ਦੁਆਬੇ 'ਚ ਨਹੀਂ ਹੋਵੇਗੀ ਵੇਰਕਾ ਦੇ ਦੁੱਧ ਦੀ ਸਪਲਾਈ, 4 ਜ਼ਿਲ੍ਹਿਆਂ 'ਚ ਸਪਲਾਈ ਹੋਈ ਠੱਪ, ਜਾਣੋ ਕੀ ਹੈ ਕਾਰਨ
ਡਰਾਈਵਰਾਂ ਦਾ ਦੋਸ਼ ਹੈ ਕਿ ਦੁੱਧ ਦੇ ਪੈਕੇਟ ਲੀਕ ਹੋਣ ਕਾਰਨ ਹੋਏ ਨੁਕਸਾਨ ਦੇ ਪੈਸੇ ਉਨ੍ਹਾਂ ਦੀ ਆਮਦਨ ਵਿੱਚੋਂ ਕੱਟੇ ਜਾ ਰਹੇ ਹਨ। ਇਸ ਨਾਲ ਸਾਡਾ ਨੁਕਸਾਨ ਹੋ ਰਿਹਾ ਹੈ। ਇਸ ਸਬੰਧੀ ਅਧਿਕਾਰੀਆਂ ਨਾਲ ਗੱਲਬਾਤ ਕੀਤੀ ਗਈ,
Strike News: ਜਲੰਧਰ ਵਿੱਚ ਅੱਜ ਵੇਰਕਾ ਦੁੱਧ ਦੀ ਸਪਲਾਈ ਬੰਦ ਹੈ। ਜਲੰਧਰ ਵੇਰਕਾ ਦੇ ਕਰੀਬ 40 ਡਰਾਈਵਰ ਸ਼ੁੱਕਰਵਾਰ ਰਾਤ ਤੋਂ ਹੜਤਾਲ 'ਤੇ ਹਨ। ਜਿਨ੍ਹਾਂ ਦੀ ਹੜਤਾਲ ਅਜੇ ਵੀ ਜਾਰੀ ਹੈ। ਪੂਰੇ ਦੋਆਬੇ ਯਾਨੀ ਜਲੰਧਰ, ਹੁਸ਼ਿਆਰਪੁਰ, ਨਵਾਂਸ਼ਹਿਰ, ਕਪੂਰਥਲਾ ਅਤੇ ਫਗਵਾੜਾ ਅਤੇ ਹੋਰ ਥਾਵਾਂ 'ਤੇ ਸਪਲਾਈ ਕੀਤੀ ਗਈ ਸੀ, ਜੋ ਸ਼ਨੀਵਾਰ ਨੂੰ ਬੰਦ ਰਹੀ। ਡਰਾਈਵਰਾਂ ਦੀਆਂ ਗੱਡੀਆਂ ਵੇਰਕਾ ਦੇ ਅੰਦਰ ਖੜ੍ਹੀਆਂ ਹਨ ਅਤੇ ਕੰਮ ਠੱਪ ਪਿਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਹੜਤਾਲ ’ਤੇ ਬੈਠੇ ਸਾਰੇ ਮੁਲਾਜ਼ਮ ਕੱਚੇ ਹਨ।
ਜਾਣੋ ਕੀ ਹੈ ਹੜਤਾਲ ਦਾ ਕਾਰਨ ?
ਡਰਾਈਵਰਾਂ ਦਾ ਦੋਸ਼ ਹੈ ਕਿ ਦੁੱਧ ਦੇ ਪੈਕੇਟ ਲੀਕ ਹੋਣ ਕਾਰਨ ਹੋਏ ਨੁਕਸਾਨ ਦੇ ਪੈਸੇ ਉਨ੍ਹਾਂ ਦੀ ਆਮਦਨ ਵਿੱਚੋਂ ਕੱਟੇ ਜਾ ਰਹੇ ਹਨ। ਇਸ ਨਾਲ ਸਾਡਾ ਨੁਕਸਾਨ ਹੋ ਰਿਹਾ ਹੈ। ਇਸ ਸਬੰਧੀ ਅਧਿਕਾਰੀਆਂ ਨਾਲ ਗੱਲਬਾਤ ਕੀਤੀ ਗਈ, ਪਰ ਕੁਝ ਨਹੀਂ ਹੋਇਆ। ਜਿਸ ਕਾਰਨ ਹੜਤਾਲ ਕੀਤੀ ਗਈ ਹੈ। ਸਾਰੇ ਟਰੱਕ ਡਰਾਈਵਰ ਆਪਣੀਆਂ ਮੰਗਾਂ 'ਤੇ ਅੜੇ ਹੋਏ ਹਨ, ਉਨ੍ਹਾਂ ਸਾਰਿਆਂ ਦਾ ਕਹਿਣਾ ਹੈ ਕਿ ਜਦੋਂ ਤੱਕ ਉਨ੍ਹਾਂ ਦੀਆਂ ਮੰਗਾਂ ਨਹੀਂ ਮੰਨੀਆਂ ਜਾਂਦੀਆਂ ਉਦੋਂ ਤੱਕ ਧਰਨਾ ਜਾਰੀ ਰਹੇਗਾ।
ਇਹ ਵੀ ਪੜ੍ਹੋ-Farmer Protest: ਕਿਸਾਨਾਂ ਦੇ ਧਰਨੇ ਕਰਕੇ ਸ਼ੰਭੂ ਬਾਰਡਰ ਨਹੀਂ ਕਰ ਸਕੋਗੇ ਪਾਰ, ਜਾਣੋ ਕੀ ਹੈ ਬਦਲਵਾਂ ਰੂਟ
ਨੋਟ : - ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ। ਸਾਡੀ ABP ਸਾਂਝਾ ਦੀ ਵੈੱਬਸਾਈਟ https://punjabi.abplive.com/ 'ਤੇ ਜਾ ਕੇ ਵੀ ਖ਼ਬਰਾਂ ਨੂੰ ਤਫ਼ਸੀਲ ਨਾਲ ਪੜ੍ਹ ਸਕਦੇ ਹੋ ।
Join Our Official Telegram Channel : -
https://t.me/abpsanjhaofficial
ਇੱਥੇ ਪੜ੍ਹੋ ਪੰਜਾਬ ਅਤੇ ਦੇਸ਼ ਦੁਨਿਆ ਨਾਲ ਜੁੜੀਆਂ ਹੋਰ ਖ਼ਬਰਾਂ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ABP NEWS ਦਾ ਐਪ ਡਾਊਨਲੋਡ ਕਰੋ :
Android ਫੋਨ ਲਈ ਕਲਿਕ ਕਰੋ
Iphone ਲਈ ਕਲਿਕ ਕਰੋ