Jalandhar News: ਸਾਕਸ਼ੀ ਮਲਿਕ ਵੱਲੋਂ ਕੁਸ਼ਤੀ ਛੱਡਣ 'ਤੇ ਭੜਕੇ ਪਰਗਟ ਸਿੰਘ, ਬੋਲੇ...ਖਿਡਾਰੀ ਦੇਸ਼ ਨੂੰ ਕਦੇ ਹਾਰਨ ਨਹੀਂ ਦਿੰਦਾ, ਪਰ ਦੇਸ਼ 'ਤੇ ਕਾਬਜ਼ ਹੰਕਾਰੀ ਬੀਜੇਪੀ ਨੇ ਖਿਡਾਰੀ ਨੂੰ ਹਰਾ ਦਿੱਤਾ
Jalandhar News: ਕਾਂਗਰਸ ਦੇ ਸੀਨੀਅਰ ਲੀਡਰ ਤੇ ਸਾਬਕਾ ਮੰਤਰੀ ਪਰਗਟ ਸਿੰਘ ਨੇ ਮਹਿਲਾ ਪਹਿਲਵਾਨ ਸਾਕਸ਼ੀ ਮਲਿਕ ਵੱਲੋਂ ਕੁਸ਼ਤੀ ਛੱਡਣ 'ਤੇ ਮੋਦੀ ਸਰਕਾਰ ਨੂੰ ਘੇਰਿਆ ਹੈ।
Jalandhar News: ਕਾਂਗਰਸ ਦੇ ਸੀਨੀਅਰ ਲੀਡਰ ਤੇ ਸਾਬਕਾ ਮੰਤਰੀ ਪਰਗਟ ਸਿੰਘ ਨੇ ਮਹਿਲਾ ਪਹਿਲਵਾਨ ਸਾਕਸ਼ੀ ਮਲਿਕ ਵੱਲੋਂ ਕੁਸ਼ਤੀ ਛੱਡਣ 'ਤੇ ਮੋਦੀ ਸਰਕਾਰ ਨੂੰ ਘੇਰਿਆ ਹੈ। ਉਨ੍ਹਾਂ ਨੇ ਕਿਹਾ ਹੈ ਕਿ ਕੋਈ ਵੀ ਖਿਡਾਰੀ ਦੇਸ਼ ਨੂੰ ਕਦੇ ਹਾਰਨ ਨਹੀਂ ਦਿੰਦਾ, ਪਰ ਦੇਸ਼ 'ਤੇ ਕਾਬਜ਼ ਹੰਕਾਰੀ ਬੀਜੇਪੀ ਨੇ ਖਿਡਾਰੀ ਨੂੰ ਹਰਾ ਦਿੱਤਾ। ਸਾਕਸ਼ੀ ਮਲਿਕ ਨੇ ਸੰਜੇ ਕੁਮਾਰ ਸਿੰਘ ਦੇ ਭਾਰਤੀ ਕੁਸ਼ਤੀ ਫੈਡਰੇਸ਼ਨ (WFI) ਦੇ ਨਵੇਂ ਪ੍ਰਧਾਨ ਬਣਨ ਮਗਰੋਂ ਕੁਸ਼ਤੀ ਤੋਂ ਸੰਨਿਆਸ ਲੈ ਲਿਆ।
ਪਰਗਟ ਸਿੰਘ ਨੇ ਟਵੀਟ ਕਰਕੇ ਕਿਹਾ....ਇੱਕ ਖਿਡਾਰੀ ਦੇਸ਼ ਨੂੰ ਕਦੇ ਹਾਰਨ ਨਹੀਂ ਦਿੰਦਾ, ਪਰ ਦੇਸ਼ ਤੇ ਕਾਬਜ਼ ਹੰਕਾਰੀ ਬੀਜੇਪੀ ਨੇ ਖਿਡਾਰੀ ਨੂੰ ਹਰਾ ਦਿੱਤਾ। ਇਹ ਦਰਦਨਾਕ ਹੈ। ਕਿਸਾਨਾਂ ਬਾਅਦ ਖਿਡਾਰੀਆਂ ਦੇ ਇਹ ਹੰਝੂ ਮੋਦੀ ਦੇ ਹੰਕਾਰ ਦਾ ਨਤੀਜਾ ਹਨ।
ਇੱਕ ਖਿਡਾਰੀ ਦੇਸ਼ ਨੂੰ ਕਦੇ ਹਾਰਨ ਨਹੀਂ ਦਿੰਦਾ, ਪਰ ਦੇਸ਼ ਤੇ ਕਾਬਜ਼ ਹੰਕਾਰੀ BJP ਨੇ ਖਿਡਾਰੀ ਨੂੰ ਹਰਾ ਦਿੱਤਾ। ਇਹ ਦਰਦਨਾਕ ਹੈ।
— Pargat Singh (@PargatSOfficial) December 22, 2023
ਕਿਸਾਨਾਂ ਬਾਅਦ ਖਿਡਾਰੀਆਂ ਦੇ ਇਹ ਹੰਝੂ ਮੋਦੀ ਦੇ ਹੰਕਾਰ ਦਾ ਨਤੀਜਾ ਹਨ। pic.twitter.com/jj4zKxoQx3
ਦਰਅਸਲ ਸੰਜੇ ਕੁਮਾਰ ਸਿੰਘ ਭਾਰਤੀ ਕੁਸ਼ਤੀ ਫੈਡਰੇਸ਼ਨ (WFI) ਦੇ ਨਵੇਂ ਪ੍ਰਧਾਨ ਚੁਣੇ ਗਏ ਹਨ। ਉਹ ਸੰਘ 'ਤੇ ਲੰਬਾ ਸਮਾਂ ਕਾਬਜ਼ ਰਹੇ ਬ੍ਰਿਜਭੂਸ਼ਣ ਸ਼ਰਨ ਸਿੰਘ ਦੇ ਕਰੀਬੀ ਹਨ। ਬ੍ਰਿਜਭੂਸ਼ਣ ਉਪਰ ਮਹਿਲਾ ਪਹਿਲਵਾਨਾਂ ਦੇ ਸੋਸ਼ਣ ਦਾ ਇਲਜ਼ਾਮ ਲੱਗਾ ਸੀ। ਵੀਰਵਾਰ ਨੂੰ ਹੋਈ ਵੋਟਿੰਗ 'ਚ ਸੰਜੇ ਸਿੰਘ ਨੂੰ ਕੁੱਲ 47 'ਚੋਂ 40 ਵੋਟਾਂ ਮਿਲੀਆਂ। ਉਸ ਦਾ ਮੁਕਾਬਲਾ ਅਨੀਤਾ ਸ਼ਿਓਰਾਨ ਨਾਲ ਸੀ। ਸੰਜੇ ਸਿੰਘ ਪਹਿਲਾਂ ਸੰਯੁਕਤ ਸਕੱਤਰ ਸਨ।
ਇਹ ਵੀ ਪੜ੍ਹੋ: PSEB: ਸਿੱਖਿਆ ਵਿਭਾਗ ਨੇ ਵਧਾਈ ਸਰਕਾਰੀ ਮਾਸਟਰਾਂ ਦੀ ਟੈਂਸ਼ਨ, ਹੁਣ ਪੜ੍ਹਾਉਣ ਦੇ ਨਾਲ ਨਾਲ ਕਰਨਾ ਪਵੇਗਾ ਇਹ ਵੀ ਕੰਮ
ਉਧਰ, ਵੀਰਵਾਰ ਨੂੰ ਚੋਣ ਨਤੀਜੇ ਆਉਣ ਤੋਂ ਬਾਅਦ ਮਹਿਲਾ ਪਹਿਲਵਾਨ ਸਾਕਸ਼ੀ ਮਲਿਕ ਨੇ ਕੁਸ਼ਤੀ ਤੋਂ ਸੰਨਿਆਸ ਲੈ ਲਿਆ। ਪਹਿਲਵਾਨ ਸਾਕਸ਼ੀ ਮਲਿਕ ਨੇ ਪ੍ਰੈੱਸ ਕਾਨਫਰੰਸ 'ਚ ਕਿਹਾ ਕਿ ਅਸੀਂ 40 ਦਿਨਾਂ ਤੱਕ ਸੜਕਾਂ 'ਤੇ ਸੌਂਦੇ ਰਹੇ ਤੇ ਦੇਸ਼ ਦੇ ਕਈ ਹਿੱਸਿਆਂ ਤੋਂ ਬਹੁਤ ਸਾਰੇ ਲੋਕ ਸਾਡੇ ਸਮਰਥਨ ਲਈ ਆਏ।
ਜੇਕਰ ਬ੍ਰਿਜ ਭੂਸ਼ਨ ਸ਼ਰਨ ਸਿੰਘ ਦੇ ਕਾਰੋਬਾਰੀ ਭਾਈਵਾਲ ਤੇ ਨਜ਼ਦੀਕੀ ਸਾਥੀ ਨੂੰ ਕੁਸ਼ਤੀ ਸੰਘ ਦਾ ਪ੍ਰਧਾਨ ਚੁਣਿਆ ਗਿਆ ਹੈ। ਇਸ ਲਈ ਮੈਂ ਕੁਸ਼ਤੀ ਛੱਡ ਰਹੀ ਹਾਂ। ਸਾਡਾ ਸਮਰਥਨ ਕਰਨ ਵਾਲੇ ਹਰ ਵਿਅਕਤੀ ਦਾ ਧੰਨਵਾਦ। ਪੂਰੇ ਦਿਲ ਨਾਲ ਲੜਾਈ ਲੜੀ। ਜੇਕਰ ਬ੍ਰਿਜ ਭੂਸ਼ਣ ਸ਼ਰਨ ਸਿੰਘ ਵਰਗਾ ਬੰਦਾ ਬੀ ਪ੍ਰਧਾਨ ਬਣਿਆ ਰਹਿੰਦਾ ਹੈ ਤਾਂ ਮੈਂ ਆਪਣੀ ਕੁਸ਼ਤੀ ਤਿਆਗਦੀ ਹਾਂ।
ਇਹ ਵੀ ਪੜ੍ਹੋ: Chandigarh News: ਅਮਿਤ ਸ਼ਾਹ ਦੇ ਚੰਡੀਗੜ੍ਹ ਪਹੁੰਚਣ ਤੋਂ ਪਹਿਲਾਂ ਹੀ ਕਾਂਗਰਸ ਵਰਕਰਾਂ ਦਾ ਐਕਸ਼ਨ, ਪੁਲਿਸ ਨਾਲ ਝੜਪ