Jalandhar News: ਜਲੰਧਰ ਸ਼ਹਿਰ 'ਚ ਸਵੇਰ ਦੀ ਸੈਰ ਕਰਕੇ ਵਾਪਸ ਆ ਰਹੇ ਸਾਬਕਾ ਕੌਂਸਲਰ ਤੇ 'ਆਪ' ਆਗੂ ਦਾ ਲੁਟੇਰੇ ਮੋਟਰਸਾਈਕਲ ਖੋਹ ਕੇ ਫਰਾਰ ਹੋ ਗਏ। ਸਾਬਕਾ ਕੌਂਸਲਰ ਤੇ ‘ਆਪ’ ਆਗੂ ਹੰਸ ਰਾਜ ਰਾਣਾ ਰੋਜ਼ਾਨਾ ਦੀ ਤਰ੍ਹਾਂ ਡੀਏਵੀ ਕਾਲਜ ਨੇੜੇ ਬਰਲਟਨ ਪਾਰਕ ਵਿੱਚ ਸੈਰ ਕਰਨ ਗਏ ਸਨ। ਸੰਤੋਖਪੁਰਾ ਸਥਿਤ ਆਪਣੇ ਘਰ ਪਰਤਦੇ ਸਮੇਂ ਜਿਵੇਂ ਹੀ ਉਹ ਬੀਐਸਐਫ ਕਲੋਨੀ ਦੇ ਗੇਟ ਨੇੜੇ ਪਹੁੰਚੇ ਤਾਂ ਲੁਟੇਰਿਆਂ ਨੇ ਉਨ੍ਹਾਂ ਨੂੰ ਰੋਕ ਲਿਆ। 


ਹੋਰ ਪੜ੍ਹੋ : ਕੈਨੇਡਾ ਤੋਂ ਆਈ ਮਾੜੀ ਖਬਰ, 10 ਸਾਲਾਂ ਤੋਂ ਕੈਨੇਡਾ 'ਚ ਰਹੇ ਨੌਜਵਾਨ ਦੀ ਭੇਤਭਰੇ ਹਾਲਾਤ ’ਚ ਮੌਤ


ਲੁਟੇਰਿਆਂ ਨੇ ਹੰਸ ਰਾਜ ਰਾਣਾ ਨੂੰ ਰੋਕ ਕੇ ਬੁਲੇਟ ਮੋਟਰ ਸਾਈਕਲ ਦੀ ਚਾਬੀ ਕੱਢ ਲਈ। ਜਦੋਂ ਹੰਸ ਰਾਜ ਰਾਣਾ ਨੇ ਇਸ ਦਾ ਵਿਰੋਧ ਕੀਤਾ ਤਾਂ ਉਨ੍ਹਾਂ ਨੇ ਪਿਸਤੌਲ ਕੱਢ ਕੇ ਕਿਹਾ ਕਿ ਮੋਟਰ ਸਾਈਕਲ ਦੇ ਦਿਓ ਤੇ ਚਲੇ ਜਾਓ। ਸਾਬਕਾ ਕੌਂਸਲਰ ਨੇ ਦੱਸਿਆ ਕਿ ਪਿਸਤੌਲ ਦੇਖ ਕੇ ਉਹ ਡਰ ਗਏ ਤੇ ਲੁਟੇਰੇ ਬਾਈਕ ਲੈ ਕੇ ਫਰਾਰ ਹੋ ਗਏ।


ਇਸ ਮਗਰੋਂ ਉਨ੍ਹਾਂ ਨੇ ਤੁਰੰਤ ਇਸ ਦੀ ਸੂਚਨਾ ਥਾਣਾ ਡਿਵੀਜ਼ਨ ਨੰਬਰ 2 ਦੀ ਪੁਲਿਸ ਨੂੰ ਦਿੱਤੀ। ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ ਤੇ ਆਸ-ਪਾਸ ਲੱਗੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਵੀ ਕਬਜ਼ੇ 'ਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ। ‘ਆਪ’ ਆਗੂ ਹੰਸ ਰਾਜ ਰਾਣਾ ਨੇ ਕਿਹਾ ਕਿ ਲੁਟੇਰਿਆਂ ਵੱਲੋਂ ਲੁੱਟਿਆ ਗਿਆ ਮੋਟਰ ਸਾਈਕਲ ਉਨ੍ਹਾਂ ਦਾ ਨਹੀਂ ਸੀ। ਉਨ੍ਹਾਂ ਦੇ ਗੁਆਂਢ ਵਿੱਚ ਪਾਲੀ ਨਾਂ ਦੇ ਮੁੰਡੇ ਦਾ ਹੈ। 


ਉਨ੍ਹਾਂ ਕਿਹਾ ਕਕਿ ਜਦੋਂ ਪਾਲੀ ਨੇ ਕਿਤੇ ਜਾਣਾ ਸੀ ਤਾਂ ਉਸ ਨੇ ਆਪਣੀ ਮੋਟਰ ਸਾਈਕਲ ਉਨ੍ਹਾਂ ਦੇ ਘਰ ਖੜ੍ਹੀ ਕਰ ਦਿੱਤੀ। ਹੰਸ ਰਾਜ ਰਾਣਾ ਨੇ ਦੱਸਿਆ ਕਿ ਅੱਜ ਉਹ ਪਾਲੀ ਦਾ ਬੁਲੇਟ ਲੈ ਕੇ ਬਰਲਟਨ ਪਾਰਕ ਵਿੱਚ ਸੈਰ ਕਰਨ ਗਿਆ ਸੀ ਤਾਂ ਆਉਂਦੇ ਸਮੇਂ ਲੁੱਟ ਲਈ ਗਈ।


ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।