Punjab Debate: ਖੁਲ੍ਹੀ ਬਹਿਸ ਤੋਂ ਕੌਣ ਭੱਜ ਰਿਹਾ ਤੇ ਕੌਣ ਬੱਚ ਰਿਹਾ ? ਅਕਾਲੀ ਦਲ - ਬੀਜੇਪੀ - ਕਾਂਗਰਸ ਨੇ ਸਟੈਂਡ ਕੀਤਾ ਸਪੱਸ਼ਟ
Punjab Debate on SYL - ਡਾ. ਮਨਮੋਹਨ ਸਿੰਘ ਆਡੀਟੋਰਅਮ ਵਿੱਚ ਲੱਗੀਆਂ ਕੁਰਸੀਆਂ ਥੋੜ੍ਹੀ ਦੇਰ ਵਿੱਚ ਭਰਨੀਆਂ ਸ਼ੁਰੂ ਹੋ ਜਾਣਗੀਆਂ। ਅੱਜ ਪੰਜਾਬ ਸਰਕਾਰ ਤੇ ਵਿਰੋਧੀ ਧਿਰਾਂ ਵਿਚਾਲੇ ਖੁੱਲ੍ਹੀ ਬਹਿਸ ਹੋਣ ਜਾ ਰਹੀ ਹੈ। ਪਰ ਇਹ ਬਹਿਸ ਤਾਂ ਹੀ
ਲੁਧਿਆਣਾ ਦੀ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਦੇ ਡਾ. ਮਨਮੋਹਨ ਸਿੰਘ ਆਡੀਟੋਰਅਮ ਵਿੱਚ ਲੱਗੀਆਂ ਕੁਰਸੀਆਂ ਥੋੜ੍ਹੀ ਦੇਰ ਵਿੱਚ ਭਰਨੀਆਂ ਸ਼ੁਰੂ ਹੋ ਜਾਣਗੀਆਂ। ਅੱਜ ਪੰਜਾਬ ਸਰਕਾਰ ਤੇ ਵਿਰੋਧੀ ਧਿਰਾਂ ਵਿਚਾਲੇ ਖੁੱਲ੍ਹੀ ਬਹਿਸ ਹੋਣ ਜਾ ਰਹੀ ਹੈ। ਪਰ ਇਹ ਬਹਿਸ ਤਾਂ ਹੀ ਹੋਵੇਗੀ ਜੇਕਰ ਵਿਰੋਧੀ ਪਾਰਟੀਆਂ ਵਿੱਚੋਂ ਕੋਈ ਲੀਡਰ ਪਹੁੰਚਦਾ ਹੈ।
ਮੰਗਲਵਾਰ ਸ਼ਾਮ ਤੱਕ ਅਕਾਲੀ ਦਲ ਦੇ ਬੁਲਾਰੇ ਦਲਜੀਤ ਸਿੰਘ ਨੇ ਬਹਿਸ ਵਿੱਚ ਹਿੱਸਾ ਲੈਣ ਤੋਂ ਇਨਕਾਰ ਕਰ ਦਿੱਤਾ। ਇਸ ਦੇ ਨਾਲ ਹੀ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਸ਼ਰਤਾਂ 'ਤੇ ਆਉਣ ਦੀ ਗੱਲ ਕਹੀ। ਇਸ ਤੋਂ ਇਲਾਵਾ ਸੁਨੀਲ ਜਾਖੜ ਅਤੇ ਪ੍ਰਤਾਪ ਸਿੰਘ ਬਾਜਵਾ ਦੀ ਆਮਦ ਨੂੰ ਲੈ ਕੇ ਭੰਬਲਭੂਸਾ ਬਣਿਆ ਹੋਇਆ ਹੈ। ਇਸ ਸਭ ਦੇ ਵਿਚਕਾਰ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਵੀ ਬਹਿਸ ਵਿੱਚ ਸ਼ਮੂਲੀਅਤ ਕਰਨ ਦੀ ਗੱਲ ਕਹੀ ਹੈ।
ਕਾਂਗਰਸ ਦਾ ਤਰਕ
ਪੰਜਾਬ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਬਹਿਸ ਲਈ ਚਾਰ ਸ਼ਰਤਾਂ ਰੱਖੀਆਂ ਹਨ। ਪਹਿਲਾ - SYL ਮੁੱਦੇ 'ਤੇ ਬਹਿਸ, ਦੂਸਰਾ - ਇਕ ਮਹੀਨੇ ਅੰਦਰ ਨਸ਼ਾ ਖਤਮ ਕਰਨ ਦਾ ਵਾਅਦਾ, ਤੀਸਰਾ - ਪੰਜਾਬ ਦੀ ਅਮਨ-ਕਾਨੂੰਨ ਦੀ ਸਥਿਤੀ ਸੁਧਾਰਨ ਦਾ ਵਾਅਦਾ ਅਤੇ ਚੌਥਾ - ਸਿੱਧੂ ਮੂਸੇਵਾਲਾ ਦੇ ਕਤਲ ਦਾ ਇਨਸਾਫ਼ ਦਿਵਾਉਣ ਦਾ ਵਾਅਦਾ। ਰਾਜਾ ਵੜਿੰਗ ਨੇ ਕਿਹਾ ਕਿ ਜੇਕਰ ਸਰਕਾਰ ਇਹਨਾਂ 'ਤੇ ਜਵਾਬ ਦੇਵੇਗੀ ਤਾਂ ਅਸੀਂ ਡਿਬੇਟ ਵਿੱਚ ਸ਼ਾਮਲ ਹੋਵਾਂਗੇ।
ਹਲਾਂਕਿ ਪ੍ਰਤਾਪ ਸਿੰਘ ਬਾਜਵਾ ਨੇ ਕਿਹਾ ਕਿ ਸਰਕਾਰ ਨੇ ਹਾਲੇ ਤੱਕ ਸਾਨੂੰ ਕੋਈ ਸੱਦਾ ਪੱਤਰ ਨਹੀਂ ਦਿੱਤਾ, ਇਹ ਵੀ ਨਹੀਂ ਦੱਸਿਆ ਕਿ ਮੰਚ ਸੰਚਾਲਨ ਦਾ ਕੀ ਕੀ ਪ੍ਰਬੰਧ ਕੀਤਾ ਗਿਆ ਹੈ। ਕੌਣ ਪਹਿਲਾਂ ਬੋਲੇਗਾ ਅਤੇ ਕੌਣ ਬਾਅਦ ਵਿੱਚ ਬੋਲੇਗਾ। ਕਿਸ ਲੀਡਰ ਨੂੰ ਕਿੰਨੇ ਮਿੰਟ ਮਿਲਣਗੇ।
ਬੀਜੇਪੀ ਦਾ ਸਟੈਂਡ
ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਤੋਂ ਇਲਾਵਾ ਪੰਜਾਬ ਬੀਜੇਪੀ ਦੇ ਕਿਸੇ ਵੀ ਲੀਡਰ ਤੋਂ ਖੁੱਲ੍ਹੀ ਬਹਿਸ 'ਤੇ ਕੋਈ ਬਿਆਨ ਸੁਣਨ ਨੂੰ ਨਹੀਂ ਮਿਲਿਆ। ਸੁਨੀਲ ਜਾਖੜ ਦਾ ਇਸ ਬਹਿਸ ਵਿੱਚ ਆਉਣ 'ਤੇ ਵੀ ਭੰਬਲਭੂਸੇ ਦੀ ਸਥਿਤੀ ਪੈਦਾ ਹੋ ਗਈ ਹੈ। ਸੁਨੀਲ ਜਾਖੜ ਦਾ ਇਲਜ਼ਾਮ ਹੈ ਕਿ ਸਰਕਾਰ SYL ਮੁੱਦੇ 'ਤੇ ਚਰਚਾ ਕਰਨ ਲਈ ਵੀ ਤਿਆਰ ਨਹੀਂ? ਜਾਖੜ ਨੇ ਸੀਐਮ ਨੂੰ ਪੁੱਛਿਆ ਕੀ ਤੁਸੀਂ ਗੰਭੀਰ ਹੋ, ਮਾਨ ਸਾਹਬ? ਕਿਉਂਕਿ ਜੇਕਰ ਤੁਸੀਂ ਮਜ਼ਾਕ ਕਰ ਰਹੇ ਹੋ ਤਾਂ ਮਜ਼ਾਕ ਤੁਹਾਡੇ 'ਤੇ ਹੈ।
ਅਕਾਲੀ ਦਲ ਦਾ ਸਾਫ਼ ਇਨਕਾਰ
ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਇਸ ਬਹਿਸ ਵਿੱਚ ਹਿੱਸਾ ਨਹੀਂ ਲੈਣ ਜਾ ਰਹੇ ਹਨ। ਅਕਾਲੀ ਦਲ ਦੇ ਬੁਲਾਰੇ ਡਾਕਟਰ ਦਲਜੀਤ ਸਿੰਘ ਨੇ ਸਪੱਸ਼ਟ ਕੀਤਾ ਹੈ ਕਿ ਅਕਾਲੀ ਦਲ ਇਸ ਬਹਿਸ ਦਾ ਹਿੱਸਾ ਨਹੀਂ ਬਣੇਗਾ। ਦੂਜੇ ਪਾਸੇ ਜਨਰਲ ਸਕੱਤਰ ਬਿਕਰਮ ਸਿੰਘ ਮਜੀਠੀਆ ਨੇ ਵੀ ਸਾਫ਼ ਕਹਿ ਦਿੱਤਾ ਹੈ ਕਿ ਸੀਐਮ ਭਗਵੰਤ ਮਾਨ ਸਾਡੀ ਦਿੱਤੀ ਹੋਈ ਥਾਂ 'ਤੇ ਆ ਕੇ ਸਾਡੇ ਨਾਲ ਡਿਬੇਟ ਕਰਨ।