Jalandhar News: ਸਮਾਜ ਵਿਰੋਧੀ ਅਨਸਰਾਂ ਨੂੰ ਰੋਕਣ ਲਈ ਕਮਿਸ਼ਨਰੇਟ ਪੁਲਿਸ ਜਲੰਧਰ ਵੱਲੋਂ ਵੱਡਾ ਕਦਮ ਚੁੱਕਿਆ ਗਿਆ ਹੈ। ਦੱਸ ਦੇਈਏ ਕਿ 6 ਅਤੇ 9 ਦਸੰਬਰ ਤੋਂ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਅਤੇ ਈਵ-ਟੀਜ਼ਿੰਗ ਨੂੰ ਰੋਕਣ ਲਈ ਵਿਸ਼ੇਸ਼ ਮੁਹਿੰਮ ਚਲਾਈ ਗਈ ਹੈ। ਇਸ ਦੀ ਅਗਵਾਈ ਆਈ.ਪੀ.ਐਸ. ਏ.ਸੀ.ਪੀ. ਰਿਸ਼ਭ ਭੋਲਾ ਵੱਲੋਂ ਕੀਤੀ ਗਈ।


ਜਾਣਕਾਰੀ ਲਈ ਦੱਸ ਦੇਈਏ ਕਿ ਇਹ ਮੁਹਿੰਮ ਦੁਪਹਿਰ 12:00 ਵਜੇ ਤੋਂ 3:00 ਵਜੇ ਤੱਕ ਵੱਖ-ਵੱਖ ਸਥਾਨਾਂ 'ਤੇ ਚਲਾਈ ਗਈ, ਜਿਸ ਵਿੱਚ ਡੀਏਵੀਏਟੀ ਕਾਲਜ, ਕਬੀਰ ਨਗਰ ਅਤੇ ਦਯਾਨੰਦ ਆਯੁਰਵੈਦਿਕ ਕਾਲਜ ਸ਼ਾਮਲ ਹਨ। ਇਸ ਦੀ ਕਾਰਵਾਈ SHO ਡਿਵੀਜ਼ਨ ਨੰਬਰ 1 ਦੁਆਰਾ (ERS) ਟੀਮ ਅਤੇ ਫੀਲਡ ਮੀਡੀਆ ਟੀਮ (FMT) ਦੇ ਸਹਿਯੋਗ ਨਾਲ ਕੀਤਾ ਗਿਆ। 


ਆਮ ਲੋਕਾਂ ਦੀ ਸੁਰੱਖਿਆ ਨੂੰ ਲੈ ਚੁੱਕਿਆ ਕਦਮ 


ਇਸ ਦੌਰਾਨ 320 ਵਾਹਨਾਂ ਦੀ ਚੈਕਿੰਗ ਕੀਤੀ ਗਈ ਅਤੇ 33 ਵਾਹਨ ਚਾਲਕਾਂ ਦੇ ਚਲਾਨ ਕੀਤੇ ਗਏ। ਇਸਦੇ ਨਾਲ ਚਾਰ ਮੋਟਰਸਾਈਕਲ ਜ਼ਬਤ ਕੀਤੇ ਗਏ। ਇਸ ਦੌਰਾਨ ਮੋਡੀਫਾਈਡ ਬੁਲੇਟ ਸਾਈਲੈਂਸਰ, ਟ੍ਰਿਪਲ ਰਾਈਡਿੰਗ, ਬਿਨਾਂ ਹੈਲਮੇਟ ਦੀ ਸਵਾਰੀ ਕਰਨ, ਘੱਟ ਉਮਰ ਦੇ ਵਾਹਨ ਚਲਾਉਣ ਅਤੇ ਬਲੈਕ ਫਿਲਮ ਦੀ ਵਰਤੋਂ ਕਰਨ ਵਾਲਿਆਂ 'ਤੇ ਸ਼ਿਕੰਜਾ ਕੱਸਿਆ ਗਿਆ। ਇਸ ਮੁਹਿੰਮ ਦਾ ਉਦੇਸ਼ ਈਵ-ਟੀਜ਼ਿੰਗ ਅਤੇ ਟ੍ਰੈਫਿਕ ਉਲੰਘਣਾ ਵਿਰੁੱਧ ਕਾਰਵਾਈ ਕਰਕੇ ਇੱਕ ਸੁਰੱਖਿਅਤ ਮਾਹੌਲ ਬਣਾਉਣਾ ਹੈ। ਇਸ ਦੇ ਨਾਲ ਹੀ ਔਰਤਾਂ, ਲੜਕੀਆਂ ਅਤੇ ਆਮ ਲੋਕਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣਾ ਹੋਵੇਗਾ।