Mission 2024: ਦਲਿਤ ਵੋਟਰਾਂ ਨੂੰ ਖਿੱਚਣ ਲਈ ਭਾਜਪਾ ਨੇ ਰੌਬਿਨ 'ਤੇ ਲਾਇਆ ਦਾਅ ! ਬਣਾਇਆ ਐਸਪੀ ਮੋਰਚੇ ਦਾ ਸੂਬਾ ਪ੍ਰਧਾਨ
Jalandhar News: ਦੋਆਬਾ ਵਿੱਚ 42 ਫ਼ੀਸਦੀ ਦਲਿਤ ਵੋਟਰ ਹਨ ਜਿਸ ਵਿੱਚੋਂ ਜ਼ਿਆਦਾਤਰ ਰਵੀਦਾਸ ਸਮਾਜ ਨਾਲ ਸਬੰਧਤ ਹਨ। ਭਾਜਪਾ ਸਾਂਪਲਾ ਗੁੱਟ ਨੂੰ ਖ਼ੁਸ਼ ਕਰਨ ਦੀ ਕੋਸ਼ਿਸ਼ ਕਰ ਰਹੀ ਹੈ। ਜਲੰਧਰ ਵੈਸਟ ਦਾ ਇਲਾਕਾ ਭਾਜਪਾ ਲਈ ਬਿਲਕੁਲ ਖਾਲੀ ਪਿਆ ਹੈ।
Punjab BJP: ਪੰਜਾਬ ਭਾਜਪਾ ਦੇ ਨੌਜਵਾਨ ਦਲਿਤ ਨੇਤਾ ਰੌਬਿਨ ਸਾਂਪਲਾ ਨੂੰ ਭਾਜਪਾ ਅਨੂਸੁਚਿਤ ਜਾਤੀ(ਐਸਸੀ) ਮੋਰਚੇ ਦਾ ਸੂਬਾ ਪ੍ਰਧਾਨ ਨਿਯੁਕਤ ਕਰਕੇ ਇੱਕ ਤੀਰ ਨਾਲ ਦੋ ਨਿਸ਼ਾਨੇ ਲਾਏ ਹਨ। ਦੋਆਬਾ ਇਲਾਕੇ ਵਿੱਚ ਭਾਜਪਾ ਨੌਜਵਾਨ ਦਲਿਤ ਲੀਡਰਾਂ ਦੀ ਘਾਟ ਰੜਕ ਰਹੀ ਸੀ ਕਿਉਂ ਕਿ ਪਿਛਲੇ ਵਰ੍ਹੇ ਅੰਗੁਰਾਲ ਭਾਜਪਾ ਨੂੰ ਬਾਏ-ਬਾਏ ਕਹਿ ਕੇ ਆਪ ਵਿੱਚ ਚਲੇ ਗਏ ਸੀ ਤੇ ਸ਼ੀਤਲ ਅੰਗੁਰਾਲ ਆਪ ਤੋਂ ਵਿਧਾਇਕ ਬਣ ਗਏ।
ਆਪ ਹੋ ਰਹੀ ਹੈ ਦੁਆਬੇ ਹਲਕੇ ਵਿੱਚ ਭਾਰੂ
ਇਸ ਤੋ ਬਾਅਦ ਆਮ ਆਦਮੀ ਪਾਰਟੀ ਦੁਆਬਾ ਵਿੱਚ ਲਗਾਤਾਰ ਮਜ਼ਬੂਤ ਹੋ ਰਹੀ ਸੀ ਕਿਉਂਕਿ ਕਾਂਗਰਸ ਦੇ ਸਾਬਕਾ ਵਿਧਾਇਕ ਸੁਸ਼ੀਲ ਕੁਮਾਰ ਰਿੰਕੂ ਵੀ ਆਪ ਵਿੱਚ ਆ ਕੇ ਸੰਸਦ ਬਣ ਗਏ। ਜਿਸ ਤੋਂ ਬਾਅਦ ਦਲਿਤਾਂ ਵਿੱਚ ਆਪ ਦੀ ਪਕੜ ਮਜਬੂਤ ਹੋ ਰਹੀ ਸੀ। ਇਸ ਤੋਂ ਇਲਾਵਾ ਸ਼੍ਰੋਮਮਣੀ ਅਕਾਲੀ ਦਲ ਦੇ ਲੀਡਰ ਚੰਦਨ ਗਰੇਵਾਲ ਵੀ ਆਮ ਆਦਮੀ ਪਾਰਟੀ ਵਿੱਚਾ ਸ਼ਾਮਲ ਹੋ ਗਏ ਸੀ। ਇਸ ਇਲਾਕੇ ਵਿੱਚ ਆਪਣੀ ਪਕੜ ਨੂੰ ਹੋਰ ਮਜਬੂਤ ਕਰਨ ਲਈ ਬਲਕਾਰ ਸਿੰਘ ਨੂੰ ਵੀ ਮੰਤਰੀ ਬਣਾਇਆ ਗਿਆ ਹੈ।
ਭਾਜਪਾ ਨੇ ਖੇਡਿਆ ਰੌਬਿਤ 'ਤੇ ਦਾਅ
ਜ਼ਿਕਰ ਕਰ ਦਈਏ ਕਿ ਦੋਆਬਾ ਵਿੱਚ 42 ਫ਼ੀਸਦੀ ਦਲਿਤ ਵੋਟਰ ਹਨ ਜਿਸ ਵਿੱਚੋਂ ਜ਼ਿਆਦਾਤਰ ਰਵੀਦਾਸ ਸਮਾਜ ਨਾਲ ਸਬੰਧਤ ਹਨ। ਭਾਜਪਾ ਸਾਂਪਲਾ ਗੁੱਟ ਨੂੰ ਖ਼ੁਸ਼ ਕਰਨ ਦੀ ਕੋਸ਼ਿਸ਼ ਕਰ ਰਹੀ ਹੈ। ਜਲੰਧਰ ਵੈਸਟ ਦਾ ਇਲਾਕਾ ਭਾਜਪਾ ਲਈ ਬਿਲਕੁਲ ਖਾਲੀ ਪਿਆ ਹੈ। ਇੱਥੇ ਕੋਈ ਵੱਡੇ ਕੱਦ ਦਾ ਦਲਿਤ ਨੇਤਾ ਭਾਜਪਾ ਕੋਲ ਨਹੀਂ ਹੈ। ਅਜਿਹੇ ਵਿੱਚ ਰੌਬਿਨ ਸਾਂਪਲਾ ਦੀ ਨਿਯੁਕਤੀ ਇਸ ਹਲਕੇ ਤੋਂ ਸਿਆਸੀ ਸਮੀਕਰਨ ਬਦਲ ਸਕਦੀ ਹੈ।
ਅਹੁਦਾ ਮਿਲਣ ਤੋਂ ਬਾਅਦ ਰੌਬਿਨ ਨੇ ਪੰਜਾਬ ਭਾਜਪਾ ਦੇ ਸੂਬਾ ਪ੍ਰਧਾਨ ਸੁਨੀਲ ਜਾਖੜ ਨਾਲ ਮੁਲਾਕਾਤ ਕੀਤੀ ਤੇ ਕਿਹਾ ਕਿ ਉਹ ਭਾਜਪਾ ਨੂੰ ਮਜਬੂਤ ਕਰਨ ਲਈ ਪੂਰਾ ਜ਼ੋਰ ਲਾਉਣਗੇ। ਉਨ੍ਹਾਂ ਕਿਹਾ ਕਿ ਉਹ ਜ਼ਿਆਦਾ ਤੋਂ ਜ਼ਿਆਦਾ ਲੋਕਾਂ ਨੂੰ, ਖ਼ਾਸ ਕਰਕੇ ਦਲਿਤਾਂ ਨੂੰ ਕੇਂਦਰ ਸਰਕਾਰ ਦੀਆਂ ਪ੍ਰਾਪਤੀਆਂ ਬਾਰੇ ਦੱਸਣਗੇ।
ਕੌਣ ਹੈ ਰੌਬਿਨ ਸਾਂਪਲਾ
ਵਿਜੇ ਸਾਂਪਲਾ ਦੇ ਭਤੀਜੇ ਰੌਬਿਨ ਸਾਂਪਲਾ ਨੂੰ 5-6 ਸਾਲਾਂ ਬਾਅਦ ਇਹ ਜ਼ਿੰਮੇਵਾਰੀ ਮਿਲੀ ਹੈ। ਪਾਰਟੀ ਵਿੱਚ ਕੋਈ ਅਹੁਦਾ ਨਾ ਹੋਣ ਦੇ ਬਾਵਜੂਦ ਰੌਬਿਨ ਸਾਂਪਲਾ ਨੇ ਪੰਜਾਬ ਅਤੇ ਗੁਜਰਾਤ ਵਿੱਚ ਪਾਰਟੀ ਲਈ ਪ੍ਰਚਾਰ ਕੀਤਾ। ਰੌਬਿਨ ਸਾਂਪਲਾ ਦਾ ਨੌਜਵਾਨਾਂ ਵਿੱਚ ਭਾਰੀ ਸਮਰਥਨ ਹੈ ਅਤੇ ਭਾਜਪਾ ਇਸ ਨੂੰ ਕੈਸ਼ ਕਰਨ ਦੀ ਤਿਆਰੀ ਕਰ ਰਹੀ ਹੈ।