Jalandhar bypoll Result : 'ਆਪ' ਦੀ 6000 ਵੋਟਾਂ ਨਾਲ ਲੀਡ, ਬੀਜੇਪੀ ਨੇ ਅਕਾਲੀ ਦਲ ਨੂੰ ਪਿਛਾੜਿਆ
Jalandhar bypoll Result : ਜਲੰਧਰ ਜ਼ਿਮਨੀ ਚੋਣ ਵਿੱਚ ਆਮ ਆਦਮੀ ਪਾਰਟੀ ਦੀ ਲੀਡਰ ਹੈ। 'ਆਪ' ਉਮੀਦਵਾਰ ਸੁਸ਼ੀਲ ਰਿੰਕੂ 6000 ਵੋਟਾਂ ਨਾਲ ਅੱਗੇ ਚੱਲ ਰਹੇ ਹਨ। ਕਾਂਗਰਸ ਦੂਜੇ ਨੰਬਰ 'ਤੇ ਹੈ ਜਦੋਂਕਿ ਤੀਜੇ ਨੰਬਰ 'ਤੇ ਭਾਜਪਾ ਚੱਲ ਰਹੀ ਹੈ। ਸਭ ਤੋਂ ਮਾੜੀ ਹਾਲਤ ਅਕਾਲੀ ਦਲ ਦੀ ਹੈ ਜੋ ਚੌਥੇ ਨੰਬਰ 'ਤੇ ਹੈ।

ਮੁੱਢਲੇ ਰੁਝਾਨਾਂ ਮੁਤਾਬਕ ਵੋਟਾਂ ਦੀ ਗਿਣਤੀ ਦੌਰਾਨ ਆਮ ਆਦਮੀ ਪਾਰਟੀ ਦੇ ਉਮੀਦਵਾਰ ਸੁਸ਼ੀਲ ਰਿੰਕੂ ਦੀ ਲੀਡ ਲਗਾਤਾਰ ਵਧ ਰਹੀ ਹੈ। ਇਸ ਵੇਲੇ ਉਹ ਕਾਂਗਰਸ ਤੋਂ 6 ਹਜ਼ਾਰ ਵੋਟਾਂ ਨਾਲ ਅੱਗੇ ਹਨ। ਇਸ ਸੀਟ 'ਤੇ 'ਆਪ' ਤੇ ਕਾਂਗਰਸ ਵਿਚਾਲੇ ਸਖਤ ਟੱਕਰ ਚੱਲ ਰਹੀ ਹੈ।
ਹੁਣ ਤੱਕ 'ਆਪ' ਦੇ ਰਿੰਕੂ ਨੂੰ 57716, ਕਾਂਗਰਸ ਦੀ ਕਰਮਜੀਤ ਕੌਰ ਨੂੰ 51227, ਭਾਜਪਾ ਦੇ ਇੰਦਰ ਇਕਬਾਲ ਅਟਵਾਲ ਨੂੰ 33757 ਤੇ ਅਕਾਲੀ-ਬਸਪਾ ਦੇ ਡਾ. ਸੁੱਖੀ ਨੂੰ 26939 ਵੋਟਾਂ ਮਿਲੀਆਂ ਹਨ।
ਅੰਕੜਿਆਂ ਅਨੁਸਾਰ ਸੰਸਦੀ ਹਲਕੇ ਦੇ ਕੁੱਲ 16,21,800 ਵੋਟਰਾਂ ਵਿੱਚੋਂ ਸਿਰਫ਼ 8,87,154 ਲੋਕਾਂ ਨੇ ਹੀ ਵੋਟ ਪਾਈ। ਜਲੰਧਰ ਲੋਕ ਸਭਾ ਸੀਟ ਅਧੀਨ 9 ਵਿਧਾਨ ਸਭਾ ਹਲਕੇ ਆਉਂਦੇ ਹਨ। ਇਨ੍ਹਾਂ ਵਿੱਚੋਂ ਸ਼ਾਹਕੋਟ ਵਿੱਚ ਸਭ ਤੋਂ ਵੱਧ 58.23 ਫੀਸਦੀ ਮਤਦਾਨ ਹੋਇਆ। ਇਸ ਤੋਂ ਬਾਅਦ ਕਰਤਾਰਪੁਰ ਵਿੱਚ 57.97 ਫੀਸਦੀ, ਜਲੰਧਰ ਪੱਛਮੀ ਵਿੱਚ 56.49 ਫੀਸਦੀ, ਨਕੋਦਰ ਵਿੱਚ 55.89 ਫੀਸਦੀ, ਫਿਲੌਰ ਵਿੱਚ 55.81 ਫੀਸਦੀ, ਜਲੰਧਰ ਉੱਤਰੀ ਵਿੱਚ 54.43 ਫੀਸਦੀ, ਆਦਮਪੁਰ ਵਿੱਚ 54.02 ਫੀਸਦੀ, ਜਲੰਧਰ ਕੈਂਟ ਵਿੱਚ 50.19 ਫੀਸਦੀ ਅਤੇ ਜਲੰਧਰ ਕੇਂਦਰੀ ਵਿੱਚ 48.94 ਫੀਸਦੀ ਦਰਜ ਕੀਤਾ ਗਿਆ।