Jalandhar News: ਵਿਦੇਸ਼ਾਂ ਵਿੱਚ ਗਈਆਂ ਕੁੜੀਆਂ ਨਾਲ ਜੁਲਮ ਦੀ ਇੱਕ ਦਰਦਨਾਕ ਦਾਸਤਾਂ ਸਾਹਮਣੇ ਆਈ ਹੈ। ਜ਼ਿਲ੍ਹਾ ਕਪੂਰਥਲਾ ਦੀ ਲੜਕੀ ਨੂੰ ਏਜੰਟਾਂ ਨੇ ਓਮਾਨ ਵਿੱਚ ਵੇਚ ਦਿੱਤਾ ਗਿਆ। ਉਸ ਦਾ ਪਾਸਪੋਰਟ ਵੀ ਲੈ ਲਿਆ ਗਿਆ। ਉਹ ਉੱਥੇ ਫਸ ਗਈ ਪਰ ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਦੇ ਉਪਰਾਲੇ ਕਰਕੇ ਉਹ ਵਾਪਸ ਪੰਜਾਬ ਪਰਤੀ ਹੈ।



ਦੱਸ ਦਈਏ ਕਿ ਮਸਕਟ ਓਮਾਨ ਵਿੱਚ ਪਿਛਲੇ ਇੱਕ ਮਹੀਨੇ ਤੋਂ ਫਸੀ ਰੂਪੀ ਨਾਂ ਦੀ ਲੜਕੀ ਲੰਘੇ ਦਿਨ ਦਿੱਲੀ ਦੇ ਕੌਮਾਂਤਰੀ ਹਵਾਈ ਅੱਡੇ ’ਤੇ ਪੁੱਜੀ। ਜ਼ਿਲ੍ਹਾ ਕਪੂਰਥਲਾ ਵਾਸੀ ਪੀੜਤਾ ਦੇ ਪਿਤਾ ਸਾਧੂ ਰਾਮ ਨੇ ਦੱਸਿਆ ਕਿ ਉਸ ਦੀ ਲੜਕੀ ਮਾਰਚ ਮਹੀਨੇ ਵਿਦੇਸ਼ ਵਿੱਚ ਘਰੇਲੂ ਕੰਮ ਕਰਨ ਲਈ ਗਈ ਸੀ। 


ਪੀੜਤਾ ਨੇ ਉਨ੍ਹਾਂ ਨੂੰ ਦੱਸਿਆ ਕਿ ਉੱਥੇ ਪਹੁੰਚਦਿਆਂ ਹੀ ਏਜੰਟ ਵੱਲੋਂ ਉਸ ਨੂੰ ਅੱਗੇ ਵੇਚ ਦਿੱਤਾ ਗਿਆ ਸੀ। ਉਨ੍ਹਾਂ ਦੱਸਿਆ ਕਿ ਆਪਣੀ ਧੀ ਨੂੰ ਵਾਪਸ ਲਿਆਉਣ ਲਈ ਵਾਤਾਵਰਨ ਪ੍ਰੇਮੀ ਤੇ ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਤੱਕ ਪਹੁੰਚ ਕੀਤੀ ਸੀ। ਸੀਚੇਵਾਲ ਦੇ ਯਤਨਾਂ ਸਦਕਾ ਉਨ੍ਹਾਂ ਦੀ ਧੀ ਇੱਕ ਹਫ਼ਤੇ ਦੇ ਵਿੱਚ ਵਿੱਚ ਅੱਜ ਆਪਣੇ ਘਰ ਪਹੁੰਚ ਸਕੀ ਹੈ। 



ਨਿਰਮਲ ਕੁਟੀਆ ਵਿੱਚ ਪਹੁੰਚੀ ਰੂਪੀ ਨੇ ਦੱਸਿਆ ਘਰ ਦੀਆਂ ਤੰਗੀਆਂ ਕਾਰਨ ਉਹ ਆਪਣੀ ਚਚੇਰੀ ਭੈਣ ਦੇ ਬੁਲਾਉਣ ’ਤੇ ਮਸਕਟ ਗਈ ਸੀ। ਉੱਥੋਂ ਦੇ ਏਜੰਟ ਵੱਲੋਂ ਉਸ ਦਾ ਪਾਸਪੋਰਟ ਲੈ ਕੇ ਉਸ ਨੂੰ ਅੱਗੇ ਵੇਚ ਦਿੱਤਾ ਗਿਆ। ਉਸ ਦੇ ਪਿਤਾ ਸਾਧੂ ਰਾਮ ਨੇ ਦੱਸਿਆ ਕਿ ਰੂਪੀ ਨਾਲ ਉਸ ਦੀ ਚਾਚੇ ਦੀ ਲੜਕੀ ਨੇ ਸੰਪਰਕ ਕੀਤਾ। ਉਸ ਨੇ ਰੂਪੀ ਨੂੰ ਮਸਕਟ ਓਮਾਨ ਵਿੱਚ ਬੁਲਾਇਆ ਸੀ।


ਸੰਤ ਸੀਚੇਵਾਲ ਨੇ ਕਿਹਾ ਕਿ ਦੁੱਖ ਦੀ ਗੱਲ ਹੈ ਕਿ ਪੈਸਿਆਂ ਦੀ ਲਾਲਚ ਵਿੱਚ ਲੋਕ ਆਪਣੀ ਜ਼ਮੀਰ ਵੇਚ ਕੇ ਇਨਸਾਨੀਅਤ ਤੱਕ ਭੁੱਲਾ ਦਿੰਦੇ ਹਨ। ਉਨ੍ਹਾਂ ਕਿਹਾ ਕਿ ਜਦੋਂ ਉਨ੍ਹਾਂ ਨੂੰ ਲੜਕੀ ਨਾਲ ਧੋਖੇ ਬਾਰੇ ਪਤਾ ਲੱਗਿਆ ਤਾਂ ਉਨ੍ਹਾਂ ਨੇ ਇਸ ਸਬੰਧੀ ਵਿਦੇਸ਼ ਮੰਤਰਾਲੇ ਨੂੰ ਚਿੱਠੀ ਲਿਖ ਕੇ ਰੂਪੀ ਨੂੰ ਭਾਰਤ ਲਿਆਉਣ ਦੀ ਅਪੀਲ ਕੀਤੀ।


ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।


ਇਹ ਵੀ ਪੜ੍ਹੋ : ਵਿਆਹ ਤੋਂ ਬਾਅਦ ਕੈਨੇਡਾ ਜਾ ਲੜਕੀ ਨੇ ਸਬੰਧ ਬਣਾਉਣ ਤੋਂ ਕੀਤਾ ਇਨਕਾਰ, ਮਾਮਲਾ ਪਹੁੰਚਿਆ ਹਾਈਕੋਰਟ, ਅਦਾਲਤ ਨੇ ਦਿੱਤਾ ਸਖਤ ਆਦੇਸ਼


ਇਹ ਵੀ ਪੜ੍ਹੋ :ਪੰਜਾਬ ਦੀਆਂ ਜੇਲ੍ਹਾਂ 'ਚ ਗੈਂਗਵਾਰ ਦਾ ਖਤਰਾ, ਦੋ ਬਦਮਾਸ਼ਾਂ ਦੇ ਕਤਲ ਮਗਰੋਂ ਹਾਈ ਅਲਰਟ ਜਾਰੀ


ਇੱਥੇ ਪੜ੍ਹੋ ਪੰਜਾਬ ਅਤੇ ਦੇਸ਼ ਦੁਨਿਆ ਨਾਲ ਜੁੜੀਆਂ ਹੋਰ ਖ਼ਬਰਾਂ


ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ABP NEWS ਦਾ ਐਪ ਡਾਊਨਲੋਡ ਕਰੋ :


Android ਫੋਨ ਲਈ ਕਲਿਕ ਕਰੋ
Iphone ਲਈ ਕਲਿਕ ਕਰੋ