(Source: ECI/ABP News/ABP Majha)
Punjab News: ਕਪੂਰਥਲਾ ਰਿਆਸਤ ਦੀ ਮਹਾਰਾਣੀ ਗੀਤਾ ਦੇਵੀ ਦਾ ਦਿਹਾਂਤ, ਆਪਣੀ ਰਿਹਾਇਸ਼ 'ਤੇ ਲਏ ਆਖਰੀ ਸਾਹ
ਮਹਾਰਾਣੀ ਗੀਤਾ ਦੇਵੀ ਦਾ ਅੰਤਿਮ ਸੰਸਕਾਰ ਨਵੀਂ ਦਿੱਲੀ ਦੇ ਲੋਧੀ ਸ਼ਮਸ਼ਾਨਘਾਟ ਵਿਖੇ 30 ਦਸੰਬਰ ਨੂੰ ਬਾਅਦ ਦੁਪਹਿਰ 3 ਵਜੇ ਕੀਤਾ ਜਾਵੇਗਾ। ਪਟਿਆਲਾ ਰਿਆਸਤ ਦੇ ਮਹਾਰਾਜਾ ਅਤੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਮਹਾਰਾਣੀ ਗੀਤਾ ਦੇਵੀ ਦੇ ਦੇਹਾਂਤ 'ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ।
jalandhar News: ਪੰਜਾਬ ਦੇ ਕਪੂਰਥਲਾ ਰਿਆਸਤ ਦੀ ਮਹਾਰਾਣੀ ਗੀਤਾ ਦੇਵੀ ਦਾ 86 ਸਾਲ ਦੀ ਉਮਰ ਵਿੱਚ ਦਿਹਾਂਤ ਹੋ ਗਿਆ ਹੈ। ਕਪੂਰਥਲਾ ਦੇ ਮਹਾਰਾਜਾ ਬ੍ਰਿਗੇਡੀਅਰ ਸੁਖਜੀਤ ਸਿੰਘ ਦੀ ਪਤਨੀ ਗੀਤਾ ਦੇਵੀ ਆਪਣੇ ਬੇਟੇ ਟਿੱਕਾ ਸ਼ਤਰੂਜੀਤ ਸਿੰਘ ਨਾਲ ਗ੍ਰੇਟਰ ਕੈਲਾਸ਼ ਕਲੋਨੀ, ਨਵੀਂ ਦਿੱਲੀ ਵਿਖੇ ਰਹਿ ਰਹੇ ਸੀ। ਉਨ੍ਹਾਂ ਨੂੰ ਦਿਲ ਦੀ ਬਿਮਾਰੀ ਸੀ। ਸੰਖੇਪ ਬਿਮਾਰੀ ਤੋਂ ਬਾਅਦ ਉਨ੍ਹਾਂ ਨੇ ਵੀਰਵਾਰ ਦੇਰ ਸ਼ਾਮ ਨਵੀਂ ਦਿੱਲੀ ਸਥਿਤ ਆਪਣੇ ਘਰ ਆਖਰੀ ਸਾਹ ਲਏ।
ਮਹਾਰਾਣੀ ਗੀਤਾ ਦੇਵੀ ਦਾ ਅੰਤਿਮ ਸੰਸਕਾਰ ਨਵੀਂ ਦਿੱਲੀ ਦੇ ਲੋਧੀ ਸ਼ਮਸ਼ਾਨਘਾਟ ਵਿਖੇ 30 ਦਸੰਬਰ ਨੂੰ ਬਾਅਦ ਦੁਪਹਿਰ 3 ਵਜੇ ਕੀਤਾ ਜਾਵੇਗਾ। ਕਪੂਰਥਲਾ ਰਿਆਸਤ ਦੇ ਮਹਾਰਾਜਾ ਸੁਖਜੀਤ ਸਿੰਘ ਅਤੇ ਮਹਾਰਾਣੀ ਗੀਤਾ ਦੇਵੀ ਦੇ ਪਰਿਵਾਰ ਵਿੱਚ ਪੁੱਤਰ ਸ਼ਤਰੂਜੀਤ ਸਿੰਘ ਟਿੱਕਾ ਅਤੇ ਦੋ ਧੀਆਂ ਐਮ ਕੇ ਗਾਇਤਰੀ ਦੇਵੀ ਐਮ ਕੇ ਪ੍ਰੀਤੀ ਦੇਵੀ ਹਨ।
ਮਹਾਰਾਣੀ ਗੀਤਾ ਦੇਵੀ ਦੇ ਪੁੱਤਰ ਅਤੇ ਕਪੂਰਥਲਾ ਰਿਆਸਤ ਦੇ ਵੰਸ਼ਜ ਟਿੱਕਾ ਸ਼ਤਰੂਜੀਤ ਸਿੰਘ ਨੇ ਦੱਸਿਆ ਕਿ ਮਹਾਰਾਣੀ ਨੂੰ ਵੀਰਵਾਰ ਸ਼ਾਮ ਨੂੰ ਦਿਲ ਦੀ ਮਾਮੂਲੀ ਤਕਲੀਫ ਹੋਈ ਸੀ। ਉਹ ਤੁਰੰਤ ਉਨ੍ਹਾਂ ਨੂੰ ਹਸਪਤਾਲ ਲੈ ਗਏ। ਮਹਾਰਾਣੀ ਗੀਤਾ ਦੇਵੀ ਹਸਪਤਾਲ ਦੀ ਬਜਾਏ ਘਰ ਹੀ ਰਹਿਣਾ ਚਾਹੁੰਦੇ ਸਨ, ਇਸ ਲਈ ਉਹ ਉਨ੍ਹਾਂ ਨੂੰ ਟੈਸਟ ਕਰਵਾ ਕੇ ਘਰ ਵਾਪਸ ਲੈ ਆਏ। ਉਨ੍ਹਾਂ ਨੇ ਸ਼ਾਮ 7.15 'ਤੇ ਘਰ 'ਚ ਆਖਰੀ ਸਾਹ ਲਏ।
ਪਟਿਆਲਾ ਰਿਆਸਤ ਦੇ ਮਹਾਰਾਜਾ ਅਤੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਮਹਾਰਾਣੀ ਗੀਤਾ ਦੇਵੀ ਦੇ ਦੇਹਾਂਤ 'ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਇਸ ਤੋਂ ਇਲਾਵਾ ਰਿਆਸਤ ਬੀਕਾਨੇਰ ਦੀ ਰਾਜਕੁਮਾਰੀ ਰਾਜਸ਼੍ਰੀ ਕੁਮਾਰੀ, ਗੁਜਰਾਤ ਰਿਆਸਤ ਦੇ ਰਾਜਕੁਮਾਰ ਜਸਦਾਨ ਦੇ ਨਾਲ-ਨਾਲ ਗਵਾਲੀਅਰ, ਬੜੌਦਾ, ਜੈਪੁਰ ਅਤੇ ਜੋਧਪੁਰ ਰਿਆਸਤਾਂ ਦੇ ਰਾਜਿਆਂ-ਮਹਾਰਾਜਿਆਂ ਨੇ ਮਹਾਰਾਣੀ ਗੀਤਾ ਦੇ ਦੇਹਾਂਤ 'ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ।
ਨੋਟ : - ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ। ਸਾਡੀ ABP ਸਾਂਝਾ ਦੀ ਵੈੱਬਸਾਈਟ https://punjabi.abplive.com/ 'ਤੇ ਜਾ ਕੇ ਵੀ ਖ਼ਬਰਾਂ ਨੂੰ ਤਫ਼ਸੀਲ ਨਾਲ ਪੜ੍ਹ ਸਕਦੇ ਹੋ ।