Jalandhar News: ਮਲਸੀਆਂ ਦੇ ਪਿੰਡ ਕਾਟੀ ਵੜੈਚ (Village Kati Varaich) ਦੇ ਰਹਿਣ ਵਾਲੇ ਸੁਖਚੈਨ ਸਿੰਘ ਨੂੰ ਸੜਕ ਹਾਦਸੇ ਦੇ ਮਾਮਲੇ ਵਿੱਚ ਦੁਬਈ ’ਚ ਗ੍ਰਿਫ਼ਤਾਰ (Arrested in Dubai) ਕੀਤਾ ਗਿਆ ਹੈ। ਉੱਥੋਂ ਦੀ ਅਦਾਲਤ ਨੇ ਸੁਖਚੈਨ ’ਤੇ ਕਰੀਬ 50 ਲੱਖ ਰੁਪਏ ਦਾ ਜੁਰਮਾਨਾ ਲਗਾਇਆ ਹੈ। ਜੁਰਮਾਨਾ ਅਦਾ ਨਾ ਕਰਨ ’ਤੇ ਉਸ ਨੂੰ ਮੌਤ ਦੀ ਸਜ਼ਾ ਦਿੱਤੀ ਜਾਵੇਗੀ।


ਸੁਖਚੈਨ ਦੇ ਪਰਿਵਾਰ ਨੇ ਜਲੰਧਰ (Jalandhar) ਦੇ ਲੋਕਾਂ ਨੂੰ ਆਰਥਿਕ ਮਦਦ ਦੀ ਅਪੀਲ ਕੀਤੀ ਹੈ ਤਾਂ ਜੋ ਉਨ੍ਹਾਂ ਦਾ ਪਰਿਵਾਰਕ ਮੈਂਬਰ ਵਾਪਸ ਆ ਸਕੇ। ਸੰਤ ਗੁਰਮੇਜ ਸਿੰਘ ਨਾਲ ਜਲੰਧਰ ਪੁੱਜੇ ਪਰਿਵਾਰਿਕ ਮੈਂਬਰਾਂ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਸੁਖਚੈਨ ਸਿੰਘ ਆਪਣਾ ਭਵਿੱਖ ਸੰਵਾਰਨ ਲਈ ਜਨਵਰੀ 2019 ਵਿੱਚ ਦੁਬਈ (Dubai) ਗਿਆ ਸੀ। ਉਹ 4 ਨਵੰਬਰ 2021 ਨੂੰ ਭਾਰਤ ਆਇਆ ਤੇ ਦਸੰਬਰ ਵਿੱਚ ਦੁਬਾਰਾ ਦੁਬਈ ਗਿਆ। 


 


ਇਹ ਵੀ ਪੜ੍ਹੋ : INDIA Alliance: ਪੰਜਾਬ 'ਚ ਕਾਂਗਰਸ ਤੇ AAP ਵਿਚਾਲੇ ਗਠਜੋੜ ਦਾ ਫੈਸਲਾ 24 ਘੰਟਿਆਂ 'ਚ ਹੋਵੇਗਾ ਹੱਲ, ਖਿੱਚੋਤਾਣ ਵੀ ਹੋਵੇਗੀ ਖ਼ਤਮ !


ਉਹ ਉੱਥੇ ਡਰਾਈਵਰੀ ਕਰਦਾ ਸੀ ਜਦੋਂ ਇਕ ਪਾਕਿਸਤਾਨੀ ਨਾਗਰਿਕ ਦੀ ਉਸ ਦੀ ਕਾਰ ਹੇਠਾਂ ਆਉਣ ਕਾਰਨ ਮੌਤ ਹੋ ਗਈ। ਉਨ੍ਹਾਂ ਦੱਸਿਆ ਕਿ ਸੁਖਚੈਨ ਸਿੰਘ ਦੇ ਪਿਤਾ ਦੀ ਪਹਿਲਾਂ ਹੀ ਮੌਤ ਚੁੱਕੀ ਹੈ। ਉਸ ਦੀ ਮਾਤਾ ਰਣਜੀਤ ਕੌਰ ਸਰਕਾਰੀ ਪੈਨਸ਼ਨ ’ਤੇ ਗੁਜ਼ਾਰਾ ਕਰ ਰਹੀ ਹੈ। ਪਰਿਵਾਰ ਕੋਲ ਕੋਈ ਜਾਇਦਾਦ ਨਹੀਂ ਹੈ ਜਿਸ ਨੂੰ ਵੇਚ ਕੇ ਉਹ ਸੁਖਚੈਨ ਸਿੰਘ ਦੀ ਜਾਨ ਬਚਾ ਸਕਣ। 


ਪਰਿਵਾਰ ਨੇ ਦੱਸਿਆ ਕਿ ਸੁਖਚੈਨ ਉਨ੍ਹਾਂ ਦੇ ਪਰਿਵਾਰ ਦਾ ਆਖਰੀ ਕਮਾਉਣ ਵਾਲਾ ਮੈਂਬਰ ਹੈ। ਪਰਿਵਾਰ ਨੂੰ ਡਾ. ਐਮਪੀ ਸਿੰਘ ਵੱਲੋਂ 5 ਲੱਖ ਰੁਪਏ ਦੀ ਵਿੱਤੀ ਸਹਾਇਤਾ ਦਿੱਤੀ ਗਈ ਹੈ। ਜ਼ਿਕਰਯੋਗ ਹੈ ਕਿ ਹੁਣ ਤੱਕ ਪਰਿਵਾਰ ਸਿਰਫ਼ 8 ਲੱਖ ਰੁਪਏ ਹੀ ਇਕੱਠੇ ਕਰ ਸਕਿਆ ਹੈ।


ਇਹ ਵੀ ਪੜ੍ਹੋ : Punjab Breaking News LIVE: ਪੰਜਾਬ ਵਿੱਚ ਮਹਿੰਗਾ ਹੋਇਆ ਪੈਟਰੋਲ, ਟ੍ਰਾਂਸਪੋਰਟਰਾਂ ਦੀ ਹੜਤਾਲ ਈ-ਰਿਕਸ਼ਾ ਵਾਲਿਆਂ ਨੂੰ ਆ ਗਈ ਰਾਸ, PSEB ਵੱਲੋਂ ਸਾਰੀਆਂ ਬੋਰਡ ਦੀਆਂ ਕਲਾਸਾਂ ਲਈ ਸਾਲਾਨਾ ਪ੍ਰੀਖਿਆਵਾਂ ਦਾ ਐਲਾਨ


 


ਇਹ ਵੀ ਪੜ੍ਹੋ : Adani-Hindenburg Case 'ਤੇ ਸੁਪਰੀਮ ਕੋਰਟ ਦਾ ਫ਼ੈਸਲਾ ਅੱਜ, ਗੌਤਮ ਅਡਾਨੀ ਤੇ ਸੇਬੀ ਨੂੰ ਮਿਲੇਗੀ ਰਾਹਤ ਜਾਂ ਵਧਣਗੀਆਂ ਮੁਸ਼ਕਿਲਾਂ? ਜਾਣੋ ਕੀ ਹੈ ਪੂਰਾ ਮਾਮਲਾ