Jalandhar News: ਭਾਰਤੀ ਕਿਸਾਨ ਯੂਨੀਅਨ ਚੜੂਨੀ ਨੇ ਜਲੰਧਰ ਵਿਖੇ ਪ੍ਰੈੱਸ ਕਾਨਫਰੰਸ ਕੀਤਾ ਹੈ। ਯੂਨੀਅਨ ਨੇ ਐਲਾਨ ਕੀਤਾ ਹੈ ਕਿ 24 ਨਵੰਬਰ ਨੂੰ ਹਰਿਆਣਾ ਤੇ ਪੰਜਾਬ ਦੇ ਕਿਸਾਨ ਇਕੱਠੇ ਹੋਣਗੇ ਤੇ ਮੋੜਾ ਮੰਡੀ (ਅੰਬਾਲਾ ਕੈਂਟ ਦੇ ਨੇੜੇ) ਹੀ ਰੇਲਵੇ ਟਰੈਕ ਰੋਕੇ ਜਾਣਗੇ। ਯੂਨੀਅਨ ਦੇ ਮੁਖੀ ਗੁਰਨਾਮ ਸਿੰਘ ਚੜੂਨੀ ਨੇ ਕਿਹਾ ਕਿ ਕੇਂਦਰ ਸਰਕਾਰ ਨੇ ਆਪਣਾ ਕੋਈ ਵਾਅਦਾ ਪੂਰਾ ਨਹੀਂ ਕੀਤਾ। 


ਉਨ੍ਹਾਂ ਨੇ ਕਿਹਾ ਕਿ ਸਰਕਾਰ ਦੀ ਵਾਅਦਾ ਖਿਲਾਫੀ ਦੇ ਖਿਲਾਫ ਰੇਲਾਂ ਰੋਕੀਆਂ ਜਾਣਗੀਆਂ। ਉਨ੍ਹਾਂ ਕਿਹਾ ਕਿ ਪੰਜਾਬ ਤੇ ਹਰਿਆਣਾ ਵਿੱਚ ਸਰਕਾਰ ਕਿਸਾਨਾਂ ਕੋਲੋਂ ਪੰਚਾਇਤੀ ਜਮੀਨਾਂ ਖੋਹ ਰਹੀ ਹੈ ਜੋ ਪਹਿਲੇ ਹੀ ਕਿਸਾਨਾਂ ਦੀਆਂ ਸੀ। ਉਨ੍ਹਾਂ ਕਿਹਾ ਕਿ ਸਰਕਾਰ ਜੋ ਜ਼ਮੀਨਾਂ ਸਰਕਾਰ ਆਪਣੇ ਕਬਜੇ ਵਿੱਚ ਲੈ ਰਹੀ ਹੈ, ਉਹ ਜ਼ਮੀਨਾਂ ਕਾਰਪੋਰੇਟ ਘਰਾਣਿਆਂ ਨੂੰ ਦੇਣਾ ਚਾਹੁੰਦੀ ਹੈ।


ਉਨ੍ਹਾਂ ਕਿਹਾ ਕਿ ਜੇ ਸਰਕਾਰ ਨੇ ਏਦਾਂ ਕੀਤਾ ਤੇ ਕਿਸਾਨੀ ਤੇ ਕਿਸਾਨਾਂ ਨੂੰ ਖ਼ਤਰਾ ਹੈ ਤੇ ਜਿਸ ਲਈ ਪਹਿਲੇ ਹੀ ਕਿਸਾਨ ਲੜ ਰਹੇ ਹਨ। ਕਰਜੇ ਹੇਠ ਦੱਬੇ ਛੋਟੇ ਕਿਸਾਨ ਮਰ ਰਹੇ ਹਨ ਪਰ ਜਿੰਨਾ ਨੇ ਕਰੋੜਾਂ ਦਾ ਕਾਰਜ ਘੁਟਾਲਾ ਕੀਤਾ ਉਨ੍ਹਾਂ ਦਾ ਨਾਮ ਸਰਕਾਰ ਨਹੀਂ ਦੱਸ ਰਹੀ। ਉਨ੍ਹਾਂ ਕਿਹਾ ਕਿ ਜਿੰਨਾ ਪੂਰੇ ਦੇਸ਼ ਦੇ ਕਿਸਾਨਾਂ ਤੇ ਕਰਜਾ ਹੈ, ਉਸ ਤੋਂ ਦੁੱਗਣਾ ਕਰਜਾ ਕੋਰਪੋਰੇਟ ਘਰਾਣਿਆਂ ਤੇ ਹੈ। 


ਉਨ੍ਹਾਂ ਕਿਹਾ ਕਿ ਸਰਕਾਰ ਬੀਜ ਵੱਡੇ ਘਰਾਣਿਆਂ ਦੇ ਕਬਜੇ ਵਿੱਚ ਦੇਣਾ ਚਾਹੁੰਦੀ ਹੈ। ਜੇਕਰ ਏਦਾਂ ਹੋਇਆ ਤਾਂ ਕਿਸਾਨਾਂ ਨੂੰ ਬਹੁਤ ਨੁਕਸਾਨ ਹੋਏਗਾ। ਸਰਕਾਰ ਨੂੰ ਐਸਾ ਕ਼ਾਨੂਨ ਬਣਾਉਣਾ ਚਾਹੀਦਾ ਹੈ ਕਿ ਕੋਈ ਵਿਅਕਤੀ ਜੇ ਦੂਜੇ ਦੇ ਧਰਮ ਤੇ ਹਮਲਾ ਕਰਦਾ ਹੈ ਤਾਂ ਉਸ ਤੇ ਸਖਤ ਸਜਾ ਦਿੱਤੀ ਜਾਏ। ਉਨ੍ਹਾਂ ਕਿਹਾ ਕਿ ਲਖੀਮਪੁਰ ਵਿੱਚ ਜੋ ਭਾਜਪਾ ਵਰਕਰਾਂ ਦੀ ਮੌਤ ਹੋਈ, ਉਹ ਕਿਸਾਨਾਂ ਵੱਲੋਂ ਜਵਾਬੀ ਕਾਰਵਾਹੀ ਨਹੀਂ ਸਗੋਂ ਸੈਲਫ ਡਿਫੈਂਸ ਸੀ। ਇਸ ਕਰਕੇ ਜੋ ਕਿਸਾਨਾਂ ਤੇ ਇਸ ਮਾਮਲੇ ਵਿੱਚ ਮਾਮਲੇ ਦਰਜ ਹਨ, ਉਨ੍ਹਾਂ ਨੂੰ ਕੈਂਸਲ ਕੀਤਾ ਜਾਏ।


ਨੋਟ- ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।