Ludhiana News: ਜਾਮਣ ਤੋੜਨ ਲਈ ਦਰੱਖਤ 'ਤੇ ਚੜ੍ਹੇ ਬੱਚੇ ਦੀ ਡਿੱਗਣ ਨਾਲ ਹੋਈ ਮੌਤ, ਪਰਿਵਾਰ ਦਾ ਰੋ-ਰੋ ਹੋਇਆ ਬੂਰਾ ਹਾਲ
Ludhiana News: ਖੰਨਾ ਦੇ ਲਲਹੇੜੀ ਰੋਡ ਇਲਾਕੇ 'ਚ ਦਰੱਖਤ 'ਤੇ ਚੜ੍ਹ ਕੇ ਜਾਮਣ ਤੋੜ ਰਹੇ 12 ਸਾਲਾ ਬੱਚੇ ਦੀ ਮੌਤ ਹੋ ਗਈ।
![Ludhiana News: ਜਾਮਣ ਤੋੜਨ ਲਈ ਦਰੱਖਤ 'ਤੇ ਚੜ੍ਹੇ ਬੱਚੇ ਦੀ ਡਿੱਗਣ ਨਾਲ ਹੋਈ ਮੌਤ, ਪਰਿਵਾਰ ਦਾ ਰੋ-ਰੋ ਹੋਇਆ ਬੂਰਾ ਹਾਲ 12 years old boy fell from tree and died Ludhiana News: ਜਾਮਣ ਤੋੜਨ ਲਈ ਦਰੱਖਤ 'ਤੇ ਚੜ੍ਹੇ ਬੱਚੇ ਦੀ ਡਿੱਗਣ ਨਾਲ ਹੋਈ ਮੌਤ, ਪਰਿਵਾਰ ਦਾ ਰੋ-ਰੋ ਹੋਇਆ ਬੂਰਾ ਹਾਲ](https://feeds.abplive.com/onecms/images/uploaded-images/2024/07/19/554d43757fedf83c014ec3d3fabf1d341721365159601647_original.png?impolicy=abp_cdn&imwidth=1200&height=675)
Ludhiana News: ਖੰਨਾ ਦੇ ਲਲਹੇੜੀ ਰੋਡ ਇਲਾਕੇ 'ਚ ਦਰੱਖਤ 'ਤੇ ਚੜ੍ਹ ਕੇ ਜਾਮਣ ਤੋੜ ਰਹੇ 12 ਸਾਲਾ ਬੱਚੇ ਦੀ ਮੌਤ ਹੋ ਗਈ। ਇਹ ਬੱਚਾ ਕਰੀਬ 30 ਫੁੱਟ ਦੀ ਉਚਾਈ ਤੋਂ ਸਿੱਧਾ ਹੇਠਾਂ ਡਿੱਗ ਗਿਆ। ਸਿਰ 'ਤੇ ਗੰਭੀਰ ਸੱਟ ਲੱਗਣ ਕਾਰਨ ਉਸ ਦੀ ਹਾਲਤ ਨਾਜ਼ੁਕ ਹੋ ਗਈ। ਪਰਿਵਾਰਕ ਮੈਂਬਰ ਬੱਚੇ ਨੂੰ ਸਿਵਲ ਹਸਪਤਾਲ ਲੈ ਗਏ।
ਪਰ ਡਾਕਟਰ ਉਸਨੂੰ ਬਚਾ ਨਹੀਂ ਸਕੇ। ਹਸਪਤਾਲ ਵਿੱਚ ਕੁਝ ਮਿੰਟਾਂ ਬਾਅਦ ਬੱਚੇ ਦੀ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਆਨੰਦ ਕੁਮਾਰ (12) ਵਾਸੀ ਦਸ਼ਮੇਸ਼ ਨਗਰ ਲਲਹੇੜੀ ਰੋਡ ਖੰਨਾ ਵਜੋਂ ਹੋਈ ਹੈ। ਘਟਨਾ ਤੋਂ ਬਾਅਦ ਪਰਿਵਾਰਕ ਮੈਂਬਰਾਂ ਨੇ ਸਿਵਲ ਹਸਪਤਾਲ ਦੇ ਐਮਰਜੈਂਸੀ ਵਾਰਡ ਦੇ ਬਾਹਰ ਵਿਰਲਾਪ ਕਰਨਾ ਸ਼ੁਰੂ ਕਰ ਦਿੱਤਾ।
ਬੱਚੇ ਦੇ ਮਾਤਾ-ਪਿਤਾ ਅਤੇ ਪਰਿਵਾਰਕ ਮੈਂਬਰਾਂ ਦੀ ਹਾਲਤ ਦੇਖ ਕੇ ਹੋਰਨਾਂ ਲੋਕਾਂ ਦੀਆਂ ਅੱਖਾਂ 'ਚੋਂ ਵੀ ਹੰਝੂ ਵਹਿਣ ਲੱਗ ਪਏ। ਆਨੰਦ ਦੀ ਮਾਂ ਰੋਂਦੀ ਹੋਈ ਇੱਕੋ ਗੱਲ ਦੁਹਰਾ ਰਹੀ ਸੀ - ਮੇਰੇ ਬੱਚੇ ਨੂੰ ਲੌਟਾ ਦਿਓ... ਪਰਿਵਾਰ ਵਾਲੇ ਉਸਨੂੰ ਦਿਲਾਸਾ ਦੇ ਕੇ ਚੁੱਪ ਕਰਾਉਣ ਦੀ ਕੋਸ਼ਿਸ਼ ਕਰ ਰਹੇ ਸਨ। ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਉਨ੍ਹਾਂ ਦੇ ਘਰ ਨੇੜੇ ਖੇਤਾਂ ਵਿੱਚ ਮੋਟਰ ਲੱਗੀ ਹੋਈ ਹੈ। ਉੱਥੇ ਜਾਮੁਣ ਦਾ ਦਰੱਖਤ ਲਾਇਆ ਹੋਇਆ ਹੈ। ਬੱਚੇ ਇਸ ਦਰੱਖਤ ਤੋਂ ਜਾਮਣ ਤੋੜਦੇ ਰਹਿੰਦੇ ਹਨ। ਆਨੰਦ ਵੀ ਜਾਮਣ ਤੋੜਨ ਲਈ ਘਰੋਂ ਨਿਕਲਿਆ ਅਤੇ ਕਿਸੇ ਨੂੰ ਨਹੀਂ ਦੱਸਿਆ। ਉੱਥੇ ਦਰੱਖਤ ਤੋਂ ਡਿੱਗ ਕੇ ਉਸਦੀ ਮੌਤ ਹੋ ਗਈ। ਜਦੋਂ ਬਾਹਰ ਰੌਲਾ ਪੈ ਰਿਹਾ ਸੀ ਕਿ ਬੱਚਾ ਡਿੱਗ ਗਿਆ ਹੈ ਤਾਂ ਉਦੋਂ ਉਹਨਾਂ ਨੂੰ ਪਤਾ ਲੱਗਿਆ।
ਉੱਥੇ ਹੀ ਦੂਜੇ ਪਾਸੇ ਸਿਵਲ ਹਸਪਤਾਲ ਵਿਖੇ ਐਮਰਜੈਂਸੀ ਡਿਊਟੀ ’ਤੇ ਤਾਇਨਾਤ ਡਾਕਟਰ ਅਮਰਦੀਪ ਕੌਰ ਨੇ ਦੱਸਿਆ ਕਿ ਜਦੋਂ ਬੱਚੇ ਨੂੰ ਹਸਪਤਾਲ ਲਿਆਂਦਾ ਗਿਆ ਤਾਂ ਉਸਦੀ ਹਾਲਤ ਬਹੁਤ ਨਾਜ਼ੁਕ ਸੀ। ਉਹਨਾਂ ਨੇ ਆਪਣੇ ਵੱਲੋਂ ਬਹੁਤ ਕੋਸ਼ਿਸ਼ ਕੀਤੀ ਪਰ ਬੱਚੇ ਨੂੰ ਬਚਾਇਆ ਨਹੀਂ ਜਾ ਸਕਿਆ। ਬੱਚਾ ਕਰੀਬ 25 ਤੋਂ 30 ਫੁੱਟ ਦੀ ਉਚਾਈ ਤੋਂ ਡਿੱਗਆ, ਜਿਸ ਕਾਰਨ ਗੰਭੀਰ ਜ਼ਖਮੀ ਹੋਇਆ।
ਨੋਟ : - ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ। ਸਾਡੀ ABP ਸਾਂਝਾ ਦੀ ਵੈੱਬਸਾਈਟ https://punjabi.abplive.com/ 'ਤੇ ਜਾ ਕੇ ਵੀ ਖ਼ਬਰਾਂ ਨੂੰ ਤਫ਼ਸੀਲ ਨਾਲ ਪੜ੍ਹ ਸਕਦੇ ਹੋ ।
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)