proud moment: ਹਰ ਮਾਪਿਆਂ ਦਾ ਸੁਫਨਾ ਹੁੰਦਾ ਹੈ ਕਿ ਉਨ੍ਹਾਂ ਦਾ ਬੱਚਾ ਪੜ੍ਹ ਲਿਖੇ ਨੇ ਅਫ਼ਸਰ ਬਣੇ। ਜਿੱਥੇ ਅੱਜ ਦੀ ਪੀੜ੍ਹੀ ਵਿਦੇਸ਼ਾਂ ਵੱਲ ਦਾ ਰੁਖ ਕਰ ਰਹੀ ਹੈ। ਅਜਿਹੇ ਵਿੱਚ ਕੁਝ ਨੌਜਵਾਨ ਇੱਥੇ ਹੀ ਮਿਹਨਤਾਂ ਕਰਦੇ ਨੇ ਤੇ ਆਪਣੇ ਸੁਫਨਿਆਂ ਨੂੰ ਹਾਸਿਲ ਕਰ ਲੈਂਦੇ ਨੇ। ਅਜਿਹਾ ਇੱਕ ਇੱਕ ਸੁਫਨਾ ਪਿੰਡ ਦੋਲੀਕੇ ਸੁੰਦਰ ਦੇ ਬਲਪ੍ਰੀਤ ਪਾਲ ਨੇ ਪੂਰਾ ਕੀਤਾ ਹੈ ਤੇ ਆਪਣੇ ਮਾਪਿਆਂ ਦੇ ਨਾਲ ਪਿੰਡ ਦਾ ਨਾਮ ਵੀ ਰੌਸ਼ਨ ਕੀਤਾ ਹੈ।
ਮਰਚੈਂਟ ਨੇਵੀ ਵਿਭਾਗ ’ਚ ਅਫ਼ਸਰ ਬਣਿਆ
ਨੌਜਵਾਨ ਨੇ ਮਰਚੈਂਟ ਨੇਵੀ ਵਿਭਾਗ ’ਚ ਅਫ਼ਸਰ ਬਣ ਕੇ ਮਾਪਿਆਂ ਅਤੇ ਇਲਾਕੇ ਦਾ ਨਾਮ ਰੌਸ਼ਨ ਕੀਤਾ ਹੈ। ਬਲਪ੍ਰੀਤ ਸਿੰਘ ਤਿੰਨ ਭਰਾ ਨੇ ਅਤੇ ਉਹ ਸਾਰਿਆਂ ਤੋਂ ਛੋਟਾ ਹੈ। ਉਨ੍ਹਾਂ ਦੇ ਪਿਤਾ ਪੰਜਾਬ ਹੋਮ ਗਾਰਡ ਵਿਭਾਗ ਵਿੱਚ ਨੌਕਰੀ ਕਰਦੇ ਹਨ।
ਸਰਕਾਰੀ ਸਕੂਲ ਵਿੱਚ ਹੀ ਕੀਤੀ ਪੜ੍ਹਾਈ
ਬਲਪ੍ਰੀਤ ਸਿੰਘ ਨੇ ਦੱਸਿਆ ਹੈ ਕਿ ਉਹ ਪਹਿਲੀ ਤੋਂ ਪੰਜਵੀਂ ਤੱਕ ਦੀ ਪੜ੍ਹਾਈ ਸਰਕਾਰੀ ਪ੍ਰਾਇਮਰੀ ਸਕੂਲ ਪਿੰਡ ਦੋਲੀਕੇ ਸੁੰਦਰਪੁਰ ਤੋਂ ਹੀ ਕੀਤੀ ਅਤੇ ਛੇਵੀਂ ਤੋਂ ਬਾਰ੍ਹਵੀਂ ਤਕ ਦੀ ਪੜ੍ਹਾਈ ਵੀ ਪਿੰਡ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦੋਲੀਕੇ ਦੂਹੜੇ ਤੋਂ ਪੂਰੀ ਕੀਤੀ। 2016 ਵਿੱਚ ਬਾਰ੍ਹਵੀਂ ਜਮਾਤ ਪਾਸ ਕਰਨ ਤੋਂ ਬਾਅਦ ਉਸ ਨੇ ਸਰਕਾਰੀ ਕਾਲਜ ਹੁਸ਼ਿਆਰਪੁਰ ਵਿਖੇ 2017 ਵਿਚ ਬੀਏ ਵਿੱਚ ਦਾਖਲਾ ਲਿਆ। ਕਾਲਜ ਵਲੋਂ 2 ਸਾਲ ਕਬੱਡੀ ਖੇਡੀ। ਬੀਏ ਦੇ ਦੂਜੇ ਸਾਲ ਵਿੱਚ ਪੜ੍ਹਦੇ ਨੂੰ ਉਸਨੂੰ ਮਰਚੈਂਟ ਨੇਵੀ ਦੀ ਨੌਕਰੀ ਮਿਲ ਗਈ। ਇਹ ਨੌਕਰੀ ਦੇਵਾ ਜੀ ਮਨਜੀਤ ਕੌਰ ਪਿੰਡ ਰੇਰੁ ਜ਼ਿਲ੍ਹਾ ਜਲੰਧਰ ਦੀ ਬਦੌਲਤ ਸਦਕਾ ਮਿਲੀ, ਇਸ ਨੌਕਰੀ ਵਾਸਤੇ ਉਨ੍ਹਾਂ ਨੇ ਹੀ ਬਲਪ੍ਰੀਤ ਨੂੰ ਕਾਫੀ ਜ਼ਿਆਦਾ ਪ੍ਰੇਰਿਤ ਕੀਤਾ ਸੀ ।
ਭਰਤੀ ਤੋਂ ਪਹਿਲਾਂ ਕੀਤੀ ਸੀ ਖੂਬ ਮਿਹਨਤ
ਇਸ ਵਿਭਾਗ ਵਿੱਚ ਭਰਤੀ ਹੋਣ ਤੋਂ ਪਹਿਲਾ ਬਲਪ੍ਰੀਤ ਦੇਹਰਾਦੂਨ ਵਿਖੇ ਟ੍ਰਾਇਲ ਦਿਤੇ, ਟ੍ਰਾਇਲ ਕਲੀਅਰ ਹੋਣ ਤੋਂ ਬਾਅਦ ਓਸ਼ੀਅਨ ਮਰੀਨ ਅਕੈਡਮੀ ਦੇਹਰਾਦੂਨ ਵਿਖੇ ਦਾਖਲਾ ਲਿਆ ਉੱਥੇ 6 ਮਹੀਨੇ ਦੀ ਪੜ੍ਹਾਈ ਕੀਤੀ। ਪੜ੍ਹਾਈ ਕਰਨ ਤੋਂ ਬਾਅਦ ਟੈਸਟ ਕਲੀਅਰ ਕੀਤਾ। 2018 ਵਿਚ ਦੇਹਰਾਦੂਨ ਤੋਂ 6 ਮਹੀਨੇ ਜੀਪੀ ਦੀ ਟ੍ਰੇਨਿੰਗ ਵੀ ਲਈ, ਟ੍ਰੇਨਿੰਗ ਲੈਣ ਤੋ ਬਾਅਦ 2019 ਵਿੱਚ ਉਸਨੇ ਪਹਿਲਾ ਜਹਾਜ਼ ਸ਼ਾਰਜਾ ਸੀਪੋਰਟ ਤੋਂ ਜੁਆਇੰਨ ਕੀਤਾ। 6 ਮਹੀਨੇ ਜਹਾਜ਼ ਦੀ ਟ੍ਰੇਨਿੰਗ ਹੋਈ ਉਸ ਤੋਂ ਬਾਅਦ ਉਹ ਘਰ ਵਾਪਿਸ ਆ ਗਿਆ। ਇਨ੍ਹਾਂ 6 ਮਹੀਨਿਆਂ ਵਿਚ ਮੈਨੂੰ 10 ਦੇਸ਼ਾਂ ਵਿਚ ਜਾਣ ਦਾ ਮੌਕਾ ਮਿਲਿਆ। ਜਹਾਜ਼ ਤੇ ਸਾਰੇ ਕੰਮ ਕਰਨੇ ਪੈਂਦੇ ਹਨ। ਦੂਸਰਾ ਜਹਾਜ਼ 2020 ਵਿਚ ਇੰਡੋਨੇਸ਼ੀਆ ਤੋਂ ਜੁਆਇਨ ਕੀਤਾ।
ਯੂਰਪ ਦੇ ਸਾਰੇ ਦੇਸ਼ ਵਿੱਚ ਘੁੰਮਣ ਦਾ ਮੌਕਾ ਮਿਲਿਆ
2020 ਵਿੱਚ ਬਲਪ੍ਰੀਤ ਸਿੰਘ ਨੂੰ ਬਲੈਕ ਸੀ (ਸਮੁੰਦਰ) ਘੁੰਮਣ ਦਾ ਮੌਕਾ ਮਿਲਿਆ। ਯੂਰਪ ਦੇ ਸਾਰੇ ਦੇਸ਼ ਜਿਵੇਂ ਕਿ ਇਟਲੀ, ਸਪੇਨ, ਫਰਾਂਸ ਜਰਮਨੀ, ਸੀਰੀਆ ਪਨਾਮਾ ਯੂਕਰੇਨ, ਰਸ਼ੀਆ, ਸਿੰਗਾਪੁਰ ਆਦਿ ਵਿੱਚ ਜਾਣ ਦਾ ਮੌਕਾ ਮਿਲਿਆ।