ਲੁਧਿਆਣਾ: ਜਮਾਲਪੁਰ ਵਿੱਚ ਦੋ ਦਲਿਤ ਭਰਾਵਾਂ ਦੇ ਫਰਜ਼ੀ ਐਨਕਾਊਂਟਰ (fake encounter ) ਮਾਮਲੇ ਵਿਚ ਲੁਧਿਆਣਾ ਦੀ ਅਦਾਲਤ ਨੇ ਅਕਾਲੀ ਆਗੂ ਅਤੇ ਦੋ ਪੁਲਿਸ ਮੁਲਾਜ਼ਮਾਂ ਨੂੰ ਦੋਸ਼ੀ ਕਰਾਰ (Two policemen were found guilty ) ਦਿੱਤਾ ਹੈ। 10 ਅਕਤੂਬਰ ਨੂੰ ਅਦਾਲਤ ਵੱਲੋਂ ਇਨ੍ਹਾਂ ਦੇ ਖਿਲਾਫ਼ ਸਜ਼ਾ ਸੁਣਾਈ ਜਾਵੇਗੀ, ਮਾਮਲੇ ਦੇ ਵਿਚ ਇਕ ਮੁਲਜ਼ਮ ਨੂੰ ਪਹਿਲਾਂ ਹੀ ਬਰੀ ਕੀਤਾ ਜਾ ਚੁੱਕਾ ਹੈ।


ਪੀੜਤ ਪੱਖ ਦੇ ਵਕੀਲ ਮੁਤਾਬਿਕ ਮਾਮਲਾ ਲੁਧਿਆਣਾ ਦੀ ਆਹਲੂਵਾਲੀਆ ਕਾਲੋਨੀ (Ahluwalia Colony of Ludhiana) ਦਾ ਹੈ ਜਿੱਥੇ ਖੰਨਾ ਪੁਲਿਸ ਵੱਲੋਂ ਸਾਲ 2014 ਦੇ ਵਿੱਚ ਦੋਵੇਂ ਸਕੇ ਭਰਾਵਾਂ ਦਾ ਐਨਕਾਊਂਟਰ (The encounter of the brothers ) ਕਰ ਦਿੱਤਾ ਗਿਆ ਸੀ ਮਾਮਲੇ ਵਿੱਚ ਅਕਾਲੀ ਦਲ ਦੇ ਆਗੂ ਗੁਰਜੀਤ ਸਿੰਘ ਅਤੇ ਕਾਂਸਟੇਬਲ ਯਾਦਵਿੰਦਰ ਸਿੰਘ ਸਣੇ ਹੋਮਗਾਰਡ ਦੇ ਜਵਾਨ ਅਜੀਤ ਨੁੰ ਦੋਸ਼ੀ ਕਰਾਰ ਦਿੱਤਾ ਗਿਆ ਹੈ।


ਜ਼ਿਕਰ ਕਰ ਦਈਏ ਕਿ ਮਾਛੀਵਾੜਾ ਥਾਣੇ ਦੇ ਤਤਕਾਲੀ ਐੱਸਐੱਚਓ ਮਨਜਿੰਦਰ ਸਿੰਘ ਦੀ ਅਗਵਾਈ ਵਿੱਚ ਪੁਲਿਸ ਪਾਰਟੀ ਨੇ 27 ਸਤੰਬਰ, 2014 ਨੂੰ ਹਰਿੰਦਰ ਸਿੰਘ (25) ਅਤੇ ਜਤਿੰਦਰ ਸਿੰਘ (23) ਨੂੰ ਲੁਧਿਆਣਾ ਦੇ ਜਮਾਲਪੁਰ ਇਲਾਕੇ ਦੀ ਕਲੋਨੀਵਿੱਚ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਸੀ।  ਇਸ ਦੌਰਾਨ ਅਕਾਲੀ ਦਲ ਦਾ ਆਗੂ ਗੁਰਜੀਤ ਸਿੰਘ ਵੀ ਪੁਲਿਸ ਦੇ ਨਾਲ ਸੀ।


ਇਸ ਕਤਲ ਤੋਂ ਬਾਅਦ ਪੀੜਤ ਪਰਿਵਾਰ ਵੱਲੋਂ ਇਨਸਾਫ਼ ਦੀ ਮੰਗ ਕੀਤੀ ਗਈ ਜਦੋਂ ਕਿ ਪੁਲਿਸ ਨੇ ਦਾਅਵਾ ਕੀਤਾ ਸੀ ਕਿ ਉਹ ਉਨ੍ਹਾਂ ਨੂੰ ਗ੍ਰਿਫਤਾਰ ਕਰਨ ਗਏ ਸਨ ਪਰ ਉਨ੍ਹਾਂ ਵੱਲੋਂ ਪੁਲਿਸ ਤੇ ਹਮਲਾ ਕੀਤਾ ਗਿਆ ਜਿਸ ਤੋਂ ਬਾਅਦ ਜਵਾਬੀ ਕਾਰਵਾਈ ਵਿੱਚ ਉਹ ਮਾਰੇ ਗਏ ਹਾਲਾਂਕਿ ਇਸ ਤੋਂ ਬਾਅਦ ਜਾਂਚ ਵਿੱਚ ਖ਼ੁਲਾਸਾ ਹੋਇਆ ਸੀ ਕਿ ਉਨ੍ਹਾਂ ਦੋਵਾਂ ਭਰਾਵਾਂ ਕੋਲ ਕੋਈ ਵੀ ਹਥਿਆਰ ਨਹੀਂ ਸਨ।


ਇਹ ਵੀ ਪੜ੍ਹੋ: ਕਾਊਂਟਰ ਇੰਟੈਲੀਜੈਂਸ ਨੂੰ ਇੱਕ ਆਪ੍ਰੇਸ਼ਨ 'ਚ ਮਿਲੀ ਵੱਡੀ ਕਾਮਯਾਬੀ, 17 ਪਿਸਟਲ ਬਰਾਮਦ, ਇੱਕ ਪਾਕਿਸਤਾਨੀ ਰਾਈਫਲ ਬਰਾਮਦ, ਭਾਰੀ ਮਾਤਰਾ 'ਚ ਡਰੱਗ ਮਨੀ ਬਰਾਮਦ


ਨੋਟ- ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।