ਪੜਚੋਲ ਕਰੋ

ਅੰਤਰ-ਮੰਤਰਾਲਾ ਕੇਂਦਰੀ ਟੀਮ ਨੇ ਜਲੰਧਰ ਵਿਖੇ ਹੜ੍ਹ ਪ੍ਰਭਾਵਿਤ ਇਲਾਕਿਆਂ ’ਚ ਹੋਏ ਨੁਕਸਾਨ ਦਾ ਲਿਆ ਜਾਇਜ਼ਾ

Jalandhar News : ਭਾਰਤ ਸਰਕਾਰ ਦੀ ਸੱਤ ਮੈਂਬਰੀ ਅੰਤਰ-ਮੰਤਰਾਲਾ ਟੀਮ ਵੱਲੋਂ ਜਲੰਧਰ (Jalandhar) ਵਿਖੇ ਬੁੱਧਵਾਰ ਨੂੰ ਹੜ੍ਹਾਂ (Flood) ਕਾਰਨ ਹੋਏ ਨੁਕਸਾਨ ਦਾ ਜਾਇਜ਼ਾ ਲੈਣ ਲਈ ਜ਼ਿਲ੍ਹੇ ਦੇ ਹੜ੍ਹ ਪ੍ਰਭਾਵਿਤ ਇਲਾਕਿ

Jalandhar News : ਭਾਰਤ ਸਰਕਾਰ ਦੀ ਸੱਤ ਮੈਂਬਰੀ ਅੰਤਰ-ਮੰਤਰਾਲਾ ਟੀਮ ਵੱਲੋਂ ਜਲੰਧਰ (Jalandhar) ਵਿਖੇ ਬੁੱਧਵਾਰ ਨੂੰ ਹੜ੍ਹਾਂ (Flood) ਕਾਰਨ ਹੋਏ ਨੁਕਸਾਨ ਦਾ ਜਾਇਜ਼ਾ ਲੈਣ ਲਈ ਜ਼ਿਲ੍ਹੇ ਦੇ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ ਕੀਤਾ ਗਿਆ। ਟੀਮ ਵਿੱਚ ਨੈਸ਼ਨਲ ਡਿਜ਼ਾਸਟਰ ਮੈਨੇਜਮੈਂਟ ਅਥਾਰਟੀ ਦੇ ਵਿੱਤੀ ਸਲਾਹਕਾਰ ਰਵੀਨੇਸ਼ ਕੁਮਾਰ, ਕੇਂਦਰੀ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਦੇ ਡਾਇਰੈਕਟਰ ਬੀ.ਕੇ. ਸ੍ਰੀਵਾਸਤਵਾ, ਫਲੱਡ ਮੈਪਿੰਗ ਮੁਖੀ ਅਤੇ ਸਾਇੰਸਟਿਸਟ ਇੰਜੀਨੀਅਰ ਡਾ. ਏ. ਵੀ. ਸੁਰੇਸ਼ ਬਾਬੂ, ਅਧੀਨ ਸਕੱਤਰ (ਐਸ.ਏ.ਜੀ.ਵਾਈ.) ਦਿਹਾਤੀ ਵਿਕਾਸ ਵਿਭਾਗ ਕੈਲਾਸ਼ ਕੁਮਾਰ, ਐਮ ਐਂਡ ਏ ਡੀਟੀਈ ਦੇ ਡਾਇਰੈਕਟਰ ਅਸ਼ੋਕ ਕੁਮਾਰ ਜੈਫ, ਸਹਾਇਕ ਡਾਇਰੈਕਟਰ (ਪੀ.ਐਫ.ਐਸ.) ਅੰਜਲੀ ਮੌਰਿਆ ਅਤੇ ਐਸ.ਈ.ਆਰ.ਈ., ਰੋਡ ਟਰਾਂਸਪੋਰਟ ਅਤੇ ਹਾਈਵੇਜ਼ ਮੰਤਰਾਲੇ ਦੇ ਨਵੀਨ ਕੁਮਾਰ ਚੌਰਸੀਆ ਸ਼ਾਮਲ ਸਨ, ਜਿਨ੍ਹਾਂ ਨੂੰ ਡਿਪਟੀ ਕਮਿਸ਼ਨਰ ਵਿਸ਼ੇਸ਼ ਸਾਰੰਗਲ ਵੱਲੋਂ ਹੜ੍ਹਾਂ ਕਾਰਨ ਹੋਏ ਨੁਕਸਾਨ ਅਤੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਕੀਤੇ ਗਏ ਰਾਹਤ ਕਾਰਜਾਂ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ ਗਈ।

ਪ੍ਰੈਜ਼ੇਨਟੇਸ਼ਨ ਦੌਰਾਨ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਸ਼ਾਹਕੋਟ ਸਬ-ਡਵੀਜ਼ਨ ਵਿੱਚ ਪੈਂਦੇ ਪਿੰਡਾਂ ਵਿੱਚ ਵੱਡੇ ਪੱਧਰ ‘ਤੇ ਨੁਕਸਾਨ ਹੋਇਆ ਹੈ ਅਤੇ ਹੜ੍ਹਾਂ ਕਾਰਨ 6 ਪਾੜ ਪਏ ਸਨ। ਉਨ੍ਹਾਂ ਨੇ ਟੀਮ ਨੂੰ ਰਾਹਤ ਅਤੇ ਬਚਾਅ ਕਾਰਜਾਂ ਦੇ ਨਾਲ-ਨਾਲ ਪੀੜਤ ਲੋਕਾਂ ਦੀ ਮਦਦ ਲਈ ਕੀਤੇ ਜਾ ਰਹੇ ਮੁੜ ਵਸੇਬੇ ਦੇ ਕਾਰਜਾਂ ਬਾਰੇ ਵੀ ਜਾਣਕਾਰੀ ਦਿੱਤੀ।

ਸਾਰੰਗਲ ਨੇ ਦੱਸਿਆ ਕਿ ਹੜ੍ਹਾਂ ਕਾਰਨ 25 ਪਿੰਡਾਂ ‘ਚ 22476 ਏਕੜ ਰਕਬੇ ਦਾ ਨੁਕਸਾਨ ਹੋਇਆ ਹੈ। 40 ਪਿੰਡਾਂ ਵਿੱਚ 13108 ਏਕੜ ’ਚ ਫਸਲਾਂ ਨੁਕਸਾਨੀਆਂ ਗਈਆਂ ਹਨ, 50 ਘਰ ਅਤੇ 30 ਸਕੂਲ ਬੁਰੀ ਤਰ੍ਹਾਂ ਪ੍ਰਭਾਵਿਤ ਹੋਏ ਹਨ।ਇਸ ਤੋਂ ਇਲਾਵਾ ਪੀ.ਐਸ.ਪੀ.ਸੀ.ਐਲ ਨੂੰ ਖੰਭਿਆਂ, ਪਲਾਂਟ ਅਤੇ ਹੋਰ ਬੁਨਿਆਦੀ ਢਾਂਚੇ ਨੂੰ ਨੁਕਸਾਨ ਪਹੁੰਚਣ ਕਾਰਨ ਕਰੀਬ 139.60 ਲੱਖ ਰੁਪਏ ਦਾ ਨੁਕਸਾਨ ਹੋਇਆ ਹੈ।

ਉਨ੍ਹਾਂ ਇਹ ਵੀ ਦੱਸਿਆ ਕਿ ਖੇਤੀਬਾੜੀ ਵਿਭਾਗ ਵੱਲੋਂ ਹੜ੍ਹ (Flood) ਪ੍ਰਭਾਵਿਤ ਇਲਾਕਿਆਂ ਵਿੱਚ ਬਾਸਮਤੀ 1509 ਅਤੇ ਪੀ.ਆਰ.126 ਦੀ ਪਨੀਰੀ ਮੁਫ਼ਤ ਮੁਹੱਈਆ ਕਰਵਾਈ ਗਈ ਹੈ, ਜਿਸ ਸਦਕਾ ਲਗਭਗ 6400 ਏਕੜ ਰਕਬੇ ਵਿੱਚ ਝੋਨੇ ਦੀ ਮੁੜ ਲੁਆਈ ਹੋਈ ਹੈ। ਉਨ੍ਹਾਂ ਕੇਂਦਰੀ ਟੀਮ ਨੂੰ ਇਹ ਵੀ ਦੱਸਿਆ ਕਿ ਪਾਣੀ ਖੜ੍ਹਾ ਹੋਣ ਕਰਕੇ 5000 ਏਕੜ ਤੋਂ ਵੱਧ ਰਕਬੇ ਵਿੱਚ ਕਿਸਾਨ ਦੁਬਾਰਾ ਬਿਜਾਈ ਨਹੀਂ ਕਰ ਸਕਣਗੇ।

ਉਨ੍ਹਾਂ ਇਹ ਵੀ ਦੱਸਿਆ ਕਿ ਪ੍ਰਸ਼ਾਸਨ ਵੱਲੋਂ ਹੜ੍ਹ ਆਉਣ ਤੋਂ 48 ਘੰਟੇ ਪਹਿਲਾਂ 50 ਪਿੰਡਾਂ ਵਿੱਚ ਅਲਰਟ ਜਾਰੀ ਕਰ ਦਿੱਤਾ ਗਿਆ ਸੀ ਅਤੇ ਟੀਮਾਂ ਵੱਲੋਂ ਜ਼ਿਲ੍ਹੇ ਵਿੱਚ ਹੜ੍ਹ ਆਉਣ ਤੋਂ ਪਹਿਲਾਂ 12000 ਲੋਕਾਂ ਨੂੰ ਸੁਰੱਖਿਅਤ ਬਾਹਰ ਕੱਢ ਲਿਆ ਗਿਆ ਸੀ। 1160 ਲੋਕਾਂ ਨੂੰ ਕਿਸ਼ਤੀਆਂ ਰਾਹੀਂ ਉਨ੍ਹਾਂ ਦੇ ਘਰਾਂ ’ਚੋਂ ਬਾਹਰ ਕੱਢਿਆ ਗਿਆ। 24 ਸਿਹਤ ਟੀਮਾਂ ਤਾਇਨਾਤ ਕੀਤੀਆਂ ਗਈਆਂ ਸਨ, ਜਿਨ੍ਹਾਂ ਵੱਲੋਂ 14600 ਲੋਕਾਂ ਦਾ ਇਲਾਜ ਕੀਤਾ ਗਿਆ, ਜਿਨ੍ਹਾਂ ਵਿੱਚੋਂ ਜ਼ਿਆਦਾਤਰ ਨੂੰ ਦਸਤ, ਚਮੜੀ ਦੇ ਰੋਗ ਆਦਿ ਦੀ ਸ਼ਿਕਾਇਤ ਸੀ। ਪਸ਼ੂ ਪਾਲਣ ਵਿਭਾਗ ਨੂੰ ਪ੍ਰਭਾਵਿਤ ਵਿਅਕਤੀਆਂ ਦੇ ਪਸ਼ੂਆਂ ਦੇ ਇਲਾਜ ਦਾ ਕੰਮ ਸੌਂਪਿਆ ਗਿਆ ਸੀ, ਜਿਸ ਸਦਕਾ ਪਸ਼ੂਧਨ ਦਾ ਕੋਈ ਜਾਨੀ ਨੁਕਸਾਨ ਨਹੀਂ ਹੋਇਆ।

ਡਿਪਟੀ ਕਮਿਸ਼ਨਰ ਨੇ ਇਹ ਵੀ ਦੱਸਿਆ ਕਿ ਹੜ੍ਹ ਦਾ ਪਾਣੀ ਦਾਖ਼ਲ ਹੁੰਦੇ ਹੀ ਪ੍ਰਸ਼ਾਸਨ ਵੱਲੋਂ ਤੁਰੰਤ ਰਾਹਤ ਕਾਰਜ ਸ਼ੁਰੂ ਕਰ ਦਿੱਤੇ ਗਏ ਸਨ। ਉਨ੍ਹਾਂ ਦੱਸਿਆ ਕਿ ਟੀਮਾਂ ਵੱਲੋਂ ਸਰਕਾਰ, ਸਥਾਨਕ ਲੋਕਾਂ ਦੇ ਸਹਿਯੋਗ ਨਾਲ 105000 ਰਾਸ਼ਨ ਕਿੱਟਾਂ ਅਤੇ 1 ਲੱਖ ਪਾਣੀ ਦੀਆਂ ਬੋਤਲਾਂ ਵੰਡੀਆਂ ਗਈਆਂ। ਮੱਛਰਦਾਨੀਆਂ, ਸੈਨੇਟਰੀ ਨੈਪਕਿਨ ਅਤੇ ਹੋਰ ਜ਼ਰੂਰੀ ਸਾਮਾਨ ਵੀ ਵੰਡਿਆ ਗਿਆ। ਉਨ੍ਹਾਂ ਦੱਸਿਆ ਕਿ ਐੱਨ.ਡੀ.ਆਰ.ਐੱਫ. ਅਤੇ ਐੱਸ.ਡੀ.ਆਰ.ਐੱਫ. ਦੀਆਂ ਦੋ ਟੀਮਾਂ, ਫੌਜ ਦੀ ਇਕ ਟੀਮ ਨੂੰ ਤੁਰੰਤ ਪ੍ਰਭਾਵਿਤ ਖੇਤਰਾਂ ‘ਚ ਭੇਜਿਆ ਗਿਆ। ਅੰਤਰ-ਮੰਤਰਾਲਾ ਕੇਂਦਰੀ ਟੀਮ ਨੇ ਹੜ੍ਹਾਂ (Flood) ਦੌਰਾਨ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਕੀਤੇ ਗਏ ਰਾਹਤ ਕਾਰਜਾਂ ‘ਤੇ ਤਸੱਲੀ ਪ੍ਰਗਟ ਕੀਤੀ।

ਉਪਰੰਤ ਟੀਮ ਵੱਲੋਂ ਹੜ੍ਹ ਪ੍ਰਭਾਵਿਤ ਖੇਤਰਾਂ ਮਹਿਰਾਜਵਾਲਾ, ਕੰਗ ਖੁਰਦ, ਗੱਟਾ ਮੁੰਡੀ ਕਾਸੂ, ਮੰਡਾਲਾ ਛੰਨਾ ਅਤੇ ਹੋਰ ਪਿੰਡਾਂ ਦਾ ਦੌਰਾ ਵੀ ਕੀਤਾ ਗਿਆ, ਜਿੱਥੇ ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਕੇਂਦਰੀ ਟੀਮ ਨੂੰ ਹੜ੍ਹਾਂ ਕਾਰਨ ਹੋਏ ਨੁਕਸਾਨ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ। ਰਾਜ ਸਭਾ ਮੈਂਬਰ ਨੇ ਭਵਿੱਖ ਵਿੱਚ ਹੜ੍ਹਾਂ ਤੋਂ ਬਚਾਅ ਲਈ ਧੁੱਸੀ ਬੰਨ੍ਹ ਨੂੰ ਚੌੜਾ ਅਤੇ ਮਜ਼ਬੂਤ ਕਰਨ ਦੀ ਲੋੜ ਦੇ ਨਾਲ-ਨਾਲ ਗਿੱਦੜਪਿੰਡੀ ਰੇਲਵੇ ਪੁਲ ਦੇ ਹੇਠੋਂ ਮਿੱਟੀ ਕੱਢਣ ਨੂੰ ਯਕੀਨੀ ਬਣਾਉਣ ਦਾ ਮੁੱਦਾ ਵੀ ਉਠਾਇਆ।

ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

ਅੱਜ ਦਿੱਲੀ ਕੂਚ ਕਰਨਗੇ ਕਿਸਾਨ, ਨੋਇਡਾ ਪੁਲਿਸ ਨੇ ਜਾਰੀ ਕੀਤੀ ਟ੍ਰੈਫਿਕ ਐਡਵਾਈਜ਼ਰੀ, ਜਾਣ ਲਓ ਨਵਾਂ ਰੂਟ
ਅੱਜ ਦਿੱਲੀ ਕੂਚ ਕਰਨਗੇ ਕਿਸਾਨ, ਨੋਇਡਾ ਪੁਲਿਸ ਨੇ ਜਾਰੀ ਕੀਤੀ ਟ੍ਰੈਫਿਕ ਐਡਵਾਈਜ਼ਰੀ, ਜਾਣ ਲਓ ਨਵਾਂ ਰੂਟ
ਹਰ ਤੀਜਾ ਬੱਚਾ ਇਸ ਖਤਰਨਾਕ ਬਿਮਾਰੀ ਦਾ ਸ਼ਿਕਾਰ, ਮਾਪੇ ਹੋ ਜਾਣ ਸਾਵਧਾਨ!
ਹਰ ਤੀਜਾ ਬੱਚਾ ਇਸ ਖਤਰਨਾਕ ਬਿਮਾਰੀ ਦਾ ਸ਼ਿਕਾਰ, ਮਾਪੇ ਹੋ ਜਾਣ ਸਾਵਧਾਨ!
ਪੰਜਾਬ-ਚੰਡੀਗੜ੍ਹ 'ਚ ਨਹੀਂ ਪਵੇਗੀ ਧੁੰਦ, ਪਹਾੜਾਂ 'ਤੇ ਬਰਫਬਾਰੀ ਦਾ ਅਲਰਟ, 2-3 ਡਿਗਰੀ ਤੱਕ ਡਿੱਗੇਗਾ ਪਾਰਾ
ਪੰਜਾਬ-ਚੰਡੀਗੜ੍ਹ 'ਚ ਨਹੀਂ ਪਵੇਗੀ ਧੁੰਦ, ਪਹਾੜਾਂ 'ਤੇ ਬਰਫਬਾਰੀ ਦਾ ਅਲਰਟ, 2-3 ਡਿਗਰੀ ਤੱਕ ਡਿੱਗੇਗਾ ਪਾਰਾ
ਇੱਕ ਝਟਕੇ 'ਚ ਉੱਡ ਜਾਵੇਗੀ ਜ਼ਿੰਦਗੀ ਭਰ ਦੀ ਕਮਾਈ, ਸਰਕਾਰੀ ਏਜੰਸੀ ਨੇ ਦੱਸਿਆ OTP Fraud ਤੋਂ ਕਿਵੇਂ ਰਹਿ ਸਕਦੇ ਸਾਵਧਾਨ
ਇੱਕ ਝਟਕੇ 'ਚ ਉੱਡ ਜਾਵੇਗੀ ਜ਼ਿੰਦਗੀ ਭਰ ਦੀ ਕਮਾਈ, ਸਰਕਾਰੀ ਏਜੰਸੀ ਨੇ ਦੱਸਿਆ OTP Fraud ਤੋਂ ਕਿਵੇਂ ਰਹਿ ਸਕਦੇ ਸਾਵਧਾਨ
Advertisement
ABP Premium

ਵੀਡੀਓਜ਼

Sukhbir Badal Song | ਮੈਨੂੰ ਸੁਖਬੀਰ ਨੇ ਕੱਖ ਨੀ ਦਿੱਤਾ! ਗਾਇਕ ਨੇ ਖਾਧੀ 'ਗੀਤਾ' ਦੀ ਸਹੁੰ | Rocky MittalFarmer Protest | ਸਿਰ 'ਤੇ ਕਫ਼ਨ ਬਣਕੇ ਕਰਾਂਗੇ ਦਿੱਲੀ ਵੱਲ ਕੂਚ!ਕਿਸਾਨ ਆਗੂ ਨੇ ਕੇਂਦਰ ਨੂੰ ਵੰਗਾਰਿਆBJP ਨੂੰ Aman Arora ਦਾ ਵੱਡਾ ਚੈਂਲੇਂਜ! ਡਰਾਮੇਬਾਜ਼ੀ ਛੱਡ ਕੇ ਕਰੋ.... |Ravneet Bittu |AAP Punjabਕੇਂਦਰ ਵੱਲ ਕੂਚ, ਕਿਸਾਨ ਆਗੂ ਨੇ ਕੇਂਦਰ ਨੂੰ ਵੰਗਾਰਿਆ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
ਅੱਜ ਦਿੱਲੀ ਕੂਚ ਕਰਨਗੇ ਕਿਸਾਨ, ਨੋਇਡਾ ਪੁਲਿਸ ਨੇ ਜਾਰੀ ਕੀਤੀ ਟ੍ਰੈਫਿਕ ਐਡਵਾਈਜ਼ਰੀ, ਜਾਣ ਲਓ ਨਵਾਂ ਰੂਟ
ਅੱਜ ਦਿੱਲੀ ਕੂਚ ਕਰਨਗੇ ਕਿਸਾਨ, ਨੋਇਡਾ ਪੁਲਿਸ ਨੇ ਜਾਰੀ ਕੀਤੀ ਟ੍ਰੈਫਿਕ ਐਡਵਾਈਜ਼ਰੀ, ਜਾਣ ਲਓ ਨਵਾਂ ਰੂਟ
ਹਰ ਤੀਜਾ ਬੱਚਾ ਇਸ ਖਤਰਨਾਕ ਬਿਮਾਰੀ ਦਾ ਸ਼ਿਕਾਰ, ਮਾਪੇ ਹੋ ਜਾਣ ਸਾਵਧਾਨ!
ਹਰ ਤੀਜਾ ਬੱਚਾ ਇਸ ਖਤਰਨਾਕ ਬਿਮਾਰੀ ਦਾ ਸ਼ਿਕਾਰ, ਮਾਪੇ ਹੋ ਜਾਣ ਸਾਵਧਾਨ!
ਪੰਜਾਬ-ਚੰਡੀਗੜ੍ਹ 'ਚ ਨਹੀਂ ਪਵੇਗੀ ਧੁੰਦ, ਪਹਾੜਾਂ 'ਤੇ ਬਰਫਬਾਰੀ ਦਾ ਅਲਰਟ, 2-3 ਡਿਗਰੀ ਤੱਕ ਡਿੱਗੇਗਾ ਪਾਰਾ
ਪੰਜਾਬ-ਚੰਡੀਗੜ੍ਹ 'ਚ ਨਹੀਂ ਪਵੇਗੀ ਧੁੰਦ, ਪਹਾੜਾਂ 'ਤੇ ਬਰਫਬਾਰੀ ਦਾ ਅਲਰਟ, 2-3 ਡਿਗਰੀ ਤੱਕ ਡਿੱਗੇਗਾ ਪਾਰਾ
ਇੱਕ ਝਟਕੇ 'ਚ ਉੱਡ ਜਾਵੇਗੀ ਜ਼ਿੰਦਗੀ ਭਰ ਦੀ ਕਮਾਈ, ਸਰਕਾਰੀ ਏਜੰਸੀ ਨੇ ਦੱਸਿਆ OTP Fraud ਤੋਂ ਕਿਵੇਂ ਰਹਿ ਸਕਦੇ ਸਾਵਧਾਨ
ਇੱਕ ਝਟਕੇ 'ਚ ਉੱਡ ਜਾਵੇਗੀ ਜ਼ਿੰਦਗੀ ਭਰ ਦੀ ਕਮਾਈ, ਸਰਕਾਰੀ ਏਜੰਸੀ ਨੇ ਦੱਸਿਆ OTP Fraud ਤੋਂ ਕਿਵੇਂ ਰਹਿ ਸਕਦੇ ਸਾਵਧਾਨ
ਸ੍ਰੀ ਅਕਾਲ ਤਖ਼ਤ ਸਾਹਿਬ 'ਤੇ ਬੈਠਕ ਅੱਜ, ਪੰਜ ਤਖ਼ਤਾਂ ਦੇ ਜਥੇਦਾਰ ਅੱਜ ਅਕਾਲੀ ਦਲ ਦੇ ਸਾਬਕਾ ਮੰਤਰੀਆਂ ਨੂੰ ਸੁਣਾਉਣਗੇ ਸਜ਼ਾ, ਸੁਖਬੀਰ ਬਾਦਲ ਵੀ ਪਹੁੰਚਣਗੇ
ਸ੍ਰੀ ਅਕਾਲ ਤਖ਼ਤ ਸਾਹਿਬ 'ਤੇ ਬੈਠਕ ਅੱਜ, ਪੰਜ ਤਖ਼ਤਾਂ ਦੇ ਜਥੇਦਾਰ ਅੱਜ ਅਕਾਲੀ ਦਲ ਦੇ ਸਾਬਕਾ ਮੰਤਰੀਆਂ ਨੂੰ ਸੁਣਾਉਣਗੇ ਸਜ਼ਾ, ਸੁਖਬੀਰ ਬਾਦਲ ਵੀ ਪਹੁੰਚਣਗੇ
Hukamnama Sahib: ਪੜ੍ਹੋ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਅੱਜ ਦਾ ਮੁੱਖਵਾਕ 2-12-2024
Hukamnama Sahib: ਪੜ੍ਹੋ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਅੱਜ ਦਾ ਮੁੱਖਵਾਕ 2-12-2024
Maharashtra Politics: ਕੌਣ ਹੋਵੇਗਾ ਮਹਾਰਾਸ਼ਟਰ ਦਾ Boss? ਸਸਪੈਂਸ ਤੋਂ ਅੱਜ ਉੱਠੇਗਾ ਪਰਦਾ, ਫੜਨਵੀਸ ਦਾ ਨਾਂ ਫਾਈਨਲ; ਹੁਣ ਇਨ੍ਹਾਂ ਮੁੱਦਿਆਂ 'ਤੇ ਹੋਵੇਗੀ ਗੱਲ
Maharashtra Politics: ਕੌਣ ਹੋਵੇਗਾ ਮਹਾਰਾਸ਼ਟਰ ਦਾ Boss? ਸਸਪੈਂਸ ਤੋਂ ਅੱਜ ਉੱਠੇਗਾ ਪਰਦਾ, ਫੜਨਵੀਸ ਦਾ ਨਾਂ ਫਾਈਨਲ; ਹੁਣ ਇਨ੍ਹਾਂ ਮੁੱਦਿਆਂ 'ਤੇ ਹੋਵੇਗੀ ਗੱਲ
Punjab News: ਪੰਜਾਬ 'ਚ ਸਰਕਾਰੀ ਬੱਸਾਂ 'ਚ ਸਫਰ ਕਰਨ ਵਾਲਿਆਂ ਲਈ ਬੁਰੀ ਖ਼ਬਰ! ਝੱਲਣੀ ਪੈ ਸਕਦੀ ਪ੍ਰੇਸ਼ਾਨੀ
Punjab News: ਪੰਜਾਬ 'ਚ ਸਰਕਾਰੀ ਬੱਸਾਂ 'ਚ ਸਫਰ ਕਰਨ ਵਾਲਿਆਂ ਲਈ ਬੁਰੀ ਖ਼ਬਰ! ਝੱਲਣੀ ਪੈ ਸਕਦੀ ਪ੍ਰੇਸ਼ਾਨੀ
Embed widget