Punjab Strike: 'ਪੰਜਾਬ ਬੰਦ' ਦੌਰਾਨ ਗੁੰਡਾਗਰਦੀ ਦਾ ਨੰਗਾ ਨਾਚ, ਹੁੱਲੜਬਾਜ਼ਾਂ ਨੇ ਸਕੂਲ 'ਚ ਦਾਖਲ ਹੋ ਕੇ ਪ੍ਰਿੰਸੀਪਲ 'ਤੇ ਤੇਜ਼ਧਾਰ ਹਥਿਆਰਾਂ ਨਾਲ ਕੀਤਾ ਹਮਲਾ, ਵੱਢ ਦਿੱਤੇ ਕੰਨ
Jalandhar News: ਜਲੰਧਰ ਸ਼ਹਿਰ ਦੇ ਅਬਾਦਪੁਰਾ ਦੇ ਇੱਕ ਪ੍ਰਾਈਵੇਟ ਸਕੂਲ ਦੇ ਪ੍ਰਿੰਸੀਪਲ 'ਤੇ ਕੁਝ ਨੌਜਵਾਨਾਂ ਨੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ ਹੈ ਜਿਸ ਤੋਂ ਬਾਅਦ ਖੂਨ ਨਾਲ ਲੱਥਪੱਥ ਹਾਲਤ 'ਚ ਪ੍ਰਿੰਸੀਪਲ ਨੂੰ ਨਿੱਜੀ
Jalandhar News: ਜਲੰਧਰ ਸ਼ਹਿਰ ਦੇ ਅਬਾਦਪੁਰਾ ਦੇ ਇੱਕ ਪ੍ਰਾਈਵੇਟ ਸਕੂਲ ਦੇ ਪ੍ਰਿੰਸੀਪਲ 'ਤੇ ਕੁਝ ਨੌਜਵਾਨਾਂ ਨੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ ਹੈ ਜਿਸ ਤੋਂ ਬਾਅਦ ਖੂਨ ਨਾਲ ਲੱਥਪੱਥ ਹਾਲਤ 'ਚ ਪ੍ਰਿੰਸੀਪਲ ਨੂੰ ਨਿੱਜੀ ਹਸਪਤਾਲ 'ਚ ਦਾਖਲ ਕਰਵਾਇਆ, ਜਿੱਥੇ ਉਨ੍ਹਾਂ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ।
ਹਾਸਲ ਜਾਣਕਾਰੀ ਅਨੁਸਾਰ ਪੰਜਾਬ ਬੰਦ ਹੋਣ ਕਾਰਨ ਸਕੂਲ ਵਿੱਚ ਛੁੱਟੀ ਸੀ ਪਰ ਦਫ਼ਤਰ ਵਿੱਚ ਕੰਮ ਨਿਪਟਾਉਣ ਆਏ ਪ੍ਰਿੰਸੀਪਲ ਐਸਆਰ ਕਟਾਰੀਆ ਬੁੱਧਵਾਰ ਨੂੰ ਸਕੂਲ 'ਚ ਸਨ। ਸਕੂਲ ਵਿੱਚ ਸਿਰਫ਼ ਪ੍ਰਿੰਸੀਪਲ ਅਤੇ ਇੱਕ ਕੰਮ ਵਾਲੀ ਔਰਤ ਹੀ ਮੌਜੂਦ ਸੀ। ਜਦੋਂ ਪ੍ਰਿੰਸੀਪਲ 'ਤੇ ਹਮਲਾ ਹੋਇਆ ਤਾਂ ਔਰਤ ਬਾਹਰ ਕੋਈ ਕੰਮ ਕਰ ਰਹੀ ਸੀ। ਪ੍ਰਿੰਸੀਪਲ 'ਤੇ ਹਮਲਾ ਇੰਨਾ ਖਤਰਨਾਕ ਸੀ ਕਿ ਉਸ ਦੇ ਕੰਨ ਵੀ ਕੱਟ ਦਿੱਤੇ ਗਏ। ਹਮਲੇ ਤੋਂ ਬਾਅਦ ਹਮਲਾਵਰ ਮੌਕੇ ਤੋਂ ਫਰਾਰ ਹੋ ਗਏ।
ਜਦੋਂ ਉਸ ਨੇ ਪ੍ਰਿੰਸੀਪਲ ਨੂੰ ਜ਼ਖਮੀ ਹਾਲਤ ਵਿਚ ਦੇਖਿਆ ਤਾਂ ਉਸ ਨੇ ਇਲਾਕੇ ਦੇ ਲੋਕਾਂ ਨੂੰ ਬੁਲਾਇਆ। ਘਟਨਾ ਦੀ ਸੂਚਨਾ ਮਿਲਦੇ ਹੀ ਥਾਣਾ 6 ਦੀ ਪੁਲਸ ਮੌਕੇ 'ਤੇ ਪਹੁੰਚ ਗਈ ਤੇ ਜਾਂਚ ਸ਼ੁਰੂ ਕਰ ਦਿੱਤੀ। ਪੁਲਿਸ ਨੇ ਇਸ ਮਾਮਲੇ ਵਿੱਚ ਦੋ ਲੋਕਾਂ ਨੂੰ ਹਿਰਾਸਤ ਵਿੱਚ ਵੀ ਲਿਆ ਹੈ ਪਰ ਅਜੇ ਤੱਕ ਇਸ ਦੀ ਪੁਸ਼ਟੀ ਨਹੀਂ ਹੋਈ ਹੈ। ਦੂਜੇ ਪਾਸੇ ਪੁਲਿਸ ਵੱਲੋਂ ਅਜੇ ਤੱਕ ਜ਼ਖ਼ਮੀ ਪ੍ਰਿੰਸੀਪਲ ਦੇ ਬਿਆਨ ਨਹੀਂ ਲਏ ਗਏ ਹਨ ਕਿਉਂਕਿ ਡਾਕਟਰ ਨੇ ਉਸ ਨੂੰ ਬਿਆਨ ਦੇਣ ਤੋਂ ਅਯੋਗ ਕਰਾਰ ਦਿੱਤਾ ਹੈ।
ਦਰਅਸਲ 'ਚ ਪੰਜਾਬ ਬੰਦ ਦੌਰਾਨ ਸ਼ਹਿਰ ਵਿੱਚ ਗੁੰਡਾ ਅਨਸਰ ਹੱਥਾਂ ਵਿੱਚ ਤੇਜ਼ਧਾਰ ਹਥਿਆਰ ਲੈ ਕੇ ਗੁੰਡਾਗਰਦੀ ਦਾ ਨਾਚ ਦਿਖਾਉਂਦੇ ਹੋਏ ਸਭ ਤੋਂ ਪਹਿਲਾਂ ਅਵਤਾਰ ਨਗਰ ਦੇ ਸਰਕਾਰੀ ਸਕੂਲ ਵਿੱਚ ਪੁੱਜੇ। ਉਸ ਤੋਂ ਬਾਅਦ ਸ਼ਹਿਰ ਦੇ ਅਬਾਦਪੁਰਾ ਦੇ ਇੱਕ ਪ੍ਰਾਈਵੇਟ ਸਕੂਲ ਵਿੱਚ ਤੇਜ਼ਧਾਰ ਹਥਿਆਰਾਂ ਲੈ ਕੇ ਗੁੰਡੇ ਦਾਖਲ ਹੋਏ। ਭਾਵੇਂ ਸਕੂਲ ਵਿੱਚ ਬੱਚੇ ਨਹੀਂ ਸਨ ਪਰ ਦਫ਼ਤਰ ਵਿੱਚ ਕੰਮ ਨਿਪਟਾਉਣ ਆਏ ਪ੍ਰਿੰਸੀਪਲ ਐਸਆਰ ਕਟਾਰੀਆ ’ਤੇ ਹਮਲਾ ਕਰ ਦਿੱਤਾ ਗਿਆ।
ਉਨ੍ਹਾਂ ਦੇ ਸਿਰ-ਗਰਦਨ ਅਤੇ ਬਾਹਾਂ 'ਤੇ ਵੱਡੇ ਕੱਟ ਲੱਗੇ ਹੋਏ ਹਨ। ਪ੍ਰਿੰਸੀਪਲ ਕਟਾਰੀਆ ਦੀ ਗਰਦਨ ’ਤੇ ਡੂੰਘਾ ਜ਼ਖ਼ਮ ਹੈ। ਉਨ੍ਹਾਂ ਨੂੰ ਇੱਕ ਨਿੱਜੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ, ਜਿੱਥੇ ਉਨ੍ਹਾਂ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ। ਪੁਲਿਸ ਪ੍ਰਿੰਸੀਪਲ ਕਟਾਰੀਆ ਦੇ ਬਿਆਨ ਦਰਜ ਕਰਨ ਲਈ ਨਿੱਜੀ ਹਸਪਤਾਲ ਗਈ ਸੀ ਪਰ ਡਾਕਟਰਾਂ ਨੇ ਬਿਆਨ ਦਰਜ ਕਰਵਾਉਣ ਤੋਂ ਇਨਕਾਰ ਕਰ ਦਿੱਤਾ।