(Source: ECI/ABP News)
Ludhiana News: 28 ਲੱਖ ਦੀ ਲੁੱਟ ਦਾ ਮਾਮਲਾ ਸੁਲਝਿਆ, 15 ਲੱਖ ਬਰਾਮਦ, ਦੋਵੇਂ ਦੋਸ਼ੀ ਦਿੱਲੀ ਤੋਂ ਗ੍ਰਿਫਤਾਰ
ਸੀਪੀ ਮਨਦੀਪ ਸਿੱਧੂ ਨੇ ਦੱਸਿਆ ਕਿ ਬਦਮਾਸ਼ ਉਨ੍ਹਾਂ ਕਾਰਾਂ ਨੂੰ ਨਿਸ਼ਾਨਾ ਬਣਾਉਂਦੇ ਸਨ। ਜਿਨ੍ਹਾਂ ਕਾਰਾਂ ਵਿੱਚ ਬੈਗ ਪਏ ਸਨ। ਕਾਰਾਂ ਦਾ ਪਿੱਛਾ ਕਰਨ ਤੋਂ ਬਾਅਦ ਜਦੋਂ ਉਕਤ ਕਾਰਾਂ ਲਾਲ ਬੱਤੀ ਜਾਂ ਪੈਟਰੋਲ ਪੰਪ 'ਤੇ ਰੁਕਦੀਆਂ ਸਨ ਤਾਂ ਮੌਕਾ ਦੇਖ ਕੇ ਬੈਗ ਚੋਰੀ ਕਰਕੇ ਭੱਜ ਜਾਂਦੇ ਸਨ
![Ludhiana News: 28 ਲੱਖ ਦੀ ਲੁੱਟ ਦਾ ਮਾਮਲਾ ਸੁਲਝਿਆ, 15 ਲੱਖ ਬਰਾਮਦ, ਦੋਵੇਂ ਦੋਸ਼ੀ ਦਿੱਲੀ ਤੋਂ ਗ੍ਰਿਫਤਾਰ 28 lakh robbery case solved 15 lakh recovered both accused arrested from Delhi Ludhiana News: 28 ਲੱਖ ਦੀ ਲੁੱਟ ਦਾ ਮਾਮਲਾ ਸੁਲਝਿਆ, 15 ਲੱਖ ਬਰਾਮਦ, ਦੋਵੇਂ ਦੋਸ਼ੀ ਦਿੱਲੀ ਤੋਂ ਗ੍ਰਿਫਤਾਰ](https://feeds.abplive.com/onecms/images/uploaded-images/2023/08/08/dcbae46e3b13ae6257c2f7102c89d8011691493891894674_original.jpg?impolicy=abp_cdn&imwidth=1200&height=675)
Ludhiana News: ਲੁਧਿਆਣਾ ਦੇ ਇੱਕ ਰੀਅਲ ਅਸਟੇਟ ਕਾਰੋਬਾਰੀ ਦੀ ਰੇਂਜ ਰੋਵਰ ਕਾਰ ਵਿੱਚੋਂ 28 ਲੱਖ ਰੁਪਏ ਚੋਰੀ ਕਰਨ ਵਾਲੇ ਮੁਲਜ਼ਮਾਂ ਨੂੰ ਪੁਲਿਸ ਨੇ ਦਿੱਲੀ ਤੋਂ ਗ੍ਰਿਫ਼ਤਾਰ ਕੀਤਾ ਹੈ। ਮੁਲਜ਼ਮਾਂ ਦੀ ਪਛਾਣ ਸੰਜੂ ਅਤੇ ਸੁਮਿਤ ਵਜੋਂ ਹੋਈ ਹੈ। ਇਹ ਬਦਮਾਸ਼ ਨਵੀਂ ਦਿੱਲੀ ਦੇ ਮਦਨ ਗਿਰੀ ਤੋਂ ਫੜੇ ਗਏ ਹਨ। ਬਦਮਾਸ਼ ਬਠਿੰਡਾ ਦੇ ਨੰਦੂ ਚੌਕ ਦੇ ਰਹਿਣ ਵਾਲੇ ਹਨ।
ਕਾਊਂਟਰ ਇੰਟੈਲੀਜੈਂਸ ਨੇ ਵੀ ਮਾਮਲੇ 'ਚ ਅਹਿਮ ਭੂਮਿਕਾ ਨਿਭਾਈ ਹੈ। ਪੁਲਿਸ ਕਮਿਸ਼ਨਰ ਮਨਦੀਪ ਸਿੰਘ ਸਿੱਧੂ ਨੇ ਦੱਸਿਆ ਕਿ ਪੁਲੀਸ ਨੇ ਸੀ.ਸੀ.ਟੀ.ਵੀ. ਜਿਸ ਤੋਂ ਬਾਅਦ ਪਤਾ ਲੱਗਾ ਕਿ ਬਦਮਾਸ਼ ਚੋਰ ਦਿੱਲੀ ਵੱਲ ਭੱਜ ਗਏ ਹਨ। ਪੁਲਿਸ ਨੇ ਘਟਨਾ ਦੇ 4 ਦਿਨ ਬਾਅਦ ਹੀ ਜਾਲ ਵਿਛਾ ਕੇ ਮੁਲਜ਼ਮਾਂ ਨੂੰ ਫੜ ਲਿਆ।
ਚੋਰਾਂ ਕੋਲੋਂ ਕੁੱਲ 15 ਲੱਖ 22 ਹਜ਼ਾਰ 500 ਰੁਪਏ ਦੀ ਨਗਦੀ ਬਰਾਮਦ ਕੀਤੀ ਗਈ ਹੈ। ਮੁਲਜ਼ਮਾਂ ਕੋਲੋਂ ਕਾਰੋਬਾਰੀ ਕਰਨ ਅਰੋੜਾ ਦੇ ਲਾਇਸੈਂਸੀ ਹਥਿਆਰ ਦੀ ਕਾਪੀ ਅਤੇ ਰਜਿਸਟਰ ਵੀ ਬਰਾਮਦ ਕੀਤਾ ਗਿਆ ਹੈ। ਫਿਲਹਾਲ ਦੋਵਾਂ ਬਦਮਾਸ਼ਾਂ ਨੂੰ ਅਦਾਲਤ 'ਚ ਪੇਸ਼ ਕਰਕੇ ਰਿਮਾਂਡ 'ਤੇ ਲਿਆ ਜਾਵੇਗਾ ਤਾਂ ਜੋ ਹੋਰ ਵਾਰਦਾਤਾਂ ਦਾ ਖੁਲਾਸਾ ਕੀਤਾ ਜਾ ਸਕੇ।
ਲਾਲ ਬੱਤੀ ਅਤੇ ਪੈਟਰੋਲ ਪੰਪ 'ਤੇ ਰੁਕਣ ਵਾਲੀਆਂ ਕਾਰਾਂ ਨੂੰ ਬਣਾਉਂਦੇ ਸੀ ਨਿਸ਼ਾਨਾ
ਸੀਪੀ ਮਨਦੀਪ ਸਿੱਧੂ ਨੇ ਦੱਸਿਆ ਕਿ ਬਦਮਾਸ਼ ਉਨ੍ਹਾਂ ਕਾਰਾਂ ਨੂੰ ਨਿਸ਼ਾਨਾ ਬਣਾਉਂਦੇ ਸਨ। ਜਿਨ੍ਹਾਂ ਕਾਰਾਂ ਵਿੱਚ ਬੈਗ ਪਏ ਸਨ। ਕਾਰਾਂ ਦਾ ਪਿੱਛਾ ਕਰਨ ਤੋਂ ਬਾਅਦ ਜਦੋਂ ਉਕਤ ਕਾਰਾਂ ਲਾਲ ਬੱਤੀ ਜਾਂ ਪੈਟਰੋਲ ਪੰਪ 'ਤੇ ਰੁਕਦੀਆਂ ਸਨ ਤਾਂ ਮੌਕਾ ਦੇਖ ਕੇ ਬੈਗ ਚੋਰੀ ਕਰਕੇ ਭੱਜ ਜਾਂਦੇ ਸਨ। ਇਹ ਬਦਮਾਸ਼ ਕਾਰ ਡਰਾਈਵਰ ਨੂੰ ਦੱਸਦੇ ਹਨ ਕਿ ਉਸਦੀ ਕਾਰ ਪੰਕਚਰ ਹੈ ਜਾਂ ਵਿੰਡਸ਼ੀਲਡ ਖੁੱਲ੍ਹੀ ਹੈ। ਇਸ ਤਰ੍ਹਾਂ ਕਾਰ ਚਾਲਕ ਦਾ ਧਿਆਨ ਭਟਕਾ ਕੇ ਵਾਰਦਾਤ ਨੂੰ ਅੰਜਾਮ ਦਿੱਤਾ।
ਇਹ ਵੀ ਪੜ੍ਹੋ Ludhiana News: ਪ੍ਰੇਮ ਵਿਆਹ ਕਰਵਾਉਣ ਲਈ ਭੈਣ ਨੂੰ ਮਿਲੀ ਸਜ਼ਾ, ਪੋਸਟ ਮਾਰਟਮ ਕਰਨ ਵਾਲੇ ਡਾਕਟਰ ਵੀ ਹੋਏ ਹੈਰਾਨ
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)