ਪੜਚੋਲ ਕਰੋ

CM ਮਾਨ ਦਾ ਕੈਦੀਆਂ ਲਈ ਐਲਾਨ, ਹੁਣ ਕੋਈ ਕੈਦੀ ਪੇਸ਼ੀ ਤੋਂ ਨਹੀਂ ਹੋਵੇਗਾ ਗੈਰਹਾਜ਼ਰ, ਜਾਣੋ ਕੀ ਹੈ ਸਕੀਮ

ਛੇਤੀ ਹੀ ਜੇਲ੍ਹਾਂ ਵਿਚ ਮੈਡੀਕਲ ਸਟਾਫ ਦੀ ਤਾਇਨਾਤੀ ਪੱਕੇ ਤੌਰ ਉਤੇ ਕੀਤੀ ਜਾਵੇਗੀ ਤਾਂ ਕਿ ਐਮਰਜੈਂਸੀ ਦੀ ਸੂਰਤ ਵਿਚ ਕੈਦੀਆਂ ਨੂੰ ਇਲਾਜ ਮੁਹੱਈਆ ਹੋ ਸਕੇ। ਉਨ੍ਹਾਂ ਕਿਹਾ ਕਿ ਜੇਲ੍ਹਾਂ ਵਿਚ ਨਵੀਆਂ ਐਂਬੂਲੈਂਸਾਂ ਵੀ ਭੇਜੀਆਂ ਜਾਣਗੀਆਂ

ਕਪੂਰਥਲਾ:ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਕਿਹਾ ਕਿ ਸੂਬਾ ਸਰਕਾਰ ਜੇਲ੍ਹਾਂ ਵਿਚ ਵਿਗਿਆਨਕ ਲੀਹਾਂ ਉਤੇ ਸੁਰੱਖਿਆ ਦੇ ਪੁਖ਼ਤਾ ਇੰਤਜ਼ਾਮ ਕਰਨ ਲਈ ਵਿਆਪਕ ਰੂਪ-ਰੇਖਾ ਤਿਆਰ ਕਰ ਰਹੀ ਹੈ।

ਮੁੱਖ ਮੰਤਰੀ ਨੇ ਅੱਜ ਇੱਥੇ ਜ਼ਿਲ੍ਹਾ ਜੇਲ੍ਹ ਦਾ ਅਚਨਚੇਤ ਦੌਰਾ ਕੀਤਾ। ਇਸ ਮੌਕੇ ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਉਚ ਤਾਕਤੀ ਜੈਮਰ, ਡੋਰ ਮੈਟਲ ਡਿਟੈਕਟਰ ਸਮੇਤ ਹੋਰ ਉਪਕਰਨ ਸਥਾਪਤ ਕਰਨ ਤੋਂ ਇਲਾਵਾ ਵਿਭਾਗ ਨੂੰ ਵਾਹਨ ਮੁਹੱਈਆ ਕਰਵਾ ਰਹੀ ਹੈ ਤਾਂ ਕਿ ਜੇਲ੍ਹਾਂ ਵਿਚ ਸੁਰੱਖਿਆ ਦੇ ਠੋਸ ਪ੍ਰਬੰਧ ਕੀਤੇ ਜਾ ਸਕਣ। ਉਨ੍ਹਾਂ ਕਿਹਾ ਕਿ ਸੁਰੱਖਿਆ ਪ੍ਰਬੰਧਾਂ ਦੀ ਵਿਵਸਥਾ ਮਜ਼ਬੂਤ ਕਰਨ ਲਈ ਨਿਰੰਤਰ ਯਤਨ ਕੀਤੇ ਜਾ ਰਹੇ ਹਨ। ਭਗਵੰਤ ਮਾਨ ਨੇ ਕਿਹਾ ਕਿ ਜੇਲ੍ਹ ਅਥਾਰਟੀ ਦੀ ਅਪੀਲ ਉਤੇ ਅਤਿ ਆਧੁਨਿਕ ਤਕਨੀਕ ਨਾਲ ਹੋਰ ਸੀ.ਸੀ.ਟੀ.ਵੀ. ਕੈਮਰੇ ਜੇਲ੍ਹਾਂ ਵਿਚ ਲਾਏ ਜਾਣਗੇ ਤਾਂ ਕਿ ਸੁਰੱਖਿਆ ਪ੍ਰਬੰਧਾਂ ਵਿਚ ਕੋਈ ਕਮੀ ਬਾਕੀ ਨਾ ਰਹੇ।

ਜੇਲ੍ਹਾਂ ਵਿਚ ਨਸ਼ੇ ਤੇ ਮੋਬਾਈਲਾਂ ਦੀ ਸਪਲਾਈ ਨੂੰ ਸਖ਼ਤੀ ਨਾਲ ਰੋਕਣ ਦੀ ਲੋੜ ਉਤੇ ਜ਼ੋਰ ਦਿੰਦੇ ਹੋਏ ਮੁੱਖ ਮੰਤਰੀ ਨੇ ਅਧਿਕਾਰੀਆਂ ਨੂੰ ਹੁਕਮ ਦਿੱਤੇ ਕਿ ਇਸ ਗੈਰ-ਕਾਨੂੰਨੀ ਰੁਝਾਨ ਨੂੰ ਰੋਕਣ ਲਈ ਲੋੜੀਂਦੀ ਕਾਰਵਾਈ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਜੇਲ੍ਹਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣਾ ਸੂਬਾ ਸਰਕਾਰ ਦਾ ਪ੍ਰਮੁੱਖ ਸਰੋਕਾਰ ਹੈ ਅਤੇ ਇਸ ਮਾਮਲੇ ਵਿਚ ਕੋਈ ਸਮਝੌਤਾ ਨਹੀਂ ਕੀਤਾ ਜਾਵੇਗਾ। ਭਗਵੰਤ ਮਾਨ ਨੇ ਕੈਦੀਆਂ ਨੂੰ ਆਪਣੇ ਅਤੀਤ ਦਾ ਤਿਆਗ ਕਰਕੇ ਮੁੱਖ ਧਾਰਾ ਵਿਚ ਸ਼ਾਮਲ ਹੋਣ ਦਾ ਸੱਦਾ ਦਿੱਤਾ।
ਮੁੱ

ਖ ਮੰਤਰੀ ਨੇ ਜੇਲ੍ਹ ਵਿਚ ਕੈਦੀਆਂ ਲਈ ਸਿਹਤ ਸਹੂਲਤਾਂ ਦੀ ਕਮੀ ਦੀਆਂ ਰਿਪੋਰਟਾਂ ਉਤੇ ਚਿੰਤਾ ਦਾ ਪ੍ਰਗਟਾਵਾ ਕਰਦੇ ਹੋਏ ਕਿਹਾ ਕਿ ਸੂਬਾ ਸਰਕਾਰ ਇਸ ਸਮੱਸਿਆ ਨਾਲ ਨਿਪਟਣ ਲਈ ਵਚਨਬੱਧ ਹੈ। ਉਨ੍ਹਾਂ ਕਿਹਾ ਕਿ ਛੇਤੀ ਹੀ ਜੇਲ੍ਹਾਂ ਵਿਚ ਮੈਡੀਕਲ ਸਟਾਫ ਦੀ ਤਾਇਨਾਤੀ ਪੱਕੇ ਤੌਰ ਉਤੇ ਕੀਤੀ ਜਾਵੇਗੀ ਤਾਂ ਕਿ ਐਮਰਜੈਂਸੀ ਦੀ ਸੂਰਤ ਵਿਚ ਕੈਦੀਆਂ ਨੂੰ ਇਲਾਜ ਮੁਹੱਈਆ ਹੋ ਸਕੇ। ਉਨ੍ਹਾਂ ਕਿਹਾ ਕਿ ਜੇਲ੍ਹਾਂ ਵਿਚ ਨਵੀਆਂ ਐਂਬੂਲੈਂਸਾਂ ਵੀ ਭੇਜੀਆਂ ਜਾਣਗੀਆਂ ਤਾਂ ਕਿ ਲੋੜ ਪੈਣ ਉਤੇ ਇਸ ਦੀ ਵਰਤੋਂ ਕੀਤੀ ਜਾ ਸਕੇ।

ਮੁੱਖ ਮੰਤਰੀ ਨੇ ਕੈਦੀਆਂ ਦੇ ਮਨੋਰੰਜਨ ਲਈ ਸਥਾਪਤ ਕੀਤੇ ‘ਰੇਡੀਓ ਉਜਾਲਾ’ ਰਾਹੀਂ ਉਨ੍ਹਾਂ ਨੂੰ ਸੰਬਧੋਨ ਵੀ ਕੀਤਾ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਨੇ ਬਾਂਡ ਭਰਨ ਲਈ ਵਿੱਤੀ ਤੌਰ ਉਤੇ ਅਸਮਰੱਥ ਕੈਦੀਆਂ ਬਾਰੇ ਸਾਰੀਆਂ ਜੇਲ੍ਹਾਂ ਪਾਸੋਂ ਰਿਪੋਰਟ ਮੰਗੀ ਹੈ ਤਾਂ ਕਿ ਉਨ੍ਹਾਂ ਨੂੰ ਮੁੱਖ ਧਾਰਾ ਵਿਚ ਲਿਆਉਣ ਲਈ ਸਹਾਇਤਾ ਕੀਤੀ ਜਾ ਸਕੇ। ਭਗਵੰਤ ਮਾਨ ਨੇ ਕਿਹਾ ਕਿ ਜੇਲ੍ਹਾਂ ਵਿਚ ਵੀਡੀਓ ਕਾਨਫਰੰਸਿੰਗ ਜ਼ਰੀਏ ਸੁਣਵਾਈ ਕਰਨ ਲਈ ਨਵੇਂ ਵੀਡੀਓ ਕਾਨਫਰੰਸ ਰੂਮ ਵੀ ਸਥਾਪਤ ਕੀਤੇ ਜਾ ਰਹੇ ਹਨ ਤਾਂ ਅਦਾਲਤੀ ਪ੍ਰਕਿਰਿਆ ਵਿਚ ਤੇਜ਼ੀ ਲਿਆਂਦੀ ਜਾ ਸਕੇ।

ਟਾਪ ਹੈਡਲਾਈਨ

ਜਲੰਧਰ-ਅੰਮ੍ਰਿਤਸਰ ਹਾਈਵੇਅ 'ਤੇ ਵਾਪਰਿਆ ਦਰਦਨਾਕ ਹਾਦਸਾ, 3 ਦੀ ਮੌਤ, 3 ਜ਼ਖ਼ਮੀ; ਮੱਚਿਆ ਚੀਕ ਚੀਹਾੜਾ
ਜਲੰਧਰ-ਅੰਮ੍ਰਿਤਸਰ ਹਾਈਵੇਅ 'ਤੇ ਵਾਪਰਿਆ ਦਰਦਨਾਕ ਹਾਦਸਾ, 3 ਦੀ ਮੌਤ, 3 ਜ਼ਖ਼ਮੀ; ਮੱਚਿਆ ਚੀਕ ਚੀਹਾੜਾ
Big News: ਵੱਡੀ ਖਬਰ, ਜਲੰਧਰ ਦੀ ਮਹਿਲਾ ਅਫਸਰ ਨੇ ਜੇਲ੍ਹ 'ਚ ਪ੍ਰੇਮ ਸਬੰਧ ਬਣਾਏ, ਕੈਦੀ ਚੁੱਕ ਰਿਹਾ ਸੀ ਸਾਰੇ ਖਰਚੇ; ਜਾਣੋ ਡੂੰਘੇ ਰਿਸ਼ਤੇ ਨੂੰ ਲੈ ਕਿਵੇਂ ਰਾਜ਼...?
ਵੱਡੀ ਖਬਰ, ਜਲੰਧਰ ਦੀ ਮਹਿਲਾ ਅਫਸਰ ਨੇ ਜੇਲ੍ਹ 'ਚ ਪ੍ਰੇਮ ਸਬੰਧ ਬਣਾਏ, ਕੈਦੀ ਚੁੱਕ ਰਿਹਾ ਸੀ ਸਾਰੇ ਖਰਚੇ; ਜਾਣੋ ਡੂੰਘੇ ਰਿਸ਼ਤੇ ਨੂੰ ਲੈ ਕਿਵੇਂ ਰਾਜ਼...?
ਪੰਜਾਬ ਦੇ ਇਸ ਸ਼ਹਿਰ 'ਚ ਦੇਰ ਰਾਤ ਪਈ Raid, ਵੱਡੀ ਮਾਤਰਾ 'ਚ ਗੈਰਕਾਨੂੰਨੀ ਸ਼ਰਾਬ ਬਰਾਮਦ; ਮੱਚੀ ਤਰਥੱਲੀ
ਪੰਜਾਬ ਦੇ ਇਸ ਸ਼ਹਿਰ 'ਚ ਦੇਰ ਰਾਤ ਪਈ Raid, ਵੱਡੀ ਮਾਤਰਾ 'ਚ ਗੈਰਕਾਨੂੰਨੀ ਸ਼ਰਾਬ ਬਰਾਮਦ; ਮੱਚੀ ਤਰਥੱਲੀ
ਨਸ਼ੇ 'ਚ ਧੁੱਤ ਪੁਲਿਸ ਮੁਲਾਜ਼ਮ ਦਾ ਕਾਰਾ, BJP ਆਗੂ ਦੀ ਕਾਰ ਨੂੰ ਮਾਰੀ ਟੱਕਰ, ਹੋਇਆ ਹੰਗਾਮਾ; ਮੱਚੀ ਹਫੜਾ-ਦਫੜੀ
ਨਸ਼ੇ 'ਚ ਧੁੱਤ ਪੁਲਿਸ ਮੁਲਾਜ਼ਮ ਦਾ ਕਾਰਾ, BJP ਆਗੂ ਦੀ ਕਾਰ ਨੂੰ ਮਾਰੀ ਟੱਕਰ, ਹੋਇਆ ਹੰਗਾਮਾ; ਮੱਚੀ ਹਫੜਾ-ਦਫੜੀ

ਵੀਡੀਓਜ਼

ਵੋਟਰਾਂ ਲਈ CM ਮਾਨ ਦਾ ਵੱਡਾ ਐਲਾਨ! ਹੁਣ ਘਰ-ਘਰ ਆਉਣਗੇ ਅਧਿਕਾਰੀ
ਗਨੀਵ ਕੌਰ ਨੂੰ CM ਮਾਨ ਦਾ ਕਰਾਰਾ ਜਵਾਬ!
ਪੰਜਾਬ ਦੀਆਂ ਔਰਤਾਂ ਲਈ ਅੱਜ ਇਤਿਹਾਸਕ ਦਿਨ: CM ਮਾਨ
Sunny Deol ਹੋਏ ਭਾਵੁਕ! ਵੇਖੋ ਪੰਜਾਬ ਲਈ ਕੀ ਕਿਹਾ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Late Night Eating: ਰਾਤ ਨੂੰ ਦੇਰ ਨਾਲ ਖਾਣਾ ਪੈ ਸਕਦਾ ਹੈ ਭਾਰੀ! ਮਾਹਰਾਂ ਤੋਂ ਜਾਣੋ ਸਿਹਤ 'ਤੇ ਇਸ ਦੇ ਨੁਕਸਾਨ
Late Night Eating: ਰਾਤ ਨੂੰ ਦੇਰ ਨਾਲ ਖਾਣਾ ਪੈ ਸਕਦਾ ਹੈ ਭਾਰੀ! ਮਾਹਰਾਂ ਤੋਂ ਜਾਣੋ ਸਿਹਤ 'ਤੇ ਇਸ ਦੇ ਨੁਕਸਾਨ
Sexual Health Tips : ਕੀ ਤੁਸੀਂ ਵੀ ਸੈਕਸ ਨਾਲ ਜੁੜੀਆਂ ਇਨ੍ਹਾਂ 5 ਅਫਵਾਹਾਂ ਨੂੰ ਸੱਚ ਮੰਨਦੇ ਹੋ? ਜ਼ਿਆਦਾਤਰ ਲੋਕ ਕਰ ਰਹੇ ਹਨ ਇਹ ਗਲਤੀਆਂ
Sexual Health Tips : ਕੀ ਤੁਸੀਂ ਵੀ ਸੈਕਸ ਨਾਲ ਜੁੜੀਆਂ ਇਨ੍ਹਾਂ 5 ਅਫਵਾਹਾਂ ਨੂੰ ਸੱਚ ਮੰਨਦੇ ਹੋ? ਜ਼ਿਆਦਾਤਰ ਲੋਕ ਕਰ ਰਹੇ ਹਨ ਇਹ ਗਲਤੀਆਂ
Parents ਲਈ ਚੇਤਾਵਨੀ! ਭੁੱਲ ਕੇ ਵੀ ਸੋਸ਼ਲ ਮੀਡੀਆ 'ਤੇ ਆਪਣੇ ਬੱਚਿਆਂ ਦੀਆਂ ਤਸਵੀਰਾਂ ਸ਼ੇਅਰ ਨਾ ਕਰੋ, ਹੋ ਸਕਦਾ ਹੈ ਵੱਡਾ ਨੁਕਸਾਨ
Parents ਲਈ ਚੇਤਾਵਨੀ! ਭੁੱਲ ਕੇ ਵੀ ਸੋਸ਼ਲ ਮੀਡੀਆ 'ਤੇ ਆਪਣੇ ਬੱਚਿਆਂ ਦੀਆਂ ਤਸਵੀਰਾਂ ਸ਼ੇਅਰ ਨਾ ਕਰੋ, ਹੋ ਸਕਦਾ ਹੈ ਵੱਡਾ ਨੁਕਸਾਨ
Punjab News: ਪੰਜਾਬ ਸਿਆਸਤ ’ਚ ਵੱਡਾ ਧਮਾਕਾ, ਸੀਨੀਅਰ ਆਗੂ ਨੇ ਸਾਥੀਆਂ ਸਣੇ ਕਾਂਗਰਸ ਦਾ ਛੱਡਿਆ ਸਾਥ; ਸ਼੍ਰੋਮਣੀ ਅਕਾਲੀ ਦਲ ’ਚ ਹੋਏ ਸ਼ਾਮਲ: ਤਸਵੀਰ ਵਾਇਰਲ...
ਪੰਜਾਬ ਸਿਆਸਤ ’ਚ ਵੱਡਾ ਧਮਾਕਾ, ਸੀਨੀਅਰ ਆਗੂ ਨੇ ਸਾਥੀਆਂ ਸਣੇ ਕਾਂਗਰਸ ਦਾ ਛੱਡਿਆ ਸਾਥ; ਸ਼੍ਰੋਮਣੀ ਅਕਾਲੀ ਦਲ ’ਚ ਹੋਏ ਸ਼ਾਮਲ: ਤਸਵੀਰ ਵਾਇਰਲ...
ਅੰਮ੍ਰਿਤਸਰ-ਗੁਰਦਾਸਪੁਰ ਨੂੰ ਹੜ੍ਹਾਂ ਤੋਂ ਬਚਾਉਣ ਲਈ ਵੱਡੀ ਤਿਆਰੀ, ਰਾਵੀ ਦਰਿਆ 'ਚ ਡੀ-ਸਿਲਟਿੰਗ ਦਾ ਕੰਮ ਸ਼ੁਰੂ
ਅੰਮ੍ਰਿਤਸਰ-ਗੁਰਦਾਸਪੁਰ ਨੂੰ ਹੜ੍ਹਾਂ ਤੋਂ ਬਚਾਉਣ ਲਈ ਵੱਡੀ ਤਿਆਰੀ, ਰਾਵੀ ਦਰਿਆ 'ਚ ਡੀ-ਸਿਲਟਿੰਗ ਦਾ ਕੰਮ ਸ਼ੁਰੂ
Women's Condom Preference : ਕੀ ਸੰਬੰਧਾਂ ਦੌਰਾਨ ਕੁਝ ਔਰਤਾਂ ਨੂੰ ਕੰਡੋਮ ਘੱਟ ਪਸੰਦ ਆਉਂਦਾ ਹੈ? ਜਾਣੋ ਕੀ ਕਹਿੰਦੀ ਹੈ ਖੋਜ ,ਜਾਣ ਕੇ ਹੋ ਜਾਵੋਗੇ ਹੈਰਾਨ
Women's Condom Preference : ਕੀ ਸੰਬੰਧਾਂ ਦੌਰਾਨ ਕੁਝ ਔਰਤਾਂ ਨੂੰ ਕੰਡੋਮ ਘੱਟ ਪਸੰਦ ਆਉਂਦਾ ਹੈ? ਜਾਣੋ ਕੀ ਕਹਿੰਦੀ ਹੈ ਖੋਜ ,ਜਾਣ ਕੇ ਹੋ ਜਾਵੋਗੇ ਹੈਰਾਨ
ਅਗਨੀਵੀਰਾਂ ਲਈ ਵੱਡੀ ਖੁਸ਼ਖਬਰੀ! 25 ਨਹੀਂ, 75 ਫੀਸਦੀ ਨੂੰ ਮਿਲ ਸਕਦੀ ਹੈ ਸਥਾਈ ਨੌਕਰੀ, ਇਸ ਸਾਲ ਰਿਟਾਇਰ ਹੋਵੇਗਾ ਪਹਿਲਾ ਬੈਚ
ਅਗਨੀਵੀਰਾਂ ਲਈ ਵੱਡੀ ਖੁਸ਼ਖਬਰੀ! 25 ਨਹੀਂ, 75 ਫੀਸਦੀ ਨੂੰ ਮਿਲ ਸਕਦੀ ਹੈ ਸਥਾਈ ਨੌਕਰੀ, ਇਸ ਸਾਲ ਰਿਟਾਇਰ ਹੋਵੇਗਾ ਪਹਿਲਾ ਬੈਚ
Heart Attack Video: ਕ੍ਰਿਕਟ ਜਗਤ 'ਚ ਪਸਰਿਆ ਮਾਤਮ, ਲਾਈਵ ਮੈਚ ਦੌਰਾਨ ਖਿਡਾਰੀ ਨੂੰ ਆਇਆ ਹਾਰਟ ਅਟੈਕ; ਅੰਪਾਇਰ ਨਾਲ ਗੱਲ ਕਰਦੇ ਮੈਦਾਨ 'ਤੇ ਡਿੱਗਿਆ: ਹੋਈ ਮੌਤ...
ਕ੍ਰਿਕਟ ਜਗਤ 'ਚ ਪਸਰਿਆ ਮਾਤਮ, ਲਾਈਵ ਮੈਚ ਦੌਰਾਨ ਖਿਡਾਰੀ ਨੂੰ ਆਇਆ ਹਾਰਟ ਅਟੈਕ; ਅੰਪਾਇਰ ਨਾਲ ਗੱਲ ਕਰਦੇ ਮੈਦਾਨ 'ਤੇ ਡਿੱਗਿਆ: ਹੋਈ ਮੌਤ...
Embed widget