ਵਿਦੇਸ਼ ਬੈਠੇ ਕੇ ਰਿਸ਼ਤਾ ਲੱਭਣ ਵਾਲੇ ਹੋ ਜਾਓ ਸਾਵਧਾਨ ! ਜਲੰਧਰ 'ਚ ਠੱਗਾਂ ਨੇ ਰਿਸ਼ਤੇ ਕਰਵਾਉਣ ਦੇ ਨਾਂਅ 'ਤੇ ਕੀਤੀ ਕਰੋੜਾਂ ਦੀ ਧੋਖਾਧੜੀ, ਜਾਣੋ ਪੂਰਾ ਮਾਮਲਾ
ਪੁਲਿਸ ਮੁਤਾਬਕ, ਇਹ ਲੋਕ ਐਨਆਰਆਈ ਮੈਰਿਜ ਸਰਵਿਸ ਦੇ ਨਾਂਅ ਦਾ ਦਫ਼ਤਰ ਚਲਾ ਰਹੇ ਸਨ ਅਤੇ ਆਨਲਾਈਨ ਵੈੱਬਸਾਈਟ ਦੀ ਮਦਦ ਨਾਲ ਵਿਦੇਸ਼ਾਂ ਵਿੱਚ ਬੈਠੇ ਲੋਕਾਂ ਨੂੰ ਫਰਜ਼ੀ ਰਿਸ਼ਤੇ ਦੀ ਪ੍ਰੋਫਾਈਲ ਭੇਜ ਕੇ ਫੀਸਾਂ ਦੇ ਨਾਂ 'ਤੇ ਪੈਸੇ ਠੱਗ ਰਹੇ ਸਨ।
Jalandhar News: ਜਲੰਧਰ ਪੁਲਿਸ ਨੇ ਸਾਈਬਰ ਧੋਖਾਧੜੀ ਕਰਨ ਵਾਲੇ ਦੋ ਪੜ੍ਹੇ-ਲਿਖੇ ਨੌਜਵਾਨਾਂ ਨੂੰ ਗ੍ਰਿਫਤਾਰ ਕੀਤਾ ਹੈ। ਉਨ੍ਹਾਂ ਕੋਲੋਂ 7 ਕੰਪਿਊਟਰ, 3 ਲੈਪਟਾਪ, 2 ਮੋਬਾਈਲ ਫੋਨ, 4 (ਆਈ.ਪੀ.) ਬਰਾਮਦ ਹੋਏ। ਇਸ ਤੋਂ ਇਲਾਵਾ ਪੁਲਿਸ ਨੇ ਇਨ੍ਹਾਂ ਕੋਲੋਂ ਫੋਨ ਸਮੇਤ ਨਕਦੀ ਬਰਾਮਦ ਕੀਤੀ ਹੈ।
ਜਾਅਲੀ ਰਿਸ਼ਤੇ ਦਿਖਾ ਕੇ ਮਾਰਦੇ ਸੀ ਠੱਗੀ
ਪੁਲਿਸ ਮੁਤਾਬਕ, ਇਹ ਲੋਕ ਐਨਆਰਆਈ ਮੈਰਿਜ ਸਰਵਿਸ ਦੇ ਨਾਂਅ ਦਾ ਦਫ਼ਤਰ ਚਲਾ ਰਹੇ ਸਨ ਅਤੇ ਆਨਲਾਈਨ ਵੈੱਬਸਾਈਟ ਦੀ ਮਦਦ ਨਾਲ ਵਿਦੇਸ਼ਾਂ ਵਿੱਚ ਬੈਠੇ ਲੋਕਾਂ ਨੂੰ ਫਰਜ਼ੀ ਰਿਸ਼ਤੇ ਦੀ ਪ੍ਰੋਫਾਈਲ ਭੇਜ ਕੇ ਫੀਸਾਂ ਦੇ ਨਾਂ 'ਤੇ ਪੈਸੇ ਠੱਗ ਰਹੇ ਸਨ।ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦੇ ਹੋਏ ਡੀਸੀਪੀ ਹਰਵਿੰਦਰ ਸਿੰਘ ਵਿਰਕ ਨੇ ਦੱਸਿਆ ਕਿ ਇਹ ਲੋਕ ਐਨਆਰਆਈ ਮੈਰਿਜ ਸਰਵਿਸ ਨਾਮ ਦੀ ਵੈੱਬਸਾਈਟ ਚਲਾ ਕੇ ਵਿਦੇਸ਼ ਬੈਠੇ ਲੋਕਾਂ ਨੂੰ ਫਰਜ਼ੀ ਰਿਸ਼ਤਿਆਂ ਦੀ ਪ੍ਰੋਫਾਈਲ ਭੇਜ ਕੇ ਠੱਗੀ ਮਾਰ ਰਹੇ ਸਨ। ਹੁਣ ਤੱਕ ਉਨ੍ਹਾਂ ਦੇ ਚਾਰ ਖਾਤੇ ਸਾਹਮਣੇ ਆ ਚੁੱਕੇ ਹਨ ਜਿਨ੍ਹਾਂ ਵਿੱਚ ਕਰੋੜਾਂ ਦਾ ਲੈਣ-ਦੇਣ ਹੋਇਆ ਹੈ।
ਇਹ ਵੀ ਪੜ੍ਹੋ: Mann Vs Badal: ਮਨਪ੍ਰੀਤ ਬਾਦਲ ਦੇ ਖ਼ਿਲਾਫ਼ ਪਰਚਾ ਦਰਜ ਹੋਇਆ, ਮੰਨਦੇ ਓ ਨਾਂ ਮੈਂ ਕਿਸੇ ਨੂੰ ਨਹੀਂ ਬਖ਼ਸ਼ਦਾ-ਮਾਨ
ਚੰਗੀ ਪੜ੍ਹਾਈ ਕਰਕੇ ਚੁਣਿਆ ਜੁਰਮ ਦਾ ਰਾਹ
ਪੁਲਿਸ ਅਧਿਕਾਰੀ ਨੇ ਦੱਸਿਆ ਕਿ ਮੁਲਜ਼ਮਾਂ ਦੀ ਪਛਾਣ ਆਨੰਦ ਕੁਮਾਰ (MSC IT) ਅਤੇ ਰੋਹਿਤ (m.a economics) ਵਜੋਂ ਹੋਈ ਹੈ। ਇਹ ਲੋਕ ਉਨ੍ਹਾਂ ਦੀ ਪੜ੍ਹਾਈ ਦਾ ਗ਼ਲਤ ਫਾਇਦਾ ਚੱਕ ਕੇ ਲੋਕਾਂ ਨਾਲ ਠੱਗੀ ਮਾਰ ਰਹੇ ਸਨ। ਫਿਲਹਾਲ ਉਨ੍ਹਾਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ ਕਿ ਇਸ ਰੈਕੇਟ 'ਚ ਕੌਣ-ਕੌਣ ਸ਼ਾਮਲ ਹੈ। ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਪੁੱਛਗਿੱਛ ਦੌਰਾਨ ਇਨ੍ਹਾਂ ਤੋਂ ਹੋਰ ਖ਼ੁਲਾਸੇ ਹੋਣ ਦੀ ਉਮੀਦ ਹੈ।
ਇਹ ਵੀ ਪੜ੍ਹੋ: Ludhiana News: ਨੀਂਹ ਪੱਥਰ ਰੱਖਣ ਗਏ ਮੰਤਰੀ ਨੂੰ ਕੱਚੇ ਕਾਮਿਆਂ ਨੇ ਘੇਰਿਆ, ਪਿਛਲੇ ਗੇਟ ਰਾਹੀਂ ਮੰਤਰੀ ਨੂੰ ਕੱਢਿਆ ਬਾਹਰ !
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਤੇ ਡੇਲੀਹੰਟ 'ਤੇ ਵੀ ਫੌਲੋ ਕਰ ਸਕਦੇ ਹੋ।