(Source: ECI/ABP News/ABP Majha)
Punjab Politics: ਸ਼ਰਾਬ ਘੋਟਾਲੇ 'ਚ ਗ੍ਰਿਫ਼ਤਾਰ ਕੇਜਰੀਵਾਲ ਲਈ ਨਾ ਲਓ ਬੱਚਿਆਂ ਦੇ ਨਾਂਅ 'ਤੇ ਹਮਦਰਦੀ, ਜਾਣੋ ਪਰਗਟ ਸਿੰਘ ਨੇ ਅਜਿਹਾ ਕਿਉਂ ਕਿਹਾ ?
ਜਲੰਧਰ ਕੈਂਟ ਤੋਂ ਵਿਧਾਇਕ ਪਰਗਟ ਸਿੰਘ ਨੇ ਕਿਹਾ ਕਿ ਮੇਰੀ ਭਗਵੰਤ ਮਾਨ ਨੂੰ ਬੇਨਤੀ ਹੈ, ਸ਼ਰਾਬ ਘੋਟਾਲੇ ਵਿੱਚ ਗਿਰਫ਼ਤਾਰ ਹੋਏ ਕੇਜਰੀਵਾਲ ਲਈ ਸਕੂਲਾਂ ਅਤੇ ਬੱਚਿਆਂ ਦਾ ਨਾਮ ਲੈਕੇ ਹਮਦਰਦੀ ਨਾ ਲਈ ਜਾਵੇ। ਸ਼ਰਾਬ ਘੋਟਾਲੇ ਵਿੱਚ ਆਪਣਾ ਪੱਖ ਰੱਖੋ, ਸਕੂਲਾਂ ਜਾਂ ਬੱਚਿਆਂ ਨੂੰ ਵਿੱਚ ਨਾ ਲਿਆਓ!
Kejriwal Arrest: ਆਪ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਗ੍ਰਿਫਤਾਰੀ ਨੂੰ ਲੈ ਕੇ ਪੰਜਾਬ 'ਚ ਆਪ ਵਰਕਰਾਂ ਨੂੰ ਵੀ ਗੁੱਸਾ ਹੈ। ਆਬਕਾਰੀ ਨੀਤੀ ਮਾਮਲੇ 'ਚ ਕੇਜਰੀਵਾਲ ਦੀ ਗ੍ਰਿਫਤਾਰੀ ਤੋਂ ਬਾਅਦ ਸਿਆਸਤ ਵੀ ਗਰਮ ਹੋ ਗਈ ਹੈ। ਆਮ ਆਦਮੀ ਪਾਰਟੀ ਦੇ ਵਰਕਰ ਅੱਜ ਮੋਹਾਲੀ ਦੇ ਗੁਰਦੁਆਰਾ ਅੰਬ ਸਾਹਿਬ ਨੇੜੇ ਧਰਨਾ ਦੇਣਗੇ। ਇਸ ਨੂੰ ਲੈ ਕੇ ਹੁਣ ਕਾਂਗਰਸ ਦੇ ਵਿਧਾਇਕ ਪਰਗਟ ਸਿੰਘ ਨੇ ਕਿਹਾ ਹੈ ਕਿ ਸ਼ਰਾਬ ਘੋਟਾਲੇ ਵਿੱਚ ਆਪਣਾ ਪੱਖ ਰੱਖੋ, ਸਕੂਲਾਂ ਜਾਂ ਬੱਚਿਆਂ ਨੂੰ ਵਿੱਚ ਨਾ ਲਿਆਓ!
ਜਲੰਧਰ ਕੈਂਟ ਤੋਂ ਵਿਧਾਇਕ ਪਰਗਟ ਸਿੰਘ ਨੇ ਕਿਹਾ ਕਿ ਮੇਰੀ ਭਗਵੰਤ ਮਾਨ ਨੂੰ ਬੇਨਤੀ ਹੈ, ਸ਼ਰਾਬ ਘੋਟਾਲੇ ਵਿੱਚ ਗਿਰਫ਼ਤਾਰ ਹੋਏ ਕੇਜਰੀਵਾਲ ਲਈ ਸਕੂਲਾਂ ਅਤੇ ਬੱਚਿਆਂ ਦਾ ਨਾਮ ਲੈਕੇ ਹਮਦਰਦੀ ਨਾ ਲਈ ਜਾਵੇ। ਸ਼ਰਾਬ ਘੋਟਾਲੇ ਵਿੱਚ ਆਪਣਾ ਪੱਖ ਰੱਖੋ, ਸਕੂਲਾਂ ਜਾਂ ਬੱਚਿਆਂ ਨੂੰ ਵਿੱਚ ਨਾ ਲਿਆਓ!
ਮੇਰੀ @BhagwantMann ਨੂੰ ਬੇਨਤੀ ਹੈ, ਸ਼ਰਾਬ ਘੋਟਾਲੇ ਵਿੱਚ ਗਿਰਫ਼ਤਾਰ ਹੋਏ ਕੇਜਰੀਵਾਲ ਲਈ ਸਕੂਲਾਂ ਅਤੇ ਬੱਚਿਆਂ ਦਾ ਨਾਮ ਲੈਕੇ ਹਮਦਰਦੀ ਨਾ ਲਈ ਜਾਵੇ। ਸ਼ਰਾਬ ਘੋਟਾਲੇ ਵਿੱਚ ਆਪਣਾ ਪੱਖ ਰੱਖੋ, ਸਕੂਲਾਂ ਜਾਂ ਬੱਚਿਆਂ ਨੂੰ ਵਿੱਚ ਨਾ ਲਿਆਓ!
— Pargat Singh (@PargatSOfficial) March 22, 2024
ਦਿੱਲੀ ਤੋਂ ਵਿਹਲ ਮਿਲੇ ਤਾਂ ਪੰਜਾਬ ਦੇ ਮਸਲਿਆਂ ਤੇ ਧਿਆਨ ਦੇਵੋ। ਜਲਾਲਾਬਾਦ ਦੇ ਮਾਤਾ ਗੁਜ਼ਰੀ ਪਬਲਿਕ…
ਦਿੱਲੀ ਤੋਂ ਵਿਹਲ ਮਿਲੇ ਤਾਂ ਪੰਜਾਬ ਦੇ ਮਸਲਿਆਂ ਤੇ ਧਿਆਨ ਦੇਵੋ। ਜਲਾਲਾਬਾਦ ਦੇ ਮਾਤਾ ਗੁਜ਼ਰੀ ਪਬਲਿਕ ਸਕੂਲ ਨੂੰ ਤੁਹਾਡੀ ਸਰਕਾਰ ਬੰਦ ਕਰਵਾ ਰਹੀ ਹੈ, ਜਿਸ ਨਾਲ 2500 ਬੱਚਿਆਂ ਅਤੇ ਅਧਿਆਪਕਾਂ ਦੇ ਭਵਿੱਖ ਨਾਲ ਖਿਲਵਾੜ ਕੀਤਾ ਜਾ ਰਿਹਾ ਹੈ।
ਕੇਜਰੀਵਾਲ ਦੀ ਗ੍ਰਿਫ਼ਤਾਰੀ ਤੋਂ ਬਾਅਦ ਵਧੀ ਸਿਆਸੀ ਹਲਚਲ
ਦਿੱਲੀ ਦੇ ਮੁੱਖ ਮੰਤਰੀ ਅਤੇ ਆਮ ਆਦਮੀ ਪਾਰਟੀ (ਆਪ) ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਦੀ ਗ੍ਰਿਫਤਾਰੀ ਤੋਂ ਬਾਅਦ ਸਿਆਸੀ ਹਲਚਲ ਮਚ ਗਈ ਹੈ। ਹਰਿਆਣਾ, ਚੰਡੀਗੜ੍ਹ ਅਤੇ ਪੰਜਾਬ ਵਿੱਚ ‘ਆਪ’ ਵਰਕਰ ਅਤੇ ਕਾਂਗਰਸੀ ਆਗੂ ਇਸ ਦਾ ਵਿਰੋਧ ਕਰ ਰਹੇ ਹਨ। ਪੰਜਾਬ ਦੇ ਲੀਡਰਾਂ ਵੱਲੋਂ ਦਿੱਲੀ ਵਿੱਚ ਜਾ ਕੇ ਇਸ ਗ੍ਰਿਫ਼ਤਾਰੀ ਦਾ ਵਿਰੋਧ ਕੀਤਾ ਜਾ ਰਿਹਾ ਹੈ। ਇਸ ਦੇ ਨਾਲ ਹੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਦਿੱਲੀ ਵਿੱਚ ਦਾ ਕੇ ਅਰਵਿੰਦ ਕੇਜਰੀਵਾਲ ਦੇ ਪਰਿਵਾਰ ਨਾਲ ਮੁਲਾਕਾਤ ਕਰਨਗੇ।