![ABP Premium](https://cdn.abplive.com/imagebank/Premium-ad-Icon.png)
Bains Vs Bittu: ਸਿਮਰਜੀਤ ਸਿੰਘ ਬੈਂਸ ਤੇ ਰਵਨੀਤ ਬਿੱਟੂ ਦੀ ਅਸਲੀ Audio ਹੋਈ ਵਾਇਰਲ ! ਮਾਮਲੇ 'ਚ ਆਇਆ ਨਵਾਂ ਮੋੜ
Simarjit Bains and Ravneet Bittu Audio: ਬੈਂਸ ਨੇ ਦੋਸ਼ ਲਾਇਆ ਕਿ ਬਿੱਟੂ ਤੇ ਭਾਜਪਾ ਆਗੂ ਉਸ ਨਾਲ ਸੰਪਰਕ ਕਰਕੇ ਮਦਦ ਲਈ ਕਹਿੰਦੇ ਸਨ। ਪਰ ਉਹ ਭਾਜਪਾ ਵਿੱਚ ਸ਼ਾਮਲ ਹੋਣ ਦੀ ਬਜਾਏ ਕਾਂਗਰਸ ਵਿੱਚ ਸ਼ਾਮਲ ਹੋ ਗਏ। ਬੈਂਸ ਨੇ ਕਿਹਾ ਕਿ ਉਨ੍ਹਾਂ
![Bains Vs Bittu: ਸਿਮਰਜੀਤ ਸਿੰਘ ਬੈਂਸ ਤੇ ਰਵਨੀਤ ਬਿੱਟੂ ਦੀ ਅਸਲੀ Audio ਹੋਈ ਵਾਇਰਲ ! ਮਾਮਲੇ 'ਚ ਆਇਆ ਨਵਾਂ ਮੋੜ Audio of Simarjit Singh Bains and Ravneet Bittu went viral Bains Vs Bittu: ਸਿਮਰਜੀਤ ਸਿੰਘ ਬੈਂਸ ਤੇ ਰਵਨੀਤ ਬਿੱਟੂ ਦੀ ਅਸਲੀ Audio ਹੋਈ ਵਾਇਰਲ ! ਮਾਮਲੇ 'ਚ ਆਇਆ ਨਵਾਂ ਮੋੜ](https://feeds.abplive.com/onecms/images/uploaded-images/2024/05/20/998c4a1af592c35e2582827491561b2d1716175586982785_original.jpg?impolicy=abp_cdn&imwidth=1200&height=675)
Simarjit Bains and Ravneet Bittu Audio: ਕੁਝ ਦਿਨ ਪਹਿਲਾਂ ਕਾਂਗਰਸ 'ਚ ਸ਼ਾਮਲ ਹੋਏ ਸਾਬਕਾ ਵਿਧਾਇਕ ਸਿਮਰਜੀਤ ਸਿੰਘ ਬੈਂਸ ਨੇ ਆਪਣੇ ਫੇਸਬੁੱਕ 'ਤੇ ਲਾਈਵ ਹੋ ਕੇ ਭਾਜਪਾ ਦੇ ਲੁਧਿਆਣਾ ਤੋਂ ਉਮੀਦਵਾਰ ਰਵਨੀਤ ਬਿੱਟੂ 'ਤੇ ਤਿੱਖਾ ਸ਼ਬਦੀ ਹਮਲਾ ਬੋਲਿਆ ਹੈ। ਉਨ੍ਹਾ ਕਰੀਬ ਇੱਕ ਮਹੀਨਾ ਪਹਿਲਾਂ ਬਿੱਟੂ ਨਾਲ ਹੋਈ ਗੱਲਬਾਤ ਦੀ ਆਡੀਓ ਵੀ ਜਾਰੀ ਕੀਤੀ ਹੈ ।
ਇਸ ਵਿੱਚ ਬਿੱਟੂ ਉਨ੍ਹਾਂ ਨੂੰ ਭਾਜਪਾ ਵਿੱਚ ਸ਼ਾਮਲ ਹੋਣ ਲਈ ਕਹਿ ਰਹੇ ਹਨ। ਬਿੱਟੂ ਕਹਿੰਦੇ ਹਨ ਕਿ ਭਾਜਪਾ 'ਚ ਵੀ ਸਥਿਤੀ ਕਾਂਗਰਸ ਵਰਗੀ ਹੈ। ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਕੰਮ ਨੂੰ ਵਿਗਾੜ ਰਹੇ ਹਨ। ਮੈਂ ਇਸਨੂੰ ਸੰਭਾਲ ਲਵਾਂਗਾ।
ਸਿਮਰਜੀਤ ਸਿੰਘ ਬੈਂਸ ਤੇ ਰਵਨੀਤ ਬਿੱਟੂ ਦੀ ਆਡੀਓ
ਬੈਂਸ ਨੇ ਦੋਸ਼ ਲਾਇਆ ਕਿ ਬਿੱਟੂ ਤੇ ਭਾਜਪਾ ਆਗੂ ਉਸ ਨਾਲ ਸੰਪਰਕ ਕਰਕੇ ਮਦਦ ਲਈ ਕਹਿੰਦੇ ਸਨ। ਪਰ ਉਹ ਭਾਜਪਾ ਵਿੱਚ ਸ਼ਾਮਲ ਹੋਣ ਦੀ ਬਜਾਏ ਕਾਂਗਰਸ ਵਿੱਚ ਸ਼ਾਮਲ ਹੋ ਗਏ। ਬੈਂਸ ਨੇ ਕਿਹਾ ਕਿ ਉਨ੍ਹਾਂ ਨੇ ਬਿੱਟੂ ਨੂੰ ਫੋਨ 'ਤੇ ਅਪਸ਼ਬਦ ਨਾ ਵਰਤਣ ਦੀ ਬੇਨਤੀ ਕੀਤੀ ਸੀ ਪਰ ਜਦੋਂ ਉਹ ਨਾ ਰੁਕਿਆ ਤਾਂ ਉਸ ਦੀ ਆਡੀਓ ਜਾਰੀ ਕਰ ਦਿੱਤੀ। ਉਨ੍ਹਾਂ ਕੋਲ ਹੋਰ ਆਡੀਓਜ਼ ਹਨ ਜੋ ਉਹ ਆਉਣ ਵਾਲੇ ਦਿਨਾਂ ਵਿੱਚ ਰਿਲੀਜ਼ ਕਰਨਗੇ।
ਬੈਂਸ ਨੇ ਕਿਹਾ ਕਿ ਬਿੱਟੂ ਉਨ੍ਹਾ ਨੂੰ ਬਲਾਤਕਾਰੀ ਅਤੇ ਬਿਜਲੀ ਚੋਰ ਕਹਿ ਕੇ ਉਨ੍ਹਾਂ ਦਾ ਅਕਸ ਖਰਾਬ ਕਰ ਰਿਹਾ ਹੈ। ਤਿੰਨ ਵਾਰ ਦੇ ਸੰਸਦ ਮੈਂਬਰ ਤੋਂ ਅਜਿਹੀ ਘਟੀਆ ਰਾਜਨੀਤੀ ਦੀ ਉਮੀਦ ਨਹੀਂ ਸੀ। ਜੇਕਰ ਬਿੱਟੂ ਦੇ ਕਹਿਣ 'ਤੇ ਉਹ ਭਾਜਪਾ 'ਚ ਸ਼ਾਮਿਲ ਹੁੰਦੇ ਤਾਂ ਉਨ੍ਹਾਂ ਦਾ ਅਕਸ ਪੂਰੀ ਤਰ੍ਹਾਂ ਸਾਫ਼ ਹੁੰਦਾ ਅਤੇ ਬਗੁਲਾ ਭਗਤ ਹੋਣਾ ਸੀ |
ਉਸ ਨੇ ਬਿੱਟੂ ਨੂੰ ਸਵਾਲ ਕੀਤਾ ਕਿ ਜਦੋਂ ਉਸ ਦੇ ਭਰਾ ਗੁਰਕੀਰਤ ਕੋਟਲੀ 'ਤੇ ਵਿਦੇਸ਼ੀ ਔਰਤ ਨਾਲ ਜ਼ਬਰਦਸਤੀ ਸਰੀਰਕ ਸਬੰਧ ਬਣਾਉਣ ਦੇ ਦੋਸ਼ ਲੱਗੇ ਤਾਂ ਬਿੱਟੂ ਨੇ ਆਪਣੇ ਪਰਿਵਾਰ ਤੋਂ ਦੂਰੀ ਬਣਾ ਲਈ ਸੀ। ਬੈਂਸ ਨੇ ਕਿਹਾ ਕਿ ਬਿੱਟੂ ਨੇ ਉਨ੍ਹਾਂ ਨੂੰ ਵਾਈ ਪਲਸ ਸੁਰੱਖਿਆ ਦਾ ਵੀ ਵਾਅਦਾ ਕੀਤਾ ਸੀ।
ਅਮਰੀਕਾ ਵਿੱਚ ਇੱਕ ਦੋਸਤ ਜੇਪੀ ਖਹਿਰਾ ਨੇ ਵੀ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਮੁਲਾਕਾਤ ਦੀ ਗੱਲ ਕੀਤੀ ਸੀ। ਬੈਂਸ ਨੇ ਕਿਹਾ ਕਿ ਜਥੇਬੰਦੀ ਦੇ ਮੁਖੀ ਸ੍ਰੀਨਿਵਾਸਲੂ ਬੈਂਸ ਨੂੰ ਭਾਜਪਾ ਵਿੱਚ ਸ਼ਾਮਲ ਕਰਨ ਲਈ ਰੋਜ਼ਾਨਾ ਫੋਨ ਕਰ ਰਹੇ ਸਨ।
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)