Ludhiana News: ਚੋਰਾਂ ਦੇ ਹੌਸਲੇ ਇੰਨੇ ਬੁਲੰਦ ਹਨ ਕਿ 18 ਲੱਖ ਰੁਪਏ ਦੇ ਸਰੀਏ ਨਾਲ ਭਰਿਆ ਟਰੱਕ ਹੀ ਉਡਾ ਕੇ ਲੈ ਕੇ। ਚੋਰ ਇੰਨੇ ਬੇਖੌਫ ਸੀ ਕਿ ਸਿਰਫ ਅੱਠ ਕਿਲੋਮੀਟਰ ਦੂਰ ਹੀ ਇਹ ਸਰੀਆ ਵੇਚਣ ਦੀ ਯੋਜਨਾ ਬਣਾ ਰਹੇ ਸੀ। ਪੁਲਿਸ ਨੇ ਚੌਕਸੀ ਵਰਤਦਿਆਂ ਚੋਰੀ ਦੇ ਮਾਸਟਰਮਾਈਂਡ ਤੇ ਉਸ ਦੇ ਸਾਥੀ ਨੂੰ ਗ੍ਰਿਫਤਾਰ ਲਿ ਹੈ। ਇਨ੍ਹਾਂ ਕੋਲੋਂ ਟਰੱਕ ਤੇ ਸਰੀਆ ਦੋਵੇਂ ਬਰਾਮਦ ਕਰ ਲਏ ਹਨ।


ਹਾਸਲ ਜਾਣਕਾਰੀ ਮੁਤਾਬਕ ਲੁਧਿਆਣਾ ਦੇ ਖੰਨਾ 'ਚ ਨੈਸ਼ਨਲ ਹਾਈਵੇ 'ਤੇ ਪੈਟਰੋਲ ਪੰਪ ਨੇੜਿਓਂ ਟਰੱਕ ਚੋਰੀ ਹੋ ਗਿਆ। ਟਰੱਕ ਵਿੱਚ 18 ਲੱਖ ਰੁਪਏ ਦਾ ਸਰੀਆ ਲੱਦਿਆ ਹੋਇਆ ਸੀ। ਪਤਾ ਲੱਗਾ ਹੈ ਕਿ ਟਰੱਕ ਦੀ ਮਾਸਟਰ ਚਾਬੀ ਚੋਰੀ ਹੋ ਗਈ ਸੀ। ਇਸ ਜ਼ਰੀਏ ਹੀ ਚੋਰ ਟਰੱਕ ਭਜਾ ਕੇ ਲੈ ਗਏ।


ਇਸ ਬਾਰੇ ਡੀਐਸਪੀ ਕਰਨੈਲ ਸਿੰਘ ਨੇ ਦੱਸਿਆ ਕਿ ਡਰਾਈਵਰ ਕੁਲਦੀਪ ਸਿੰਘ ਵਾਸੀ ਭੱਟੀਆਂ ਟਰੱਕ ਵਿੱਚ ਸਰੀਆ ਲੱਦ ਕੇ ਮੰਡੀ ਗੋਬਿੰਦਗੜ੍ਹ ਤੋਂ ਲੈ ਕੇ ਆਇਆ ਸੀ। ਸਾਰੀਏ ਨੂੰ ਲੁਧਿਆਣੇ ਛੱਡਣਾ ਸੀ। ਰਾਤ ਸਮੇਂ ਕੁਲਦੀਪ ਸਿੰਘ ਨੇ ਆਪਣੇ ਪਿੰਡ ਦੇ ਬਾਹਰ ਪੈਟਰੋਲ ਪੰਪ ਕੋਲ ਟਰੱਕ ਖੜ੍ਹਾ ਕਰ ਦਿੱਤਾ। ਉੱਥੋਂ ਟਰੱਕ ਚੋਰੀ ਹੋ ਗਿਆ। ਇਸ ਦੀ ਸ਼ਿਕਾਇਤ ਕੁਲਦੀਪ ਸਿੰਘ ਨੇ ਪੁਲਿਸ ਕੋਲ ਕੀਤੀ।


ਪੁਲਿਸ ਨੇ ਤੁਰੰਤ ਪੂਰੇ ਜ਼ਿਲ੍ਹੇ ਨੂੰ ਸੀਲ ਕਰ ਦਿੱਤਾ ਤੇ ਬੀਜਾ ਚੌਕ ਤੋਂ ਟਰੱਕ ਬਰਾਮਦ ਕਰ ਲਿਆ। ਫਰੀਦਾਬਾਦ ਦੇ ਰਹਿਣ ਵਾਲੇ ਤਰੁਣ ਸਿੰਘ ਤੇ ਉਸ ਦੇ ਸਾਥੀ ਅਸ਼ੋਕ ਕੁਮਾਰ ਵਾਸੀ ਬਿਹਾਰ ਨੂੰ ਮੌਕੇ ਤੋਂ ਕਾਬੂ ਕਰ ਲਿਆ ਗਿਆ। ਪੁਲਿਸ ਪੁੱਛਗਿੱਛ ਵਿੱਚ ਸਾਹਮਣੇ ਆਇਆ ਕਿ ਚੋਰੀ ਦਾ ਮਾਸਟਰ ਮਾਈਂਡ ਤਰੁਣ ਸਿੰਘ ਹੈ ਜੋ ਚਾਬੀਆਂ ਆਪਣੇ ਕੋਲ ਰੱਖਦਾ ਹੈ। 


ਮਾਸਟਰ-ਕੀ ਨਾਲ ਉਹ ਆਪਣੇ ਸਾਥੀਆਂ ਨਾਲ ਮਿਲ ਕੇ ਵਾਹਨ ਚੋਰੀ ਕਰਦਾ ਹੈ। ਤਰੁਣ ਸਿੰਘ ਖ਼ਿਲਾਫ਼ ਵੱਖ-ਵੱਖ ਥਾਣਿਆਂ ਵਿੱਚ ਅਜਿਹੇ 5 ਕੇਸ ਦਰਜ ਹਨ। ਤਰੁਣ ਨੇ ਮਾਸਟਰ ਚਾਬੀ ਨਾਲ ਹੀ ਸਰੀਏ ਨਾਲ ਭਰਿਆ ਟਰੱਕ ਚੋਰੀ ਕਰ ਲਿਆ। ਉਹ 2 ਮਿੰਟਾਂ ਵਿੱਚ ਚਾਬੀ ਲਗਾ ਕੇ ਟਰੱਕ ਲੈ ਕੇ ਫਰਾਰ ਹੋ ਗਿਆ। ਪੁਲਿਸ ਨੂੰ ਇਨ੍ਹਾਂ ਪਾਸੋਂ ਹੋਰ ਸੁਰਾਗ ਮਿਲਣ ਦੀ ਉਮੀਦ ਹੈ।


ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।