ਦਿਨ ਚੜ੍ਹਦੇ ਹੀ ਜਲੰਧਰ 'ਚ ਵੱਡਾ ਕਾਰਾ, ਟਰੰਕ 'ਚੋਂ ਮਿਲੀਆਂ 3 ਭੈਣਾਂ ਦੀਆਂ ਲਾਸ਼ਾਂ, ਪੁਲਿਸ ਦਾ ਦਾਅਵਾ ਕੁੱਝ ਹੋਰ ਤੇ ਲੋਕਾਂ ਦੀਆਂ ਦਲੀਲਾਂ ਹੋਰ
Missing Girls Found In Jalandhar - ਮਕਾਨ ਮਾਲਕ ਨੇ ਤਿੰਨਾਂ ਦੇ ਲਾਪਤਾ ਹੋਣ ਸਬੰਧੀ ਰਾਤ 11 ਵਜੇ ਥਾਣੇ ਵਿੱਚ ਸ਼ਿਕਾਇਤ ਵੀ ਦਰਜ ਕਰਵਾਈ ਸੀ। ਪੁਲੀਸ ਨੇ ਵੀ ਰਾਤ ਸਮੇਂ ਮੌਕੇ ’ਤੇ ਪਹੁੰਚ ਕੇ ਇਲਾਕੇ ਦੇ ਲੋਕਾਂ ਨੂੰ ਨਾਲ ਲੈ ਕੇ ਭਾਲ ਕੀਤੀ ਪਰ
ਜਲੰਧਰ ਵਿੱਚ ਮਕਸੂਦਾ ਇੱਕ ਅਜਿਹੀ ਘਟਨਾ ਵਾਪਰੀ ਹੈ, ਜਿਸ ਨੇ ਸਾਰੇ ਇਲਾਕੇ ਵਿੱਚ ਸਨਸਨੀ ਫੈਲਾ ਦਿੱਤੀ ਹੈ। ਬੀਤੀ ਰਾਤ ਲਾਪਤਾ ਹੋਈਆਂ ਤਿੰਨ ਭੈਣਾਂ ਦੀਆਂ ਅੱਜ ਲਾਸ਼ਾਂ ਅੱਜ ਇੱਕ ਟਰੰਕ ਵਿੱਚੋਂ ਬਰਾਮਦ ਕੀਤੀਆਂ ਗਈਆਂ। ਇਹ ਤਿੰਨੋ ਭੈਣਾਂ ਨਾਬਾਲਗ ਸਨ ਜਿਹਨਾਂ ਦੀ ਉਮਰ 4 ਤੋਂ 9 ਸਾਲ ਵਿਚਾਲੇ ਦੱਸੀ ਜਾ ਰਹੀ ਹੈ। ਇਹ ਘਟਨਾ ਕਾਨਪੁਰ ਦੀ ਹੈ ਜੋ ਪਠਾਨਕੋਟ ਰੋਡ 'ਤੇ ਮਕਸੂਦਾ ਨੇੜੇ ਪੈਂਦਾ ਹੈ।
ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਲਾਸ਼ਾਂ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਭੇਜ ਦਿੱਤਾ ਹੈ। ਮ੍ਰਿਤਕ ਲੜਕੀਆਂ ਦੀ ਪਛਾਣ ਅੰਮ੍ਰਿਤਾ, ਸ਼ਕਤੀ ਅਤੇ ਕੰਚਨ ਵਜੋਂ ਹੋਈ ਹੈ।
ਮਕਾਨ ਮਾਲਕ ਨੇ ਤਿੰਨਾਂ ਦੇ ਲਾਪਤਾ ਹੋਣ ਸਬੰਧੀ ਰਾਤ 11 ਵਜੇ ਥਾਣੇ ਵਿੱਚ ਸ਼ਿਕਾਇਤ ਵੀ ਦਰਜ ਕਰਵਾਈ ਸੀ। ਪੁਲੀਸ ਨੇ ਵੀ ਰਾਤ ਸਮੇਂ ਮੌਕੇ ’ਤੇ ਪਹੁੰਚ ਕੇ ਇਲਾਕੇ ਦੇ ਲੋਕਾਂ ਨੂੰ ਨਾਲ ਲੈ ਕੇ ਭਾਲ ਕੀਤੀ ਪਰ ਕੋਈ ਸੁਰਾਗ ਨਹੀਂ ਮਿਲਿਆ। ਸਵੇਰੇ ਜਦੋਂ ਦੇਖਿਆ ਤਾਂ ਘਰ ਦੇ ਬਾਹਰ ਇੱਕ ਟਰੰਕ ਵਿੱਚ ਹੀ ਇਹਨਾਂ ਦੀਆਂ ਲਾਸ਼ਾ ਪਈਆਂ ਹੋਈਆਂ ਸਲ।
ਮਕਾਨ ਮਾਲਕ ਸੁਰਿੰਦਰ ਸਿੰਘ ਨੇ ਦੱਸਿਆ ਕਿ ਦੇਰ ਰਾਤ ਲੜਕੀ ਦੇ ਪਿਤਾ ਰੌਲਾ ਪਾ ਰਹੇ ਸਨ ਕਿ ਉਸ ਦੀਆਂ ਲੜਕੀਆਂ ਲਾਪਤਾ ਹੋ ਗਈਆਂ ਹਨ। ਫਿਰ ਪੁਲਿਸ ਨੂੰ ਫੋਨ ਕੀਤਾ ਗਿਆ ਪੁਲਿਸ ਰਾਤ ਕਰੀਬ 12 ਵਜੇ ਪਹੁੰਚੀ ਅਤੇ ਜਾਂਚ ਪੜਤਾਲ ਕਰਕੇ ਵਾਪਸ ਚਲੀ ਗਈ। ਪਰ ਸਵੇਰੇ ਜਦੋਂ ਇਲਾਕੇ ਦੇ ਲੋਕ ਗਲੀ 'ਚੋਂ ਨਿਕਲਣ ਲੱਗੇ ਤਾਂ ਉਨ੍ਹਾਂ ਨੇ ਲੜਕੀਆਂ ਨੂੰ ਟਰੰਕ 'ਚ ਸ਼ੱਕੀ ਹਾਲਤ 'ਚ ਪਈਆਂ ਦੇਖ ਕੇ ਪੁਲਸ ਨੂੰ ਸੂਚਨਾ ਦਿੱਤੀ।
ਦੂਜੇ ਪਾਸੇ ਸਥਾਨਕ ਲੋਕਾਂ ਨੇ ਸ਼ੱਕ ਜ਼ਾਹਿਰ ਕੀਤਾ ਕਿ ਲੜਕੀਆਂ ਦੇ ਪਿਤਾ ਨੇ ਹੀ ਇਹ ਸਾਰਾ ਗੁਨਾਹ ਕੀਤਾ ਹੈ ਅਤੇ ਬਾਅਦ ਵਿਚ ਲੜਕੀਆਂ ਦੇ ਲਾਪਤਾ ਹੋਣ ਦੀ ਕਹਾਣੀ ਰਚ ਕੇ ਆਪਣਾ ਗੁਨਾਹ ਛੁਪਾਉਣ ਦੀ ਕੋਸ਼ਿਸ਼ ਕੀਤੀ। ਪੁਲਿਸ ਨੇ ਲੜਕੀਆਂ ਦੇ ਪਿਤਾ ਅਤੇ ਮਾਤਾ ਨੂੰ ਹਿਰਾਸਤ 'ਚ ਲੈ ਲਿਆ ਹੈ।
ਇਸ ਸਬੰਧੀ ਐਸਪੀ ਇਨਵੈਸਟੀਗੇਸ਼ਨ ਮਨਪ੍ਰੀਤ ਢਿੱਲੋਂ ਨੇ ਦੱਸਿਆ ਕਿ ਲੜਕੀਆਂ ਦੇ ਸਰੀਰ ’ਤੇ ਕੋਈ ਸੱਟ ਦੇ ਨਿਸ਼ਾਨ ਨਹੀਂ ਹਨ। ਸ਼ੁਰੂਆਤੀ ਜਾਂਚ ਵਿੱਚ ਇਹ ਕਤਲ ਨਹੀਂ ਜਾਪਦਾ ਹੈ। ਅਜਿਹਾ ਲਗਦਾ ਹੈ ਕਿ ਲੜਕੀਆਂ ਘਰ ਵਿਚ ਇਕੱਲੀਆਂ ਸਨ। ਅਜਿਹਾ ਹੋ ਸਕਦਾ ਹੈ ਕਿ ਉਹ ਖੇਡਦੇ ਹੋਏ ਟਰੰਕ ਵਿੱਚ ਬੈਠ ਗਈ ਅਤੇ ਢੱਕਣ ਉੱਪਰੋਂ ਬੰਦ ਹੋ ਗਿਆ ਹੋਵੇ। ਜਿਸ ਤੋਂ ਬਾਅਦ ਢੱਕਣ ਨਹੀਂ ਖੁੱਲ੍ਹਿਆ ਅਤੇ ਉਹਨਾਂ ਦੀ ਮੌਤ ਹੋ ਗਈ।