(Source: ECI/ABP News)
Jalandhar DSP Case: ਅਰਜੁਨ ਐਵਾਰਡੀ DSP ਨਾਲ ਹਾਦਸਾ ਨਹੀਂ ਵਾਪਰਿਆ, ਸਿਰ 'ਚ ਮਾਰੀਆਂ ਸੀ ਗੋਲੀਆਂ; ਪੁਲਿਸ ਨੇ ਕੀਤੇ ਵੱਡੇ ਖੁਲਾਸੇ
Jalandhar DSP Shot Dead: ਦਲਬੀਰ ਸਿੰਘ ਦਿਓਲ ਦੇ ਮੱਥੇ ਵਿੱਚ ਗੋਲੀ ਲੱਗੀ ਸੀ। ਕਾਤਲ ਡੀਐਸਪੀ ਦਲਬੀਰ ਸਿੰਘ ਦੀ ਸਰਕਾਰੀ ਪਿਸਤੌਲ ਵੀ ਲੈ ਗਏ। ਦਲਬੀਰ ਸਿੰਘ ਕਪੂਰਥਲਾ ਦੇ ਪਿੰਡ ਖੋਜੇਵਾਲ ਦਾ ਰਹਿਣ ਵਾਲਾ ਸੀ। ਉਹ ਇਸ ਸਮੇਂ ਸੰਗਰੂਰ ਵਿੱਚ
![Jalandhar DSP Case: ਅਰਜੁਨ ਐਵਾਰਡੀ DSP ਨਾਲ ਹਾਦਸਾ ਨਹੀਂ ਵਾਪਰਿਆ, ਸਿਰ 'ਚ ਮਾਰੀਆਂ ਸੀ ਗੋਲੀਆਂ; ਪੁਲਿਸ ਨੇ ਕੀਤੇ ਵੱਡੇ ਖੁਲਾਸੇ Jalandhar DSP Dalbir Singh Deol Shot Dead Jalandhar DSP Case: ਅਰਜੁਨ ਐਵਾਰਡੀ DSP ਨਾਲ ਹਾਦਸਾ ਨਹੀਂ ਵਾਪਰਿਆ, ਸਿਰ 'ਚ ਮਾਰੀਆਂ ਸੀ ਗੋਲੀਆਂ; ਪੁਲਿਸ ਨੇ ਕੀਤੇ ਵੱਡੇ ਖੁਲਾਸੇ](https://feeds.abplive.com/onecms/images/uploaded-images/2024/01/02/4183734266ff11baa8760e5f1806af881704170494566785_original.jpg?impolicy=abp_cdn&imwidth=1200&height=675)
ਅਰਜੁਨ ਐਵਾਰਡੀ ਡੀਐਸਪੀ ਦਲਬੀਰ ਸਿੰਘ ਦਿਓਲ ਨਾਲ ਕੋਈ ਹਾਦਸਾ ਨਹੀਂ ਵਾਪਰਿਆ ਸਗੋਂ ਉਹਨਾਂ ਦਾ ਕਤਲ ਕੀਤਾ ਗਿਆ ਹੈ। ਇਸ ਦਾ ਖੁਲਾਸਾ ਪੁਲਿਸ ਨੇ ਕੀਤਾ ਹੈ। ਡੀਐਸਪੀ ਦਲਬੀਰ ਸਿੰਘ ਦਿਓਲ ਦੀ ਐਤਵਾਰ ਦੇਰ ਰਾਤ ਜਲੰਧਰ ਵਿੱਚ ਬਸਤੀ ਬਾਵਾ ਖੇਲ ਨਹਿਰ ਦੇ ਪੁਲ ਨੇੜੇ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ।
ਦਲਬੀਰ ਸਿੰਘ ਦਿਓਲ ਦੇ ਮੱਥੇ ਵਿੱਚ ਗੋਲੀ ਲੱਗੀ ਸੀ। ਕਾਤਲ ਡੀਐਸਪੀ ਦਲਬੀਰ ਸਿੰਘ ਦੀ ਸਰਕਾਰੀ ਪਿਸਤੌਲ ਵੀ ਲੈ ਗਏ। ਦਲਬੀਰ ਸਿੰਘ ਕਪੂਰਥਲਾ ਦੇ ਪਿੰਡ ਖੋਜੇਵਾਲ ਦਾ ਰਹਿਣ ਵਾਲਾ ਸੀ। ਉਹ ਇਸ ਸਮੇਂ ਸੰਗਰੂਰ ਵਿੱਚ ਲੱਡਾ ਕੋਠੀ ਸਥਿਤ ਇੰਡੀਆ ਰਿਜ਼ਰਵ ਬਟਾਲੀਅਨ ਦੇ ਹੈੱਡਕੁਆਰਟਰ ਵਿੱਚ ਤਾਇਨਾਤ ਸੀ। ਡੀਐਸਪੀ ਦਲਬੀਰ ਸਿੰਘ ਸ਼ੂਗਰ ਦੇ ਵੀ ਮਰੀਜ਼ ਸਨ। ਸ਼ੂਗਰ ਕਾਰਨ ਉਸ ਦੀ ਇਕ ਲੱਤ ਕੱਟ ਦਿੱਤੀ ਗਈ ਸੀ।
DSP ਦਲਬੀਰ ਸਿੰਘ 16 ਦਸੰਬਰ ਨੂੰ ਸੁਰਖੀਆਂ ਵਿੱਚ ਆਏ
ਪਿੰਡ ਮੰਡ ਵਿੱਚ ਡੀਐਸਪੀ ਦਲਬੀਰ ਸਿੰਘ ਦਿਓਲ ਨੇ ਪਿੰਡ ਵਾਸੀਆਂ ‘ਤੇ ਗੋਲੀਆਂ ਚਲਾ ਦਿੱਤੀਆਂ ਸਨ। ਹਾਲਾਂਕਿ ਉਥੇ ਕਿਸੇ ਨੂੰ ਗੋਲੀ ਨਹੀਂ ਲੱਗੀ। ਇਸ ਦੌਰਾਨ ਪੁਲਿਸ ਵਾਲਿਆਂ ਨੇ ਮਿਲ ਕੇ ਸਮਝੌਤਾ ਕਰਵਾ ਦਿੱਤਾ। ਪਿੰਡ ਵਾਸੀਆਂ ਨੇ ਦੋਸ਼ ਲਾਇਆ ਸੀ ਕਿ ਘਟਨਾ ਸਮੇਂ ਡੀਐਸਪੀ ਸ਼ਰਾਬੀ ਸੀ।
ਝਗੜੇ ਦੌਰਾਨ ਡੀਐਸਪੀ ਦਿਓਲ ਨੇ ਦੋ ਗੋਲੀਆਂ ਚਲਾਈਆਂ ਸਨ। ਜਿਸ ਤੋਂ ਬਾਅਦ ਪਿੰਡ ਵਾਸੀਆਂ ਨੇ ਦਿਓਲ ਦੀ ਬੁਰੀ ਤਰ੍ਹਾਂ ਕੁੱਟਮਾਰ ਕੀਤੀ। ਜਿਸ ਦੀਆਂ ਕੁਝ ਫੋਟੋ ਵੀਡੀਓਜ਼ ਵੀ ਸਾਹਮਣੇ ਆਈਆਂ ਹਨ। ਉਦੋਂ ਪੁਲੀਸ ਨੇ ਦਲਬੀਰ ਸਿੰਘ ਨੂੰ ਵੀ ਹਿਰਾਸਤ ਵਿੱਚ ਲੈ ਲਿਆ ਸੀ ਪਰ ਰਾਜੀਨਾਮਾ ਹੋਣ ਤੋਂ ਬਾਅਦ ਉਸ ਨੂੰ ਛੱਡ ਦਿੱਤਾ ਗਿਆ ਸੀ।
ਪੁਲਿਸ ਨੂੰ ਪਹਿਲਾਂ ਸੜਕ ਹਾਸਦੇ ਦਾ ਸੀ ਖਦਸ਼ਾ
ਜੇਸੀਪੀ ਸੰਦੀਪ ਸ਼ਰਮਾ ਨੇ ਸਭ ਤੋਂ ਪਹਿਲਾਂ ਦੱਸਿਆ ਸੀ ਕਿ ਮੁੱਢਲੀ ਜਾਂਚ ਵਿੱਚ ਇਹ ਹਾਦਸਾ ਜਾਪਦਾ ਹੈ। ਹੋ ਸਕਦਾ ਕਿ ਡੀਐਸਪੀ ਦਲਬੀਰ ਸਿੰਘ ਰਾਤ ਨੂੰ ਪੈਦਲ ਕਿਤੇ ਜਾ ਰਹੇ ਸਨ। ਇਸ ਦੌਰਾਨ ਗੱਡੀ ਨੇ ਉਸ ਨੂੰ ਟੱਕਰ ਮਾਰ ਦਿੱਤੀ ਹੋਵੇ। ਜਿਸ ਕਾਰਨ ਉਸ ਦੇ ਸਿਰ ਵਿੱਚ ਕੋਈ ਚੀਜ਼ ਵੱਜੀ ਤੇ ਉਸਦੀ ਮੌਤ ਹੋ ਗਈ। ਜੇਸੀਪੀ ਸ਼ਰਮਾ ਨੇ ਦੱਸਿਆ ਸੀ ਕਿ ਇਲਾਕੇ ਦੇ ਸੀਸੀਟੀਵੀ ਚੈੱਕ ਕੀਤੇ ਜਾ ਰਹੇ ਹਨ ਜਿਸ ਤੋਂ ਪਤਾ ਲਗਾਇਆ ਜਾ ਰਿਹਾ ਹੈ ਕਿ ਇਹ ਹਾਦਸਾ ਕਿਵੇਂ ਵਾਪਰਿਆ।
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)