(Source: ECI/ABP News)
Ludhiana: ਬੱਸ ਸਟੈਂਡ 'ਤੇ ਮੁੰਡਿਆਂ ਨਾਲ ਕਰ ਰਹੀਆਂ ਸੀ ਅਸ਼ਲੀਲ ਹਰਕਤਾਂ, 3 ਕੁੜੀਆਂ ਗ੍ਰਿਫ਼ਤਾਰ, ਰਾਤ ਵੇਲੇ ਇੰਝ ਬਣਾਉਂਦੀਆਂ ਸੀ ਸ਼ਿਕਾਰ
3 girls arrested : ਲੁਧਿਆਣਾ ਪੁਲਿਸ ਵੱਲੋਂ ਵੱਡੀ ਕਾਰਵਾਈ ਕੀਤੀ ਗਈ ਹੈ। ਬੱਸ ਸਟੈਂਡ ਨੇੜੇ ਅਸ਼ਲੀਲ ਹਰਕਤਾਂ ਕਰਕੇ ਰਾਹਗੀਰਾਂ ਨੂੰ ਮਗਰ ਲਗਾ ਕੇ ਬਾਅਦ ਵਿੱਚ ਬਲੈਕਮੇਲ ਕਰਨ ਵਾਲੀਆਂ ਕੁੜੀਆਂ ਖਿਲਾਫ਼ ਪੁਲਿਸ ਨੇ ਐਕਸ਼ਨ ਲਿਆ ਹੈ। ਇਸ ਮਾਮਲੇ ਵਿੱਚ
![Ludhiana: ਬੱਸ ਸਟੈਂਡ 'ਤੇ ਮੁੰਡਿਆਂ ਨਾਲ ਕਰ ਰਹੀਆਂ ਸੀ ਅਸ਼ਲੀਲ ਹਰਕਤਾਂ, 3 ਕੁੜੀਆਂ ਗ੍ਰਿਫ਼ਤਾਰ, ਰਾਤ ਵੇਲੇ ਇੰਝ ਬਣਾਉਂਦੀਆਂ ਸੀ ਸ਼ਿਕਾਰ 3 girls arrested for doing obscene acts at the bus stand Ludhiana: ਬੱਸ ਸਟੈਂਡ 'ਤੇ ਮੁੰਡਿਆਂ ਨਾਲ ਕਰ ਰਹੀਆਂ ਸੀ ਅਸ਼ਲੀਲ ਹਰਕਤਾਂ, 3 ਕੁੜੀਆਂ ਗ੍ਰਿਫ਼ਤਾਰ, ਰਾਤ ਵੇਲੇ ਇੰਝ ਬਣਾਉਂਦੀਆਂ ਸੀ ਸ਼ਿਕਾਰ](https://feeds.abplive.com/onecms/images/uploaded-images/2023/07/25/02160f54b99f9eca9123ace900f95d6e1690282128911785_original.png?impolicy=abp_cdn&imwidth=1200&height=675)
Ludhiana News : ਲੁਧਿਆਣਾ ਪੁਲਿਸ ਵੱਲੋਂ ਵੱਡੀ ਕਾਰਵਾਈ ਕੀਤੀ ਗਈ ਹੈ। ਬੱਸ ਸਟੈਂਡ ਨੇੜੇ ਅਸ਼ਲੀਲ ਹਰਕਤਾਂ ਕਰਕੇ ਰਾਹਗੀਰਾਂ ਨੂੰ ਮਗਰ ਲਗਾ ਕੇ ਬਾਅਦ ਵਿੱਚ ਬਲੈਕਮੇਲ ਕਰਨ ਵਾਲੀਆਂ ਕੁੜੀਆਂ ਖਿਲਾਫ਼ ਪੁਲਿਸ ਨੇ ਐਕਸ਼ਨ ਲਿਆ ਹੈ। ਇਸ ਮਾਮਲੇ ਵਿੱਚ ਲੁਧਿਆਣਾ ਪੁਲਿਸ ਨੇ 3 ਕੁੜੀਆਂ ਨੂੰ ਗ੍ਰਿਫ਼ਤਾਰ ਕੀਤਾ ਅਤੇ 9 ਲੜਕੀਆਂ ਖਿਲਾਫ਼ ਮਾਮਲਾ ਦਰਜ ਕਰ ਲਿਆ ਹੈ।
ਬੀਤੇ ਦਿਨਾਂ ਲੁਧਿਆਣਾ ਦੇ ਬੱਸ ਸਟੈਂਡ ਇਲਾਕੇ ਨੇੜੇ ਨਸ਼ੇ ਦੀ ਹਾਲਤ ਵਿੱਚ ਕੁੜੀਆਂ ਦੀ ਵੀਡੀਓ ਸਾਹਮਣੇ ਆਈ ਸੀ ਅਤੇ ਕਿਹਾ ਇਹ ਵੀ ਜਾ ਰਿਹਾ ਸੀ ਕਿ ਬੱਸ ਨੇੜੇ ਬਣੇ ਹੋਟਲਾਂ ਦੇ ਵਿੱਚ ਇਹ ਕੁੜੀਆਂ ਦੇਹ ਵਪਾਰ ਦਾ ਧੰਦਾ ਕਰਦੀਆਂ ਹਨ। ਜਿਸ ਤੋਂ ਬਾਅਦ ਇਹ ਮਾਮਲਾ ਮੌਜੂਦਾ ਵਿਧਾਇਕ ਗੁਰਪ੍ਰੀਤ ਗੋਗੀ ਦੇ ਧਿਆਨ ਵਿੱਚ ਆਇਆ ਤਾਂ ਪੁਲਿਸ ਨੇ ਓਥੇ ਜਾ ਕੇ ਮੌਕਾ ਵੇਖਿਆ ਸੀ।
ਜਿਸ ਤੋਂ ਬਾਅਦ ਲੁਧਿਆਣਾ ਪੁਲਿਸ ਹਰਕਤ ਵਿੱਚ ਆਈ ਅਤੇ ਥਾਣਾ ਡਿਵੀਜ਼ਨ ਪੰਜ ਨੰਬਰ ਦੀ ਪੁਲਿਸ ਨੇ ਇਸ ਮਾਮਲੇ 'ਚ ਤਿੰਨ ਕੁੜੀਆਂ ਨੂੰ ਕਾਬੂ ਕਰਨ ਵਿੱਚ ਸਫ਼ਲਤਾ ਹਾਸਲ ਕੀਤੀ ਹੈ। ਇਸ ਤੋਂ ਇਲਾਵਾ ਪੁਲਿਸ ਨੇ 9 ਕੁੜੀਆਂ ਨੂੰ ਇਸ ਮਾਮਲੇ ਵਿੱਚ ਨਾਮਜ਼ਦ ਕੀਤਾ ਹੈ। ਇਸ ਸਬੰਧ ਵਿੱਚ ਏਸੀਪੀ ਜਸਰੂਪ ਕੌਰ ਬਾਠ ਨੇ ਪ੍ਰੈਸ ਕਾਨਫਰੰਸ ਦੌਰਾਨ ਜਾਣਕਾਰੀ ਸਾਂਝੀ ਕੀਤੀ ਅਤੇ ਕਿਹਾ ਵੱਖ-ਵੱਖ ਧਾਰਾਵਾਂ ਤਹਿਤ ਇਨ੍ਹਾਂ ਤੇ ਮਾਮਲਾ ਦਰਜ ਕੀਤਾ ਗਿਆ ਹੈ।
ਏਸੀਪੀ ਸਿਵਲ ਲਾਈਨ ਜਸਰੂਪ ਕੌਰ ਬਾਠ ਨੇ ਕਿਹਾ ਕਿ ਬੀਤੇ ਦਿਨਾਂ ਮਿਲੀ ਸ਼ਿਕਾਇਤ ਤੋਂ ਬਾਅਦ ਥਾਣਾ ਡਿਲੀਜਨ ਪੰਜ ਪੁਲਿਸ ਅਤੇ ਬੱਸ ਸਟੈਂਡ ਚੌਕੀ ਨੇ ਤਿੰਨ ਨਸ਼ੇ ਦੀ ਹਾਲਤ ਵਿੱਚ ਕੁੜੀਆਂ ਨੂੰ ਕਾਬੂ ਕੀਤਾ ਹੈ ਅਤੇ 9 ਕੁੜੀਆਂ ਨੂੰ ਮਾਮਲੇ ਵਿੱਚ ਨਾਮਜ਼ਦ ਕੀਤਾ ਹੈ। ਉਨ੍ਹਾਂ ਕਿਹਾ ਕਿ ਇਹਨਾਂ ਖਿਲਾਫ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ।
ਪੁਲਿਸ ਨੇ ਜਾਣਕਾਰੀ ਦਿੱਤੀ ਕਿ ਲੁਧਿਆਣਾ ਬੱਸ ਅੱਡੇ ਦੇ ਨੇੜੇ ਇਹ ਮੁਲਜ਼ਮ ਕੁੜੀਆਂ ਰਾਹਗੀਰਾਂ ਨੂੰ ਅਸ਼ਲੀਲ ਹਰਕਤਾਂ ਕਰਕੇ ਆਪਣੇ ਮਗਰ ਲਗਾਉਂਦੀਆਂ ਸਨ। ਅਤੇ ਬਾਅਦ ਵਿੱਚ ਸਰੀਰਕ ਸਬੰਧ ਬਣਾ ਕੇ ਰਾਹਗੀਰਾਂ ਨਾਲ ਲੁੱਟ ਖੋਹ ਜਾਂ ਫਿਰ ਉਹਨਾਂ ਨੂੰ ਬਲੈਕਮੇਲ ਕਰਦੀਆਂ ਸਨ।
ਇਹ ਸਾਰੀ ਵਾਰਦਾਤ ਲੁਧਿਆਣਾ ਬੱਸ ਅੱਡੇ ਦੇ ਨੇੜੇ ਕੀਤੀ ਜਾਂਦੀ ਸੀ। ਜਿਹਨਾਂ ਤਿੰਨ ਕੁੜੀਆਂ ਨੂੰ ਹਿਰਾਸਤ ਵਿੱਚ ਲਿਆ ਹੈ ਉਹਨਾਂ ਦਾ ਨਾਮ ਮੁਸਕਾਨ, ਯੋਆ ਖ਼ਾਨ ਅਤੇ ਕਾਜਲ ਹੈ।
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)