ਪੜਚੋਲ ਕਰੋ

ਕਾਂਗਰਸ ਦੂਜੀਆਂ ਪਾਰਟੀਆਂ ਨਾਲੋਂ ਹਜ਼ਾਰ ਦਰਜੇ ਚੰਗੀ, ਕਦੇ ਵੀ ਦੂਜੇ ਸੂਬਿਆਂ ਦੀਆਂ ਲੜਕੀਆਂ ਵਿਰੁੱਧ ਝੂਠਾ ਕੇਸ ਦਰਜ ਕਰ ਜੇਲ੍ਹਾਂ ’ਚ ਬੰਦ ਨਹੀਂ ਕੀਤਾ: ਰਾਜਾ ਵੜਿੰਗ

Jalandhar by election: ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਮਹਿਲਾ ਪੱਤਰਕਾਰ ਦੀ ਗ੍ਰਿਫਤਾਰੀ 'ਤੇ ਆਮ ਆਦਮੀ ਪਾਰਟੀ ਨੂੰ ਘੇਰਿਆ ਹੈ।

Jalandhar by election: ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਮਹਿਲਾ ਪੱਤਰਕਾਰ ਦੀ ਗ੍ਰਿਫਤਾਰੀ 'ਤੇ ਆਮ ਆਦਮੀ ਪਾਰਟੀ ਨੂੰ ਘੇਰਿਆ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਦੂਜੀਆਂ ਪਾਰਟੀਆਂ ਨਾਲੋਂ ਹਜ਼ਾਰ ਦਰਜੇ ਚੰਗੀ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਨੇ ਕਦੀ ਵੀ ਦੂਜੇ ਸੂਬਿਆਂ ਦੀਆਂ ਲੜਕੀਆਂ ਵਿਰੁੱਧ ਝੂਠਾ ਕੇਸ ਦਰਜ ਕਰਕੇ ਜੇਲ੍ਹਾਂ ’ਚ ਬੰਦ ਨਹੀਂ ਕੀਤਾ। 

ਰਾਜਾ ਵੜਿੰਗ ਨੇ ਕਿਹਾ ਕਿ ਆਮ ਲੋਕਾਂ ਦੀ ਗੱਲ ਕਰਨ ਵਾਲੇ ਅਰਵਿੰਦ ਕੇਜਰੀਵਾਲ ਦਾ 45 ਕਰੋੜ ਰੁਪਏ ਦਾ ਘਰ ਦਿਖਾਉਣ ਵਾਲੀ ਮਹਿਲਾ ਪੱਤਰਕਾਰ ਨੂੰ ਲੁਧਿਆਣਾ ਵਿੱਚ ਗ਼ਲਤ ਕੇਸ ਦਰਜ ਕਰਕੇ ਜੇਲ੍ਹ ਵਿੱਚ ਬੰਦ ਕਰ ਦਿੱਤਾ ਗਿਆ। ਉਸ ਦਾ ਕਸੂਰ ਸਿਰਫ ਇਹ ਹੀ ਸੀ ਕਿ ਉਹ ਦਿੱਲੀ ਵਿੱਚ ਹੋ ਰਹੇ ਗਲਤ ਕੰਮਾਂ ਨੂੰ ਲੋਕਾਂ ਤੱਕ ਪਹੁੰਚਾ ਰਹੀ ਸੀ। 

ਦੱਸ ਦਈਏ ਕਿ ਲੁਧਿਆਣਾ ਪੁਲਿਸ ਵੱਲੋਂ ਗ੍ਰਿਫ਼ਤਾਰ ਕੀਤੀ ਗਈ ਮਹਿਲਾ ਪੱਤਰਕਾਰ ਭਾਵਨਾ ਕਿਸ਼ੋਰ ਨੂੰ ਸ਼ਨੀਵਾਰ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ 8 ਮਈ ਤੱਕ ਅੰਤਰਿਮ ਜ਼ਮਾਨਤ ਦੇ ਦਿੱਤੀ ਹੈ। ਇਹ ਹੁਕਮ ਜਸਟਿਸ ਅਗਸਟੀਨ ਜਾਰਜ ਮਸੀਹ ਨੇ ਵਿਸ਼ੇਸ਼ ਸੁਣਵਾਈ ਦੌਰਾਨ ਦਿੱਤੇ ਹਨ। 

ਹਾਸਲ ਜਾਣਕਾਰੀ ਮੁਤਾਬਕ ਪੰਜਾਬ ਪੁਲਿਸ ਨੇ ਭਾਵਨਾ ਕਿਸ਼ੋਰ ਤੇ ਦੋ ਹੋਰਾਂ ਖ਼ਿਲਾਫ਼ ਐਸਸੀ/ਐਸਟੀ (ਅੱਤਿਆਚਾਰ ਰੋਕੂ) ਐਕਟ ਤੇ ਆਈਪੀਸੀ ਦੀਆਂ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਸੀ ਤੇ ਇਸ ਐਫਆਈਆਰ ਨੂੰ ਰੱਦ ਕਰਨ ਲਈ ਭਾਵਨਾ ਨੇ ਹਾਈ ਕੋਰਟ ਦਾ ਦਰਵਾਜ਼ਾ ਖੜਕਾਇਆ ਸੀ। 

ਉਸ ਨੇ ਪਟੀਸ਼ਨ ਵਿੱਚ ਦਾਅਵਾ ਕੀਤਾ ਸੀ ਉਹ ਜਿਸ ਨਿਊਜ਼ ਚੈਨਲ ਲਈ ਕੰਮ ਕਰ ਰਹੀ ਸੀ, ਉਸ ਨੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਖ਼ਿਲਾਫ਼ 45 ਕਰੋੜ ਰੁਪਏ ਦੀ ਲਾਗਤ ਨਾਲ ਸਰਕਾਰੀ ਰਿਹਾਇਸ਼ ਦੀ ਮੁਰੰਮਤ ਕਰਨ ਦਾ ਮਾਮਲਾ ਉਠਾਇਆ ਸੀ ਤੇ ਇਸ ਨਿਊਜ਼ ਚੈਨਲ ਨਾਲ ਕਿੜ ਕੱਢਣ ਲਈ ਪੰਜਾਬ ਦੀ ਮੌਜੂਦਾ ਸਰਕਾਰ ਨੇ ਉਸ ਨੂੰ ਝੂਠੇ ਕੇਸ ਵਿਚ ਫਸਾਇਆ ਹੈ ਪਰ ਉਹ ਇਸ ਮਾਮਲੇ ਵਿੱਚ ਨਿਰਦੋਸ਼ ਹੈ। ਇਸ ਤੋਂ ਪਹਿਲਾਂ ਐਡੀਟਰਜ਼ ਗਿਲਡ ਆਫ ਇੰਡੀਆ ਨੇ ਮਹਿਲਾ ਪੱਤਰਕਾਰ ਦੀ ਗ੍ਰਿਫ਼ਤਾਰੀ ਦੀ ਨਿਖੇਧੀ ਕਰਦਿਆਂ ਉਸ ਨੂੰ ਤੁਰੰਤ ਰਿਹਾਅ ਕਰਨ ਦੀ ਮੰਗ ਕੀਤੀ ਸੀ।

ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।

ਟਾਪ ਹੈਡਲਾਈਨ

ਵੱਡੀ ਖ਼ਬਰ! ਪੰਜਾਬ ਦੀ ਐਕਸਾਈਜ਼ ਵਿਭਾਗ ਦੀ ਟੀਮ 'ਤੇ ਨੌਜਵਾਨ ਨੇ ਚਲਾਈਆਂ ਤਾੜਤਾੜ ਗੋਲੀਆਂ, ਮੱਚੀ ਸਨਸਨੀ; ਇਲਾਕੇ 'ਚ ਦਹਿਸ਼ਤ ਦਾ ਮਾਹੌਲ
ਵੱਡੀ ਖ਼ਬਰ! ਪੰਜਾਬ ਦੀ ਐਕਸਾਈਜ਼ ਵਿਭਾਗ ਦੀ ਟੀਮ 'ਤੇ ਨੌਜਵਾਨ ਨੇ ਚਲਾਈਆਂ ਤਾੜਤਾੜ ਗੋਲੀਆਂ, ਮੱਚੀ ਸਨਸਨੀ; ਇਲਾਕੇ 'ਚ ਦਹਿਸ਼ਤ ਦਾ ਮਾਹੌਲ
ਸਵੇਰੇ-ਸਵੇਰੇ ਪੈ ਗਿਆ ਭੜਥੂ, ਜਲੰਧਰ 'ਚ ਸਿਵਲ ਹਸਪਤਾਲ ਦੇ ਨਿੱਕੂ ਵਾਰਡ 'ਚ ਲੱਗੀ ਅੱਗ; ਮੱਚਿਆ ਹੜਕੰਪ
ਸਵੇਰੇ-ਸਵੇਰੇ ਪੈ ਗਿਆ ਭੜਥੂ, ਜਲੰਧਰ 'ਚ ਸਿਵਲ ਹਸਪਤਾਲ ਦੇ ਨਿੱਕੂ ਵਾਰਡ 'ਚ ਲੱਗੀ ਅੱਗ; ਮੱਚਿਆ ਹੜਕੰਪ
Punjab News: ਪੰਜਾਬ 'ਚ ਮੱਚਿਆ ਹੜਕੰਪ, ਮਸ਼ਹੂਰ ਸਪਾ ਸੈਂਟਰ 'ਚ ਛਾਪਾ, ਅਚਾਨਕ ਪੈ ਗਿਆ ਭੜਥੂ; ਪੁਲਿਸ ਟੀਮ ਨੇ ਇਲਾਕੇ 'ਚ...
ਪੰਜਾਬ 'ਚ ਮੱਚਿਆ ਹੜਕੰਪ, ਮਸ਼ਹੂਰ ਸਪਾ ਸੈਂਟਰ 'ਚ ਛਾਪਾ, ਅਚਾਨਕ ਪੈ ਗਿਆ ਭੜਥੂ; ਪੁਲਿਸ ਟੀਮ ਨੇ ਇਲਾਕੇ 'ਚ...
ਜਲੰਧਰ ‘ਚ ਦਰਦਨਾਕ ਰੇਲ ਹਾਦਸਾ: ਮੋਬਾਈਲ ‘ਤੇ ਗੱਲ ਕਰਦੇ ਪਟੜੀਆਂ ਪਾਰ ਕਰ ਰਿਹਾ ਵਿਅਕਤੀ ਰੇਲ ਦੀ ਲਪੇਟ ‘ਚ ਆਇਆ, CCTV ‘ਚ ਕੈਦ ਹੋਈ ਘਟਨਾ
ਜਲੰਧਰ ‘ਚ ਦਰਦਨਾਕ ਰੇਲ ਹਾਦਸਾ: ਮੋਬਾਈਲ ‘ਤੇ ਗੱਲ ਕਰਦੇ ਪਟੜੀਆਂ ਪਾਰ ਕਰ ਰਿਹਾ ਵਿਅਕਤੀ ਰੇਲ ਦੀ ਲਪੇਟ ‘ਚ ਆਇਆ, CCTV ‘ਚ ਕੈਦ ਹੋਈ ਘਟਨਾ

ਵੀਡੀਓਜ਼

ਆਂਗਣਵਾੜੀ ਵਰਕਰਾਂ ਦਾ ਸਰਕਾਰ ਖਿਲਾਫ਼ ਹੱਲਾ ਬੋਲ! ਮੰਤਰੀ ਦੇ ਦਫ਼ਤਰ ਅੱਗੇ ਧਰਨਾ
ਕਾਂਗਰਸ 'ਚ ਫਿਰ ਦਿਖੀ ਖਿੱਚੋਤਾਣ! ਵੜਿੰਗ ਦੇ ਭਾਸ਼ਣ ਦੌਰਾਨ ਗੂੰਜੇ ਚੰਨੀ ਦੇ ਨਾਅਰੇ
ਕੈਨੇਡਾ 'ਚ ਸੈਂਕੜੇ ਵਿਦਿਆਰਥੀਆਂ ਦਾ ਭਵਿੱਖ ਖ਼ਤਰੇ 'ਚ? PGWP ਨੂੰ ਲੈ ਕੇ ਵੱਡੀ ਚਿੰਤਾ
CM ਮਾਨ ਦਾ ਤਿੱਖਾ ਵਾਰ! 'ਵਿਰੋਧੀ ਲੋਕਾਂ ਨੂੰ ਭੜਕਾ ਰਹੇ ਹਨ'
CM ਮਾਨ ਦਾ ਦਾਅਵਾ! 'ਆਪ ਸਰਕਾਰ ਨੇ ਹਰ ਵਾਅਦਾ ਪੂਰਾ ਕੀਤਾ'

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
ਪੰਜਾਬ 'ਚ ਕਬੱਡੀ ਖਿਡਾਰੀ ਦੀ ਸ਼ੱਕੀ ਹਾਲਾਤਾਂ 'ਚ ਮੌਤ, ਦੋ ਦਿਨ ਤੋਂ ਸੀ ਲਾਪਤਾ; ਮੱਚੀ ਸਨਸਨੀ
ਪੰਜਾਬ 'ਚ ਕਬੱਡੀ ਖਿਡਾਰੀ ਦੀ ਸ਼ੱਕੀ ਹਾਲਾਤਾਂ 'ਚ ਮੌਤ, ਦੋ ਦਿਨ ਤੋਂ ਸੀ ਲਾਪਤਾ; ਮੱਚੀ ਸਨਸਨੀ
ਅੱਜ ਸਰਕਾਰੀ ਕੰਮ ਕਰਵਾਉਣ ਬਾਰੇ ਸੋਚ ਰਹੇ ਤਾਂ ਪਹਿਲਾਂ ਪੜ੍ਹ ਲਓ ਆਹ ਖ਼ਬਰ, ਤਿੰਨ ਦਿਨ ਕੰਮ ਰਹੇਗਾ ਠੱਪ; ਜਾਣੋ ਵਜ੍ਹਾ
ਅੱਜ ਸਰਕਾਰੀ ਕੰਮ ਕਰਵਾਉਣ ਬਾਰੇ ਸੋਚ ਰਹੇ ਤਾਂ ਪਹਿਲਾਂ ਪੜ੍ਹ ਲਓ ਆਹ ਖ਼ਬਰ, ਤਿੰਨ ਦਿਨ ਕੰਮ ਰਹੇਗਾ ਠੱਪ; ਜਾਣੋ ਵਜ੍ਹਾ
ਵੱਡੀ ਖ਼ਬਰ! ਪੰਜਾਬ ਦੀ ਐਕਸਾਈਜ਼ ਵਿਭਾਗ ਦੀ ਟੀਮ 'ਤੇ ਨੌਜਵਾਨ ਨੇ ਚਲਾਈਆਂ ਤਾੜਤਾੜ ਗੋਲੀਆਂ, ਮੱਚੀ ਸਨਸਨੀ; ਇਲਾਕੇ 'ਚ ਦਹਿਸ਼ਤ ਦਾ ਮਾਹੌਲ
ਵੱਡੀ ਖ਼ਬਰ! ਪੰਜਾਬ ਦੀ ਐਕਸਾਈਜ਼ ਵਿਭਾਗ ਦੀ ਟੀਮ 'ਤੇ ਨੌਜਵਾਨ ਨੇ ਚਲਾਈਆਂ ਤਾੜਤਾੜ ਗੋਲੀਆਂ, ਮੱਚੀ ਸਨਸਨੀ; ਇਲਾਕੇ 'ਚ ਦਹਿਸ਼ਤ ਦਾ ਮਾਹੌਲ
ਪੰਜਾਬ ਦੇ ਇਸ ਜ਼ਿਲ੍ਹੇ 'ਚ ਲੱਗੀਆਂ ਸਖ਼ਤ ਪਾਬੰਦੀਆਂ, ਭੁੱਲ ਕੇ ਵੀ ਨਾ ਕਰੋ ਆਹ ਗਲਤੀਆਂ; ਨਹੀਂ ਤਾਂ...
ਪੰਜਾਬ ਦੇ ਇਸ ਜ਼ਿਲ੍ਹੇ 'ਚ ਲੱਗੀਆਂ ਸਖ਼ਤ ਪਾਬੰਦੀਆਂ, ਭੁੱਲ ਕੇ ਵੀ ਨਾ ਕਰੋ ਆਹ ਗਲਤੀਆਂ; ਨਹੀਂ ਤਾਂ...
ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ 5 ਅਗਸਤ 2026
ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ 5 ਅਗਸਤ 2026
Alondra Sierra Death : ਮੱਥੇ 'ਤੇ ਬਣਿਆ ਤਿਲ ਪਿਆ ਭਾਰੀ, 26 ਸਾਲਾ ਇਨਫਲੂਐਂਸਰ ਨੇ 4 ਸਾਲ ਬਾਅਦ ਤੋੜਿਆ ਦਮ
Alondra Sierra Death : ਮੱਥੇ 'ਤੇ ਬਣਿਆ ਤਿਲ ਪਿਆ ਭਾਰੀ, 26 ਸਾਲਾ ਇਨਫਲੂਐਂਸਰ ਨੇ 4 ਸਾਲ ਬਾਅਦ ਤੋੜਿਆ ਦਮ
Punjab 'ਚ ਸਰਕਾਰੀ ਬੱਸਾਂ ਮੁੜ ਚੱਲਣ ਲੱਗੀਆਂ, PRTC-ਪਨਬੱਸ ਕਰਮਚਾਰੀਆਂ ਦੀ ਹੜਤਾਲ ਖ਼ਤਮ 
Punjab 'ਚ ਸਰਕਾਰੀ ਬੱਸਾਂ ਮੁੜ ਚੱਲਣ ਲੱਗੀਆਂ, PRTC-ਪਨਬੱਸ ਕਰਮਚਾਰੀਆਂ ਦੀ ਹੜਤਾਲ ਖ਼ਤਮ 
YouTube 'ਤੇ ਕਿਵੇਂ ਹੋਵੋ ਵਾਇਰਲ ! ਇਹ 5 AI ਟੂਲ ਕਰਨਗੇ ਤੁਹਾਡੀ ਮਦਦ
YouTube 'ਤੇ ਕਿਵੇਂ ਹੋਵੋ ਵਾਇਰਲ ! ਇਹ 5 AI ਟੂਲ ਕਰਨਗੇ ਤੁਹਾਡੀ ਮਦਦ
Embed widget