ਬਾਥਰੂਮਾਂ ਵਿੱਚ ਬੰਦ ਕਰ ਦਿੱਤਾ ਜਾਂਦਾ ਸੀ।
ਪੀੜਤ ਲੜਕੀਆਂ ਨੇ ਦੱਸਿਆ ਕਿ ਉਨ੍ਹਾਂ ਨੂੰ ਇਰਾਕ ਭੇਜਣ ਸਮੇਂ ਟ੍ਰੈਵਲ ਏਜੰਟ ਨੇ ਕਿਹਾ ਸੀ ਕਿ ਰੈਸਟੋਰੈਂਟ ਵਿੱਚ ਕੰਮ ‘ਤੇ ਲਾਇਆ ਜਾਵੇਗਾ ਤੇ 50 ਹਾਜ਼ਰ ਮਹੀਨੇ ਦੀ ਤਨਖਾਹ ਦਾ ਲਾਰਾ ਲਾਇਆ ਗਿਆ ਸੀ। ਸੰਤ ਬਲਬੀਰ ਸਿੰਘ ਸੀਚੇਵਾਲ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਡੀਜੀਪੀ ਗੌਰਵ ਯਾਦਵ ਨੂੰ ਅਪੀਲ ਕੀਤੀ ਕਿ ਟ੍ਰੈਵਲ ਏਜੰਟਾਂ ਵਿਰੁੱਧ ਸਖ਼ਤੀ ਨਾਲ ਨਿੱਜਠਿਆ ਜਾਵੇ ਤਾਂ ਜੋ ਭੋਲੇ ਭਾਲੇ ਲੋਕਾਂ ਨੂੰ ਠੱਗੀ ਤੋਂ ਬਚਾਇਆ ਜਾਵੇ।